ਸੁਸਾਇਟੀ ਵੱਲੋਂ ਸਮੇਂ-ਸਮੇਂ ‘ਤੇ ਜ਼ਰੂਰਤਮੰਦ ਪਰਿਵਾਰਾਂ ਦੀ ਸਹਾਇਤਾ ਜਾਰੀ ਰਹੇਗੀ : ਰਾਜੀਵ ਖੰਨਾ
ਸਮਾਜ ਸੇਵਾ ਸੁਸਾਇਟੀ ਪੰਜਾਬ ਦੀ ਦੂਸਰੀ ਵਰ੍ਹੇਗੰਢ ਮਨਾਈ
31 ਜ਼ਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ, ਮੁਫ਼ਤ ਮੈਡੀਕਲ ਕੈਂਪ ‘ਚ ਦਵਾਈਆਂ ਮੁਫ਼ਤ ਵੰਡੀਆਂ
ਪਟਿਆਲਾ 1 ਮਈ (ਕੰਵਰ ਬੇਦੀ) ਸਮਾਜ ਸੇਵਾ ਸੁਸਾਇਟੀ ਪੰਜਾਬ ਦੀ ਦੂਜੀ ਵਰੇਗੰਢ ਪ੍ਰਧਾਨ ਰਾਜੀਵ ਖੰਨਾ ਦੀ ਅਗਵਾਈ ਵਿਚ ਮਨਾਈ ਗਈ। ਇਸ ਮੌਕੇ 31 ਜ਼ਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ ਅਤੇ 500 ਤੋਂ ਜਿਆਦਾ ਲੋਕਾਂ ਨੇ ਮੁਫ਼ਤ ਮੈਡੀਕਲ ਕੈਂਪ ਦਾ ਲਾਭ ਲਿਆ। ਕੈਂਪ ਦੌਰਾਨ ਮਰੀਜ਼ਾਂ ਦਾ ਲੈਬ ਟੈਸਟ ਅਤੇ ਮੁਫਤ ਦਵਾਈਆਂ ਦਿੱਤੀਆਂ ਗਈਆਂ।
ਸਮਾਗਮ ਦੌਰਾਨ ਪੀਆਰਟੀਸੀ ਦੇ ਚੇਅਰਮੈਨ ਕੇ.ਕੇ. ਸ਼ਰਮਾ ਅਤੇ ਪ੍ਰੋਗਰੈਸਿਵ ਸੈਲ ਦੇ ਚੇਅਰਮੈਨ ਯੋਗਿੰਦਰ ਸਿੰਘ ਯੋਗੀ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਇਸ ਦੌਰਾਨ ਗੱਲਬਾਤ ਕਰਦਿਆਂ ਸੁਸਾਇਟੀ ਦੇ ਪ੍ਰਧਾਨ ਰਾਜੀਵ ਖੰਨਾ ਨੇ ਕਿਹਾ ਕਿ ਸਮਾਜ ਸੇਵਾ ਸੁਸਾਇਟੀ ਪੰਜਾਬ ਵੱਲੋਂ ਲੋੜਵੰਦ ਤੇ ਜ਼ਰੂਰਤਮੰਦ ਲੋਕਾਂ ਦੀ ਮਦਦ ਕੀਤੀ ਜਾਂਦੀ ਹੈ, ਜਿਸ ਨੂੰ ਭਵਿੱਖ ‘ਚ ਵੀ ਜਾਰੀ ਰੱਖਿਆ ਜਾਵੇਗਾ।
