ਪਟਿਆਲਾ

ਐਸ.ਡੀ.ਐਸ.ਈ.ਸਕੂਲ ਦੇ ਸੌ ਸਾਲਾ ਸਮਾਰੋਹ ਦੇ ਅਧੀਨ ਕਰਵਾਈ ਇੰਟਰ ਸਕੂਲ ਭਾਸ਼ਣ ਪ੍ਰਤੀਯੋਗਤਾ

ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਸ਼੍ਰੀ ਸਨਾਤਨ ਧਰਮ ਸਭਾ( ਰਜਿ. ) ਪਟਿਆਲਾ ਦੇ ਪ੍ਰਧਾਨ ਸ਼੍ਰੀ ਲਾਲ ਚੰਦ ਜਿੰਦਲ, ਸੀਨੀਅਰ ਉਪ ਪ੍ਰਧਾਨ ਸ਼੍ਰੀ ਵਿਜੈ ਮੋਹਨ ਗੁਪਤਾ, ਮਹਾਮੰਤਰੀ ਅਨਿਲ ਗੁਪਤਾ, ਸੰਯੁਕਤ ਮਹਾਮੰਤਰੀ ਸ਼੍ਰੀ ਐਮ.ਐਮ.ਸਿਆਲ ਅਤੇ ਸਕੂਲ ਦੇ ਪ੍ਰਬੰਧਕ ਸ਼੍ਰੀ ਐਨ.ਕੇ.ਜੈਨ ਦੀ ਸੁਯੋਗ ਅਗਵਾਈ ਵਿੱਚ ਐਸ.ਡੀ.ਐਸ.ਈ. ਸੀਨੀਅਰ ਸੈਕੰਡਰੀ ਸਕੂਲ ਪਟਿਆਲਾ ਦੀ ਸਥਾਪਨਾ ਦੇ ਸ਼ਤਾਬਦੀ ਸਾਲ ਦੇ ਸੰਬੰਧ ਵਿੱਚ ਸਕੂਲ ਦੇ ਵਿਹੜੇ ਵਿਚ ਇੰਟਰ ਸਕੂਲ ਭਾਸ਼ਣ ਪ੍ਰਤੀਯੋਗਤਾ ਦਾ ਆਯੋਜਨ ਕੀਤਾ ਗਿਆਫ਼ ਇਸ ਪ੍ਰਤੀਯੋਗਤਾ ਵਿਚ ਪਟਿਆਲਾ ਸ਼ਹਿਰ ਦੇ ਆਰੀਆ ਗਰਲਜ਼ ਸੀਨੀਅਰ ਸੈਕੰਡਰੀ ਸਕੂਲ, ਸਰਕਾਰੀ ਵਿਕਟੋਰੀਆ ਸੀਨੀਅਰ ਸੈਕੰਡਰੀ ਸਕੂਲ, ਐਸ. ਡੀ.ਐਸ. ਈ ਸੀਨੀਅਰ ਸੈਕੰਡਰੀ ਸਕੂਲ, ਐਸ. ਡੀ.ਮਾਡਲ ਹਾਈ ਸਕੂਲ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਆਫ ਐਮੀਨੈਂਸ ਫੀਲ ਖਾਨਾ,ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸਿਵਲ ਲਾਈਨ,ਮਾਡਰਨ ਸੀਨੀਅਰ ਸੈਕੰਡਰੀ ਸਕੂਲ,ਨਿਊ ਡਫ਼ੋਡੀਲਸ ਪਬਲਿਕ ਹਾਈ ਸਕੂਲ, ਪ੍ਰੇਮ ਧਾਮ ਸਰਵਹਿਤਕਾਰੀ ਸਕੂਲ,ਸਰਕਾਰੀ ਸਮਾਰਟ ਸੀਨੀਅਰ ਸੈਕੰਡਰੀ ਸਕੂਲ ਐਨ. ਪੀ. ਐਚ. ਸੀ., ਵੀਰ ਹਕੀਕਤ ਰਾਏ ਮਾਡਲ ਸੀਨੀਅਰ ਸੈਕੰਡਰੀ ਸਕੂਲ, ਆਤਮਾ ਰਾਮ ਕੁਮਾਰ ਸਭਾ ਸੀਨੀਅਰ ਸੈਕੰਡਰੀ ਸਕੂਲ, ਐਸ. ਡੀ.ਐਸ. ਈ ਲਟੋਰਪੁਰਾ ਬ੍ਰਾਂਚ,ਐਸ. ਡੀ.ਕੇ. ਐਸ.ਸ਼ਕੁੰਤਲਾ ਸਕੂਲ ਦੇ ਵਿਦਿਆਰਥੀਆਂ ਨੇ ਭਾਗ ਲਿਆ।

