ਅੰਮ੍ਰਿਤਸਰਪੰਜਾਬਪਟਿਆਲਾ

ਬਾਬਾ ਬਲਬੀਰ ਸਿੰਘ ਅਕਾਲੀ ਮੁਖੀ ਬੁੱਢਾ ਦਲ ਦੀ ਅਗਵਾਈ ਵਿੱਚ ਨਿਹੰਗ ਸਿੰਘਾਂ ਦੀ ਇਕੱਤਰਤਾ ਹੋਈ

ਪਟਿਆਲਾ, 03 ਅਪ੍ਰੈਲ (ਮਧੂਸਾਰ ਬਿਊਰੋ) -ਬੁੱਢਾ ਦਲ ਦੀਆਂ ਛਾਉਣੀਆਂ ਦਾ ਪ੍ਰਬੰਧ ਮਰਯਾਦਾ ਅਨੁਸਾਰ, ਸਾਫ ਸਫਾਈ ਦਾ ਵਿਸ਼ੇਸ਼ ਧਿਆਨ ਰੱਖਣਾ ਅਤੇ ਬੁੱਢਾ ਦਲ ਦੇ ਛੇਵੇਂ ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਦਾ ਦੋ ਸਾਲਾ ਭਾਵ ਦੂਸਰੀ ਸ਼ਹੀਦੀ ਸ਼ਤਾਬਦੀ ਮਨਾਉਣ ਲਈ ਹਰ ਗੁਰੂ ਦਰਬਾਰ ਦੇ ਗ੍ਰੰਥੀ ਵਜ਼ੀਰ ਪ੍ਰਚਾਰ ਲਈ ਵਿਸ਼ੇਸ਼ ਯੋਗਦਾਨ ਪਾਉਣ ਬਾਰੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਦੇ 14ਵੇਂ ਮੁੱਖੀ ਸ਼੍ਰੋਮਣੀ ਸੇਵਾ ਰਤਨ, ਸ਼੍ਰੋਮਣੀ ਪੰਥ ਰਤਨ, ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਵੱਲੋ ਬੁੱਢਾ ਦਲ ਛਾਉਣੀਆਂ ਦੇ ਮਹੰਤਾਂ, ਸੇਵਾਦਾਰਾਂ ਦੀ ਇੱਕ ਵਿਸ਼ੇਸ਼ ਇਕੱਤਰਤਾ ਗੁਰਦੁਆਰਾ ਬਾਬਾ ਬੰਬਾ ਸਿੰਘ ਬਗੀਚੀ ਛਾਉਣੀ ਬੁੱਢਾ ਦਲ ਵਿਖੇ ਕੀਤੀ ਗਈ ਜਿਸ ਵਿੱਚ ਵੱਡੀ ਗਿਣਤੀ ਵਿੱਚ ਨਿਹੰਗ ਸਿੰਘਾਂ ਨੇ ਸਮੂਲੀਅਤ ਕੀਤੀ।

            ਇਸ ਸਮੇਂ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਦੇ ਮੁੱਖੀ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ ਨੇ ਕਿਹਾ ਕਿ ਸਾਰੇ ਛਾਉਣੀਆਂ ਦੇ ਮਹੰਤ ਸੇਵਾਦਾਰ ਆਪਣੇ ਜੁੰਮੇ ਲੱਗੀ ਗੁਰੂ ਘਰ ਦੀ ਸੇਵਾ ਨੂੰ ਤਨ ਮਨ ਨਾਲ ਨਿਭਾੳਣ ਅਤੇ ਬੁੱਢਾ ਦਲ ਦੀ ਪੁਰਾਤਨ ਚਲੀ ਆਉਦੀ ਮਰਯਾਦਾ ਤੇ ਡੱਟ ਕੇ ਪਹਿਰਾ ਦੇਣ।ਬਾਣੀ ਅਤੇ ਬਾਣੇ ਨੂੰ ਸੰਭਾਲਣ ਦੀ ਪੁਰਾਤਨ ਸਮੇਂ ਤੋਂ ਹੀ ਬੁੱਢਾ ਦਲ ਦੀ ਨੈਤਿਕ ਜੰਮੇਵਾਰੀ ਰਹੀ ਹੈ।ਉਨ੍ਹਾਂ ਕਿਹਾ ਗੁਰੂ ਸਾਹਿਬ ਵੱਲੋਂ ਬਖਸ਼ਿਸ਼ ਹੋਏ ਇਸ ਬਾਣੀ ਬਾਣੇ ਨੂੰ ਨਿਹੰਗ ਸਿੰਘ ਸਤਿਕਾਰ ਸਹਿਤ ਮਰਿਯਾਦਾ ਅਨੁਸਾਰ ਸਾਂਭਦੇ ਆਏ ਹਨ ਅਤੇ ਅੱਗੋ ਵੀ ਸਾਂਭਦੇ ਰਹਿਣਗੇ।ਸਾਰੇ ਸੇਵਾਦਾਰ ਸਿੰਘਾਂ ਨੂੰ ਆਪੋ ਆਪਣੀਆਂ ਛਾਉਣੀਆਂ ਜਿਥੇ ਬੁੱਢਾ ਦਲ ਵੱਲੋ ਡਿਊਟੀ ਲਗਾਈ ਗਈ ਹੈ ਨੂੰ ਪਹਿਲ ਦੇ ਤੌਰ ਤੇ ਜਿੰਮੇਵਾਰੀ ਨਾਲ ਨਿਭਾਉਣ ਅਤੇ ਜੋੜ ਮੇਲਿਆਂ ਤੇ ਵੱਧ ਤੋਂ ਵੱਧ ਹਾਜ਼ਰੀ ਭਰਕੇ ਗੁਰੂ ਮੇਹਰਾਂ ਦੇ ਪਾਤਰ ਬਨਣ।ਬਾਬਾ ਬਲਬੀਰ ਸਿੰਘ ਅਕਾਲੀ ਨੇ ਸਭ ਸਿੰਘਾਂ ਦੀਆਂ ਦੁਖ ਤਕਲੀਫਾਂ ਵੀ ਸੁਣੀਆਂ ਅਤੇ ਮੌਕੇ ਤੇ ਹੀ ਹੱਲ ਕੀਤਾ ਗਿਆ।

