ਪਟਿਆਲਾ

ਰਾਸ਼ਟਰੀ ਬਾਲ ਸਵਾਸਥ ਕਾਰਿਆਕਰਮ ਪ੍ਰੋਗਰਾਮ ਤਹਿਤ ਜਿਲੇ ਵਿਚ ਸਕੂਲਾ ਵਿਚ ਜਾ ਕੇ ਕੀਤੀ ਚੈਕਿੰਗ

ਰਾਸ਼ਟਰੀ ਬਾਲ ਸਵਾਸਥ ਕਾਰਿਆਕਰਮ ਪ੍ਰੋਗਰਾਮ ਤਹਿਤ ਸਕੂਲੀ ਬੱਚਿਆਂ ਦਾ 31 ਬਿਮਾਰੀਆ ਤੱਕ ਦਾ ਇਲਾਜ ਕਰਵਾਇਆ ਜਾਂਦਾ ਹੈ ਮੁਫਤ : ਸਿਵਲ ਸਰਜਨ
ਪਟਿਆਲਾ :16 ਨਵੰਬਰ (ਕੰਵਰ ਬੇਦੀ/ਮਧੂਸਾਰ ਬਿਊਰੋ) ਰਾਸ਼ਟਰੀ ਬਾਲ ਸਵਾਸਥ ਕਾਰਿਆਕਰਮ ਤਹਿਤ ਜਿਲੇ ਵਿਚ ਆਰ.ਬੀ. ਐਸ. ਕੇ ਟੀਮਾ ਵੱਲੋ ਸਰਕਾਰੀ ਅਤੇ ਮਾਨਤਾ ਪ੍ਰਾਪਤ ਸਕੂਲਾ ਵਿਚ ਬੱਚਿਆਂ ਦੇ ਕੀਤੇ ਜਾ ਰਹੇ ਸਿਹਤ ਚੈਕ ਅਪ ਦਾ ਜਾਇਜਾ ਲੈਣ ਲਈ ਸਿਵਲ ਸਰਜਨ ਡਾ. ਮਨਜੀਤ ਸਿੰਘ ਵੱਲੋ ਪਟਿਆਲਾ ਦੇ ਕੇਂਦਰੀ ਵਿਦਿਆਲਿਆ-2 ਦਾ ਦੋਰਾ ਕੀਤਾ ਗਿਆ ਜਿਥੇ ਉਹਨਾਂ ਆਪਣੀ ਦੇਖ ਰੇਖ ਵਿਚ ਬੱਚਿਆਂ ਦਾ ਚੈਕਅਪ ਕਰਵਾਇਆ।

