ਦੇਸ਼-ਵਿਦੇਸ਼ਪੰਜਾਬਪਟਿਆਲਾ

ਕਰਤਾਰਪਰ ਲਾਂਘੇ ‘ਚ ਅੜਿੱਕਾ, ਆਈ.ਐਸ.ਆਈ. ਦੇ ਹੱਥਾਂ ‘ਚ ਖੇਡ ਰਹੀ ਇਮਰਾਨ ਸਰਕਾਰ : ਹਰਸਿਮਰਤ ਕੌਰ ਬਾਦਲ

ਕੈਪਟਨ ਸਰਕਾਰ ਤਨਖ਼ਾਹਾਂ ‘ਚ ਕਟੌਤੀ ਦੀ ਬਜਾਏ ਮੰਤਰੀਆਂ ਨੂੰ ਚੌਥਾ ਹਿੱਸਾ ਤਨਖ਼ਾਹ ਦੇਣ
ਪੰਜਾਬ ‘ਚ ਖੋਲ੍ਹੇ ਜਾਣਗੇ 16 ਹੋਰ ਸਕਿੱਲ ਸੈਂਟਰ
ਪਟਿਆਲਾ 13 ਅਕਤੂਬਰ (ਕੰਵਰ ਬੇਦੀ/ਮਧੂਸਾਰ ਬਿਊਰੋ) ਸ਼ਾਹੀ ਸ਼ਹਿਰ ਪਟਿਆਲਾ ‘ਚ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਸਕਿੱਲ ਸੈਂਟਰ ਉਦਘਾਟਨ ਮੌਕੇ ਆਖਿਆ ਪੰਜਾਬ ਵਿਚ 19 ਸਕਿੱਲ ਸੈਂਟਰ ਖੋਲੇ ਜਾਣਗੇ ਜਿਨ੍ਹਾਂ ਵਿਚੋਂ ਬਠਿੰਡਾ, ਮਾਨਸਾ, ਬਰਨਾਲਾ, ਸੰਗਰੂਰ ਅਤੇ ਪਟਿਆਲਾ ਵਿਖੇ ਉਦਘਾਟਨ ਕੀਤਾ ਜਾ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਸਕਿੱਲ ਸੈਂਟਰਾਂ ਰਾਹੀਂ ਦੇਸ਼ ਦੇ ਕਰੋੜਾ ਲੋਕਾਂ ਨੂੰ ਹੁਨਰ ਦੇ ਕੇ ਰੁਜ਼ਗਾਰ ਨਾਲ ਜੋੜਿਆ ਜਾ ਰਿਹਾ। ਉਨ੍ਹਾਂ ਕਿਹਾ ਕਿ ਅਜੌਕੀ ਪੀੜੀ ਸਕਿੱਲ ਸੈਂਟਰਾਂ ਵਿਚ ਹੁਨਰ ਲੈ ਕੇ ਸਵੈ ਸਵੈ ਰੁਜ਼ਗਾਰ ਵੀ ਕਰ ਸਕਦੀ ਹੈ।

