ਪਟਿਆਲਾ

ਅਧਿਆਪਕਾਂ ਦੀਆਂ ਤਨਖ਼ਾਹਾਂ ‘ਚ ਕਟੌਤੀ ਕਰਨ ਵਾਲੀ ਸਰਕਾਰ ਨੂੰ ਰਾਜਪਾਲ ਬਰਖਾਸਤ ਕਰਨ : ਮਨਪ੍ਰੀਤ ਸਿੰਘ ਚੱਢਾ

ਸਰਕਾਰ ਦੇ ਮੁਲਾਜ਼ਮ ਵਿਰੋਧੀ ਫੈਸਲਿਆਂ ਕਾਰਨ ਹਰ ਵਰਗ ਦੁਖੀ
ਪਟਿਆਲਾ 22 ਅਕਤੂਬਰ (ਕੰਵਰ ਬੇਦੀ/ਮਧੂਸਾਰ ਬਿਊਰੋ) ਅਧਿਅਪਾਕਾਂ ਦੀ ਤਨਖ਼ਾਹ ‘ਚ ਕੀਤੀ ਕਟੌਤੀ ਤੋਂ ਬਾਦ ਅਧਿਆਪਕਾਂ ਵੱਲੋਂ ਮੁੱਖ ਮੰਤਰੀ ਦੇ ਸ਼ਹਿਰ ‘ਚ ਚੱਲ ਰਿਹਾ ਮਰਨ ਵਰਤ ਜਿਥੇ 15ਵੇਂ ਦਿਨ ‘ਚ ਦਾਖਲ ਹੋ ਚੁੱਕਿਆ, ਉਥੇ ਸੂਬੇ ਭਰ ‘ਚ ਅਧਿਆਪਕਾਂ ਵੱਲੋਂ ਆਰੰਭਿਆ ਸੰਘਰਸ਼ ਅੰਦੋਲਨ ਦਾ ਰੂਪ ਧਾਰਨ ਕਰਦਾ ਜਾ ਰਿਹਾ। ਅਧਿਆਪਕ ਆਪਣੀਆਂ ਮੰਗਾਂ ਨੂੰ ਲੈ ਕੇ ਬਜ਼ਿੱਦ ਹਨ ਤੇ ਸਰਕਾਰ ਟੱਸ ਤੋਂ ਮੱਸ ਹੁੰਦੀ ਨਜ਼ਰ ਨਹੀਂ ਆ ਰਹੀ। ਅਜਿਹੇ ਸਥਿਤੀ ਕਾਰਨ ਪੈਦਾ ਹੋਏ ਗੰਭੀਰ ਸੰਕਟ ਦੇ ਚੱਲਦਿਆਂ ਜੇ ਕੈਪਟਨ ਦੀ ਅਗਵਾਈ ਵਾਲੀ ਸਰਕਾਰ ਮਸਲੇ ਦਾ ਹੱਲ ਨਹੀਂ ਕਰ ਸਕਦੀ ਤਾਂ ਪੰਜਾਬ ਦੇ ਰਾਜਪਾਲ ਨੂੰ ਚਾਹੀਦਾ ਹੈ ਕਿ ਅਧਿਆਪਕ ਅਤੇ ਮੁਲਾਜ਼ਮ ਵਿਰੋਧੀ ਫੈਸਲੇ ਲੈਣ ਵਾਲੀ ਸਰਕਾਰ ਨੂੰ ਫੌਰੀ ਬਰਖਾਸਤ ਕੀਤਾ ਜਾਵੇ।