            ਉਨ੍ਹਾਂ ਨਾਲ ਹੀ ਕਿਹਾ ਕਿ ਬੁੱਢਾ ਦਲ ਦੇ ਛੇਵੇਂ ਜਥੇ: ਅਕਾਲੀ ਬਾਬਾ ਫੂਲਾ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਦੀ ਦੂਸਰੀ ਸ਼ਤਾਬਦੀ ਮਾਰਚ 2023 ਵਿੱਚ ਆ ਰਹੀ ਹੈ।ਬੁੱਢਾ ਦਲ ਵੱਲੋਂ ਇਸ ਮੌਕੇ ਵਿਸ਼ੇਸ਼ ਸਮਾਗਮ ਉਲੀਕੇ ਜਾ ਰਹੇ ਹਨ।ਸਭਨਾਂ ਦੇ ਸਹਿਯੋਗ ਨਾਲ ਸ਼ਤਾਬਦੀ ਖਾਲਸਾਈ ਜਲਾਲ ਨਾਲ ਮਨਾਈ ਜਾਵੇਗੀ।ਇਸ ਇਕੱਤਰਤਾ ਵਿੱਚ ਬਾਬਾ ਕਰਮ ਸਿੰਘ ਜੀਰਕਪੁਰ, ਬਾਬਾ ਖੜਕ ਸਿੰਘ ਮਹਿੰਗਾਸੁਵਾਈ, ਬਾਬਾ ਭਗਤ ਸਿੰਘ ਅਨੰਦਪੁਰ, ਬਾਬਾ ਲਖਬੀਰ ਸਿੰਘ ਕੋਟਕਪੁਰੇ ਵਾਲੇ, ਬਾਬਾ ਤੇਜਾ ਸਿੰਘ ਦੇਹਣੀ ਕੀਰਤਪੁਰ, ਬਾਬਾ ਬੀਰ ਸਿੰਘ ਗੁਰੂ ਕਾ ਬਾਗ ਅਨੰਦਪੁਰ, ਬਾਬਾ ਪ੍ਰੇਮ ਸਿੰਘ ਤਰਨਤਾਰਨ, ਬਾਬਾ ਕੁਲਦੀਪ ਸਿੰਘ ਗੁ: ਸ਼ਾਹੀ ਟਿੱਬੀ, ਬਾਬਾ ਕੁਲਦੀਪ ਸਿੰਘ ਅਗੌੜ, ਬਾਬਾ ਸਰਬਜੀਤ ਸਿੰਘ ਚੱਕ ਅਤਰਸਿੰਘ ਵਾਲਾ, ਬਾਬਾ ਬੂਟਾ ਸਿੰਘ ਲੰਬਵਾਲੀ, ਬਾਬਾ ਮਲੂਕ ਸਿੰਘ ਨਿਰਮੋਹਗੜ੍ਹ, ਬਾਬਾ ਦਲੀਪ ਸਿੰਘ ਯਮਨਾਨਗਰ, ਬਾਬਾ ਗੁਰਪ੍ਰੀਤ ਸਿੰਘ ਪੰਜਗਰਾਈ, ਬਾਬਾ ਗੋਰਾ ਸਿੰਘ ਪੋਪਾਲ, ਬਾਬਾ ਜਗਦੇਵ ਸਿੰਘ ਮਾਨਸਾ, ਬਾਬਾ ਜੀਤ ਸਿੰਘ ਮਾਨਸਾ, ਬਾਬਾ ਨਿੱਕਾ ਸਿੰਘ ਕਿਲਾ ਰਾਏਪੁਰ, ਬਾਬਾ ਜਰਨੈਲ ਸਿੰਘ ਬਰੇਟਾ, ਬਾਬਾ ਜਗਤਾਰ ਸਿੰਘ ਬਰੇਟਾ, ਬਾਬਾ ਸਤਨਾਮ ਸਿੰਘ ਦਲੀਏਵਾਲੀ, ਬਾਬਾ ਜਸਵਿੰਦਰ ਸਿੰਘ ਗੁਰੂਸਰ ਗਿੱਦੜਬਾਹਾ, ਬਾਬਾ ਕੁਲਵਿੰਦਰ ਸਿੰਘ ਸਮਾਲਸਰ, ਬਾਬਾ ਇੰਦਰਾਜ ਸਿੰਘ ਬੁਢਲਾਡਾ, ਬਾਬਾ ਸਿਕੰਦਰ ਸਿੰਘ ਖਰੌਦੀ, ਬਾਬਾ ਭੁਪਿੰਦਰ ਸਿੰਘ ਦਲੱਦੀ, ਬਾਬਾ ਮੇਜਰ ਸਿੰਘ ਝੰਡਾਕਲਾਂ, ਬਾਬਾ ਤਲਵਿੰਦਰ ਸਿੰਘ ਅਲੀਮਾਜਰਾ, ਬਾਬਾ ਅਮਰ ਸਿੰਘ ਸੰਤੋਖਪੁਰਾ, ਬਾਬਾ ਚਰਨ ਸਿੰਘ ਬਿਬਾਨਗੜ੍ਹ, ਬਾਬਾ ਦਲੇਰ ਸਿੰਘ ਕਰਾਈਵਾਲਾ, ਬਾਬਾ ਜੀਤ ਸਿੰਘ ਮਾਨਸਾ ਮੰਡੀ, ਬਾਬਾ ਸੁਖਵਿੰਦਰ ਸਿੰਘ ਮੌਰ ਬਠਿੰਡਾ, ਬਾਬਾ ਜੱਸਾ ਸਿੰਘ ਗਿੱਦੜਬਾਹਾ, ਬਾਬਾ ਜੋਗਾ ਸਿੰਘ ਹਨੂੰਮਾਨਗੜ੍ਹ, ਬਾਬਾ ਸ਼ੇਰ ਸਿੰਘ ਜੱਸੀ ਬਾਗ ਵਾਲੀ, ਬਾਬਾ ਲੱਖਾ ਸਿੰਘ ਮੱਲਣ, ਬਾਬਾ ਤਰਲੋਕ ਸਿੰਘ ਢੱਢਰੀਆਂ, ਬਾਬਾ ਵਿਸ਼ਵਪ੍ਰਤਾਪ ਸਿੰਘ ਸਮਾਣਾ, ਬਾਬਾ ਹਰਬੰਸ ਸਿੰਘ ਅਕਾਲਗੜ੍ਹ, ਬਾਬਾ ਲਛਮਣ ਸਿੰਘ ਭਵਾਨੀਗੜ੍ਹ, ਬਾਬਾ ਸਰਵਣ ਸਿੰਘ ਮਝੈਲ ਲੱਖੀ ਜੰਗਲ, ਬਾਬਾ ਕਰਮ ਸਿੰਘ ਕਰਤਾਰਪੁਰ, ਬਾਬਾ ਗੁਰਦਿੱਤ ਸਿੰਘ ਲੋਹਗੜ੍ਹ, ਬਾਬਾ ਕੁਲਦੀਪ ਸਿੰਘ ਅਕਾਲਗੜ੍ਹ ਤੋਂ ਇਲਾਵਾ ਬਾਬਾ ਰਣਯੋਧ ਸਿੰਘ, ਬਾਬਾ ਬਹਾਦਰ ਸਿੰਘ, ਬਾਬਾ ਦਿਲਜੀਤ ਸਿੰਘ ਬੇਦੀ, ਬਾਬਾ ਰੇਸ਼ਮ ਸਿੰਘ ਨੇ ਵੀ ਸ਼ਮੂਲੀਅਤ ਕੀਤੀ।

Leave a Reply

Your email address will not be published. Required fields are marked *