ਹਰਿਆਣਾ

ਹਰਿਆਣਾ ਦੇ ਮੁੱਖ ਮੰਤਰੀ ਨੇ ਹਰਿਆਣਾ ਫਿਲਮ ਨੀਤੀ ਕੀਤੀ ਜਾਰੀ

ਚੰਡੀਗੜ, 26 ਅਕਤੂਬਰ (ਮਧੂਸਾਰ ਬਿਊਰੋ) ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਅੱਜ ਹਰਿਆਣਾ ਫਿਲਮ ਨੀਤੀ ਜਾਰੀ ਕਰਨ ਤੋਂ ਬਾਅਦ ਕਿਹਾ ਕਿ ਰਾਜ ਵਿਚ ਐਚ.ਐਫ.ਸੀ. ਦੇ ਮਾਪਦੰਡਾਂ ਦੇ ਤਹਿਤ ਫਿਲਮ ਸਿਟੀ ਬਣਾਈ ਜਾਵੇਗੀ, ਤਾਂ ਜੋ ਫਿਲਮ ਨਿਰਮਾਣ ਨਾਲ ਸਬੰਧਤ ਸਾਰੇ ਕੰਮ ਇਕ ਥਾਂ ਹੋ ਸਕਣ? ਉਨਾਂ ਕਿਹਾ ਕਿ ਹਰਿਆਣਾ ਫਿਲਮ ਨੀਤੀ ਪੂਰੇ ਦੇਸ਼ ਵਿਚ ਸੱਭ ਤੋਂ ਵਧੀਆ ਨੀਤੀ ਸਾਬਤ ਹੋਵੇਗੀ?

ਇਹ ਗੱਲ ਅੱਜ ਮੁੱਖ ਮੰਤਰੀ ਨੇ ਗੁਰੂਗ੍ਰਾਮ ਵਿਚ ਫਿਲਮ ਨੀਤੀ ਲਾਂਚ ਕਰਨ ਤੋਂ ਬਾਅਦ ਕਹੀ? ਉਨਾਂ ਇਸ ਮੌਕੇ ‘ਤੇ ਹਰਿਆਣਾ ਫਿਲਮ ਸੈਲ ਦੀ ਵੈਬਸਾਇਟ ਵੀ ਲਾਂਚ ਕੀਤੀ?
ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਫਿਲਮ ਨਿਰਮਾਣ ਲਈ ਯੋਗ ਜਮੀਨ ਹੈ ਅਤੇ ਇੱਥੇ ਫਿਲਮ ਸ਼ੂਟਿੰਗ ਕਰਨ ਵਾਲੇ ਫਿਲਮ ਨਿਰਮਾਤਾਵਾਂ ਨੂੰ ਹਰ ਸੰਭਵ ਸਹਿਯੋਗ ਦਿੱਤਾ ਜਾਵੇਗਾ? ਉਨਾਂ ਨੇ ਦਸਿਆ ਕਿ ਹਰਿਆਣਾ ਫਿਲਮ ਨੀਤੀ ਨੂੰ ਜਲਦ ਹੀ ਮੁਬੰਈ ਵਿਚ ਵੀ ਰਿਲਿਜ ਕੀਤਾ ਜਾਵੇਗਾ ਤਾਂ ਜੋ ਮੁਬੰਈ ਵਿਚ ਰਹਿਣ ਵਾਲੇ ਫਿਲਮ ਜਗਤ ਦੀ ਹਸਤੀਆਂ ਨੂੰ ਵੀ ਹਰਿਆਣਾ ਦੀ ਸ਼ੂਟਿੰਗ ਦੀ ਲੋਕੇਸ਼ਨ ਅਤੇ ਹੋਰ ਸਹੂਲਤਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਮਿਲ ਸਕੇ? ਉਨਾਂ ਫਿਲਮਾਂ ਵਿਚ ਹਰਿਆਣਾਵੀਂ ਭਾਸ਼ਾ ਦੇ ਵੱਧਦੇ ਪ੍ਰਭਾਵ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਸ ਨਾਲ ਸਾਡੇ ਸਭਿਆਚਾਰ ਦਾ ਕੌਮਾਂਤਰੀ ਪੱਧਰ ‘ਤੇ ਪ੍ਰਚਾਰ ਹੋ ਰਿਹਾ ਹੈ?
