ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੀ ਨੌਜਵਾਨੀ ਨੂੰ ਸੰਭਾਲਣ ਦਾ ਬੀੜਾ ਉਠਾਇਆ-ਪਰਨੀਤ ਕੌਰ
ਪੰਜਾਬ ‘ਚ ਨਸ਼ਿਆਂ ਦੇ ਖਾਤਮੇ ਲਈ ਐਂਟੀ ਨਾਰਕੋਟਿਕ ਸੈਲ ਦੀ ਭੂਮਿਕਾ ਅਹਿਮ ਦੱਸਿਆ
ਡਰੱਗ ਮਾਫੀਆ ਦੇ ਖਿਲਾਫ ਸਾਡੀ ਜੰਗ ਜਾਰੀ ਰਹੇਗੀ : ਨਿਕੜਾ
ਪਟਿਆਲਾ, 18 ਨਵੰਬਰ (ਕੰਵਰ ਬੇਦੀ/ਮਧੂਸਾਰ ਬਿਊਰੋ) ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਸ੍ਰੀਮਤੀ ਪਰਨੀਤ ਕੌਰ ਨੇ ਕਿਹਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੀ ਨੌਜਵਾਨੀ ਨੂੰ ਹਰ ਪੱਖੋਂ ਸੰਭਾਲਣ ਦਾ ਬੀੜਾ ਉਠਾਇਆ ਹੈ, ਜਿਸ ਲਈ ਪਹਿਲਾਂ ਉਨ੍ਹਾਂ ਨੇ ਸੂਬੇ ਵਿੱਚੋਂ ਨਸ਼ਿਆਂ ਦੇ ਖਾਤਮੇ ਦੀ ਵੱਡੀ ਮੁਹਿੰਮ ਵਿੱਢੀ ਅਤੇ ਨਾਲ ਹੀ ਉਨ੍ਹਾਂ ਦੇ ਮੁੜ ਵਸੇਬੇ ਲਈ ਵੀ ਯਤਨ ਅਰੰਭੇ। ਇਸ ਤੋਂ ਬਿਨ੍ਹਾਂ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਲਈ ਘਰ-ਘਰ ਨੌਕਰੀ ਤੇ ਰੋਜ਼ਗਾਰ ਮਿਸ਼ਨ ਚਲਾ ਕੇ ਬੇਰੁਜ਼ਗਾਰਾਂ ਦੀ ਬਾਂਹ ਵੀ ਫੜੀ।
ਸ੍ਰੀਮਤੀ ਪਰਨੀਤ ਕੌਰ ਅੱਜ ਇਥੇ ਅਨਾਰਦਾਣਾ ਚੌਂਕ ਵਿਖੇ ਮਾਸਟਰ ਤਾਰਾ ਸਿੰਘ ਪਾਰਕ ਦੇ ਬਾਹਰ ਪੰਜਾਬ ਕਾਂਗਰਸ ਦੇ ਐਂਟੀ ਨਾਰਕੋਟਿਕ ਸੈਲ ਵੱਲੋਂ ਚੇਅਰਮੈਨ ਰਣਜੀਤ ਸਿੰਘ ਨਿਕੜਾ ਦੀ ਅਗਵਾਈ ਹੇਠ ਲਗਾਏ ਗਏ ਇੱਕ ਵਿਸ਼ਾਲ ਖ਼ੂਨਦਾਨ ਕੈਂਪ ਮੌਕੇ ਸੰਬੋਧਨ ਕਰ ਰਹੇ ਸਨ। ਇਸ ਕੈਂਪ ਵਿਚ 249 ਵਿਅਕਤੀਆਂ ਨੇ ਖ਼ੂਨਦਾਨ ਕੀਤਾ, ਜਿਨ੍ਹਾਂ ‘ਚ ਲੜਕੀਆਂ ਦੀ ਵੀ ਭਰਵੀਂ ਸ਼ਮੂਲੀਅਤ ਦਰਜ ਕੀਤੀ ਗਈ, ਜਿਨ੍ਹਾਂ ਨੂੰ ਸ੍ਰੀਮਤੀ ਪਰਨੀਤ ਕੌਰ ਨੇ ਸਨਮਾਨਤ ਵੀ ਕੀਤਾ।
