ਮਧੂ ਫੁਲਾਰਾ ਭਾਜਪਾ ਮਹਿਲਾ ਮੋਰਚਾ ਪਟਿਆਲਾ ਦੀ ਪ੍ਰਧਾਨ ਨਿਯੁਕਤ
ਪਟਿਆਲਾ, 1 ਨਵੰਬਰ (ਕੰਵਰ ਬੇਦੀ/ਮਧੂਸਾਰ ਬਿਊਰੋ) ਭਾਜਪਾ ਦੇ ਸੂਬਾ ਪ੍ਰਧਾਨ ਸ਼ਵੇਤ ਮਲਿਕ ਦੇ ਦਿਸ਼ਾ ਨਿਰਦੇਸ਼ ਅਨੁਸਾਰ ਜ਼ਿਲ•ਾ ਪ੍ਰਧਾਨ ਹਰਿੰਦਰ ਕੋਹਲੀ ਵੱਲੋਂ ਲੰਘੇ ਦਿਨ ਪਟਿਆਲਾ ਦੀ ਕਾਰਜਕਾਰਨੀ ਕਮੇਟੀ ਦੀ ਘੋਸ਼ਣਾ ਕਰਨ ਤੋਂ ਬਾਅਦ ਭਾਜਪਾ ਮਹਿਲਾ ਮੋਰਚਾ ਪਟਿਆਲਾ ਦਾ ਵੀ ਐਲਾਨ ਕਰਦਿਆਂ ਮਧੂ ਫੁਲਾਰਾ ਨੂੰ ਭਾਜਪਾ ਮਹਿਲਾ ਮੋਰਚਾ ਪਟਿਆਲਾ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।
ਇਸ ਸਬੰਧੀ ਹਰਿੰਦਰ ਕੋਹਲੀ ਨੇ ਦੱਸਿਆ ਕਿ ਮਧੂ ਫੁਲਾਰਾ ਭਾਜਪਾ ਦੇ ਉੱਤਰਾਖੰਡ ਸੈੱਲ ਦੇ ਜ਼ਿਲ•ਾ ਸੰਯੋਜਕ ਵਜੋਂ ਕਾਰਜ ਕਰ ਚੁੱਕੀ ਹੈ ਤੇ ਜਿਲੇ ਦੀ ਪਿਛਲਾ ਟੀਮ ਦੌਰਾਨ ਵੀ ਸਕੱਤਰ ਦੇ ਪਦ ਤੇ ਰਹਿ ਚੁੱਕੀ ਹਨ। ਲੰਘੀ ਨਗਰ ਨਿਗਮ ਚੋਣਾ ਦੌਰਾਨ ਵਾਰਡ ਨੰਬਰ 19 ਤੋਂ ਭਾਜਪਾ ਦੀ ਉਮੀਦਵਾਰ ਵਜੋਂ ਚੋਣ ਵੀ ਲੜ ਚੁੱਕੀ ਹਨ। ਉਨ•ਾਂ ਦੱਸਿਆ ਕਿ ਮਧੂ ਫੁਲਾਰਾ ਵੱਲੋਂ ਜਿਸ ਤਰਾਂ ਪਹਿਲਾ ਪਾਰਟੀ ਲਈ ਦਿਨ ਰਾਤ ਇੱਕ ਕਰ ਕੇ ਕਾਰਜ ਕੀਤਾ ਜਾ ਰਿਹਾ ਸੀ ਉਸੇ ਤਰਾਂ ਉਨ•ਾਂ ਵੱਲੋਂ ਭਵਿੱਖ ਚ ਵੀ ਪਾਰਟੀ ਲਈ ਕਾਰਜ ਕੀਤਾ ਜਾਵੇਗਾ।

