ਪਟਿਆਲਾ

ਭੁਪਿੰਦਰ ਸਿੰਘ ਭਲਵਾਨ ਸ਼੍ਰੋਮਣੀ ਕਮੇਟੀ ਦੇ ਐਗਜੈਕਟਿਵ ਕਮੇਟੀ ਮੈਂਬਰ ਨਿਯੁਕਤ

ਜ਼ਿਲ੍ਹਾ ਲੀਡਰਸ਼ਿਪ ਤੇ ਸਮਰਥਕਾਂ ਨੇ ਕੀਤਾ ਖੁਸ਼ੀ ਦਾ ਇਜ਼ਹਾਰ
ਪਟਿਆਲਾ 13 ਨਵੰਬਰ (ਕੰਵਰ ਬੇਦੀ/ਮਧੂਸਾਰ ਬਿਊਰੋ) ਸ਼੍ਰੋਮਣੀ ਦੇ ਜਨਰਲ ਹਾਊਸ ‘ਚ ਨਵੀਂ ਚੁਣੀ ਐਗਜ਼ੈਕਟਿਵ ‘ਚ ਸੰਗਰੂਰ ਤੋਂ ਅਪ੍ਰੇਸ਼ਨ ਬਲਿਊ ਸਟਾਰ ਦੇ ਅਮਰ ਸ਼ਹੀਦ ਜਥੇਦਾਰ ਨਛੱਤਰ ਸਿੰਘ ਭਲਵਾਨ ਦੇ ਸਪੁੱਤਰ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਭੁਪਿੰਦਰ ਸਿੰਘ ਭਲਵਾਨ ਨੂੰ ਸ਼੍ਰੋਮਣੀ ਕਮੇਟੀ ਦੀ ਐਗਜ਼ੈਕਟਿਵ ਟੀਮ ‘ਚ ਸ਼ਾਮਲ ਹੋਣ ਕੀਤੇ ਜਾਣ ਤੇ ਇਲਾਕੇ ‘ਚ ਖੁਸ਼ੀ ਦੀ ਲਹਿਰ ਉਠ ਖੜੀ ਹੋਈ ਹੈ।

ਜ਼ਿਲ੍ਹਾ ਸੰਗਰੂਰ ਦੀ ਲੀਡਰਸ਼ਿਪ ਮਲਕੀਤ ਸਿੰਘ ਚੰਗਾ, ਹਰਦੇਵ ਸਿੰਘ ਰੰਗੋਲਾ ਮੈਂਬਰ ਸ਼੍ਰੋਮਣੀ ਕਮੇਟੀ, ਇਕਬਾਲ ਸਿੰਘ ਝੂੰਦਾਂ, ਜ਼ਿਲ੍ਹਾ ਪ੍ਰਧਾਨ ਅਕਾਲੀ ਜਥਾ ਸੰਗਰੂਰ ਸਵਰਨ ਸਿੰਘ ਹਰਚੰਦਪੁਰ, ਮਨਵਿੰਦਰ ਸਿੰਘ ਕੌਂਸਲਰ, ਗਮਦੂਰ ਸਿੰਘ, ਭਸੋੜ, ਜਸਵਿੰਦਰ ਸਿੰਘ ਦੱਦੀ, ਬਲਦੇਵ ਸਿੰਘ ਸਰਪੰਚ ਭਲਵਾਨ ਤੋਂ ਇਲਾਵਾ ਇਲਾਕੇ ਦੇ ਲੋਕਾਂ ਨੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪਾਰਟੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦਾ ਵੀ ਧੰਨਵਾਦ ਕੀਤਾ ਹੈ।

Leave a Reply

Your email address will not be published. Required fields are marked *