ਪੰਜਾਬੀ ਯੂਨੀਵਰਸਿਟੀ 56ਵੀਂ ਸਾਲਾਨਾ ਐਥਲੈਟਿਕ ਮੀਟ ਦਾ ਧੂਮ ਧੜੱਕੇ ਨਾਲ ਸਮਾਪਨ
(ਦੋਹਾਂ ਵਰਗਾਂ ਵਿਚ ਚੁਪਕੀ ਕਾਲਜ ਬਣਿਆ ਚੈਂਪੀਅਨ)
(ਚੁਪਕੀ ਕਾਲਜ ਦੇ ਹੀ ਅਰਸ਼ਦੀਪ ਸਿੰਘ ਵਿਰਕ ਅਤੇ ਮਨਵੀਰ ਕੌਰ ਬਣੇ ਸਰਵੌਤਮ ਖਿਡਾਰੀ)
ਪਟਿਆਲਾ 18 ਅਕਤੂਬਰ (ਰਮਨਦੀਪ ਕੌਰ/ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਿੰਥੈਟਿਕ ਟਰੈਕ ਵਿਖੇ ਡਾ। ਗੁਰਦੀਪ ਕੌਰ ਰੰਧਾਵਾ ਖੇਡ ਨਿਰਦੇਸ਼ਕਾ ਦੀ ਅਗਵਾਈ ਵਿਚ ਚਲ ਰਹੀ 56ਵੀਂ ਸਾਲਾਨਾ ਐਥਲੈਟਿਕ ਮੀਟ ਦੇ ਅੱਜ ਤੀਸਰੇ ਅਤੇ ਅੰਤਿਮ ਦਿਨ ਜੇਤੂ ਖਿਡਾਰੀਆਂ ਨੂੰ ਇਨਾਮਾਂ ਦੀ ਤਕਸੀਮ ਕਰਨ ਲਈ ਉਚੇਚੇ ਤੌਰ ਤੇ ਡਾ. ਭੂਰਾ ਸਿੰਘ ਘੁੰਮਣ ਉਪ ਕੁਲਪਤੀ ਪੰਜਾਬੀ ਯੂਨੀਵਰਸਿਟੀ ਪਹੁੰਚੇ।
ਇਸ ਮੌਕੇ ਤੇ ਪ੍ਰਿੰਸੀਪਲ ਓਂਕਾਰ ਸਿੰਘ, ਪ੍ਰੋ. ਜਗਦੇਵ ਸਿੰਘ, ਡਾ. ਕਮਲਾ ਸ਼ਰਮਾ, ਪ੍ਰੋ. ਜਤਿੰਦਰ ਦੇਵ, ਸ। ਬਲਬੀਰ ਸਿੰਘ ਸਿੱਧੂ, ਸ। ਪਰਮਿੰਦਰ ਸਿੰਘ, ਸ. ਬਲਬੀਰ ਸਿੰਘ, ਪ੍ਰੋ. ਗੁਰਸ਼ਰਨ ਸਿੰਘ ਗਿੱਲ, ਪ੍ਰੋ. ਦਲਬਾਰਾ ਸਿੰਘ ਅਤੇ ਸਾਬਕਾ ਐਥਲੈਟਿਕ ਕੋਚ ਐਚ. ਐਸ. ਸਿੱਧੂ ਅਦਿ ਵੀ ਮੋਜ਼ੂਦ ਸਨ। ਇਹਨਾਂ ਮੁਕਾਬਲਿਆਂ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਵਿਚ ਸਹਾਇਕ ਨਿਰਦੇਸ਼ਕਾ ਸ਼੍ਰੀਮਤੀ ਮਹਿੰਦਰਪਾਲ ਕੌਰ, ਡਾ। ਜਸਬੀਰ ਸਿੰਘ (ਸਾਬਕਾ ਜੁਆਇੰਟ ਡਾਇਰੈਕਟਰ ਸਪੋਰਟਸ), ਸ। ਧਰਮਿੰਦਰ ਚਹਿਲ, ਡਾ। ਦਲਬੀਰ ਸਿੰਘ, ਸ। ਹਰਭਜਨ ਸਿੰਘ, ਪ੍ਰਿੰਸਇੰਦਰ ਸਿੰਘ ਘੁੰਮਣ ਤੇ ਮਿਸ ਰੇਨੂੰ ਬਾਲਾ ਆਦਿ ਵਿਸ਼ੇਸ਼ ਭੂਮਿਕਾ ਨਿਭਾਈ। ਜਦੋਂਕਿ ਮੰਚ ਸੰਚਾਲਣ ਦੀ ਭੂਮਿਕਾ ਸ। ਦਲ ਸਿੰਘ ਬਰਾੜ ਅਤੇ ਸ਼੍ਰੀਮਤੀ ਮੁਕੇਸ਼ ਚੌਧਰੀ ਨੇ ਨਿਭਾਈ। ਡਾ। ਕੌਰ ਸਿੰਘ ਮਸਤੂਆਣਾ ਸਾਹਿਬ ਅਤੇ ਉਹਨਾਂ ਦੀ ਟੀਮ ਵੱਲੋਂ ਤਿੰਨੋ ਦਿਨ ਚੱਲੇ ਇਹਨਾਂ ਖੇਡ ਮੁਕਾਬਲਿਆਂ ਵਿਚ ਵਿਸ਼ੇਸ਼ ਤੌਰ ਤੇ ਖਿਡਾਰੀਆਂ ਲਈ ਦੁੱਧ ਅਤੇ ਆਂਡਿਆਂ ਦੀ ਫਰੀ ਸੇਵਾ ਕੀਤੀ ਗਈ। ਇਸ ਲਈ ਆਯੋਜਕਾਂ ਵੱਲੋਂ ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਵੀ ਕੀਤਾ ਗਿਆ। ਜ਼ਿਕਰਯੋਗ ਹੈ ਕਿ ਡਾ। ਕੌਰ ਸਿੰਘ ਮਸਤੂਆਣਾ ਸਾਹਿਬ ਵੱਲੋਂ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਯੂਨੀਵਰਸਿਟੀ ਵੱਲੋਂ ਆਯੋਜਿਤ ਕੀਤੇ ਜਾਣ ਵਾਲੇ ਐਥਲੈਟਿਕ ਦੇ ਅੰਤਰ ਕਾਲਜੇਸਰਬ ਭਾਰਤੀ ਅੰਤਰਵਰਸਿਟੀ ਮੁਕਾਬਲਿਆਂ ਵਿਚ ਵਿਸ਼ੇਸ਼ ਤੌਰ ਤੇ ਚਾਹਦੁੱਧ ਅਤੇ ਹੋਰ ਖਾਣ ਪੀਣ ਦੀਆਂ ਵਸਤਾਂ ਦੀ ਫਰੀ ਸੇਵਾ ਕੀਤੀ ਜਾਂਦੀ ਰਹੀ ਹੈ।
ਅੱਜ ਦੇ ਨਤੀਜੇ:
ਪੁਰਸ਼ਾਂ ਦੇ 110 ਮੀਟਰ ਹਰਡਲਜ਼ ਮੁਕਾਬਬਲਿਆਂ ਵਿਚ ਅਕਾਲ ਫਿਜ਼ੀਕਲ ਕਾਲਜ ਮਸਤੂਆਣਾ ਦੇ ਵਿਸ਼ਵਜੀਤ ਸਿੰਘ ਨੇ 14।98 ਸੈਕਿੰਡ ਨਾਲ ਪਹਿਲਾ, ਖਾਲਸਾ ਕਾਲਜ ਪਟਿਆਲਾ ਦੇ ਹਰਵੀਰ ਸਿੰਘ ਭੰਗੂ ਨੇ 17।89 ਸੈਕਿੰਡ ਨਾਲ ਦੂਸਰਾ ਅਤੇ ਨੈਸ਼ਨਲ ਕਾਲਜ ਭੀਖੀ ਦੇ ਜਗਦੀਪ ਸਿੰਘ ਨੇ 21।52 ਸੈਕਿੰਡ ਨਾਲ ਤੀਸਰਾਸ 400 ਮੀਟਰ ਦੌੜ ਮੁਕਾਬਲਿਆਂ ਵਿਚ ਨੈਸ਼ਨਲ ਫਿਜ਼ੀਕਲ ਕਾਲਜ ਚੁਪਕੀ ਦੇ ਅਰਸ਼ਦੀਪ ਸਿੰਘ ਨੇ 47।08 ਸੈਕਿੰਡ ਨਾਲ ਪਹਿਲਾ, ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਅਨੰਦਪੁਰ ਸਾਹਿਬ ਦੇ ਪਰਵੀਨ ਕੁਮਾਰ ਨੇ 48।66 ਸੈਕਿੰਡ ਨਾਲ ਦੂਸਰਾ ਅਤੇ ਸਰਕਾਰੀ ਬ੍ਰਿਜਿੰਦਰਾ ਕਾਲਜ ਫਰੀਦਕੋਟ ਦੇ ਅਨਮੋਲ ਸਿੰਘ ਨੇ 49।03 ਸੈਕਿੰਡ ਨਾਲ ਤੀਸਰਾਸ 1500 ਮੀਟਰ ਦੌੜ ਮੁਕਾਬਲਿਆਂ ਵਿਚ ਨੈਸ਼ਨਲ ਫਿਜ਼ੀਕਲ ਕਾਲਜ ਚੁਪਕੀ ਦੇ ਅਰੁਣ ਕੁਮਾਰ ਨੇ 3:57।70 ਸੈਕਿੰਡ ਨਾਲ ਪਹਿਲਾ, ਐਸ।ਆਰ।ਐਸ।ਚਹਿਲ ਫਿਜ਼ੀਕਲ ਕਾਲਜ ਕਲਿਆਣ ਦੇ ਸ਼ੁਭਮ ਕੁਮਾਰ ਨੇ 4:08।