ਬੇਰੁਜ਼ਗਾਰ ਲਾਇਨਮੈਨ ਸਾਥੀਆਂ ਦਾ ਸੰਘਰਸ਼ ਜਾਰੀ, ਬਲਕਾਰ ਸਿੰਘ ਦਾ ਮਰਨ ਵਰਤ ਤੀਜੇ ਦਿਨ ‘ਚ ਦਾਖਲ
ਪਟਿਆਲਾ 24 ਅਕਤੂਬਰ (ਮਧੂਸਾਰ ਬਿਊਰੋ) ਬੇਰੁਜਗਾਰ ਲਾਇਨਮੈਨ ਯੂਨੀਅਨ ਮਾਨ ਦੇ ਸੂਬਾ ਪ੍ਰਧਾਨ ਬਲਕੌਰ ਸਿੰਘ ਮਾਨ ਦਾ ਰਹਿੰਦੇ 3500 ਬੇਰੁਜਗਾਰ ਲਾਇਨਮੈਨ ਸਾਥੀਆਂ ਨੂੰ ਰੁਜਗਾਰ ਦਿਵਾਉਣ ਦੇ ਲਈ ਜੋ ਮਰਨ ਵਰਤ ਰੱਖਿਆ ਹੋਇਆ ਹੈ ਉਹ ਲਗਭਗ 50 ਘੰਟੇ ਬੀਤ ਜਾਣ ਤੋਂ ਬਾਅਦ ਤੀਸਰਾ ਦਿਨ ਸ਼ੁਰੂ ਹੋ ਗਿਆ। ਪਰ ਬਹੁਤ ਹੀ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਘਰ ਘਰ ਰੋਜਗਾਰ ਦੇਣ ਦਾ ਵਾਅਦਾ ਕਰਕੇ ਪੰਜਾਬ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਹੁਣ ਆਪਣੇ ਵੱਲੋਂ ਕੀਤੇ ਹੋਏ ਮੈਨੀਫੈਸਟੋ ਦੇ ਅਨੁਸਾਰ ਬੇਰੁਗਾਰ ਲਾਇਨਮੈਨਾਂ ਨੂੰ ਰੋਜਗਾਰ ਦੇਣ ਦੇ ਲਈ ਹਾਲੇ ਤੱਕ ਵੀ ਬਿਲਕੁਲ ਸੰਵੇਦਨਸ਼ੀਲ ਨਹੀਂ ਹੈ।
ਇਸ ਲਈ ਹੁਣ ਤੱਕ ਨਾ ਤਾਂ ਕੋਈ ਸੂਬਾ ਪ੍ਰਧਾਨ ਬਲਕੌਰ ਸਿੰਘ ਮਾਨ ਦਾ ਕੋਈ ਡਾਕਟਰੀ ਚੈਕਅੱਪ ਹੋਇਆ ਹੈ ਅਤੇ ਨਾ ਹੀ ਪਾਵਰਕਾਮ ਦੀ ਮੈਨੇਜਮੈਂਟ ਨਾਲ ਜੱਥੇਬੰਦੀ ਦੇ ਆਗੂਆਂ ਨਾਲ ਸੰਪਰਕ ਸਾਧਿਆ ਹੈ। ਹੁਣ ਤੱਕ ਪ੍ਰਸ਼ਾਸ਼ਨ ਨੇ ਵੀ ਕਿਸੇ ਵੀ ਤਰ੍ਹਾਂ ਦਾ ਜੱਥੇਬੰਦੀ ਨੂੰ ਕੋਈ ਸਹਿਯੋਗ ਨਹੀਂ ਦਿੱਤਾ। ਇਸ ਕਰਕੇ ਬੇਰੁਜਗਾਰ ਲਾਇਨਮੈਨਾਂ ਵਿੱਚ ਬਹੁਤ ਹੀ ਰੋਸ ਪਾਇਆ ਜਾ ਰਿਹਾ ਹੈ। ਅੱਜ ਧਰਨੇ ਵਿੱਚ ਪੰਜਾਬ ਦੀਆਂ ਭਰਾਤਰੀ ਜੱਥੇਬੰਦੀਆਂ ਦੇ ਆਗੂ ਸਾਹਿਬਾਨਾਂ ਨੇ ਬਲਕੌਰ ਸਿੰਘ ਮਾਨ ਵੱਲੋਂ ਰੱਖੇ ਮਰਨ ਵਰਤ ਦਾ ਸਮਰਥਨ ਕੀਤਾ ਅਤੇ ਕਿਹਾ ਕਿ ਪੰਜਾਬ ਸਰਕਾਰ ਅਤੇ ਪਾਵਰਕਾਮ ਦੀ ਮੈਨੇਜਮੈਂਟ ਨੂੰ ਚਾਹੀਦਾ ਹੈ ਕਿ ਉਹ ਜਲਦੀ ਹੀ ਇਨ੍ਹਾਂ ਬੇਰੋਜਗਾਰ ਲਾਇਨਮੈਨਾਂ ਨੂੰ ਸੀ.ਆਰ.ਏ. 289/16 ਦੇ ਵਿੱਚ ਹੋਰ 3500 ਪੋਸਟਾਂ ਦਾ ਵਾਧਾ ਕਰਕੇ ਰੋਜ਼ਗਾਰ ਦੇਣ ਅਤੇ 42 ਤੋਂ 44 ਸਾਲ ਵਾਲੇ ਅਤੇ ਵੇਟਿੰਗ ਵਾਲੇ ਸਾਥੀਆਂ ਨੂੰ ਜਲਦੀ ਨਿਯੁਕਤੀ ਪੱਤਰ ਦੇਣ। ਇਸ ਤੋਂ ਬਾਅਦ ਭਰਾਤਰੀ ਜੱਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਜੇਕਰ ਇਨ੍ਹਾਂ ਬੇਰੋਜ਼ਗਾਰ ਲਾਇਨਮੈਨਾਂ ਦੀਆਂ ਹੱਕੀ ਤੇ ਜਾਇਜ ਮੰਗਾਂ ਦਾ ਜਲਦੀ ਹੱਲ ਨਾ ਕੀਤਾ ਤਾਂ ਸਾਰੇ ਪੰਜਾਬ ਦੀਆਂ ਭਰਾਤਰੀ ਜੱਥੇਬੰਦੀਆਂ ਪੰਜਾਬ ਸਰਕਾਰ ਅਤੇ ਪਾਵਰਕਾਮ ਦੀ ਮੈਨੇਜਮੈਂਟ ਦਾ ਡੱਟ ਕੇ ਵਿਰੋਧ ਕਰਨਗੀਆਂ। ਇਸ ਮੌਕੇ ਤੇ ਜਨਰਲ ਸਕੱਤਰ ਮੇਵਾ ਸਿੰਘ, ਖਜਾਨਚੀ ਗੁਰਵਿੰਦਰ ਗੱਗੀ, ਪ੍ਰੈਸ ਸਕੱਤਰ ਪੰਜਾਬ ਚੌਧਰੀ ਵਿਨੈ ਧਰਵਾਲ ਹੁਸ਼ਿਆਰਪੁਰ, ਸਕੱਤਰ ਹਰਜਿੰਦਰ ਰੁੜੇਕੇ, ਸੂਬਾ ਵਰਕਿੰਗ ਕਮੇਟੀ ਮੈਂਬਰ ਰਮਨ ਫਰਵਾਈ, ਰਣਜੀਤ ਸਿੰਘ ਬੈਂਸ, ਜਸਵਿੰਦਰ ਕਾਕਾ, ਸੰਤੋਖ ਸ਼ਰਮਾ, ਗੁਰਮੀਤ ਕੋਟਲਾ, ਜੋਤ ਗਿੱਲ ਮੋਗਾ, ਵਿਪਨ ਨਾਮਧਾਰੀ, ਹਿਤੇਸ਼ ਫਿਰੋਜਪੁਰ, ਜਸਵਿੰਦਰ ਕੰਧੋਲਾ, ਸਖਪਾਲ ਬਰਨਾਲਾ, ਲਾਲੀ ਧੂਰੀ, ਸੁਰਿੰਦਰ ਰੰਗੀਲਾ, ਨਿਰਭੈ ਸਿੰਘ ਪਟਿਆਲਾ ਆਦਿ ਬਹੁਤ ਵੱਡੀ ਗਿਣਤੀ ਵਿੱਚ ਬੇਰੁਜਗਾਰ ਸਾਥੀ ਹਾਜਰ ਸਨ।