ਸਮਾਰੋਹ ਦੌਰਾਨ ਆਸਟ੍ਰੇਲੀਆ ਤੋਂ ਰਾਹੁਲ ਖੰਨਾ, ਨਿਤਿਨ ਖੰਨਾ, ਲਛਮੀ ਨਮਕੀਨ ਸੁਰਿੰਦਰ, ਮਨੋਜ, ਟਿਕੂ ਰਾਮ, ਸ਼ਿਵ ਕੁਮਾਰ ਖੰਨਾ, ਡਾਕਟਰ ਗੁਰਮੀਤ, ਸੰਦੀਪ ਆਦਿ ਦਾਨੀ ਸੱਜਣਾਂ ਨੇ ਭਰਵਾਂ ਸਹਿਯੋਗ ਦਿੱਤਾ। ਇਸ ਦੌਰਾਨ ਸ਼ਿਵ ਕੁਮਾਰ ਖੰਨਾ ਨੇ ਦੱਸਿਆ ਕਿ ਸਮਾਜ ਸੇਵਾ ਸੁਸਾਇਟੀ ਪੰਜਾਬ ਸਮਾਜ ਭਲਾਈ ਦੇ ਬੇਹਤਰ ਕੰਮ ਕਰ ਰਹੀ ਅਤੇ ਸਮਾਜ ਵਿਚ ਜ਼ਰੂਰਤਮੰਦ ਪਰਿਵਾਰਾਂ ਦੀ ਹਰ ਸੰਭਵ ਮਦਦ ਕਰਦੀ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਭਾਵੇਂ ਗਰੀਬ ਕੁੜੀਆਂ ਦੇ ਵਿਆਹ ਹੋਣ, ਰਾਸ਼ਨ ਸਮਾਰੋਹ ਅਤੇ ਮੁਫਤ ਮੈਡੀਕਲ ਕੈਂਪ ਰਾਹੀਂ ਲੋਕਾਂ ਨੂੰ ਭਰਪੂਰ ਲਾਹਾ ਮਿਲਦਾ ਹੈ।
ਇਸ ਮੌਕੇ ਕੇ.ਕੇ. ਸ਼ਰਮਾ ਅਤੇ ਯੋਗਿੰਦਰ ਸਿੰਘ ਯੋਗੀ ਨੇ ਦੱਸਿਆ ਕਿ ਸੁਸਾਇਟੀ ਹਮੇਸ਼ਾ ਗਰੀਬ ਲੋਕਾਂ ਦੀ ਮਦਦ ਕਰਨ ਲਈ ਤਤਪਰ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਸਮਾਜ ਭਲਾਈ ਸਭ ਤੋਂ ਉਤਮ ਕਾਰਜ ਹੈ, ਜਿਸ ‘ਚ ਹਰ ਵਿਅਕਤੀ ਨੂੰ ਯੋਗਦਾਨ ਪਾਉਣਾ ਚਾਹੀਦਾ ਹੈ। ਇਸ ਮੌਕੇ ਸਮੁੱਚੀ ਕਾਂਗਰਸੀ ਲੀਡਰਸ਼ਿਪ ‘ਚ ਸ਼ਿਵ ਕੁਮਾਰ ਖੰਨਾ, ਕੇ.ਕੇ ਮਲਹੋਤਰਾ, ਮੋਨੂੰ ਨਾਨੀ, ਵਿਨੋਦ ਅਰੋੜਾ, ਗਿਰੀ ਹਰੀਸ਼, ਸਿੰਘਲਾ ਕਾਲੂ, ਰਾਜੇਸ਼ ਮੰਡੋਰਾ, ਤਰੁਣ ਮੌਦਗਿੱਲ, ਰਾਕੇਸ਼ ਕੁਮਾਰ, ਮਹੇਸ਼ ਖੰਨਾ, ਸੰਤੋਸ਼ ਖੰਨਾ, ਸੁਨੀਲ ਸੇਠ, ਰਾਜੀਵ ਖੰਨਾ, ਲਵਨੀਸ਼ ਖੰੰਨਾ, ਧੀਰਜ ਗੋਇਲ, ਲਛਮੀ ਨਮਕੀਨ ਦੇ ਐਮ.ਡੀ. ਪ੍ਰੇਮ ਜੀ, ਪਰਵਿੰਦਰ ਭਲਵਾਨ, ਹਿੰਮਾਸ਼ੂ, ਪੁਨੀਤ ਵਿਕਾਸ ਗੁਪਤਾ, ਸਰਿਤਾ ਖੰਨਾ, ਹਸ਼ਿਤ ਖੰਨਾ ਆਦਿ ਹਾਜ਼ਰ ਸਨ।

