ਬੱਚਿਆਂ ਨੂੰ ਪੋਲੀਓ ਰੋਕੂ ਦਵਾਈ ਪਿਲਾ ਕੇ ਮੁਹਿੰਮ ਦੀ ਕੀਤੀ ਸ਼ੁਰੂਆਤ
ਮਾਈਗਰੇਟਰੀ ਪਲਸ ਪੋਲਿਓ ਰਾਉਂਡ ਦੇ ਪਹਿਲੇ ਦਿਨ 13,206 ਬੱਚਿਆਂ ਨੂੰ ਪਿਲਾਈਆਂ ਪੋਲੀਓ ਰੋਕੂ ਦਵਾਈ ਦੀਆਂ ਬੂੰਦਾਂ।
ਪਟਿਆਲਾ 18 ਨਵੰਬਰ (ਕੰਵਰ ਬੇਦੀ/ਮਧੂਸਾਰ ਬਿਊਰੋ) ਜਿਲੇ ਵਿਚ ਚਲਾਈ ਜਾ ਰਹੇ ਪਲਸ ਪੋਲੀਓ ਮਾਈਗਰੇਟਰੀ ਰਾਉਂਡ ਦੀ ਸ਼ੁਰੂਆਤ ਸਿਵਲ ਸਰਜਨ ਪਟਿਆਲਾ ਡਾ. ਮਨਜੀਤ ਸਿੰਘ ਵੱਲੋ ਹੈਂਡਲੇ ਫੀਮੇਲ ਡਿਸਪੈਂਸਰੀ ਦੇ ਅਧੀਨ ਆÀਂਦੇ ਏਰੀਏ ਠੇਹਾ ਬਸਤੀ ਦੀਆਂ ਝੁੱਗੀਆਂ ਵਿਚ 0 ਤੋ 5 ਸਾਲ ਤੱਕ ਦੇ ਬੱਚਿਆਂ ਨੂੰ ਪੋਲੀਓ ਰੋਕੂ ਦਵਾਈ ਦੀਆਂ ਬੂੰਦਾਂ ਪਿਲਾ ਕੇ ਕੀਤੀ।
ਇਸ ਮੋਕੇ ਉਹਨਾਂ ਨਾਲ ਜਿਲਾ ਟੀਕਕਰਨ ਅਫਸਰ ਡਾ. ਸੂਧਾ ਗਰੋਵਰ, ਡਾ. ਕਿਰਨਪ੍ਰੀਤ ਕੋਰ,ਜਿਲਾ ਮਾਸ ਮੀਡੀਆ ਅਫਸਰ ਕ੍ਰਿਸ਼ਨ ਕੁਮਾਰ,ਏ.ਐਨ.ਐਮ ਰਵੀਇੰਦਰ ਕੋਰ,ਪਰਮਜੀਤ ਕੋਰ,ਸੁਰਿੰਦਰ ਕੋਰ ਅਤੇ ਏਰੀਏ ਦੀਆਂ ਆਸ਼ਾ ਹਾਜਰ ਸਨ।ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਦੱਸਿਆਂ ਕਿ ਰਾਉਂਡ ਦੇ ਪਹਿਲੇ ਦਿਨ ਸਿਹਤ ਵਿਭਾਗ ਦੀਆਂ ਟੀਮਾ ਵੱਲੋ ਝੁੱਗੀ ਝੋਪੜੀਆਂ,ਸੱਲਮ ਬਸਤੀਆਂ,ਭੱਠਿਆਂ ਆਦਿ ਥਾਂਵਾ ਤੇ ਰਹਿ ਰਹੇ ਪਰਿਵਾਰਾ ਦੇ 5 ਸਾਲ ਤੱਕ ਦੇ ਕੁੱਲ 13,206 ਬੱਚਿਆਂ ਨੂੰ ਪੋਲਿਓ ਰੋਕੂ ਦਵਾਈ ਦੀਆਂ ਬੂੰਦਾ ਪਿਲਾਈਆਂ ਗਈਆਂ ਅਤੇ ਬਾਕੀ ਰਹਿੰਦੇ ਬੱਚਿਆਂ ਨੂੰੰ ਸਿਹਤ ਵਿਭਾਗ ਦੀਆਂ ਟੀਮਾ ਵੱਲੋ 19 ਅਤੇ 20 ਨਵੰਬਰ ਨੂੰ ਘਰ-ਘਰ ਜਾ ਕੇ ਦਵਾਈ ਪਿਲਾਈ ਜਾਵੇਗੀ।ਉਹਨਾ ਦੱਸਿਆ ਕਿ ਇਸ ਵਾਰ ਜਿਲੇ ਵਿਚ ਮਾਈਗਰੇਟਰੀ ਅਬਾਦੀ ਦੇ ਕੁੱਲ 0 ਤੋਂ 5 ਸਾਲ ਤੱਕ ਦੇ 24811 ਬੱਚਿਆਂ ਨੂੰ ਪੋਲੀਓ ਰੋਕੂ ਦਵਾਈ ਦੀਆਂ ਬੂੰਦਾ ਪਿਲਾਉਣ ਦਾ ਟੀਚਾ ਰੱਖਿਆ ਗਿਆ ਹੈ ਜਿਸ ਲਈ 183 ਟੀਮਾ ਅਤੇ 12 ਮੋਬਾਇਲ ਟੀਮਾ ਲਗਾਈਆਂ ਗਈਆਂ ਹਨ ਉਹਨਾਂ ਕਿਹਾ ਕਿ ਇਹਨਾਂ ਟੀਮਾ ਦੇ ਕੰਮਾ ਦੀ ਦੇਖ ਰੇਖ ਲਈ 19 ਸੁਪਰਵਾਈਜਰ ਵੀ ਲਗਾਏ ਗਏ ਹਨ।ਉਹਨਾਂ ਦੱਸਿਆ ਕਿ ਸਮੂਹ ਸਿਹਤ ਪ੍ਰੋਗਰਾਮ ਅਫਸਰਾ ਵੱਲੋ ਵੀ ਵੱਖ-ਵੱਖ ਬਲਾਕਾ ਵਿਚ ਜਾ ਕੇ ਜਿਲੇ ਵਿਚ ਚਲਾਈ ਜਾ ਰਹੀ ਮੁਹਿੰਮ ਦਾ ਜਾਇਜਾ ਲਿਆ ਗਿਆ।