ਇਹ ਪ੍ਰਗਟਾਵਾ ਜ਼ਿਲ੍ਹਾ ਭਾਜਪਾ ਇਕਾਈ ਦੇ ਸਪੋਕਸਮੈਨ ਮਨਪ੍ਰੀਤ ਸਿੰਘ ਚੱਢਾ ਨੇ ਅਧਿਆਪਕਾਂ ਦੇ ਧਰਨੇ ‘ਚ ਸ਼ਮੂਲੀਅਤ ਦੌਰਾਨ ਗੱਲਬਾਤ ਕਰਦਿਆਂ। ਸ.ਚੱਢਾ ਨੇ ਆਖਿਆ ਕਿ ਅਧਿਆਪਕਾਂ ਦੇ ਇਸ ਸੰਘਰਸ਼ ‘ਚ ਭਾਜਪਾ ਲੀਡਰਸ਼ਿਪ ਅਧਿਆਪਕਾਂ ਦੇ ਧਰਨੇ ਦਾ ਸਮਰਥਨ ਕਰਦੀ ਹੋਈ ਮੰਗ ਕਰਦੀ ਹੈ ਕਿ ਪੰਜਾਬ ਸਰਕਾਰ ਮਸਲੇ ਨੂੰ ਗੰਭੀਰਤਾ ਲੈ ਕੇ ਹੱਲ ਕਰੇ।
ਸ. ਚੱਢਾ ਨੇ ਕਿਹਾ ਜਿਥੇ ਅਧਿਆਪਕ ਆਪਣੀਆਂ ਮੰਗਾਂ ਨੂੰ ਲੈ ਕੇ ਡਟੇ ਨਜ਼ਰ ਆ ਰਹੇ ਹਨ, ਉਥੇ ਹੀ ਮੁਲਾਜ਼ਮਾਂ ਦੇ ਵੱਖ ਵੱਖ ਵਰਗਾਂ ਆਪਣੀਆਂ ਮੰਗਾਂ ਨੂੰ ਲੈ ਕੇ ਸੀਐਮ. ਸਿਟੀ ‘ਚ ਸੰਘਰਸ਼ ਕਰਦੇ ਨਜ਼ਰ ਆ ਰਹੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ਼ਹਿਰ ‘ਚ ਅਧਿਆਪਕ, ਆਸ਼ਾ ਵਰਕਰਾ, ਆਂਗਣਵਾੜੀ ਵਰਕਰ, ਕਿਸਾਨ, ਪੈਨਸ਼ਨ ਐਸੋਸੀਏਸ਼ਨ ਤੋਂ ਇਲਾਵਾ ਵਪਾਰੀ ਅਤੇ ਵਿਦਿਆਰਥੀ ਆਪੋ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ਦੀਆਂ ਮਾੜੀਆਂ ਨੀਤੀਆਂ ਨੂੰ ਲਾਹਨਤਾਂ ਪਾਉਂਦੇ ਨਜ਼ਰ ਆਉਂਦੇ ਹਨ, ਪਰ ਸਰਕਾਰ ਦੇ ਕੰਨਾਂ ‘ਤੇ ਜੂੰ ਤੱਕ ਨਹੀਂ ਸਰਕਦੀ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਖੁਦ ਖੁਦ ਦੇ ਮੰਤਰੀਆਂ ਤੇ ਆਲਾ ਅਧਿਕਾਰੀਆਂ ਲਈ ਖ਼ਜਾਨੇ ਦਾ ਮੂੰਹ ਖੋਲੀ ਬੈਠੇ ਹਨ, ਪਰ ਮੁਲਾਜ਼ਮਾਂ ਨੂੰ ਦੇਣ ਲਈ ਉਨ੍ਹਾਂ ਵੱਲੋਂ ਠੇਗਾ ਵਿਖਾ ਦਿੱਤਾ ਜਾਂਦਾ ਹੈ। ਮਨਪ੍ਰੀਤ ਚੱਢਾ ਨੇ ਕਿਹਾ ਕਿ ਮੁਲਾਜਮਾਂ ਪ੍ਰਤੀ ਸਰਕਾਰ ਦਾ ਨਾਂਹ ਪੱਖੀ ਰਵੱਈਆ ਬੇਹੱਦ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਸਥਿਤੀਆਂ ਦੇ ਚੱਲਦਿਆਂ ਜੇ ਸਰਕਾਰ ਨੇ ਸਥਿਤੀ ਸਪੱਸ਼ਟ ਨਾ ਕੀਤੀ ਤਾਂ ਸੂਬੇ ਭਰ ‘ਚ ਮੁਲਾਜ਼ਮ ਵਰਗ ਦੇ ਵੱਡੇ ਵਿਰੋਧ ਨੂੰ ਝੱਲਣ ਲਈ ਸਰਕਾਰ ਨੂੰ ਤਿਆਰ ਰਹਿਣਾ ਚਾਹੀਦਾ। ਉਨ੍ਹਾਂ ਕਿਹਾ ਕਿ ਸਾਰੇ ਸਥਿਤੀ ਬਾਰੇ ਭਾਜਪਾ ਹਾਈ ਕਮਾਨ ਨੂੰ ਜਾਣੂੰ ਕਰਵਾ ਦਿੱਤਾ ਗਿਆ ਅਤੇ ਜਲਦ ਹੀ ਸਰਕਾਰ ਦੀ ਬਰਖਾਸਤਗੀ ਨੂੰ ਲੈ ਕੇ ਭਾਜਪਾ ਆਗੂਆਂ ਦਾ ਵਫ਼ਦ ਪੰਜਾਬ ਦੇ ਰਾਜਪਾਲ ਨੂੰ ਮਿਲੇਗਾ ਪੰਜਾਬ ਦੇ ਮੌਜੂਦਾ ਹਾਲਾਤਾਂ ਦੀ ਸਥਿਤੀ ਬਾਰੇ ਜਾਣੂੰ ਕਰਵਾਏਗਾ।

Leave a Reply

Your email address will not be published. Required fields are marked *