ਪਟਿਆਲਾ

ਰੇਲ ਹਾਦਸੇ ਦੇ ਮ੍ਰਿਤਕਾਂ ਦੀ ਆਤਮਿਕ ਸ਼ਾਂਤੀ ਲਈ ਨੌਜਵਾਨਾਂ ਨੇ ਸ਼ਹਿਰ ‘ਚ ਕੱਢਿਆ ਕੈਂਡਲ ਮਾਰਚ

ਕੈਂਡਲ ਮਾਰਚ ਦੀ ਅਗਵਾਈ ਪ੍ਰਭਜੋਤ ਸਿੰਘ ਅਤੇ ਸੈਂਬੀ ਮਾਟਾ ਨੇ ਕੀਤੀ
ਸਿਆਸੀਦੂਸ਼ਣਬਾਜ਼ੀ ਤੋਂ ਕੀਤੀ ਜਾਵੇ ਗੁਰੇਜ਼
ਪਟਿਆਲਾ 22 ਅਕਤੂਬਰ (ਕੰਵਰ ਬੇਦੀ/ਮਧੂਸਾਰ ਬਿਊਰੋ) ਅੰਮ੍ਰਿਤਸਰ ਵਿਖੇ ਵਾਪਰੇ ਦਰਦਨਾਕ ਰੇਲ ਹਾਦਸੇ ਦੇ ਮ੍ਰਿਤਕਾਂ ਦੇ ਆਤਮਿਕ ਸ਼ਾਂਤੀ ਲਈ ਪ੍ਰਭਜੋਤ ਸਿੰਘ ਅਤੇ ਸੈਂਬੀ ਮਾਟਾ ਦੀ ਅਗਵਾਈ ‘ਚ ਖਾਲਸਾ ਮੁਹੱਲੇ ਤੋਂ ਕੈਂਡਲ ਮਾਰਚ ਕੱਢਿਆ ਗਿਆ। ਕੈਂਡਲ ਮਾਰਚ ਦੀ ਆਰੰਭਤਾ ਦੌਰਾਨ ਨੌਜਵਾਨਾਂ ਦੇ ਵੱਡੇ ਇਕੱਠ ਨੇ ਹੱਥਾਂ ‘ਚ ਮੋਮਬੱਤੀਆਂ ਜਗਾ ਕੇ ਮ੍ਰਿਤਕਾਂ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ ਅਤੇ ਪੀੜਤ ਪਰਿਵਾਰ ਲਈ ਗੁਰੂ ਚਰਨਾਂ ‘ਚ ਭਾਣੇ ਮੰਨਣ ਦਾ ਬਲ ਬਖਸ਼ਣ ਦੀ ਕਾਮਨਾ ਕੀਤੀ।

ਪ੍ਰਭਜੋਤ ਸਿੰਘ ਅਤੇ ਸੈਂਬੀ ਮਾਟਾ ਦੀ ਅਗਵਾਈ ‘ਚ ਕੱਢਿਆ ਇਹ ਕੈਂਡਲ ਮਾਰਚ ਖਾਲਸਾ ਮੁਹੱਲੇ ਵਿਚੋਂ ਹੁੰਦਾ ਸ਼ਹਿਰ ਦੇ ਮੁੱਖ ਬਾਜ਼ਾਰ ਵਿਚੋਂ ਲੰਘਿਆ। ਨੌਜਵਾਨਾਂ ਦਾ ਵੱਡਾ ਇਕੱਠ ਸਤਿਗੁਰੂ ਨਾਮ ਵਾਹਿਗੁਰੂ ਦਾ ਜਾਪ ਕਰਦਾ ਹੋਇਆ ਰੇਲ ਹਾਦਸੇ ਦੇ ਮ੍ਰਿਤਕਾਂ ਲਈ ਅਰਦਾਸ ਕਰਦਾ ਨਜ਼ਰ ਆਇਆ।
ਇਸ ਮੌਕੇ ਪ੍ਰਭਜੋਤ ਸਿੰਘ ਅਤੇ ਸੈਂਭੀ ਮਾਟਾ ਨੇ ਗੱਲਬਾਤ ਕਰਦਿਆਂ ਕਿਹਾ ਅੰਮ੍ਰਿਤਸਰ ਵਿਖੇ ਵਾਪਰਿਆ ਰੇਲ ਹਾਦਸਾ ਮੰਦਭਾਗੀ ਘਟਨਾ ਹੈ। ਇਸ ਦੁੱਖ ਦੀ ਘੜੀ ‘ਚ ਹਰ ਮਨੁੱਖ ਪੀੜਤ ਪਰਿਵਾਰ ਨਾਲ ਹਮਦਰਦੀ ਅਤੇ ਮ੍ਰਿਤਕਾਂ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਭਿਆਨਕ ਹਾਦਸੇ ਮੌਕੇ ਪੰਜਾਬ ਦੀਆਂ ਸਮੁੱਚੀਆਂ ਸਿਆਸੀ ਪਾਰਟੀਆਂ ਨੂੰ ਚਾਹੀਦਾ ਹੈ ਕਿ ਮਨੁੱਖਤਾ ਅਤੇ ਸਰਬੱਤ ਦੇ ਭਲੇ ਲਈ ਕਾਰਜ ਕਰਨ ਅਤੇ ਸਿਆਸੀਦੂਸ਼ਣਬਾਜ਼ੀ ਤੋਂ ਗੁਰੇਜ਼ ਹੀ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਵੱਡਾ ਕਹਿਰ ਵਾਪਰਿਆ ਅਤੇ ਅਜਿਹੀ ਦੁੱਖ ਦੀ ਘੜੀ ‘ਚ ਸਿਆਸੀ ਆਗੂਆਂ ਅਤੇ ਸਮਾਜ ਸੇਵੀ ਜਥੇਬੰਦੀਆਂ ਨੂੰ ਚਾਹੀਦਾ ਹੈ ਕਿ ਮ੍ਰਿਤਕਾਂ ਦੇ ਪਰਿਵਾਰਾਂ ਦੀ ਸਹਾਇਤਾ ਅਤੇ ਹਸਪਤਾਲਾਂ ‘ਚ ਦਾਖਲ ਜ਼ਖਮੀਆਂ ਦੀ ਵੱਧ ਤੋਂ ਵੱਧ ਮਦਦ ਕਰਨ।

Leave a Reply

Your email address will not be published. Required fields are marked *