ਪਟਿਆਲਾ

ਅਕਾਲੀ ਦਲ ਦੀ ਮਜ਼ਬੂਤੀ ਲਈ ਰੱਖੜਾ ਨੇ ‘ਵਿੱਕੀ ਰਿਵਾਜ’ ਨੂੰ ਦਿੱਤਾ ਥਾਪੜਾ

ਵਿੱਕੀ ਰਿਵਾਜ ਵਰਗੇ ਜੁਝਾਰੂ ਨੌਜਵਾਨ ਪਾਰਟੀ ਦੀ ਰੀੜ ਦੀ ਹੱਡੀ : ਰੱਖੜਾ
ਪਟਿਆਲਾ (ਕੰਵਰ ਬੇਦੀ/ਮਧੂਸਾਰ ਬਿਊਰੋ) ਸਾਬਕਾ ਸੀਨੀਅਰ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਵਲੋਂ ਬੀਤੇ ਦਿਨੀਂ ਯੂਥ ਅਕਾਲੀ ਦਲ ਦੇ ਸਾਬਕਾ ਸ਼ਹਿਰੀ ਪ੍ਰਧਾਨ ਕੁਲਵਿੰਦਰ ਸਿੰਘ ਵਿੱਕੀ ਰਿਵਾਜ ਦੇ ਗ੍ਰਹਿ ਵਿਖੇ ਪਾਰਟੀ ਦੀਆਂ ਗਤੀਵਿਧੀਆਂ ਨੂੰ ਮੁੱਖ ਰੱਖਦੇ ਕੁਲਵਿੰਦਰ ਸਿੰਘ ਵਿੱਕੀ ਰਿਵਾਜ ਨੂੰ ਪਾਰਟੀ ਲਈ ਤਕੜੇ ਹੋ ਕੇ ਕੰਮ ਕਰਨ ਲਈ ਥਾਪੜਾ ਦਿੱਤਾ।
ਉਨ੍ਹਾਂ ਇਸ ਮੌਕੇ ਕਿਹਾ ਕਿ ਕੁਲਵਿੰਦਰ ਸਿੰਘ ਵਿੱਕੀ ਰਿਵਾਜ ਵਰਗੇ ਜੁਝਾਰੂ ਨੌਜਵਾਨ ਪਾਰਟੀ ਦੀ ਰੀੜ ਦੀ ਹੱਡੀ ਹਨ ਜਿਨ੍ਹਾਂ ਨੇ ਹਮੇਸ਼ਾ ਪਾਰਟੀ ਲਈ ਪੂਰੀ ਮਿਹਨਤ ਨਾਲ ਕੰਮ ਕੀਤਾ ਹੈ ਤੇ ਅੱਗੇ ਵੀ ਕਰਦੇ ਰਹਿਣਗੇ। ਪੱਤਰਕਾਰਾਂ ਦੇ ਸਵਾਲ ਦਾ ਜਵਾਬ ਦਿੰਦੇ ਹੋਏ ਰੱਖੜਾ ਨੇ ਮੌਜੂਦਾ ਸਰਕਾਰ ਦੇ ਹਾਲਾਤਾਂ ਬਾਰੇ ਕਿਹਾ ਕਿ ਪੜ੍ਹੀ ਲਿਖੀ ਜਮਾਤ ਨੂੰ ਸੜਕਾਂ ‘ਤੇ ਰੋਲਣਾ ਬਹੁਤ ਹੀ ਮੰਦਭਾਗਾ ਹੈ। ਉਨ੍ਹਾਂ ਆਖਿਆ ਕਿ ਇਹ ਕਿੱਥੇ ਦਾ ਕਾਨੂੰਨ ਹੈ ਕਿ ਪੰਜਾਹ ਹਜ਼ਾਰ ਰੁਪਏ ਵਾਲੇ ਅਧਿਆਪਕ ਨੂੰ 15 ਹਜ਼ਾਰ ਰੁਪਏ ਤਨਖਾਹ ਦਿੱਤੀ ਜਾਵੇ। ਰੱਖੜਾ ਨੇ ਆਖਿਆ ਕਿ ਦੁਨੀਆ ਦਾ ਦਸਤੂਰ ਹੈ ਕਿ ਜਦੋਂ ਵੀ ਕੋਈ ਕੱਚਾ ਮੁਲਾਜ਼ਮ ਪੱਕਾ ਹੁੰਦਾ ਹੈ ਤਾਂ ਉਸਦੀ ਤਨਖਾਹ ਵਧਦੀ ਹੈ ਪਰ ਪੰਜਾਬ ਸਰਕਾਰ ਉਲਟੀ ਗੰਗਾ ਵਹਾਅ ਰਹੀ ਹੈ। ਉਨ੍ਹਾਂ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਨੇ ਹਮੇਸ਼ਾ ਲੋਕਾਂ ਦਾ ਪੱਖ ਪੁਰਿਆ ਹੈ।
ਇਸ ਮੌਕੇ ਕੁਲਵਿੰਦਰ ਸਿੰਘ ਵਿੱਕੀ ਰਿਵਾਜ ਵਲੋਂ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਤੇ ਸਾਬਕਾ ਚੇਅਰਮੈਨ ਸੁਰਜੀਤ ਅਬਲੋਵਾਲ ਦਾ ਸਿਰੋਪਾ ਪਾਕੇ ਤੇ ਗੁਰੂ ਸਾਹਿਬ ਜੀ ਦੀ ਸੁੰਦਰ ਤਸਵੀਰ ਭੇਂਟ ਕਰਕੇ ਸਨਮਾਨ ਕੀਤਾ। ਉਨ੍ਹਾਂ ਸੁਰਜੀਤ ਸਿੰਘ ਰੱਖੜਾ ਨੂੰ ਵਿਸ਼ਵਾਸ਼ ਦਿਵਾਇਆ ਕਿ ਉਨ੍ਹਾਂ ਵਲੋਂ ਹਮੇਸ਼ਾ ਹੀ ਪਾਰਟੀ ਵਲੋਂ ਜੋ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਹਨ ਉਹ ਬਾਖੂਬੀ ਨਿਭਾਈਆਂ ਗਈਆਂ ਹਨ ਤੇ ਅੱਗੇ ਵੀ ਤੁਹਾਡੀ ਰਹਿਨੁਮਾਈ ਹੇਠ ਪਾਰਟੀ ਵਲੋਂ ਜੋ ਵੀ ਜ਼ਿੰਮੇਵਾਰੀ ਲਾਈ ਜਾਵੇਗੀ ਉਹ ਸਿਰ ਮੱਥੇ ਪ੍ਰਵਾਨ ਹੋਵੇਗੀ ਉਹ ਤੇ ਉਨ੍ਹਾਂ ਦੀ ਪੂਰੀ ਟੀਮ ਪਾਰਟੀ ਟੀ ਤਰੱਕੀ ਲਈ ਦਿਨ ਰਾਤ ਇਕ ਕਰ ਦੇਵੇਗੀ। ਇਸ ਮੌਕੇ ਉਨ੍ਹਾਂ ਨਾਲ ਫੋਨ ਜ਼ੋਨ ਦੇ ਐਮ. ਡੀ. ਅਮਨਦੀਪ ਸਿੰਘ ਚਿੰਟੂ, ਰਾਜਾ ਬੰਟੀ, ਸੱਗੂ, ਵਿੱਕੀ ਸਹਿਗਲ, ਭੂਪੀ, ਗਗਨ ਤੇ ਹੋਰ ਸਾਹਿਬਾਨ ਹਾਜ਼ਰ ਸਨ।

Leave a Reply

Your email address will not be published. Required fields are marked *