ਦੇਸ਼-ਵਿਦੇਸ਼ਪੰਜਾਬ

ਰਾਕੇਸ਼ ਅਸਥਾਨਾ ਮਾਮਲੇ ਦੀ ਜਾਂਚ ਕਰ ਰਹੇ ਡੀ.ਐਸ.ਪੀ. ਬੱਸੀ ਸਮੇਤ ਕਈ ਅਫ਼ਸਰਾਂ ਦੇ ਤਬਾਦਲੇ

ਡੀ.ਆਈ.ਜੀ. ਤਰੁਣ ਗੌਬਾ ਸਮੇਤ ਤਿੰਨ ਅਫ਼ਸਰ ਕਰਨਗੇ ਅਸਥਾਨਾ ਮਾਮਲੇ ਦੀ ਜਾਂਚ
ਨਵੀਂ ਦਿੱਲੀ, 24 ਅਕਤੂਬਰ (ਅਸ਼ੋਕ ਵਾਸ਼ਿਸ਼ਠ/ਮਧੂਸਾਰ ਬਿਊਰੋ) ਨਾਗੇਸ਼ਵਰ ਰਾਓ ਨੇ ਕੰਮਕਾਰ ਸੰਭਾਲਦਿਆਂ ਹੀ ਸੀ. ਬੀ. ਆਈ. ‘ਚ ਕਈ ਅਫ਼ਸਰਾਂ ਦੇ ਤਬਾਦਲੇ ਕਰ ਦਿੱਤੇ ਹਨ। ਰਾਕੇਸ਼ ਅਸਥਾਨਾ ਨਾਲ ਜੁੜੇ ਮਾਮਲੇ ਦੀ ਜਾਂਚ ਕਰ ਰਹੇ ਡੀ. ਐਸ. ਪੀ. ਏ. ਕੇ. ਬੱਸੀ ਦਾ ਤਬਾਦਲਾ ਕਰ ਦਿੱਤਾ ਗਿਆ ਹੈ।

ਉਨ੍ਹਾਂ ਨੂੰ ਤੁਰੰਤ ਪ੍ਰਭਾਵ ਨਾਲ ਪੋਰਟ ਬਲੇਅਰ ‘ਚ ਸੀ. ਬੀ. ਆਈ. ਦੇ ਡਿਪਟੀ ਐਸ. ਪੀ. ਦੇ ਰੂਪ ‘ਚ ਅਹੁਦਾ ਸੰਭਾਲਣ ਦੇ ਹੁਕਮ ਦਿੱਤੇ ਗਏ ਹਨ। ਬੱਸੀ ਤੋਂ ਇਲਾਵਾ 9 ਹੋਰ ਅਧਿਕਾਰੀਆਂ ਦੇ ਵੀ ਤਬਾਦਲੇ ਕੀਤੇ ਗਏ ਹਨ। ਸੰਯੁਕਤ ਡਾਇਰੈਕਟਰ ਅਰੁਣ ਸ਼ਰਮਾ ਜੇ. ਡੀ. ਪਾਲਿਸੀ., ਜੇ. ਡੀ. ਐਂਟੀ ਕਰੱਪਸ਼ਨ ਹੈਡਕੁਆਟਰ ਤੋਂ ਹਟਾ ਦਿੱਤੇ ਗਏ ਹਨ। ਇਨ੍ਹਾਂ ਤੋਂ ਇਲਾਵਾ ਡੀ. ਆਈ. ਜੀ. ਮਨੀਸ਼ ਕੁਮਾਰ ਸਿਨ੍ਹਾ, ਡੀ. ਆਈ. ਜੀ. ਤਰੁਣ ਗੌਬਾ, ਡੀ. ਆਈ. ਜੀ. ਅਨੀਸ਼ ਪ੍ਰਸਾਦ, ਡੀ. ਆਈ. ਜੀ. ਜਸਬੀਰ ਸਿੰਘ, ਡੀ. ਆਈ. ਜੀ. ਕੇ. ਆਰ. ਚੌਰਸੀਆ, ਰਾਮ ਗੋਪਾਲ ਅਤੇ ਐਸ. ਪੀ. ਸਤੀਸ਼ ਡਾਗਰ ਦੇ ਵੀ ਤਬਾਦਲੇ ਕੀਤੇ ਗਏ ਹਨ। ਦੱਸ ਦਈਏ ਕਿ ਇਹ ਸਾਰੇ ਸੀ. ਬੀ. ਆਈ. ਦੇ ਰਾਕੇਸ਼ ਅਸਥਾਨਾ ਨਾਲ ਜੁੜੇ ਰਿਸ਼ਵਤ ਮਾਮਲੇ ਦੀ ਜਾਂਚ ਕਰ ਰਹੇ ਸਨ।

Leave a Reply

Your email address will not be published. Required fields are marked *