ਪੰਜਾਬਪਟਿਆਲਾ

ਪੰਜਾਬੀ ਵਰਸਿਟੀ ਦੇ ਸੀਨੀਅਰ ਅਧਿਕਾਰੀ ਡਾ. ਖੋਖਰ ਨੂੰ ਪੀ-ਐਚ.ਡੀ. ਡਿਗਰੀ ਪ੍ਰਦਾਨ

ਪਟਿਆਲਾ, 1 ਨਵੰਬਰ (ਕੰਵਰ ਬੇਦੀ/ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਸੀਨੀਅਰ ਅਧਿਕਾਰੀ ਡਾ. ਹਰਮਿੰਦਰ ਸਿੰਘ ਖੋਖਰ ਨੂੰ ਹਿਮਾਚਲ ਪ੍ਰਦੇਸ਼ ਯੂਨੀਵਰਸਿਟੀ, ਸ਼ਿਮਲਾ ਵੱਲੋਂਂ ਆਪਣੀ 24ਵੀਂ ਸਲਾਨਾ ਕਨਵੋਕੇਸ਼ਨ ਦੌਰਾਨ ਪੱਤਰਕਾਰੀ ਅਤੇ ਜਨ ਸੰਚਾਰ ਵਿਸ਼ੇ ਵਿੱਚ ਡਾਕਟਰ ਆਫ ਫਿਲਾਸਫੀ (ਪੀ-ਐਚ.ਡੀ.) ਦੀ ਡਿਗਰੀ ਪ੍ਰਦਾਨ ਕੀਤੀ ਗਈ। ਹਿਮਾਚਲ ਪ੍ਰਦੇਸ਼ ਯੂਨੀਵਰਸਿਟੀ ਦੇ ਸਮਰ ਹਿਲਜ਼ ਕੈਂਪਸ ਦੇ ਆਡੀਟੋਰੀਅਮ ਵਿਖੇ ਹੋਈ ਇਸ ਕਨਵੋਕੇਸ਼ਨ ਵਿੱਚ ਭਾਰਤ ਦੇ ਰਾਸ਼ਟਰਪਤੀ ਸ਼੍ਰੀ ਰਾਮ ਨਾਥ ਕੋਵਿੰਦ ਵੱਲੋਂ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕੀਤੀ ਗਈ।
ਡਾ. ਹਰਮਿੰਦਰ ਸਿੰਘ ਖੋਖਰ ਨੂੰ ਇਹ ਡਿਗਰੀ ਪੱਤਰਕਾਰੀ ਅਤੇ ਜਨ ਸੰਚਾਰ ਵਿਭਾਗ ਦੇ ਪ੍ਰੋਫੈਸਰ ਅਤੇ ਚੇਅਰਪਰਸਨ ਡਾ. (ਸ਼੍ਰੀਮਤੀ) ਵੀਰ ਬਾਲਾ ਅਗਰਵਾਲ ਦੀ ਦੇਖ-ਰੇਖ ਅਧੀਨ ਕੀਤੇ ਗਏ ਕਠਿਨ ਖੋਜ਼ ਕਾਰਜ ਦੇ ਅਧਾਰ ‘ਤੇ ਪ੍ਰਦਾਨ ਕੀਤੀ ਗਈ ਹੈ। ਡਾ. ਖੋਖਰ ਨੇ ਇਸ ਤੋਂ ਪਹਿਲਾ ਉਤਰ ਭਾਰਤ ਦੀਆਂ ਪ੍ਰਸਿੱਧ ਯੂਨੀਵਰਸਿਟੀਆਂ ਤੋਂ ਆਪਣੀ ਉਚ ਸਿੱਖਿਆ ਪ੍ਰਾਪਤ ਕੀਤੀ ਹੈ। ਉਨ੍ਹਾਂ ਨੇ ਪੱਤਰਕਾਰੀ ਅਤੇ ਜਨ ਸੰਚਾਰ ਵਿਸ਼ੇ ਵਿੱਚ ਗੁਰੂ ਜੰਬੇਸ਼ਵਰ ਯੂਨੀਵਰਸਿਟੀ ਆਫ ਸਾਇੰਸ ਐਂਡ ਟੈਕਨਾਲੋਜੀ, ਹਿਸਾਰ ਤੋਂ ਮਾਸਟਰਜ਼ ਡਿਗਰੀ ਅਤੇ ਚੌਧਰੀ ਦੇਵੀ ਲਾਲ ਯੂਨੀਵਰਸਿਟੀ, ਸਿਰਸਾ ਤੋਂ ਮਾਸਟਰ ਆਫ ਫਿਲਾਸਫੀ (ਐਮ.