ਪਟਿਆਲਾ

ਪੰਜਾਬੀ ਯੂਨੀਵਰਸਿਟੀ 56ਵੀਂ ਸਾਲਾਨਾ ਐਥਲੈਟਿਕ ਮੀਟ ਸ਼ੁਰੂ

(ਪਹਿਲੇ ਦਿਨੇ ਬਣੇ ਦੋ ਨਵੇਂ ਰਿਕਾਰਡ)
ਪਟਿਆਲਾ 16 ਅਕਤੂਬਰ (ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ 56ਵੀਂ ਸਾਲਾਨਾ ਐਥਲੈਟਿਕ ਮੀਟ ਅੱਜ ਇੱਥੇ ਵਰਸਿਟੀ ਦੇ ਸਿੰਥੈਟਿਕ ਟਰੈਕ ਵਿਖੇ ਡਾ. ਗੁਰਦੀਪ ਕੌਰ ਰੰਧਾਵਾ ਖੇਡ ਨਿਰਦੇਸ਼ਕਾ ਦੀ ਅਗਵਾਈ ਵਿਚ ਸ਼ੁਰੂ ਹੋ ਗਈ ਹੈ।

ਮੀਟ ਦਾ ਉਦਘਾਟਨ ਵਰਸਿਟੀ ਦੇ ਮਾਣਯੋਗ ਉਪ ਕੁਲਪਤੀ ਡਾ. ਬੀ.ਐਸ.ਘੁੰਮਣ ਜੀ ਵੱਲੋਂ ਕੀਤਾ ਗਿਆ। ਮੁਕਾਬਲਿਆਂ ਦੇ ਪਹਿਲੇ ਦਿਨ ਹੀ ਨੈਸ਼ਨਲ ਕਾਲਜ ਆਫ਼ ਫਿਜ਼ੀਕਲ ਐਜੂਕੇਸ਼ਨ ਚੁਪਕੀ ਦੇ ਅਰਸ਼ਦੀਪ ਸਿੰਘ ਵਿਰਕ ਨੇ 800 ਮੀਟਰ ਦੌੜ ਵਿਚ 1:51.83 ਸੈਕਿੰਡ ਦਾ ਸਮਾਂ ਲੈ ਕੇ ਨਵਾਂ ਰਿਕਾਰਡ ਕਾਇਮ ਕੀਤਾ। ਇਸੇ ਤਰ੍ਹਾਂ ਨੇਜਾ ਸੁੱਟਣ ਮੁਕਾਬਲਿਆਂ ਵਿਚ ਸ. ਰਜਿੰਦਰ ਸਿੰਘ ਚਹਿਲ ਫਿਜ਼ੀਕਲ ਕਾਲਜ ਕਲਿਆਣ ਦੀ ਖਿਡਾਰਣ ਪੂਨਮ ਪਾਲ ਨੇ 44.86 ਮੀਟਰ ਨਾਲ ਇਹ ਰਿਕਾਰਡ ਆਪਣੇ ਨਾਮ ਕੀਤਾ। ਇਹਨਾਂ ਮੁਕਾਬਲਿਆਂ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਵਿਚ ਸਹਾਇਕ ਨਿਰਦੇਸ਼ਕਾ ਸ਼੍ਰੀਮਤੀ ਮਹਿੰਦਰਪਾਲ ਕੌਰ, ਡਾ. ਜਸਬੀਰ ਸਿੰਘ, ਡਾ ਦਲਬੀਰ ਸਿੰਘ, ਸ. ਹਰਭਜਨ ਸਿੰਘ, ਸ. ਦਲ ਸਿੰਘ, ਸ਼੍ਰੀਮਤੀ ਮੁਕੇਸ਼ ਚੌਧਰੀ ਤੇ ਮਿਸ ਰੇਨੂੰ ਬਾਲਾ ਆਦਿ ਵਿਸ਼ੇਸ਼ ਭੂਮਿਕਾ ਨਿਭਾਅ ਰਹੇ ਹਨ।
ਅੱਜ ਦੇ ਨਤੀਜੇ:
ਪੁਰਸ਼ਾਂ ਦੀ 800 ਮੀਟਰ ਦੌੜ ਮੁਕਾਬਲਿਆਂ ਵਿਚ ਐਨ.ਸੀ.ਪੀ.ਈ. ਚੁਪਕੀ ਦੇ ਅਰਸ਼ਦੀਪ ਸਿੰਘ ਵਿਰਕ ਅਤੇ ਗੁਰਮਨ ਸਿੰਘ ਨੇ ਕ੍ਰਮਵਾਰ ਪਹਿਲਾ ਸਥਾਨ (1:51.83 ਸੈਕਿੰਡ ਐਨ.ਐਮ.ਆਰ.) ਅਤੇ ਦੂਜਾ ਸਥਾਨ (1:52.19 ਸੈਕਿੰਡ) ਪ੍ਰਾਪਤ ਕੀਤਾ ਜਦੋਂਕਿ ਜੇ.ਐਸ.ਜੇ.ਸੀ.ਬੀ. ਸੰਗਰੂਰ ਦੇ ਕਰਮਜੀਤ ਸਿੰਘ ਨੇ ਤੀਜਾ ਸਥਾਨ (1:58.51 ਸੈਕਿੰਡ) ਪ੍ਰਾਪਤ ਕੀਤਾ। ਇਸੇ ਵਰਗ ਦੀ 5000ਮੀਟਰ ਦੌੜ ਮੁਕਾਬਲਿਆਂ ਵਿਚ ਐਨ.ਸੀ.ਪੀ.ਈ. ਚੁਪਕੀ ਦੇ ਹੰਸ ਰਾਮ ਨੇ ਪਹਿਲਾ ਸਥਾਨ (16:07.69 ਸੈਕਿੰਡ) ਹਾਸਲ ਕੀਤਾ ਜਦੋਂਕਿ ਐਸ.ਆਰ.ਐਸ.ਸੀ.ਪੀ.ਈ. ਕਲਿਆਣ ਦੇ ਦਿਲੀਪ ਕੁਮਾਰ ਅਤੇ ਤੇਜਿੰਦਰ ਸਿੰਘ ਨੇ ਕ੍ਰਮਵਾਰ ਦੂਜਾ ਸਥਾਨ (16:31.19 ਸੈਕਿੰਡ) ਅਤੇ ਤੀਜਾ ਸਥਾਨ (16:36.14 ਸੈਕਿੰਡ) ਹਾਸਲ ਕੀਤਾ।
ਔਰਤਾਂ ਦੇ 800 ਮੀਟਰ ਦੌੜ ਮੁਕਾਬਲਿਆਂ ਵਿਚ ਫਤਿਹ ਕਾਲਜ ਰਾਮਪੁਰਾ ਫੂਲ ਦੀ ਹਰਮਿਲਨ ਬੈਂਸ ਨੇ ਪਹਿਲਾ ਸਥਾਨ (2:13.95 ਸੈਕਿੰਡ), ਬੀ.ਪੀ.ਕੇ.ਐਮ. ਜਖੇਪਲ ਦੀ ਗੁਰਪ੍ਰੀਤ ਕੌਰ ਨੇ ਦੂਜਾ ਸਥਾਨ (2:20.70 ਸੈਕਿੰਡ) ਨਾਲ ਅਤੇ ਐਨ.ਸੀ.ਪੀ.ਈ. ਚੁਪਕੀ ਦੀ ਉਸ਼ਾ ਸਤੀ ਨੇ ਤੀਜਾ ਸਥਾਨ ਹਾਸਲ ਕੀਤਾ। ਇਸੇ ਵਰਗ ਦੇ ਜੈਵਲਿਨ ਥਰੋਅ ਮੁਕਾਬਲਿਆਂ ਵਿਚ ਐਸ.ਆਰ.ਐਸ.ਸੀ.ਪੀ.ਈ. ਕਲਿਆਣ ਦੀ ਪੂਨਮ ਪਾਲ ਅਤੇ ਸਾਲਿਨੀ ਦੇਵੀ ਨੇ ਕ੍ਰਮਵਾਰ ਪਹਿਲਾ ਸਥਾਨ (44.86 ਮੀਟਰ ਐਨ.ਐਮ.ਆਰ.) ਅਤੇ ਤੀਜਾ ਸਥਾਨ (38.03 ਮੀਟਰ) ਪ੍ਰਾਪਤ ਕੀਤਾ ਜਦੋਂਕਿ ਐਸ.ਬੀ.ਐਸ.ਬੀ.ਐਮ.ਸੀ. ਸਰਦੂਲਗੜ੍ਹ ਦੀ ਸਰੋਜ ਦੇਵੀ ਨੇ ਦੂਜਾ ਸਥਾਨ (42.35 ਮੀਟਰ)

Leave a Reply

Your email address will not be published. Required fields are marked *