ਭਗਵਾਨ ਵਾਲਮੀਕਿ ਜੀ ਦੇ ਪਾਵਨ ਪ੍ਰਗਟ ਦਿਵਸ ਕੱਢੀ ਸ਼ੋਭਾ ਯਾਤਰਾ
ਪਟਿਆਲਾ 24 ਅਕਤੂਬਰ (ਕੰਵਰ ਬੇਦੀ/ਮਧੂਸਾਰ ਬਿਊਰੋ) ਭਗਵਾਨ ਵਾਲਮੀਕਿ ਜੀ ਦੇ ਪਾਵਨ ਪ੍ਰਗਟ ਦਿਵਸ ਦੇ ਮੌਕੇ ਤੇ ਇੱਕ ਵਿਸ਼ਾਲ ਸ਼ੋਭਾ ਯਾਤਰਾ ਵਾਲਮੀਕਿ ਪ੍ਰਗਟ ਉਤਸਵ ਕਮੇਟੀ (ਸ਼ਹਿਰੀ) ਪਟਿਆਲਾ ਵੱਲੋਂ ਕੱਢੀ ਗਈ ਇਸ ਸ਼ੋਭਾ ਯਾਤਰਾ ਦੀ ਪ੍ਰਧਾਨਗੀ ਵੀਰ ਜਤਿੰਦਰ ਕੁਮਾਰ ਪ੍ਰਿੰਸ ਪ੍ਰਧਾਨ ਵਾਲਮੀਕਿ ਉਤਸਵ ਕਮੇਟੀ (ਸ਼ਹਿਰੀ) ਪਟਿਆਲਾ ਅਤੇ ਵੀਰ ਮਨਜੀਤ ਸਿੰਘ ਮੋਨੂੰ ਚੇਅਰਮੈਨ ਵਾਲਮੀਕਿ ਪ੍ਰਗਟ ਉਤਸਵ ਕਮੇਟੀ (ਸ਼ਹਿਰੀ) ਪਟਿਆਲਾ ਦੀ ਅਗਵਾਈ ਵਿੱਚ ਕੱਢੀ ਗਈ।
ਸ਼੍ਰਿਸ਼ਟੀਕਰਤਾ ਵਾਲਮੀਕਿ ਬ੍ਰਾਹਮਲਯ ਲਾਹੋਰੀ ਗੇਟ ਪਟਿਆਲਾ ਤੋਂ ਸ਼ੁਰੂ ਹੋ ਕੇ ਸ਼ੇਰੇ ਪੰਜਾਬ ਮਾਰਕੀਟ, ਤੱਵਕਲੀ ਮੋੜ, ਧਰਮਪੁਰਾ ਬਜ਼ਾਰ, ਅਦਾਲਤ ਬਜ਼ਾਰ, ਕਿਲਾ ਚੌਂਕ ਗੁੜ ਮੰਡੀ, ਸ਼ਾਹੀ ਸਮਾਧਾ ਕੜਾਹ ਵਾਲਾ ਚੌਂਕ ਨੂੰ ਹੁੰਦੀ ਹੋਈ ਸ਼੍ਰਿਸਟੀਕਰਤਾ ਵਾਲਮੀਕਿ ਬ੍ਰਾਹਮਲ ਧੀਰੂ ਨਗਰ ਵਿਖੇ ਸੰਪੰਨ ਹੋਈ।
ਇਸ ਮੌਕੇ ਤੇ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਅਤੇ ਮਹਾਰਾਣੀ ਪ੍ਰਨੀਤ ਕੌਰ ਸਾਬਕਾ ਵਿਦੇਸ਼ ਰਾਜ ਮੰਤਰੀ ਭਾਰਤ ਸਰਕਾਰ ਵੱਲੋਂ ਭੇਜੇ ਗਏ ਵਿਸ਼ੇਸ਼ ਮਹਿਮਾਨ ਸ਼੍ਰੀ ਕੇ.ਕੇ. ਸ਼ਰਮਾ ਚੇਅਰਮੈਨ ਪੀ.ਆਰ.ਟੀ.ਸੀ. ਪੰਜਾਬ ਅਤੇ ਪ੍ਰੇਮ ਕ੍ਰਿਸ਼ਨ ਪੂਰੀ ਪ੍ਰਧਾਨ ਜਿਲ੍ਹਾਂ ਕਾਂਗਰਸ ਕਮੇਟੀ ਪਟਿਆਲਾ ਅਤੇ ਸ. ਯੋਗਿੰਦਰ ਸਿੰਘ ਯੋਗੀ ਸੀਨੀ. ਡਿਪਟੀ ਮੇਅਰ ਨਗਰ ਨਿਗਮ ਪਟਿਆਲਾ ਅਤੇ ਸ਼੍ਰੀਮਤੀ ਵਿੰਤੀ ਸੰਗਰ ਡਿਪਟੀ ਮੇਅਰ ਨਗਰ ਨਿਗਮ ਪਟਿਆਲਾ ਅਤੇ ਵੀਰ ਸੋਨੂੰ ਸੰਗਰ ਪ੍ਰਧਾਨ ਐਸ.