ਪਟਿਆਲਾ

ਪੀ.ਪੀ.ਸੀ.ਸੀ ਨੇ ਰੌਚਕ ਮੁਕਾਬਲੇ ‘ਚ ਐਸਬੀਆਈ ਨੂੰ 30 ਦੌੜਾਂ ਦੇ ਫਰਕ ਨਾਲ ਪਛਾੜਿਆ

ਪਟਿਆਲਾ, 29 ਅਕਤੂਬਰ (ਮਧੂਸਾਰ ਬਿਊਰੋ) ਪਟਿਆਲਾ ਦੇ ਧਰੁਵ ਪਾਂਡਵ ਕ੍ਰਿਕਟ ਸਟੇਡੀਅਮ ‘ਚ ਪਟਿਆਲਾ ਦੇ ਪੱਤਰਕਾਰ ਭਾਈਚਾਰੇ ਵਲੋਂ ਬਣਾਈ ਗਈ ਪਟਿਆਲਾ ਪ੍ਰੈਸ ਕ੍ਰਿਕਟ ਕਲੱਬ (ਪੀਪੀਸੀਸੀ) ਦੀ ਟੀਮ ਨੇ ਸਟੇਟ ਬੈਂਕ ਆਫ਼ ਇੰਡੀਆ ਦੀ ਟੀਮ ਨੂੰ ਹੋਏ ਰੌਚਕ ਮੁਕਾਬਲੇ ‘ਚ 30 ਦੌੜਾਂ ਨਾਲ ਹਰਾ ਦਿੱਤਾ।

ਡਿਪਟੀ ਕਮਿਸ਼ਨਰ ਕੁਮਾਰ ਵਲੋਂ ਟਾਸ ਕਰਵਾ ਕੇ ਮੈਚ ਦੀ ਸ਼ੁਰੂਆਤ ਕਰਵਾਈ। ਟਾਸ ਕਰਨ ਲਈ ਦੋਹਾਂ ਟੀਮਾਂ ਦੇ ਕਪਤਾਨ ਅਮਰਬੀਰ ਸਿੰਘ ਆਹਲੂਵਾਲੀਆ ਤੇ ਵਿਜੈ ਸੰਭਾਗ ਡੀ.ਜੀ.ਐਮ. ਪਟਿਆਲਾ ਮੌਜੂਦ ਸਨ। ਪੀਪੀਸੀਸੀ ਦੀ ਟੀਮ ਵਲੋਂ ਪਹਿਲਾਂ ਬੱਲੇਬਾਜੀ ਕਰਦਿਆਂ 9 ਵਿਕਟਾਂ ਗੁਆ ਕੇ 175 ਦੌੜਾਂ ਦਾ ਟੀਮ ਐਸਬੀਆਈ ਦੀ ਟੀਮ ਅੱਗੇ ਰੱਖ ਦਿੱਤਾ। ਜਿਸ ਨੂੰ 20 ਓਵਰਾਂ ‘ਚ ਐਸਬੀਆਈ ਦੀ ਟੀਮ 9 ਵਿਕਟਾਂ ਗੁਆ ਕੇ ਪੂਰਾ ਨਹੀਂ ਕਰ ਸਕੀ।
ਉਨ੍ਹਾਂ ਦੀ ਟੀਮ 145 ਦੌੜਾਂ ਹੀ ਬਣਾ ਸਕੀ। ਇਸ ਮੈਚ ‘ਚ ਉਚੇਚੇ ਤੌਰ ‘ਤੇ ਸਰਬੱਤ ਦਾ ਭਲਾ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾ. ਐਸ.ਪੀ. ਸਿੰਘ ਓਬਰਾਏ ਨੇ ਪਹੁੰਚ ਕੇ ਦੋਹਾਂ ਟੀਮ ਦੀ ਹੌਂਸਲਾ ਅਫਜਾਈ ਕੀਤੀ। ਸ. ਓਬਰਾਏ ਨੇ ਕਿਹਾ ਕਿ ਉਹ ਖੇਡਾਂ ਤੇ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਹਮੇਸ਼ਾ ਹਾਂ ਪੱਖੀ ਰਵੱਈਆ ਅਖਤਿਆਰ ਕਰਦੇ ਹਨ। ਅੱਜ ਜਿੱਥੇ ਹਰ ਕੋਈ ਕਸ਼ਮਕਸ਼ ਦੀ ਜਿੰਦਗੀ ‘ਚ ਤਣਾਅ ਪੂਰਨ ਜਿੰਦਗੀ ਬਤੀਤ ਕਰ ਰਿਹਾ ਹੈ, ਉੱਥੇ ਖੇਡਾਂ ਹੀ ਇਕ ਅਜਿਹਾ ਜਰੀਆ ਹਨ ਜੋ ਸਰੀਰ ਤੇ ਮਨ ਨੂੰ ਤੰਦਰੁਸਤ ਰੱਖਦੀਆਂ ਹਨ। ਇਸ ਮੌਕੇ ਡਿਪਟੀ ਕਮਿਸ਼ਨਰ ਜੋ ਖੁਦ ਖਿਡਾਰੀ ਹਨ, ਨੇ ਵੀ ਲੰਬਾ ਸਮਾਂ ਮੈਚ ਦਾ ਆਨੰਦ ਮਾਣਿਆਂ।

Leave a Reply

Your email address will not be published. Required fields are marked *