ਫਿਲ) ਦੀ ਡਿਗਰੀ ਹਾਸਲ ਕੀਤੀ ਹੈ। ਡਾ. ਖੋਖਰ ਅੱਜ-ਕੱਲ ਪੱਤਰਕਾਰੀ ਅਤੇ ਜਨ ਸੰਚਾਰ ਵਿਸ਼ੇ ਵਿੱਚ ਹੀ ਡਾਕਟਰ ਆਫ ਲਿਟਰੇਚਰ (ਡੀ.ਲਿਟ) ਕਰ ਰਹੇ ਹਨ। ਉਨ੍ਹਾਂ ਨੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਐਲ.ਐਲ.ਬੀ ਦੀ ਡਿਗਰੀ ਵੀ ਹਾਸਲ ਕੀਤੀ ਹੋਈ ਹੈ।ਉਹ ਹੁਣ ਤੱਕ 500 ਦੇ ਕਰੀਬ ਕੌਮੀ ਅਤੇ ਕੌਮਾਂਤਰੀ ਪੱਧਰ ‘ਤੇ ਸੈਮੀਨਾਰਾਂ ਅਤੇ ਕਾਂਨਫਰੰਸਾਂ ਵਿੱਚ ਹਿੱਸਾ ਲੈ ਚੁੱਕੇ ਹਨ।
ਇਸ ਮੌਕੇ ‘ਤੇ ਹਿਮਾਚਲ ਪ੍ਰਦੇਸ਼ ਦੇ ਰਾਜਪਾਲ ਅਚਾਰਿਆ ਦੇਵ ਵਰਤ, ਮੁੱਖ ਮੰਤਰੀ ਸ਼੍ਰੀ ਜੈ ਰਾਮ ਠਾਕੁਰ, ਸਿੱਖਿਆ ਮੰਤਰੀ ਸ਼੍ਰੀ ਸੁਰੇਸ਼ ਭਾਰਦਵਾਜ, ਹਿਮਾਚਲ ਪ੍ਰਦੇਸ਼ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਪ੍ਰੋ. ਸਿਕੰਦਰ ਕੁਮਾਰ, ਪ੍ਰੋ-ਵਾਇਸ ਚਾਂਸਲਰ ਪ੍ਰੋ. ਰਜਿੰਦਰ ਸਿੰਘ ਚੌਹਾਨ, ਰਜਿਸਟਰਾਰ ਡਾ. ਕੇ.ਕੇ. ਸ਼ਰਮਾ, ਕੰਟਰੋਲਰ (ਪ੍ਰੀਖਿਆਵਾਂ) ਡਾ. ਬੀ.ਐਸ. ਨੇਗੀ ਤੋਂ ਇਲਾਵਾ ਸਰਕਾਰੀ ਸਕੂਲ, ਦਾਣਾ ਮੰਡੀ, ਪਟਿਆਲਾ ਦੇ ਮੁੱਖ ਅਧਿਆਪਿਕਾ ਡਾ. (ਸ਼੍ਰੀਮਤੀ) ਇੰਦਰਜੀਤ ਕੌਰ ਖੋਖਰ ਅਤੇ ਹਰਏਕਮ ਜੋਤ ਸਿੰਘ ਖੋਖਰ ਵੀ ਮੌਜੂਦ ਸਨ।

Leave a Reply

Your email address will not be published. Required fields are marked *