ਇਸ ਮੌਕੇ ਸ੍ਰੀਮਤੀ ਪਰਨੀਤ ਕੌਰ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਵਿਚੋਂ ਨਸ਼ਿਆਂ ਨੂੰ ਜੜ੍ਹੋਂ ਖਤਮ ਕਰਨ ਲਈ ਚਲਾਈ ਗਈ ਮੁਹਿੰਮ ਦੇ ਨਾਲ-ਨਾਲ ਇੱਕ ਐਂਟੀ ਨਾਰਕੋਟਿਕ ਸੈਲ ਦੀ ਸਥਾਪਨਾ ਕਰਕੇ ਰਣਜੀਤ ਸਿੰਘ ਨਿਕੜਾ ਨੂੰ ਇਸ ਦਾ ਚੇਅਰਮੈਨ ਥਾਪਿਆ ਗਿਆ ਤੇ ਇਸ ਸੈਲ ਵੱਲੋਂ ਹੁਣ ਤੱਕ ਸੈਂਕੜੇ ਹੀ ਨੌਜਵਾਨਾ ਨੂੰ ਨਸ਼ਿਆਂ ਦੇ ਦਲਦਲ ਵਿਚੋਂ ਕੱਢਕੇ ਨਸ਼ਿਆਂ ਵਿਰੁੱਧ ਜਾਗਰੂਕਤਾ ਫੈਲਾਈ ਜਾ ਰਹੀ ਹੈ।
ਇਸ ਮੌਕੇ ਸ੍ਰੀਮਤੀ ਪਰਨੀਤ ਕੌਰ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕਰਦਿਆਂ ਐਂਟੀ ਨਾਰਕੋਟਿਕ ਸੈਲ ਦੇ ਚੇਅਰਮੈਨ ਰਣਜੀਤ ਸਿੰਘ ਨਿਕੜਾ ਨੇ ਦੱਸਿਆ ਕਿ ਸੈਲ ਵੱਲੋਂ ਇੱਕ ਹੈਲਪ ਲਾਈਨ ਖੋਲੀ ਗਈ ਹੈ, ਜਿਸ ਜਰੀਏ ਹੁਣ ਤੱਕ ਸੈਂਕੜੇ ਨੌਜਵਾਨਾਂ ਨੂੰ ਪੰਜਾਬ ਸਰਕਾਰ ਵੱਲੋਂ ਚਲਾਈ ਨਸ਼ਾ ਵਿਰੋਧੀ ਮੁਹਿੰਮ ਦੇ ਤਹਿਤ ਸਰਕਾਰੀ ਹਸਪਤਾਲਾਂ ‘ਚ ਇਲਾਜ ਲਈ ਭਰਤੀ ਕਰਵਾਇਆ ਜਾ ਚੁੱਕਾ ਹੈ। ਇਸ ਤੋਂ Îਇਲਾਵਾ ਆਪਣੀਆਂ ਜਿਲਾ ਪੱਧਰੀ ਇਕਾਈਆਂ ਦੀ ਸਹਾਇਤਾਂ ਨਾਲ ਨਸ਼ਾ ਤਸਕਰਾਂ ਦੀ ਇੱਕ ਲਿਸਟ ਵੀ ਬਣਾਈ ਗਈ ਸੀ, ਜਿਸ ‘ਤੇ ਅਮਲ ਕਰਦੇ ਹੋਏ ਪੁਲਸ ਨੇ ਨਸ਼ਾ ਤਸਕਰਾਂ ਦੇ ਖ਼ਿਲਾਫ਼ ਵੱਡੀ ਕਾਰਵਾਈ ਕੀਤੀ। ਇਸ ਮੌਕੇ ਐਂਟੀ ਨਾਰਕੋਟਿਕ ਸੈਲ ਵੱਲੋਂ ਮਹਾਰਾਣੀ ਪ੍ਰਨੀਤ ਕੌਰ ਨੂੰ ਸਨਮਾਨਤ ਵੀ ਕੀਤਾ ਗਿਆ।
