ਪਟਿਆਲਾ

ਭਾਰਤੀ ਡਾਕ ਵਿਭਾਗ ਵੱਲੋਂ “”ਅਹਿੰਸਾ ਪਰਮ ਧਰਮ”” ਵਿਸ਼ੇ ਤੇ ਡਰਾਇੰਗ ਤੇ ਪੇਟਿੰਗ ਮੁਕਾਬਲੇ ਕਰਵਾਏ ਜਾਣਗੇ – ਆਰਤੀ ਵਰਮਾ

ਪਟਿਆਲਾ, 19 ਨਵੰਬਰ (ਮਧੂਸਾਰ ਬਿਊਰੋ) ਭਾਰਤੀ ਡਾਕ ਵਿਭਾਗ ਇੱਕ ਡਾਕ ਟਿਕਟ ਪ੍ਰਤੀਯੋਗਿਤਾ ਦਾ ਆਯੋਜਨ ਕਰਨ ਜਾ ਰਿਹਾ ਹੈ। ਇਸ ਵਿੱਚ ਭਾਗ ਲੈਣ ਲਈ “”ਅਹਿੰਸਾ ਪਰਮ ਧਰਮ”” ਵਿਸੇ ਉੱਪਰ ਡਾਕ ਟਿਕਟ ਦੇ ਡਿਜਾਇਨ ਲਈ ਡਰਾਇੰਗ ਅਤੇ ਪੇਟਿਂਗ ਮੰਗਵਾਈਆਂ ਗਈਆਂ ਹਨ।

ਜਾਣਕਾਰੀ ਦਿੰਦਿਆ ਸੀਨੀਅਰ ਸੁਪਰਡੈਂਟ ਪੋਸਟ ਆਫਿਸ ਪਟਿਆਲਾ ਮਿਸ ਆਰਤੀ ਵਰਮਾ ਨੇ ਦੱਸਿਆ ਕਿ ਇਸ ਪ੍ਰਤੀਯੋਗਿਤਾ ਵਿੱਚ ਚੁਣੇ ਗਏ ਡਿਜਾਇਨ ਦਾ ਇਸਤੇਮਾਲ ਡਾਕ ਵਿਭਾਗ, ਡਾਕ ਟਿਕਟ ਅਤੇ ਡਾਕ ਟਿਕਟਾਂ ਦੇ ਸੰਗ੍ਰਹਿ ਨਾਲ ਸੰਬੰਧਿਤ ਸਮਗਰੀ ਡਿਜਾਇਨ ਕਰਨ ਵਿੱਚ ਕੀਤਾ ਜਾਵੇਗਾ ਜੋ ਕਿ 26 ਜਨਵਰੀ 2019 ƒ ਗੰਣਤਰਤਾ ਦਿਵਸ ਦੇ ਮੌਕੇ ਤੇ ਜਾਰੀ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਪ੍ਰਤੀਯੋਗਿਤਾ ਵਿੱਚ ਭਾਗ ਲੈਣ ਲਈ ਦੋ ਵਰਗ ਬਣਾਏ ਗਏ ਹਨ। ਪਹਿਲੇ ਵਰਗ ਵਿੱਚ 18 ਸਾਲ ਤੋਂ ਘੱਟ ਉਮਰ ਵਾਲੇ ਅਤੇ ਦੂਸਰੇ ਵਰਗ ਵਿੱਚ 18 ਸਾਲ ਤੋਂ ਵੱਧ ਉਮਰ ਵਾਲੇ ਲੋਕ ਭਾਗ ਲੈ ਸਕਦੇ ਹਨ। ਉਨ੍ਹਾਂ ਹੋਰ ਦੱਸਿਆ ਕਿ ਚੁਣੇ ਗਏ ਵਿਅਕਤੀਆਂ ਵਿੱਚੋਂ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਪ੍ਰਾਪਤ ਕਰਨ ਵਾਲੇ ਪ੍ਰਤੀਯੋਗੀਆਂ ਨੂੰ ਕ੍ਰ੍ਰਮਵਾਰ 25000, 15000 ਅਤੇ 10000 ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਇਸ ਪ੍ਰਤੀਯੋਗਿਤਾ ਵਿੱਚ ਭਾਗ ਲੈਣ ਦੀ ਅੰਤਿਮ ਤਰੀਖ 15 ਦਸੰਬਰ 2018 ਹੈ।
ਮਿਸ ਆਰਤੀ ਵਰਮਾ ਦੱਸਿਆ ਕਿ ਚਾਹਵਾਨ ਵਿਅਕਤੀ ਅਪਣੀ ਡਰਾਇੰਗ ਅਤੇ ਪੇਂਟਿੰਗ 15 ਦਸੰਬਰ ਤੱਕ ਸਪੀਡ ਪੋਸਟ ਡਾਕ ਰਾਹੀਂ ਸਹਾਇਕ ਮਹਾਨਿਰਦੇਸ਼੍ਹਕ (ਫਿਲੈਟਲੀ), ਕਮਰਾ ਨੰਬਰ 108, ਡਾਕ ਭਵਨ, ਸੰਸਦ ਮਾਰਗ, ਨਵੀਂ ਦਿੱਲੀ 110001 ਦੇ ਪਤੇ ਤੇ ਭੇਜ ਸਕਦੇ ਹਨ। ਉਨ੍ਹਾਂ ਹੋਰ ਦੱਸਿਆ ਕਿ ਵਧੇਰੇ ਜਾਣਕਾਰੀ ਲਈ ਸੀਨੀਅਰ ਸੁਪਰਡੈਂਟ ਪੋਸਟ ਆਫਿਸ ਪਟਿਆਲਾ ƒ ਫੋਨ ਨੰਬਰ 0175-2200663, 0175-2226374 ਤੇ ਸੰਪਰਕ ਕੀਤਾ ਜਾ ਸਕਦਾ ਹੈ। ਉਨ੍ਹਾਂ ਪਟਿਆਲਾ ਅਤੇ ਫਤਿਹਗੜ੍ਹ ਸਾਹਿਬ ਜ਼ਿਲ੍ਹਿਆਂ ਦੇ ਸਾਰੇ ਸਕੂਲ ਮੁਖੀਆਂ ਨੂੰ ਅਪੀਲ ਕੀਤੀ ਕਿ ਇਸ ਪ੍ਰਤੀਯੋਗਿਤਾ ਬਾਰੇ ਉਹ ਅਪਣੀ ਸੰਸਥਾ ਦੇ ਵਿਦਿਆਰਥਿਆਂ ਨੂੰ ਜਾਣੂ ਕਰਵਾਉਣ ਤਾਂ ਜੋ ਵੱਧ ਤੋਂ ਵੱਧ ਵਿਦਿਆਰਥੀ ਇਸ ਪ੍ਰਤੀਯੋਗਤਾ ਵਿਚ ਭਾਗ ਲੈ ਸਕਣ।

Leave a Reply

Your email address will not be published. Required fields are marked *