ਮਸਤੀ ਕੀ ਪਾਠਸ਼ਾਲਾ ‘ਚ ਪੁੱਜਕੇ ਨਮਨ ਮਰਕਨ ਨੇ ਬੱਚਿਆਂ ਨੂੰ ਵੰਡੀਆਂ ਵਰਦੀਆਂ
ਸਮਾਜ ਦੇ ਕਲਿਆਣਕਾਰੀ ਕਾਰਜਾਂ ਲਈ ਸਾਰੇ ਸਹਿਯੋਗ ਕਰਨ : ਨਮਨ ਮਰਕਨ
ਪਟਿਆਲਾ 18 ਨਵੰਬਰ (ਕੰਵਰ ਬੇਦੀ/ਮਧੂਸਾਰ ਬਿਊਰੋ) ਮਸਤੀ ਕੀ ਪਾਠਸਾਲਾ ਅਤੇ ਸਹਿਯੋਗੀ ਸਾਥੀਆਂ ਨਾਲ ਸਾਂਝੇ ਤੌਰ ਉਪਰਾਲਾ ਕਰਦਿਆਂ ਸਮਾਜ ਦੇ ਜ਼ਰੁਰਤਮੰਦ ਅਤੇ ਲੋੜਵੰਦ ਬੱਚਿਆਂ ਨੂੰ ਸਰਦ ਰੁੱਤ ਵਾਲੀਆਂ ਵਰਦੀਆਂ ਵੰਡੀਆਂ ।
ਇਸ ਮੌਕੇ ਬੱਚਿਆਂ ਨੂੰ ਇਨਾਮ ਦੇ ਕੇ ਉਤਸ਼ਾਹਤ ਕਰਨ ਲਈ ਮੁੱਖ ਮਹਿਮਾਨ ਵਜੋਂ ਅਸਿਸਟੈਂਟ ਕਮਿਸ਼ਨਰ ਨਮਨ ਮਰਕਨ ਨੇ ਸ਼ਿਰਕਤ ਕੀਤੀ। ਮਸਤੀ ਕੀ ਪਾਠਸ਼ਾਲਾ ਦੀ ਸੰਚਾਲਕ ਰਾਜਪਾਲ ਮਸਤ ਨੇ ਮੁੱਖ ਮਹਿਮਾਨ ਨੂੰ ਜੀ ਆਇਆ ਕਿਹਾ ਤੇ ਉਨ੍ਹਾਂ ਦਾ ਫੁੱਲਾਂ ਦਾ ਬੁੱਕਾ ਦੇ ਕੇ ਸਨਮਾਨ ਕੀਤਾ। ਮਸਤੀ ਕੀ ਪਾਠਸਾਲਾ ਵੱਲੋਂ ਸਮਾਜ ਦੇ ਜ਼ਰੂਰਤਮੰਦ ਬੱਚਿਆਂ ਨੂੰ ਉਤਸ਼ਾਹਤ ਕਰਨ ਅਤੇ ਉਨ੍ਹਾਂ ਦੀ ਹਰ ਸੰਭਵ ਸਹਾਇਤਾ ਕਰਨ ਲਈ ਪਿਛਲੇ 18 ਸਾਲਾਂ ਤੋਂ ਇਹ ਉਪਰਾਲਾ ਕੀਤਾ ਜਾ ਰਿਹਾ ਹੈ। ਪਾਠਸ਼ਾਲਾ ਵਿਚ ਬੱਚਿਆਂ ਨੂੰ ਪੜ੍ਹਾਈ ਅਤੇ ਸੋਸ਼ਲ ਐਕਟਿਵੀ ਲਈ ਵੀ ਉਤਸ਼ਾਹਤ ਕੀਤਾ ਜਾਂਦਾ ਹੈ।
ਇਸ ਮੌਕੇ ਮਸਤੀ ਕੀ ਪਾਠਸ਼ਾਲਾ ਵੱਲੋਂ ਕੀਤੇ ਕਾਰਜਾਂ ਦੀ ਸ਼ਲਾਘਾ ਕਰਦਿਆਂ ਮੁੱਖ ਮਹਿਮਾਨ ਨਮਨ ਮਰਕਨ ਨੇ ਕਿਹਾ ਕਿ ਸਮਾਜ ਦੇ ਕਲਿਆਣਕਾਰੀ ਕਾਰਜਾਂ ਲਈ ਸਾਰਿਆਂ ਨੂੰ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਬੱਚੇ ਸਾਡਾ ਭਵਿੱਖ ਹਨ, ਜਿਨ੍ਹਾਂ ਦੇ ਰੌਸ਼ਨਮਈ ਭਵਿੱਖ ਲਈ ਸਾਰਿਆਂ ਨੂੰ ਅਹਿਮ ਯੋਗਦਾਨ ਪਾਉਣਾ ਚਾਹੀਦਾ ਹੈ।

