ਮੁਲਾਜ਼ਮਾਂ ਦਾ ਵਫਦ ਪ੍ਰਬੰਧਕੀ ਡਾਇਰੈਕਟਰ ਆਰ.ਪੀ.ਪਾਂਡਵ ਨੂੰ ਮਿਲਿਆ
ਪਟਿਆਲਾ 25 ਅਕਤੂਬਰ (ਮਧੂਸਾਰ ਬਿਊਰੋ) ਇੰਪਲਾਈਜ਼ ਫੈਡਰੇਸ਼ਨ ਪੰਜਾਬ ਰਾਜ ਬਿਜਲੀ ਬੋਰਡ ਦੇ ਇੱਕ ਡੈਪੂਟੇਸ਼ਨ ਹਰਕੇਸ਼ ਸਿੰਘ ਧੀਮਾਨ ਸੂਬਾ ਪ੍ਰਧਾਨ ਦੀ ਅਗਵਾਈ ਵਿੱਚ ਸ੍ਰੀ ਆਰ.ਪੀ. ਪਾਂਡਵ ਡਾਇਰੈਕਟਰ ਪ੍ਰਬੰਧਕੀ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਨੂੰ ਮੁਲਾਜਮਾਂ ਮੰਗਾਂ ਸਬੰਧੀ ਮਿਲਿਆ।
ਡੈਪੂਟੇਸ਼ਨ ਨੇ ਮੰਗ ਕੀਤੀ ਕਿ 23 ਸਾਲਾ ਸਕੇਲ ਦਾ ਜੋ ਸਰਕੂਲਰ ਜਾਰੀ ਕੀਤਾ ਗਿਆ ਹੈ ਉਸ ਦੀਆਂ ਤਰੁੱਟੀਆਂ ਦੂਰ ਕੀਤੀਆਂ ਜਾਣ, ਆਰ.ਟੀ.ਐਮ. ਤੋਂ ਸਹਾਇਕ ਲਾਇਨਮੈਨ ਨੂੰ ਰੈਗੂਲਰ ਕਰਨ, ਵਰਕਚਾਰਜ ਤੋਂ ਆਰ.ਟੀ.ਐਮ./ਸਹਾਇਕ ਲਾਇਨਮੈਨ, ਲਾਇਨਮੈਨ ਤੋਂ ਜੇ.ਈ. ਦੀ ਤਰੱਕੀ, ਜੇ.ਈ. ਤੋਂ ਜੇ.ਈ.-1, ਮੀਟਰ ਰੀਡਰ ਤੋਂ ਮੀਟਰ ਇੰਸਪੈਕਟਰ, ਐੱਸ.ਐੱਸ.ਏ. ਤੋਂ ਜੇ.ਈ. ਸਬ ਸਟੇਸ਼ਨ, ਐਲ.ਡੀ.ਸੀ. ਤੋਂ ਯੂ.ਡੀ.ਸੀ., ਯੂ.ਡੀ.ਸੀ. ਤੋਂ ਹਲਕਾ ਸਹਾਇਕ ਆਦਿ ਦੀਆਂ ਪੈਂਡਿੰਗ ਪ੍ਰਮੋਸ਼ਨਾਂ ਜਲਦੀ ਕੀਤੀਆਂ ਜਾਣ। ਜਿਹੜੇ ਲਾਇਨਮੈਨ / ਐੱਸ.ਐੱਸ.ਏ. ਜਿਨ੍ਹਾਂ ਦੇ 31-10-2018 ਨੂੰ 2 ਸਾਲ ਪੂਰੇ ਹੁੰਦੇ ਹਨ ਉਨ੍ਹਾਂ ਨੂੰ ਜਲਦੀ ਰੈਗੂਲਰ ਕੀਤਾ ਜਾਵੇ। ਡਾਇਰੈਕਟਰ ਪ੍ਰਬੰਧਕੀ ਸਾਹਿਬ ਨੇ ਦੱਸਿਆ ਕਿ 23 ਸਾਲਾ ਸਕੇਲ ਦੀਆਂ ਤਰੁੱਟੀਆਂ ਜਲਦੀ ਦੂਰ ਕੀਤੀਆਂ ਜਾ ਰਹੀਆਂ ਹਨ। ਆਰ.ਟੀ.ਐਮ. ਤੋਂ ਸਹਾਇਕ ਲਾਇਨਮੈਨ ਅਤੇ ਵਰਕਚਾਰਜ ਤੋਂ ਸਹਾਇਕ ਲਾਇਨਮੈਨ ਦੀ ਪ੍ਰਮੋਸ਼ਨ/ਰੈਗੂਲਰ ਕਰਨ ਬਾਰੇ ਵੀ ਫੈਸਲਾ ਕਰ ਲਿਆ ਗਿਆ ਹੈ। ਲਾਇਨਮੈਨ ਤੋਂ ਜੇ.ਈ. ਅਤੇ ਹੋਰ ਪ੍ਰਮੋਸ਼ਨਾਂ ਦੇ ਆਰਡਰ 31-10-2018 ਤੱਕ ਕਰ ਦਿੱਤੇ ਜਾਣਗੇ। ਤਕਰੀਬਨ 100 ਤੋਂ 150 ਜੇ.ਈ. ਪ੍ਰਮੋਟ ਹੋਣਗੇ। ਡੈਪੂਟੇਸ਼ਨ ਵਿੱਚ ਸ੍ਰੀ ਹਰਕੇਸ਼ ਸਿੰਘ ਧੀਮਾਨ ਤੋਂ ਇਲਾਵਾ ਬੀ.ਐਸ. ਸੇਖੋ, ਬਲਵਿੰਦਰ ਸਿੰਘ ਪਸਿਆਣਾ, ਪਰਮਜੀਤ ਸਿੰਘ ਭੀਖੀ, ਰਜਿੰਦਰ ਠਾਕੁਰ, ਚਰਨਜੀਤ ਸਿੰਘ, ਬਲਦੇਵ ਸਿੰਘ ਮੰਢਾਲੀ, ਰਾਮ ਸਿੰਘ ਸਨੌਰ, ਆਦਿ ਹਾਜਰ ਸਨ।