ਇਸ ਮੋਕੇ ਉਹਨਾਂ ਨਾਲ ਸਕੂਲ ਸਿਹਤ ਅਫਸਰ ਡਾ.ਕੁਸ਼ਲਦੀਪ ਕੋਰ ਅਤੇ ਮਾਸ ਮੀਡੀਆ ਅਫਸਰ ਕ੍ਰਿਸ਼ਨ ਕੁਮਾਰ ਵੀ ਸ਼ਾਮਲ ਸਨ।ਮਾਨਯੋਗ ਸਿਹਤ ਮੰਤਰੀ ਪੰਜਾਬ ਸ਼੍ਰੀ ਬ੍ਰਹਮ ਮਹਿੰਦਰਾ ਜੀ ਦੇ ਦਿੱਤੇ ਨਿਰਦੇਸ਼ਾ ਅਨੁਸਾਰ ਸਿਵਲ ਸਰਜਨ ਡਾ. ਮਨਜੀਤ ਸਿੰਘ ਵੱਲੋ ਜਿਲੇ ਦੇ ਸਕੂਲਾਂ ਵਿਚ ਆਰ.ਬੀ.ਐਸ.ਕੇ ਟੀਮਾ ਵੱਲੋ ਬੱਚਿਆ ਦੇ ਕੀਤੇ ਜਾ ਹਰੇ ਚੈਕਅਪ ਦਾ ਫੋਲੋਅਪ ਕਰਨ ਲਈ ਸਮੂਹ ਪ੍ਰੋਗਰਾਮ ਅਫਸਰਾਂ ਅਤੇ ਸੀਨੀਅਰ ਮੈਡੀਕਲ ਅਫਸਰਾ ਦੀ ਅਗਵਾਈ ਵਿਚ 10 ਟੀਮਾਂ ਦਾ ਗਠਨ ਕੀਤਾ ਗਿਆ ਜਿਹਨਾ ਵੱਲੋ ਜਿਲਾ ਪਟਿਆਲਾ ਦੇ ਲਗਭਗ 50 ਸਕੂਲਾਂ ਵਿਚ ਜਾ ਕੇ ਪ੍ਰਿੰਸੀਪਲ ਅਤੇ ਬੱਚਿਆਂ ਦੇ ਚੈਕਅਪ ਸਬੰਧੀ ਬਣਾਏ ਸਕੂਲ ਨੋਡਲ ਅਫਸਰਾ ਨਾਲ ਮੀਟਿੰਗ ਕੀਤੀ ਅਤੇ ਬੱਚਿਆ ਦੇ ਚੈਕਅਪ ਸਬੰਧੀ ਵਿਸਤਾਰ ਵਿਚ ਜਾਣਕਾਰੀ ਪ੍ਰਾਪਤ ਕੀਤੀ।ਇਸ ਮੋਕੇ ਉਹਨਾ ਆਰ. ਬੀ.ਐਸ.ਕੇ. ਦੀਆ ਟੀਮਾ ਵੱਲੋ ਚੈਕਅਪ ਸਮੇ ਭਰੇ ਜਾਂਦੇ ਸਿਹਤ ਕਾਰਡਾ ਦੀ ਜਾਂਚ ਕੀਤੀ ਅਤੇ ਰੈਫਰ ਹੋਏ ਵਿਦਿਆਰਥੀਆਂ ਨੂੰ ਉਹਨਾਂ ਦੇ ਅਗਲੇਰੇ ਇਲਾਜ ਸਬੰਧੀ ਜਾਣਕਾਰੀ ਪ੍ਰਾਪਤ ਕੀਤੀ ।ਪ੍ਰਿੰਸੀਪਲਾ ਅਤੇ ਨੋਡਲ ਅਫਸਰਾਂ ਨੂੰ ਕਿਹਾ ਗਿਆ ਕਿ ਉਹ ਕਿ ਰੈਫਰ ਹੋਏ ਸਾਰੇ ਬੱਚਿਆਂ ਨੂੰ ਅਗਲੇਰੇ ਇਲਾਜ ਲਈ ਸਰਕਾਰੀ ਸਿਹਤ ਸੰਸਥਾਂਵਾ ਵਿਚ ਭੇਜਣਾ ਯਕੀਨੀ ਬਣਾਉਣ ਅਤੇ ਇਸ ਸਬੰਧੀ ਬੱਚਿਆਂ ਦੇ ਮਾਤਾ ਪਿਤਾ ਨਾਲ ਵੀ ਰਾਬਤਾ ਕਾਇਮ ਰੱਖਣ।ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਦੱਸਿਆਂ ਕਿ ਪੰਜਾਬ ਸਰਕਾਰ ਸਿਹਤ ਵਿਭਾਗ ਵੱਲੋ ਰਾਸ਼ਟਰੀਆ ਬਾਲ ਸਵਾਸਥ ਕਾਰਿਆਕਰਮ ਤਹਿਤ ਆਰ. ਬੀ. ਐਸ. ਕੇ ਦੀਆਂ ਟੀਮਾ ਵੱਲੋ ਸਾਰੇ ਸਰਕਾਰੀ ਅਤੇ ਮਾਨਤਾ ਪ੍ਰਾਪਤ ਸਕੂਲਾ ਵਿਚ ਪੜਦੇ 0 ਤੋਂ 18 ਸਾਲ ਤੱਕ ਦੇ ਬੱਚਿਆਂ ਦਾ ਸਾਲ ਵਿਚ ਇੱਕ ਵਾਰੀ ਅਤੇ ਆਂਗਣ ਵਾੜੀ ਸੈਂਟਰਾ ਵਿਚ ਪੜਦੇ ਬੱਚਿਆਂ ਦਾ ਸਾਲ ਵਿਚ ਦੋ ਵਾਰੀ ਸਿਹਤ ਚੈਕਅਪ ਕੀਤਾ ਜਾਂਦਾ ਹੈ ਉਹਨਾਂ ਕਿਹਾ ਇਸ ਪ੍ਰੋਗਰਾਮ ਅਧੀਨ ਬੱਚਿਆਂ ਦਾ 31 ਬਿਮਾਰੀਆਂ ਜਿਵੇ ਜਮਾਂਦਰੂ ਦਿਲ ਦੀਆਂ ਬਿਮਾਰੀਆਂ,ਕਲੈਫਟ ਲਿਪ ਅਤੇ ਪੈਲੇਟ,ਕੱਲਬ ਫੂਟ,ਦੰਦਾਂ,ਕੰਨਾ ਅਤੇ ਅੱਖਾਂ ਦੀਆਂ ਬਿਮਾਰੀਆਂ,ਗਿਲੱੜ, ਥੈਲਾਸੀਮੀਆ,ਵਾਧੇ ਤੇ ਵਿਕਾਸ ਵਿਚ ਦੇਰੀ ਆਦਿ ਨਾਲ ਸਬੰਧਤ ਵੱਖ-ਵੱਖ ਬਿਮਾਰੀਆਂ ਦਾ ਇਲਾਜ ਸਰਕਾਰ ਵੱਲੋ ਸਰਕਾਰੀ ਅਤੇ ਮਾਨਤਾ ਪ੍ਰਾਪਤ ਹਸਪਤਾਲਾ ਵਿਚ ਮੁਫਤ ਕਰਵਾਇਆ ਜਾਂਦਾ ਹੈ। ਉਹਨਾਂ ਕਿਹਾ ਕਿ ਉਹਨਾ ਅੱਜ ਖੁਦ ਸਰਕਾਰੀ ਮਾਡਲ ਸੀਨੀਅਰ ਸਕੂਲ ਸਿਵਲ ਲਾਈਨ ਅਤੇ ਮਲਟੀਪਰਪਜ ਸਕੂਲਾ ਵਿਚ ਜਾ ਕੇ ਖੁਦ ਇਸ ਪ੍ਰੋਗਰਾਮ ਬਾਰੇ ਸਕੂਲ ਪ੍ਰਿੰਸੀਪਲਾ ਨਾਲ ਗੱਲਬਾਤ ਕੀਤੀ ਅਤੇ ਰੈਫਰ ਬੱਚਿਆਂ ਨੂੰ ਬੁਲਾ ਕੇ ਉਹਨਾ ਦੇ ਸਿਹਤ ਪੱਧਰ ਬਾਰੇ ਜਾਣਕਾਰੀ ਪ੍ਰਾਪਤ ਕੀਤੀ।

Leave a Reply

Your email address will not be published. Required fields are marked *