ਉਨਾਂ ਨੇ ਫਿਲਮਾਂ ਨੂੰ ਦੇਸ਼ ਦੀ ਏਕਤਾ ਅਤ ਭਾਈਚਾਰੇ ਲਈ ਮਹੱਤਵਪੂਰਨ ਦੱਸਦੇ ਹੋਏ ਕਿਹਾ ਕਿ ਇਸ ਨਾਲ ਵੱਖ-ਵੱਖ ਭਾਸ਼ਾ ਬੋਲਣ ਵਾਲੇ ਲੋਕਾਂ ਵਿਚਕਾਰ ਜੁੜਾਵ ਪੈਦਾ ਹੁੰਦਾ ਹੈ? ਉਨਾਂ ਨੇ ਉਮੀਦ ਜਤਾਈ ਕਿ ਇਸ ਨੀਤੀ ਦੇ ਜਾਰੀ ਹੋਣ ਤੋਂ ਬਾਅਦ ਹਰਿਆਣਾਵੀਂ ਫਿਲਮਾਂ ਵੀ ਹੁਣ ਖੇਤਰੀ ਸਿਨੇਮਾ ਵਿਚ ਅਮਿਟ ਛਾਪ ਛੱਡੇਗੀ? ਉਨਾਂ ਨੇ ਫਿਲਮ ਵਪਾਰ ਨੂੰ ਰੁਜ਼ਗਾਰ ਲਈ ਅਹਿਮ ਸਰੋਤ ਦਸਿਆ ਅਤੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਹਰੇਕ ਭਾਸ਼ਾ ਦੀ ਫਿਲਮਾਂ ਦੀ ਹਰਿਆਣਾ ਵਿਚ ਵੀ ਸ਼ੂਟਿੰਗ ਹੋਵੇ ਤਾਂ ਜੋ ਇੱਥੇ ਦੇ ਲੋਕਾਂ ਨੂੰ ਰੁਜ਼ਗਾਰ ਮਿਲ ਸਕੇ? ਉਨਾਂ ਨੇ ਫਿਲਮਾਂ ਨਾਲ ਸਬੰਧਤ ਆਪਣੇ ਯਾਦਾਂ ਨੂੰ ਸਾਂਝਾ ਕਰਦੇ ਹੋਏ ਕਿਹਾ ਕਿ ਪੁਰਾਣੇ ਸਮੇਂ ਵਿਚ ਫਿਲਮਾਂ ਵੇਖਣਾ ਚੰਗਾ ਨਹੀਂ ਮੰਨੀਆ ਜਾਂਦਾ, ਪਰ ਹੋਲੀ-ਹੋਲੀ ਲੋਕਾਂ ਦੀ ਮਾਨਸਿਕਤਾ ਵਿਚ ਬਦਲਾਅ ਆਇਆ ਅਤੇ ਅੱਜ ਫਿਲਮਾਂ ਨਾਲ ਪ੍ਰੇਰਿਤ ਹੋ ਕੇ ਲੋਕ ਸਮਾਜ ਨੂੰ ਬਦਲ ਰਹੇ ਹਾਂ?
ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਅਜੇ ਤਕ ਹਰਿਆਣਾ ਨੂੰ ਸਭਿਆਚਾਰ ਦੇ ਨਾਂਅ ‘ਤੇ ਅਗਰੀਕਲਚਰ ਵੱਜੋਂ ਵੇਖਿਆ ਜਾਂਦਾ ਸੀ, ਲੇਕਿਨ ਹੁਣ ਹਰਿਆਣਾ ਫਿਲਮ ਨੀਤੀ ਜਾਰੀ ਹੋਣ ਤੋਂ ਬਾਅਦ ਸਾਡੇ ਸੂਬੇ ਦਾ ਨਾਂਅ ਖੇਤੀਬਾੜੀ, ਖੇਡ ਅਤੇ ਰੱਖਿਆ ਖੇਤਰ ਤੋਂ ਇਲਾਵਾ ਫਿਲਮੀ ਖੇਤਰ ਵਿਚ ਵੀ ਪੂਰੇ ਸਨਮਾਨ ਨਾਲ ਲਿਆ ਜਾਵੇਗਾ? ਉਨਾਂ ਨੇ ਫਿਲਮਾਂ ਨੂੰ ਭਾਵਨਾਵਾਂ ਪ੍ਰਗਟਾਉਣ ਦਾ ਅਹਿਮ ਸਾਧਨ ਦੱਸਦੇ ਹੋਏ ਕਿਹਾ ਕਿ ਹਰਿਆਣਾ ਸਰਕਾਰ ਹੁਣ ਹਰਿਆਣਵੀਂ ਫਿਲਮਾਂ ਦੇ ਨਿਰਮਾਣ ਵਿਚ ਸਹਿਯੋਗ ਕਰਨ ਲਈ ਇਕ ਵਿਸ਼ੇਸ਼ ਯੋਜਨਾ ਬਣਾ ਰਹੀ ਹੈ? ਉਨਾਂ ਨੇ ਦਸਿਆ ਕਿ ਹਰਿਆਣਾ ਸਰਕਾਰ ਵੱਲੋਂ ਜੋ ਫਿਲਮ ਨੀਤੀ ਅੱਜ ਜਾਰੀ ਕੀਤੀ ਗਈ ਹੈ, ਉਹ ਬਾਲੀਵੁੱਡ ਵਰਗੇ ਪ੍ਰਸਿੱਧ ਖੇਤਰ ਦੀ ਮਸ਼ਹੂਰ ਹਸਤੀਆਂ ਨਾਲ ਸਲਾਹ ਕਰਕੇ ਬਣਾਈ ਹੈ?
ਹਰਿਆਣਾ ਦੇ ਕਲਾ ਤੇ ਸਭਿਆਚਾਰ ਮੰਤਰੀ ਰਾਮ ਬਿਲਾਸ ਸ਼ਰਮਾ ਨੇ ਹਰਿਆਣਾ ਫਿਲਮ ਨੀਤੀ ਰਿਲਿਜ ਹੋਣ ‘ਤੇ ਸੂਬੇ ਦੇ ਕਲਾਕਾਰਾਂ ਨੂੰ ਵੱਧਾਈ ਦਿੰਦੇ ਹੋਏ ਕਿਹਾ ਕਿ ਉੱਕੇ ਸਰਕਾਰਾਂ ਅਮਰ ਰਹਿੰਦੀ ਹੈ, ਜੋ ਕਿ ਵਧੀਆ ਕੰਮ ਕਰਦੀ ਹੈ? ਮੌਜ਼ੂਦਾ ਸਰਕਾਰ ਨੇ ਵੀ ਹਰਿਆਣਾ ਫਿਲਮ ਨੀਤੀ ਬਣਾ ਕੇ ਅਜਿਹੀ ਹੀ ਅਨੋਖਾ ਕੰਮ ਕੀਤਾ ਹੈ? ਉਨਾਂ ਨੇ ਹਰਿਆਣਾ ਨਾਲ ਜੁੜੇ ਫਿਲਮ ਕਲਾਕਾਰਾਂ ਨੂੰ ਅਪੀਲ ਕੀਤੀ ਕਿ ਉਹ ਫਿਲਮ ਨਿਰਮਾਣ ਨਾਲ ਸਬੰਧਤ ਪ੍ਰਸਤਾਵ ਲੈ ਕੇ ਆਉਣ, ਸੂਬਾ ਸਰਕਾਰ ਕਿਸੇ ਵੀ ਤਰਾਂ ਨਾਲ ਪੈਸੇ ਦੀ ਕਮੀ ਨਹੀਂ ਰਹਿਣ ਦੇਵੇਗੀ? ਉਨਾਂ ਕਿਹਾ ਕਿ ਮੌਜ਼ੂਦਾ ਸਰਕਾਰ ਹਰਿਆਣਾ ਤੇ ਹਰਿਆਣਾਵੀਂ ਨਾਲ ਸਬੰਧਤ ਕਲਾ ਤੇ ਕਲਾਕਾਰਾਂ ਨੂੰ ਪੂਰਾ ਮਾਣ-ਸਨਮਾਨ ਦੇ ਰਹੀ ਹੈ?