ਇਸ ਮੌਕੇ ਤੇ ਸਾਰੇ ਸਕੂਲਾਂ ਦੇ ਅਧਿਆਪਕ, ਅਧਿਆਪਿਕਾਵਾਂ ਅਤੇ ਵਿਦਿਆਰਥੀ ਵਿਦਿਆਰਥਣਾਂ ਦੇ ਸਕੂਲ ਦੇ ਵਿਹੜੇ ਵਿਚ ਪਹੁੰਚਣ ਤੇ ਐਸ.ਡੀ.ਐਸ.ਈ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਸ਼੍ਰੀ ਰਿਪੁਦਮਨ ਸਿੰਘ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਸਕੂਲ ਦੇ ਪ੍ਰਬੰਧਕ ਸ਼੍ਰੀ ਨਰੇਸ਼ ਕੁਮਾਰ ਜੈਨ ਨੇ ਪਹੁੰਚੇ ਹੋਏ ਸਾਰੇ ਮਹਿਮਾਨਾਂ ਨੂੰ ਦੱਸਿਆ ਕਿ ਐਸ ਡੀ.ਐਸ.ਈ. ਸਕੂਲ ਦੀ ਸਥਾਪਨਾ ਸਾਲ 1924 ਵਿਚ ਵਿਸਾਖੀ ਵਾਲੇ ਦਿਨ ਹੋਈ ਸੀ ਅਤੇ ਇਹ ਸਾਲ ਇਸ ਇਤਿਹਾਸਕ ਸਕੂਲ ਦੀ ਸਥਾਪਨਾ ਦਾ ਸ਼ਤਾਬਦੀ ਸਾਲ ਹੈ ਇਸੇ ਪੜਾਅ ਵਿਚ ਪੂਰਾ ਸਾਲ ਅਲੱਗ— ਅਲੱਗ ਪ੍ਰਤੀਯੋਗਤਾਵਾਂ ਦਾ ਅਯੋਜਨ ਕੀਤਾ ਜਾਵੇਗਾ ਇਹ ਪ੍ਰਤੀਯੋਗਤਾ ਵੀ ਇਸ ਲੜੀ ਦਾ ਹੀ ਇੱਕ ਮਹੱਤਵਪੂਰਨ ਭਾਗ ਇੱਥੇ ਇਹ ਵੀ ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਅੰਤਰ ਸਕੂਲ ਰੰਗੋਲੀ, ਮਹਿੰਦੀ ਅਤੇ ਸਮੂਹ ਗਾਇਨ ਮੁਕਾਬਲੇ ਵੀ ਸਫਲਤਾਪੂਰਵਕ ਕਰਵਾਏ ਜਾ ਚੁੱਕੇ ਹਨ। ਇਸ ਮੌਕੇ ਤੇ ਸ਼੍ਰੀ ਸਨਾਤਨ ਧਰਮ ਸਭਾ ਦੇ ਮੈਂਬਰ ਡਾ. ਐਨ. ਕੇ. ਸ਼ਰਮਾ, ਡਾ. ਆਰ. ਆਰ. ਗੁਪਤਾ, ਸ਼੍ਰੀ ਬਨੀਤ ਬਾਂਸਲ, ਸ਼੍ਰੀ ਸੰਜੇਜਿੰਦਲ, ਸ਼੍ਰੀ ਤ੍ਰਿਭੁਵਨ ਗੁਪਤਾ, ਸ਼੍ਰੀ ਦਕਸ਼ ਕੁਮਾਰ ਖੰਨਾ ਅਤੇ ਸਕੂਲ ਦੇ ਦਾਨੀ ਸੱਜਣ ਸ਼੍ਰੀ ਅਸ਼ੋਕ ਮਹਿਤਾ, ਸ਼੍ਰੀ ਬੀ. ਐਸ.ਬੇਦੀ ਅਤੇ ਐਸ. ਡੀ.ਮਾਡਲ ਹਾਈ ਸਕੂਲ ਪ੍ਰਿੰਸੀਪਲ ਸ਼੍ਰੀਮਤੀ ਸੀਮਾ ਸ਼ਰਮਾ ਵੀ ਹਾਜ਼ਰ ਸਨ।