ਸੀ. ਸੈੱਲ ਪਟਿਆਲਾ ਵੀਰ ਰਾਜੇਸ਼ ਘਾਰੂ ਜਨਰਲ ਸਕੱਤਰ ਜਿਲ੍ਹਾ ਕਾਂਗਰਸ ਕਮੇਟੀ ਪਟਿਆਲਾ ਨੇ ਸ਼ਿਰਕਤ ਕੀਤੀ ਵਿਸ਼ੇਸ਼ ਮਹਿਮਾਨ ਸ. ਗੁਰਪ੍ਰੀਤ ਸਿੰਘ ਖਹਿਰਾ ਆਈ.ਏ.ਐਸ. ਕਮਿਸ਼ਨਰ ਨਗਰ ਨਿਗਮ ਪਟਿਆਲਾ, ਸ. ਮਨਦੀਪ ਸਿੰਘ ਸਿੱਧੂ ਐਸ.ਐਸ.ਪੀ. ਪਟਿਆਲਾ, ਸ਼੍ਰੀ ਯੋਗੇਸ਼ ਸ਼ਰਮਾ ਡੀ.ਐਸ.ਪੀ. ਸਿਟੀ-1 ਪਟਿਆਲਾ ਸ਼੍ਰੀ ਰਾਹੁਲ ਕੋਸ਼ਿਕ ਇੰਸਪੈਕਟਰ ਕੋਤਵਾਲੀ ਪਟਿਆਲਾ ਸ਼੍ਰੀ ਜਾਨਪਾਲ ਸਿੰਘ ਐਸ.ਐਚ.ਓ ਥਾਣਾ ਲਾਹੋਰੀ ਗੇਟ ਪਟਿਆਲਾ ਸ਼੍ਰੀ ਰੂਪ ਲਾਲ ਜੀ, ਸ਼੍ਰੀ ਸੁਖਵਿੰਦਰ ਸਿੰਘ ਸੋਨੂੰ ਐਮ.ਸੀ. ਸ਼੍ਰੀ ਨੱਥੂ ਰਾਮ, ਸ਼੍ਰੀ ਰਵਿੰਰਦ ਟੋਨੀ ਐਮ.ਸੀ., ਖੁਸ਼ ਸੇਠ ਕਾਂਗਰਸੀ ਆਗੂ ਸ਼੍ਰੀ ਨਰੇਸ਼ ਬੋਬੀ ਪ੍ਰਧਾਨ ਐਮ.ਡਬਲਿਯੂ.ਯੂ ਨਗਰ ਨਿਗਰ ਪਟਿਆਲਾ ਇਸ ਵਿਸ਼ਾਲ ਸੋਭਾ ਯਾਤਰਾ ਵਿੱਚ ਆਪਣੇ ਸੰਬੋਧਨ ਦੌਰਾਨ ਸ਼੍ਰੀ. ਕੇ.ਕੇ. ਸ਼ਰਮਾ ਅਤੇ ਸੰਜੀਵ ਬਿੱਟੂ, ਪ੍ਰੇਮ ਕ੍ਰਿਸ਼ਨ ਪੂਰੀ ਜੀ ਨੇ ਆਖਿਆ ਕਿ ਪਰਮਪਿਤਾ ਪ੍ਰਮਾਤਮਾ ਭਗਵਾਨ ਵਾਲਮੀਕਿ ਜੀ ਮਹਾਰਾਜ ਜੀ ਨੇ ਸ਼੍ਰੀ ਰਾਮਾਇਣ ਜੀ ਦੀ ਰਚਨਾ ਕੀਤੀ ਅਤੇ ਅਨੇਕਾ ਗ੍ਰੰਥ ਲਿਖ ਕੇ ਪੁਰੀ ਮਾਨਵਤਾ ਨੂੰ ਜੀਵਨ ਦਾ ਰਾਹ ਦਿਖਾਇਆ ਅਤੇ ਸਾਨੂੰ ਸਾਰਿਆ ਨੂੰ ਪ੍ਰਮਾਤਮਾ ਦੇ ਦਿਖਾਏ ਹੋਏ ਰਸਤੇ ਤੇ ਚੱਲਣ ਦੀ ਲੋੜ ਹੈ ਅਤੇ ਉਨ੍ਹਾਂ ਨੇ ਪੂਰੇ ਵਾਲਮੀਕਿ ਭਾਈਚਾਰੇ ਨੂੰ ਪਾਵਨ ਪ੍ਰਗਟ ਦਿਵਸ ਦੀ ਵਧਾਈ ਦਿੱਤੀ। ਉਨ੍ਹਾਂ ਦੇ ਨਾਲ ਐਸ.