ਇਸ ਮੌਕੇ ਪੀ.ਆਰ.ਟੀ.ਸੀ. ਦੇ ਚੇਅਰਮੈਨ ਕੇ.ਕੇ ਸ਼ਰਮਾ, ਮੇਅਰ ਸੰਜੀਵ ਬਿੱਟੂ, ਜ਼ਿਲ੍ਹਾ ਪ੍ਰਧਾਨ ਪ੍ਰੇਮ ਕ੍ਰਿਸ਼ਨ ਪੁਰੀ, ਮੁੱਖ ਮੰਤਰੀ ਦੇ ਓ.ਐਸ.ਡੀ. ਅੰਮ੍ਰਿਤਪ੍ਰਤਾਪ ਸਿੰਘ ਹਨੀ ਸੇਖੋਂ, ਸੀਨੀਅਰ ਡਿਪਟੀ ਮੇਅਰ ਯੋਗਿੰਦਰ ਯੋਗੀ, ਬਲਾਕ ਪ੍ਰਧਾਨ ਅਨਿਲ ਮੰਗਲਾ, ਕੌਂਸਲਰ ਸੰਦੀਪ ਮਲਹੋਤਰਾ, ਹਰਿੰਦਰ ਸਿੰਘ ਖ਼ਾਲਸਾ, ਹਰਪ੍ਰੀਤ ਸਿੰਘ ਬਾਹੀ, ਜਸਵਿੰਦਰ ਸਿੰਘ ਬੇਦੀ, ਜਗਜੀਤ ਸਿੰਘ ਲਾਲੀ, ਐਸ.ਐਸ. ਮਲਹੋਤਰਾ, ਜਤਿੰਦਰ ਸ਼ਰਮਾ, ਡਾ. ਕ੍ਰਿਪਾਲ ਸਿੰਘ, ਗੁਰਮੀਤ ਢੀਂਡਸਾ, ਸਿਮਰਨਜੀਤ ਬੈਂਸ, ਹਰਪ੍ਰੀਤ ਸਿੰਘ ਖ਼ਾਲਸਾ, ਨਵੀਨ ਸ਼ਰਮਾ, ਕੁਲਦੀਪ ਸਿੰਘ ਖ਼ਾਲਸਾ, ਸੁਰਿੰਦਰਜੀਤ ਸਿੰਘ ਵਾਲੀਆ, ਮਨਜੋਤ ਸਿੰਘ, ਵਿਲੀਅਮ ਕੁਮਾਰ, ਸੁਖਜਿੰਦਰ ਸਿੰਘ, ਰਾਜਨ ਵਰਮਾ, ਗੁਰਿੰਦਰ ਸੇਖੋਂ, ਸੁਖਵਿੰਦਰ ਜਗਦੇਵ, ਦਿਨੇਸ਼ ਮਲਹੋਤਰਾ, ਨਰਿੰਦਰ ਮਲਹੋਤਰਾ, ਡਾ. ਸੁਨੀਲ, ਸਿਮਰਜੀਤ ਸਿੰਘ ਪ੍ਰਿੰਸ, ਹਰਪ੍ਰੀਤ ਕੌਰ, ਮੇਜਰ ਪ੍ਰਤਾਪ ਸੰਧੂ, ਸੁਖਪ੍ਰੀਤ ਰਾਜਨ, ਵਰਿੰਦਰ ਬਾਂਸਲ, ਚਰਨਜੀਤ ਕੌਰ, ਜਤਿੰਦਰ ਜੈਨ, ਸੰਦੀਪ ਗਰੇਵਾਲ, ਗੁਰਬਚਨ ਸਿੰਘ, ਸ਼ਸ਼ੀ ਗਰਗ, ਬਲਪ੍ਰੀਤ ਸਿੰਘ, ਮੈਡਮ ਪੁਰਨਿਮਾ, ਜਸਪ੍ਰੀਤ ਸਿੰਘ, ਮਨਦੀਪ ਸਿੰਘ, ਗੁਰਵਿੰਦਰ ਸਿੰਘ ਮਲਹੋਤਰਾ, ਗੁਰਦੀਪ ਸਿੰਘ, ਮਨਪ੍ਰੀਤ ਕੌਰ, ਰੇਖਾ, ਨਿਸ਼ਾਨ ਸਿੰਘ ਗਿੱਲ, ਪ੍ਰਿੰਸ ਬਹਿਲ ਅਤੇ ਇਲਾਕੇ ਦੇ ਕੌਂਲਸਰ ਆਦਿ ਵੀ ਹਾਜ਼ਰ ਸਨ।