86 ਸੈਕਿੰਡ ਨਾਲ ਦੂਸਰਾ ਅਤੇ ਸਰਕਾਰੀ ਰਣਬੀਰ ਕਾਲਜ ਸੰਗਰੂਰ ਦੇ ਕਮਲਦੀਪ ਨੇ 4:11।72 ਸੈਕਿੰਡ ਨਾਲ ਤੀਸਰਾਸ ਸੰਗਲੀ ਵਾਲਾ ਗੋਲਾ ਸੁੱਟਣ ਮੁਕਾਬਲਿਆਂ ਵਿਚ ਯੂਨੀਵਰਸਿਟੀ ਕਾਲਜ ਬਰਨਾਲਾ ਦੇ ਦਮਨੀਤ ਸਿੰਘ ਨੇ 57।95 ਮੀਟਰ ਨਾਲ ਪਹਿਲਾ, ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਦੇ ਦੁਪਿੰਦਰ ਸਿੰਘ ਨੇ 44।13 ਮੀਟਰ ਨਾਲ ਦੂਸਰਾ ਅਤੇ ਸਰਕਾਰੀ ਕਾਲਜ ਮਾਲੇਰਕੋਟਲਾ ਦੇ ਰਾਫਤਿਹ ਸਿੰਘ ਧਾਲੀਵਾਲ ਨੇ 30।50 ਮੀਟਰ ਨਾਲ ਤੀਸਰਾਸ ਲੰਮੀ ਛਾਲ ਮੁਕਾਬਲਿਆਂ ਵਿਚ ਨੈਸ਼ਨਲ ਫਿਜ਼ੀਕਲ ਕਾਲਜ ਚੁਪਕੀ ਕੇ ਸੋਨੂੰ ਕੁਮਾਰ ਨੇ 7।22 ਮੀਟਰ ਨਾਲ ਪਹਿਲਾ, ਮੁਲਤਾਨੀ ਮੱਲ ਮੋਦੀ ਕਾਲਜ ਪਟਿਆਲਾ ਦੇ ਦੀਪਕ ਯਾਦਵ ਨੇ 6।66 ਮੀਟਰ ਨਾਲ ਦੂਸਰਾ ਅਤੇ ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਦੇ ਰਮਨਦੀਪ ਸਿੰਘ ਨੇ 6।65 ਮੀਟਰ ਨਾਲ ਤੀਸਰਾ ਸਥਾਨ ਪ੍ਰਾਪਤ ਕੀਤਾ।
ਔਰਤਾਂ ਦੇ 1500 ਮੀਟਰ ਦੌੜ ਮੁਕਾਬਲਿਆਂ ਵਿਚ ਫਤਿਹ ਕਾਲਜ ਰਾਮਪੁਰਾ ਫੂਲ ਦੀ ਹਰਮਿਲਨ ਬੈਂਸ ਨੇ 4:43।63 ਸੈਕਿੰਡ ਨਾਲ ਪਹਿਲਾ, ਪੀ।ਐਮ।ਐਨ। ਕਾਲਜ ਰਾਜਪੁਰਾ ਦੀ ਸੁਮਨ ਰਾਣੀ ਨੇ 4:46।12 ਸੈਕਿੰਡ ਨਾਲ ਦੂਸਰਾ ਅਤੇ ਨੈਸ਼ਨਲ ਫਿਜ਼ੀਕਲ ਕਾਲਜ ਚੁਪਕੀ ਦੀ ਊਸ਼ਾ ਸਤੀ ਨੇ 4:55।10 ਸੈਕਿੰਡ ਨਾਲ ਤੀਸਰਾਸ ਔਰਤਾਂ ਦੇ ਹੈਪਟੈਥਲਾਨ ਮੁਕਾਬਲਿਆਂ ਵਿਚ ਨੈਸ਼ਨਲ ਫਿਜ਼ੀਕਲ ਕਾਲਜ ਚੁਪਕੀ ਦੀ ਦਿਵਯਾ ਸਹਰਨਾ ਨੇ 4146 ਅੰਕ ਪ੍ਰਾਪਤ ਕਰਕੇ ਪਹਿਲਾ, ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਨੇ 2969 ਅੰਕਾਂ ਨਾਲ ਦੂਸਰਾ ਅਤੇ ਨੈਸ਼ਨਲ ਫਿਜ਼ੀਕਲ ਕਾਲਜ ਚੁਪਕੀ ਦੀ ਦੀਕਸ਼ਾ ਗੌਤਮ ਨੇ 2497 ਅੰਕਾਂ ਨਾਲ ਤੀਸਰਾ ਸਥਾਨ ਹਾਸਲ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ.