ਐਸ.ਪੀ. ਪਟਿਆਲਾ ਸ. ਮਨਦੀਪ ਸਿੰਘ ਸਿੱਧੂ ਸ. ਗੁਰਪ੍ਰੀਤ ਸਿੰਘ ਖਹਿਰਾ ਕਮਿਸ਼ਨ ਨਗਰ ਨਿਗਮ ਪਟਿਆਲਾ ਅਤੇ ਸ਼੍ਰੀਮਤੀ ਵਿੰਤੀ ਸੰਗਰ ਚੇਅਰਮੈਨ ਐਸ.ਸੀ. ਸੈਲ ਅਤੇ ਰਾਜੇਸ਼ ਘਾਰੂ, ਵੀਰ ਜਤਿੰਦਰ ਕੁਮਾਰ ਪ੍ਰਿੰਸ, ਮਨਜੀਤ ਸਿੰਘ ਮੋਨੂੰ, ਨਰੇਸ਼ ਬੋਬੀ, ਸ਼ੈਲੰਦਰ ਮੌਂਟੀ, ਸੁਨੀਲ ਬਢਲਾਨ, ਕਮਲ ਨਾਹਰ, ਰਾਜੇਸ਼ ਸਭਰਵਾਲ, ਸੋਹਨ ਲਾਲ ਜਖਮੀ, ਅਮਰਜੀਤ ਸਹੋਤਾ, ਮੋਹਨ ਲਾਲ ਅਟਵਾਲ, ਸਤਪਾਲ ਗਿੱਲ, ਓਮਪ੍ਰਕਾਸ਼ ਸਹੋਤਾ, ਸ਼ਾਮ ਲਾਲ, ਦਲਵੀਰ ਸਿੰਘ ਟਿਵਾਣਾ, ਜਸਵੀਰ ਜੱਸੀ, ਗੋਬਿੰਦ ਅਟਵਾਲ, ਸੰਜੇ ਟਾਂਕ, ਕਾਲਾ ਰਾਮ, ਮੋਹਨ ਲਾਲ ਬੁੰਦਾ, ਅਜੇ ਕੁਮਾਰ ਸੀਪਾ, ਗੁਰਮੀਤ ਬਢਲਾਨ, ਬਿਲੂ ਕਲਿਆਣ, ਜਤਿੰਦਰ ਧਾਰੀਵਾਲ, ਹੈਪੀ ਪੋਚੇ, ਓਮ ਗੋਪਾਲ, ਪ੍ਰਦੀਪ ਕਲਿਆਣ, ਉਪਿੰਦਰ ਛਾਂਗਾ, ਰਾਜੇਸ਼ ਜੱਸੀ, ਦਵਿੰਦਰ ਸਿੰਘ, ਵਿਜੈ ਸ਼ਾਹ, ਵਿਕਰਮ ਨਾਹਰ, ਹਨੀ ਮੱਟੂ, ਸੁਨੀਲ ਕੁਮਾਰ ਜੀਵਨ ਦਾਸ ਗਿੱਲ, ਆਸ਼ਾ ਰਾਣੀ, ਰਾਜਨ ਪ੍ਰੋਚੇ, ਲਵਲੀ ਅਛੂਤ, ਰਜਿੰਦਰ ਮੱਟੂ, ਖੁਸ਼ਵਿੰਦਰ ਕਲਿਆਣ, ਰਾਮ ਚੰਦਰ ਟਾਂਕ, ਚਮਨ ਲਾਲ ਟਾਂਕ, ਈਸ਼ ਕੁਮਾਰ, ਹਨੀ ਭੱਲਾ, ਰਾਜੀਵ ਗਾਂਮਾ ਆਦਿ ਇਨ੍ਹਾਂ ਸਾਰਿਆ ਨੇ ਪੁਜੇ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਅੇਤ ਸਾਰੇ ਹੀ ਆਗੂ ਸਹਿਬਾਨਾਂ ਵੱਲੋਂ ਸ਼ੋਭਾ ਯਾਤਰਾ ਵਿੱਚ ਪੁਜੇ ਵਾਲਮੀਕਿ ਭਾਈ ਚਾਰੇ ਨੂੰ ਪ੍ਰਗਟ ਦਿਵਸ ਦੇ ਮੌਕੇ ਤੇ ਵਧਾਈਆਂ ਦਿੱਤੀਆਂ।

