ਪੰਜਾਬਪਟਿਆਲਾ

ਆਪ ਪਾਰਟੀ ਵੱਲੋਂ ਨਿਗਮ ਦੇ ਪੰਜ ਵਾਰਡਾਂ ‘ਚ ਪਾਣੀ ਦੀ ਠੱਪ ਸਪਲਾਈ ਨੂੰ ਲੈ ਕੇ ਧਰਨਾ

ਪਟਿਆਲਾ 21 ਮਈ (ਕੰਵਰ ਬੇਦੀ/ਮਧੂਸਾਰ ਬਿਊਰੋ)
ਆਮ ਆਦਮੀ ਪਾਰਟੀ ਵੱਲੋਂ ਨਗਰ ਨਿਗਮ ਦੇ ਪੰਜ ਵਾਰਡਾਂ ‘ਚ ਪਾਣੀ ਦੀ ਸਪਲਾਈ ਨਾ ਆਉਣ ਕਾਰਨ ਪੁਰਾਣਾ ਬਿਸ਼ਨ ਨਗਰ ‘ਚ ਸ੍ਰੀ ਹਨੂੰਮਾਨ ਮੰਦਿਰ ਕੋਲ ਨਿਗਮ ਖਿਲਾਫ਼ ਧਰਨਾ ਦਿੱਤਾ ਗਿਆ।

ਸਰਕਲ ਦੇ ਕੋਆਰਡੀਨੇਟਰ ਆਮ ਆਦਮੀ ਪਾਰਟੀ ਨੇ ਕਿਹਾ ਕਿ ਪਿਛਲੇ ਪੰਜ ਦਿਨਾਂ ਤੋਂ ਵਾਰਡ ਨੰ: 18,19,20,21,22 ਵਿਚ ਪਾਣੀ ਨਹੀਂ ਆ ਰਿਹਾ। ਲੋਕਾਂ ਵਿਚ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਲਾਕੇ ਦੇ ਦੋਵੇਂ ਟਿਊਬਵੈਲ 44 ਅਤੇ 45 ਨੰ: ਬੰਦ ਪਏ ਹਨ। ਇਸ ਭਿਆਨਕ ਗਰਮੀ ਦੇ ਮੌਸਮ ਵਿਚ ਲੋਕਾਂ ਨੂੰ ਛੱਡ ਕੇ ਜਾਨਵਰਾਂ ਤੱਕ ਨੂੰ ਪੀਣ ਦਾ ਪਾਣੀ ਨਹੀਂ ਮਿਲ ਰਿਹਾ, ਪ੍ਰੰਤੂ ਵਾਰ ਵਾਰ ਸ਼ਿਕਾਇਤ ਕਰਨ ਦੇ ਬਾਵਜੂਦ ਨਗਰ ਨਿਗਮ ਪਟਿਆਲਾ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਲੋਕਾਂ ਨੂੰ ਪਾਣੀ ਲੈਣ ਦੇ ਲਈ ਜੱਦੋ ਜਹਿਦ ਕਰਨੀ ਪੈ ਰਹੀ ਹੈ।
ਧਰਨੇ ‘ਚ ਆਮ ਆਦਮੀ ਪਾਰਟੀ ਪਟਿਆਲਾ ਦਿਹਾਤੀ ਤੋਂ ਉਮੀਦਵਾਰ ਰਹੇ ਕਰਨਵੀਰ ਟਿਵਾਣਾ ਪਹੁੰਚੇ। ਉਨ੍ਹਾਂ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨਿਗਮ ਪਿਛਲੇ 10 ਸਾਲਾਂ ਤੋਂ ਅਕਾਲੀ ਭਾਜਪਾ ਵਾਲੇ ਕਾਬਜ਼ ਹਨ, ਪ੍ਰੰਤੂ ਬਹੁਤ ਹੀ ਸ਼ਰਮ ਦੀ ਗੱਲ ਹੈ ਕਿ ਲੋਕ ਬੁਨਿਆਦੀ ਸਹੂਲਤਾਂ ਨੂੰ ਤਰਸ ਰਹੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਸੱਤਾ ‘ਚ ਆਈ ਹੈ, ਪ੍ਰੰਤੂ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਹੁੰਦੇ ਵਿਖਾਈ ਨਹੀਂ ਦਿਖ ਰਹੇ। ਉਨ੍ਹਾਂ ਕਿਹਾ ਕਿ ਪਾਣੀ ਦੀ ਸਮੱਸਿਆ ਨੂੰ ਲੈ ਕੇ ਆਪ ਪਾਰਟੀ ਵੱਲੋਂ ਹਸਤਾਖਰ ਮੁਹਿੰਮ ਚਲਾ ਕੇ ਲੋਕਾਂ ਦੀਆਂ ਸ਼ਿਕਾਇਤਾਂ ਨਿਗਮ ਕਮਿਸ਼ਨਰ ਅਤੇ ਮੇਅਰ ਨੂੰ ਦਿੱਤੀ ਜਾਵੇਗੀ, ਜੇਕਰ ਫਿਰ ਵੀ ਪਾਣੀ ਦਾ ਮਸਲਾ ਹੱਲ ਨਾ ਹੋਇਆ ਤਾਂ ਨਗਰ ਨਿਗਮ ਦੇ ਮੇਅਰ ਦਾ ਘਿਰਾਓ ਕੀਤਾ ਜਾਵੇਗਾ।
ਧਰਨੇ ਵਿਚ ਮੇਘਚੰਦ, ਡਾ ਬਲਬੀਰ ਸਿੰਘ, ਕਿਰਪਾਲ ਸੈਣੀ, ਪ੍ਰਦੀਪ ਜੋਸ਼ਨ, ਜਸਬੀਰ ਗਾਂਧੀ, ਕੁੰਦਨ ਗੋਗੀਆ, ਸੰਦੀਪ ਬੰਧੂ, ਅੰਗਰੇਜ਼ ਸਿੰਘ, ਮਨਮੋਹਣ ਸਮਰਾਓ, ਲਲਿਤ ਕੁਮਾਰ, ਅਮਨ ਸਿੰਘ, ਪ੍ਰਤੀਕ, ਡੀ ਐਸ ਭੱਲ, ਦਲਜੀਤ ਸਿੰਘ, ਕੁਲਵਿੰਦਰ ਸਿੰਘ, ਅਰਵਿੰਦ ਕੁਮਾਰ, ਫਰੀਦਾ ਬੇਗਮ, ਮਹਿਬੂਬ ਅਲੀ, ਨਾਗਪਾਲ, ਰਾਮ ਸਿੰਘ, ਜੋਗਿੰਦਰ ਸਿੰਘ ਆਦਿ ਪਾਰਟੀ ਮੈਂਬਰ ਅਤੇ ਇਲਾਕਾ ਨਿਵਾਸੀ ਪਹੁੰਚੇ।

Leave a Reply

Your email address will not be published. Required fields are marked *