ਇਕ ਸਵਾਲ ਦੇ ਜਵਾਬ ‘ਚ ਹਰਸਿਮਰਤ ਕੌਰ ਬਾਦਲ ਨੇ ਆਖਿਆ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਤਹਿਤ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਿਆ ਜਾਣਾ ਚਾਹੀਦਾ ਪਰ ਪਾਕਿਸਤਾਨ ‘ਚ ਨਵੀਂ ਆਈ ਇਮਰਾਨ ਸਰਕਾਰ ਆਈ.ਐਸ.ਆਈ. ਦੇ ਹੱਥਾਂ ‘ਚ ਖੇਡ ਰਹੀ, ਜਿਸ ਕਾਰਨ ਭਾਰਤ ਸਰਕਾਰ ਨੇ ਪਾਕਿ ਸਰਕਾਰ ਨਾਲ ਦੁਵੱਲੀ ਗੱਲਬਾਤ ਤੋਂ ਇਨਕਾਰ ਕਰਕੇ ਸਪੱਸ਼ਟ ਕਰ ਦਿੱਤਾ ਹੈ ਕਿ ਸਰਹੱਦ ‘ਤੇ ਪਾਕਿਸਤਾਨ ਵੱਲੋਂ ਕੀਤੀ ਜਾ ਰਹੀ ਜੰਗਬੰਦੀ ਦੀ ਉਲੰਘਣਾ ਅਤੇ ਸਰਹੱਦਾਂ ਦੀ ਰਾਖੀ ‘ਤੇ ਬੈਠੇ ਸਾਡੇ ਜਵਾਨਾਂ ਨਾਲ ਖਿਲਵਾੜ ਕਾਰਨ ਕਰਤਾਰਪੁਰ ਲਾਂਘੇ ‘ਤੇ ਗੱਲਬਾਤ ਲਟਕਕੇ ਰਹਿ ਗਈ ਹੈ।
ਬੀਬੀ ਹਰਸਿਮਰਤ ਕੌਰ ਬਾਦਲ ਨੇ ਆਖਿਆ ਨਵਜੋਤ ਸਿੰਘ ਸਿੱਧੂ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ‘ਤੇ ਕੈਪਟਨ ਸਰਕਾਰ ‘ਤੇ ਦਬਾਅ ਬਣਾ ਕੇ ਪਾਕਿ ਵੱਲੋਂ ਭੇਜਿਆ ਜਾਂਦਾ ਨਸ਼ਾ ਅਤੇ ਸਰਹੱਦਾਂ ‘ਤੇ ਹੁੰਦੀ ਗੋਲੀਬਾਰੀ ਨੂੰ ਰੋਕਣ ‘ਚ ਭੂਮਿਕਾ ਨਿਭਾਉਣ। ਭਾਵੇਂ ਉਹ ਦਸ ਵਾਰ ਪਾਕਿ ਜਾ ਕੇ ਜੱਫੀ ਪਾਉਣ, ਜੇ ਉਹ ਕੁਝ ਕਰ ਸਕਣ ਦੇ ਸਮਰਥ ਹਨ ਤਾਂ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਖੁਲਵਾÀਣ ‘ਚ ਜੋ ਰੋਲ ਅਦਾ ਕਰ ਸਕਦੇ ਹਨ ਉਨ੍ਹਾਂ ਨੂੰ ਕਰਨਾ ਚਾਹੀਦਾ।
ਅਧਿਆਪਕਾਂ ਦੀਆਂ ਤਨਖ਼ਾਹਾਂ ‘ਚ ਕੀਤੀ ਕਟੌਤੀ ‘ਤੇ ਬੌਲਦਿਆਂ ਬੀਬੀ ਹਰਸਿਮਰਤ ਕੌਰ ਬਾਦਲ ਨੇ ਆਖਿਆ ਕੈਪਟਨ ਸਰਕਾਰ ਅਧਿਆਕਾਂ ਦੀਆਂ ਤਨਖਾਹਾਂ ਵਿਚ ਕੱਟ ਲਾਉਣ ਦੀ ਬਜਾਏ ਆਪਣੇ ਮੰਤਰੀਆਂ ਨੂੰ ਚੌਥਾ ਹਿਸਾ ਤਨਖਾਹ ਦੇਵੇ ਫਿਰ ਪਤਾ ਚਲੇਗਾ ਕਿਵੇਂ ਕਿਸੇ ਦਾ ਘਰ ਚੱਲਦਾ ਹੈ।
ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਚੰਡੀਗੜ੍ਹ ਵਿਚ ਸਿੱਖ ਬੀਬੀਆਂ ਨੂੰ ਹੈਲਮੇਟ ਤੋਂ ਮਿਲੀ ਛੋਟ ਨਾਲ ਅਕਾਲੀ ਦਲ ਦੀ ਜਿੱਤ ਹੋਈ ਹੈ। ਉਨ੍ਹਾਂ ਕਿਹਾ ਕਿ ਹੈਲਮੇਟ ਨੂੰ ਲੈਕੇ ਸਿੱਖ ਜਗਤ ਵਿਚ ਕਾਫੀ ਰੋਸ ਤੇ ਵਿਰੋਧ ਸੀ, ਜਿਸ ਦੇ ਚਲਦਿਆਂ ਅਕਾਲੀ ਦਲ ਨੇ ਜ਼ੋਰਦਾਰ ਢੰਗ ਨਾਲ ਆਵਾਜ ਚੁੱਕੀ ਅਤੇ ਇਸ ਮੁਦੇ ਨੂੰ ਗਵਰਨਰ, ਹੋਮ ਮਨਿਸਟਰੀ ਕੋਲ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਕੋਲ ਮੁਦਾ ਚੁਕਿਆ, ਜਿਨ੍ਹਾਂ ਸਾਡੀ ਇਸ ਮੰਗ ਨੂੰ ਪ੍ਰਵਾਨ ਕਰਦੇ ਹੋਏ ਹੈਲਮੈਟ ਤੋਂ ਛੋਟ ਦਿਵਾਈ ਹੈ।
ਇਸ ਮੌਕੇ ਸਕਿੱਲ ਸੈਂਟਰ ਦੇ ਉਦਘਾਟਨ ਮੌਕੇ ਕੇਦਰੀ ਮੰਤਰੀ ਹਰਸਿਮਰਤ ਕੌਰ ਦਾ ਜ਼ਿਲਾ ਲੀਡਰਸ਼ਿਪ ਜਿਲਾ ਜਥੇਦਾਰ ਸੁਰਜੀਤ ਸਿੰਘ ਰੱਖੜਾ, ਸ਼ਹਿਰੀ ਪ੍ਰਧਾਨ ਹਰਪਾਲ ਜੁਨੇਜਾ, ਬੀਜੇਪੀ ਸ਼ਹਿਰੀ ਹਰਿੰਦਰ ਕੋਹਲੀ, ਸਾਬਕਾ ਮੇਅਰ ਅਮਰਿੰਦਰ ਬਜਾਜ ਅਤੇ ਮੰਜੂ ਕੁਰੈਸ਼ੀ ਸਨਮਾਨ ਕਰਦੇ ਹੋਏ

Leave a Reply

Your email address will not be published. Required fields are marked *