ਪੰਜਾਬਪਟਿਆਲਾ

ਸਰਕਾਰ ਦੀ ਵਾਅਦਾਖਿਲਾਫ਼ ਵਿਰੁੱਧ ਅਧਿਆਪਕਾਂ ਨੇ ਕੱਢਿਆ ਮੋਮਬੱਤੀ ਮਾਰਚ

ਪਟਿਆਲਾ 29 ਅਕਤੂਬਰ (ਮਧੂਸਾਰ ਬਿਊਰੋ) ਪੰਜਾਬ ਐਡ ਚੰਡੀਗੜ੍ਹ ਕਾਲਜ਼ ਟੀਚਰ ਯੂਨੀਅਨ ਦੀ ਸਟੇਟ ਕਮੇਟੀ ਦੇ ਸੱਦੇ ਤੇ ਪਟਿਆਲਾ ਅਤੇ ਫ਼ਤਹਿਗੜ੍ਹ ਸਾਹਿਬ ਦੇ ਜ਼ਿਲ੍ਹਾ ਇਕਾਈ ਵੱਲੋਂ ਪਟਿਆਲਾ ਵਿਖੇ ਮੋਮਬੱਤੀ ਮਾਰਚ ਕੀਤਾ ਗਿਆ। ਇਹ ਮਾਰਚ ਆਪਣੀਆਂ ਮੰਗਾਂ ਦੇ ਹੱਕ ਲਈ ਕੀਤਾ ਗਿਆ ਜਿਹੜੀਆਂ ਪੰਜਾਬ ਸਰਕਾਰ ਵੱਲੋਂ ਬਹੁਤ ਸਮੇਂ ਤੋਂ ਲਟਕਾਈਆਂ ਪਈਆਂ ਹਨ। ਯੂਨੀਅਨ ਵੱਲੋਂ ਇਹ ਪਹਿਲਾ ਐਕਸ਼ਨ ਲਿਆ ਗਿਆ।
ਇਕਾਈ ਦੇ ਪ੍ਰਧਾਨ ਪ੍ਰੋਫੈਸਰ ਰਸ਼ਿਦ ਰਸ਼ੀਦ ਨੇ ਕਿਹਾ ਕਿ ਸਰਕਾਰ ਸੱਤਵੇਂ ਪੇ ਕਮਿਸ਼ਨ ਨੂੰ ਲਾਗੂ ਕਰੇ , ਪੂਰੀ ਗ੍ਰਾਂਟ ਛੇਤੀ ਤੋਂ ਛੇਤੀ ਕਾਲਜਾਂ ਨੂੰ ਪ੍ਰਦਾਨ ਕਰੇ ਅਨਏਡਿਡ ਅਸਾਮੀਆ ਨੂੰ ਸਰਵਿਸ ਐਕਟ ਵਿੱਚ ਲੈ ਕੇ ਆਵੇ, ਇਸ ਤੋਂ ਬਿਨਾਂ ਹੋਰ ਵੀ ਉਨ੍ਹਾਂ ਦੀਆਂ ਅਧੂਰੀਆਂ ਪਈਆਂ ਮੰਗਾਂ ਛੇਤੀ ਤੋਂ ਛੇਤੀ ਪੂਰੀਆਂ ਕਰੇ ।ਡਾ ਹਰਮਿੰਦਰ ਸਿੰਘ ਨੇ ਕਿਹਾ ਕਿ ਸਰਕਾਰ ਨੇ ਜੋ ਅਧਿਆਪਕਾਂ ਨਾਲ ਵਾਅਦੇ ਕੀਤੇ ਹਨ ਉਹ ਹੁਣ ਪੂਰੇ ਕਰਨੇ ਚਾਹੀਦੇ ਸਨ। ਇਕਾਈ ਦੇ ਸਕੱਤਰ ਡਾ ਅਰਵਿੰਦਰ ਕੌਰ ਕਾਕੜਾ ਨੇ ਕਿਹਾ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਾ ਕੀਤੀਆਂ ਤਾਂ ਸੰਘਰਸ਼ ਤਿੱਖਾ ਕੀਤਾ ਜਾਵੇਗਾ ।ਇਸ ਮੋਮਬੱਤੀ ਮਾਰਚ ਦੇ ਵਿੱਚ ਡਾ ਸ਼ਮਸ਼ੇਰ ਸਿੰਘ ,ਡਾ ਦਵਿੰਦਰ ਸਿੰਘ ,ਡਾ ਮਨਜੀਤ ਕੌਰ, ਡਾ ਰਾਜੀਵ ਕੁਮਾਰ ,ਡਾ ਵੇਦ ਪ੍ਰਕਾਸ਼ ਤੇ ਵੱੱਖ ਵੱਖ ਕਾਲਜ਼ਾਂ ਦੇ ਬਹੁਤ ਸਾਰੇ ਅਧਿਆਪਕ ਇਸ ਵਿੱਚ ਸ਼ਾਮਲ ਹੋਏ ।

Leave a Reply

Your email address will not be published. Required fields are marked *