ਭਾਸ਼ਣ ਮੁਕਾਬਲੇ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸਿਵਲ ਲਾਈਨ ਦੀ ਟੀਮ ਵਿੱਚ ਲਖਵਿੰਦਰ ਸਿੰਘ ਅਤੇ ਅਨੁਸ਼ਕਾ ਤਿਵਾੜੀ ਨੇ ਪਹਿਲਾ, ਆਰੀਆ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀ ਟੀਮ ਵਿੱਚ ਮਾਨਿਆ ਅਤੇ ਚਾਹਤ ਨੇ ਦੂਜਾ ਸਥਾਨ ਹਾਸਲ ਕੀਤਾ। ਐੱਸ. ਡੀ.ਐਸ. ਈ.ਸੀਨੀਅਰ ਸੈਕੰਡਰੀ ਸਕੂਲ ਦੀ ਟੀਮ ਵਿੱਚ ਭਾਵਿਕਾ ਅਤੇ ਕਾਜਲ ਮਹਿਤਾ ਨੇ ਕੰਸੋਲੇਸ਼ਨ ਪੁਰਸਕਾਰ ਪ੍ਰਾਪਤ ਕੀਤਾ।ਇਸੇ ਭਾਸ਼ਣ ਮੁਕਾਬਲੇ ਦੇ ਵਿਅਕਤੀਗਤ ਇਨਾਮਾਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸਿਵਲ ਲਾਈਨ ਦੀ ਅਨੁਸ਼ਕਾ ਤਿਵਾੜੀ ਨੇ ਪਹਿਲਾ ਸਥਾਨ, ਸਰਕਾਰੀ ਸੀਨੀਅਰਸੈਕੰਡਰੀ ਸਕੂਲ ਫੀਲ ਖਾਨਾ ਦੇ ਸੰਤੋਸ਼ ਕੁਮਾਰ ਨੇ ਦੂਜਾ ਸਥਾਨ ਅਤੇ ਸ. ਡੀ.ਐਸ. ਈ.ਸੀਨੀਅਰ ਸੈਕੰਡਰੀ ਸਕੂਲ ਦੀ ਭਾਵਿਕਾ ਨੇ ਤੀਜਾ ਇਨਾਮ ਪ੍ਰਾਪਤ ਕੀਤਾ। ਆਰੀਆ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀ ਚਾਹਤ ਨੂੰ ਕੰਸੋਲੇਸ਼ਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਐਸ. ਡੀ. ਸਭਾ ਦੇ ਪ੍ਰਧਾਨ ਸ਼੍ਰੀ ਲਾਲ ਚੰਦ ਜਿੰਦਲ, ਸ਼੍ਰੀ ਵਿਜੈ ਮੋਹਨ ਗੁਪਤਾ, ਸ਼੍ਰੀ ਅਨਿਲ ਗੁਪਤਾ, ਸ਼੍ਰੀ ਐਮ.ਐਮ.ਸਿਆਲ ਅਤੇ ਸ਼੍ਰੀ ਐਨ.ਕੇ.ਜੈਨ ਨੇ ਜੇਤੂਆਂ ਨੂੰ ਇਨਾਮ ਅਤੇ ਪ੍ਰਸ਼ੰਸਾ ਪੱਤਰ ਵੰਡੇ। ਇਸ ਮੌਕੇ ਸਟੇਜ ਸੰਚਾਲਕ ਦੀ ਭੂਮਿਕਾ ਸ਼੍ਰੀ ਪੰਕਜ ਕੌਸ਼ਲ ਨੇ ਬਾਖੂਬੀ ਨਿਭਾਈ। ਪੋਗਰਾਮ ਨੂੰ ਸਫਲ ਬਨਾਉਣ ਲਈ ਸਰਵ ਸ਼੍ਰੀ ਹਰਵਿੰਦਰ ਪਾਲ, ਰਜਨੀਸ਼ ਸ਼ਰਮਾ, ਮਨੀਸ਼ ਸਚਦੇਵਾ, ਦਰਸ਼ਨ ਸਿੰਘ ਆਦਿ ਨੇ ਅਣਥੱਕ ਯਤਨ ਕੀਤੇ। ਪ੍ਰੋ. ਡਾ. ਰਾਜਿੰਦਰ ਕੌਰ ਅਨੇਜਾ, ਸ਼੍ਰੀ ਮਾਣਿਕ ਰਾਜ ਸਿੰਗਲਾ ਅਤੇ ਸ਼੍ਰੀਮਤੀ ਸੰਤੋਸ਼ ਗੋਇਲ ਨੇ ਜੱਜ ਸਾਹਿਬਾਨਾਂ ਦੀ ਭੂਮਿਕਾ ਨਿਭਾਉਂਦੇ ਹੋਏ ਨਤੀਜਿਆਂ ਦੀ ਘੋਸ਼ਣਾ ਕੀਤੀ। ਅੰਤ ਵਿੱਚ ਇੰਜੀਨੀਅਰ ਐਮ.ਐਮ.ਸਿਆਲ ਨੇ ਆਏ ਹੋਏ ਸਾਰੇ ਪਤਵੰਤਿਆਂ ਦਾ ਧੰਨਵਾਦ ਕੀਤਾ।

Leave a Reply

Your email address will not be published. Required fields are marked *