ਹਰਿਆਣਾ ਦੇ ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਤੇ ਸੂਚਨਾ, ਲੋਕ ਸੰਪਰਕ ਤੇ ਭਾਸ਼ਾ ਵਿਭਾਗ ਦੇ ਵਧੀਕ ਮੁੱਖ ਸਕੱਤਰ ਰਾਜੇਸ਼ ਖੁਲੱਰ ਨੇ ਆਏ ਹੋਏ ਮਹਿਮਾਨਾਂ ਦਾ ਸੁਆਗਤ ਕਰਦੇ ਹੋਏ ਕਿਹਾ ਕਿ ਮੁੱਖਮ ੰਤਰੀ ਨੇ ਆਦੇਸ਼ਾਂ ‘ਤੇ ਪਿਛਲੇ ਦੋ ਸਾਲਾਂ ਤੋਂ ਹਰਿਆਣਾ ਫਿਲਮ ਨੀਤੀ ਦੇ ਨਿਰਮਾਣ ਦਾ ਕੰਮ ਚਲ ਰਿਹਾ ਸੀ? ਉਨਾਂ ਨੇ ਦਸਿਆ ਕਿ ਅੱਜ ਹਰਿਆਣਾ ਫਿਲਮ ਸੈਲ ਦੀ ਵੈਸਬਾਇਟ ਵੀ ਲਾਂਚ ਕੀਤੀ ਗਈ ਹੈ? ਉਨਾਂ ਕਿਹਾ ਕਿ ਫਿਲਮ ਨਿਰਮਾਤਾ ਆਪਣੇ ਫਿਲਮ ਨਿਰਮਾਣ ਨਾਲ ਸਬੰਧਤ ਕਿਸੇ ਵੀ ਤਰਾਂ ਦੀ ਰਾਜ ਸਰਕਾਰ ਤੋਂ ਇਜਾਜਤ ਲੈਣ ਲਈ ਆਨਲਾਈਨ ਬਿਨੈ ਕਰਦਾ ਹੈ ਤਾਂ ਉਸ ਨੂੰ ਸੱਤ ਦਿਨਾਂ ਦੇ ਅੰਦਰ ਉਸ ਦੇ ਬਿਨੈ ‘ਤੇ ਕਾਰਵਾਈ ਕਰ ਦਿੱਤੀ ਜਾਵੇਗੀ?
ਇਸ ਮੌਕੇ ‘ਤੇ ਲੋਕ ਨਿਰਮਾਣ (ਭਵਨ ਤੇ ਸੜਕਾਂ) ਮੰਤਰੀ ਰਾਓ ਨਰਬੀਰ ਸਿੰਘ, ਸੂਚਨਾ, ਲੋਕ ਸੰਪਰਕ ਅਤੇ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਰਨਲ ਸਮੀਰ ਪਾਲ ਸਰੋ, ਮਿਸ ਵਰਡ ਮੁਨੀਸ਼ੀ ਛਿੱਲਰ, ਫਿਲਮ ਨਿਰਮਤਾ ਤੇ ਕਲਾਕਾਰ ਸਤੀਸ਼ ਕੌਸ਼ਿਕ, ਕਲਾਕਾਰ ਮੇਘਨਾ ਮਲਿਕ ਤੋਂ ਇਲਾਵਾ ਸੂਬਾ ਸਰਕਾਰ ਦੇ ਸੀਨੀਅਰ ਅਧਿਕਾਰੀ ਹਾਜਿਰ ਸਨ?

Leave a Reply

Your email address will not be published. Required fields are marked *