ਪ੍ਰਕਾਸ਼ ਪੁਰਬ ਤੇ 25 ਨਵੰਬਰ ਨੂੰ ਬਰਗਾੜੀ ‘ਚ ਹੋਵੇਗਾ ਵੱਡਾ ਸਮਾਗਮ: ਗੁਰਸੇਵ ਹਰਪਾਲਪੁਰ
ਪਟਿਆਲਾ 21 ਨਵੰਬਰ (ਮਧੂਸਾਰ ਬਿਊਰੋ) ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਾਬਕਾ ਮੀਤ ਪ੍ਰਧਾਨ ਅਤੇ ਬਰਗਾੜੀ ਮੋਰਚੇ ਦੇ ਆਗੂ ਸ.ਗੁਰਸੇਵ ਸਿੰਘ ਹਰਪਾਲਪੁਰ ਦੀ ਅਗਵਾਈ ਵਿਚ ਪੰਥਕ ਜਥੇਬੰਦੀਆਂ ਦੇ ਸਰਗਰਮ ਵਰਕਰਾਂ ਦੀ ਹੋਈ ਮੀਟਿੰਗ ਗੁਰਦੁਆਰਾ ਦੁਖਨਿਵਾਰਨ ਸਾਹਿਬ ਵਿਖੇ ਹੋÂਂੀ ਮੀਟਿੰਗ ‘ਚ 25 ਨਵੰਬਰ ਐਤਵਾਰ ਨੂੰ ਬਰਗਾੜੀ ਵਿਖੇ ਗੁਰ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ਵਿੱਚ ਸੰਗਤਾਂ ਦੀ ਵੱਡੀ ਸਮੂਲੀਅਤ ਕਰਾਉਣ ਲਈ ਜੁਮੇਵਾਰੀਆਂ ਲਾਈਆਂ ਗਈਆਂ ।
ਹਰਪਾਲਪੁਰ ਨੇ ਮੀਟਿੰਗ ਚ ਬੋਲਦਿਆਂ ਸਰਕਾਰ ਵੱਲੋਂ ਅਦਲੀਵਾਲ ਬੰਬ ਕਾਂਡ ਵਿੱਚ ਸਿੱਖ ਨੌਜਵਾਨਾਂ ਦੀ ਫੜੋਫੜੀ ਦੀ ਸਖਤ ਨਿਖੇਧੀ ਕਰਦਿਆਂ ਕਿਹਾ ਕਿ ਇਸ ਘਟਨਾ ਤੋਂ ਸਪੱਸ਼ਟ ਹੋ ਚੁੱਕਾ ਹੈ ਇਹ ਵਾਰਦਾਤਾਂ ਬਰਗਾੜੀ ਮੋਰਚੇ ਨੂੰ ਬਦਨਾਮ ਕਰਨ ਵਾਸਤੇ ਗਿਣੀ ਮਿੱਥੀ ਸਾਜਿਸ਼ ਤਹਿਤ ਕਰਵਾਈਆਂ ਜਾ ਰਹੀਆਂ ਹਨ ।
ਉਨਾਂ ਕਿਹਾ ਕਿ ਸਰਕਾਰ ਮੰਗਾਂ ਮੰਨਣ ਦੀ ਥਾਂ ਬਾਦਲਾਂ ਨੂੰ ਬਚਾਉਣ ਵੱਲ ਵੱਧ ਧਿਆਨ ਦੇਣ ਦੀ ਭਾਰੀ ਗਲਤੀ ਕਰ ਰਹੀ ਹੈ ਜਿਸ ਦੇ ਨਤੀਜੇ ਉਸ ਨੂੰ ਆਉਣ ਵਾਲੀਆਂ ਪਾਰਲੀਮੈਂਟ ਚੋਣਾਂ ਚ ਭੁਗਤਣੇ ਪੈਣਗੇ । ਉਨ੍ਹਾਂ ਕਿਹਾ ਕਿ ਸਾਰੀ ਸਿੱਖ ਕੌਮ ਬਰਗਾੜੀ ਮੋਰਚੇ ਤੇ ਨਿਗਾਹ ਲਾਈ ਬੈਠੀ ਹੈ ਜਿਸ ਕਰਕੇ ਸਰਕਾਰ ਸਿੱਖਾਂ ਦੀਆਂ ਭਾਵਨਾਵਾਂ ਦੀ ਕਦਰ ਕਰਦਿਆਂ ਬਰਗਾੜੀ ਇਨਸਾਫ ਮੋਰਚੇ ਦੀਆਂ ਮੰਗਾਂ ਤੁਰੰਤ ਮੰਨ ਕੇ ਮੋਰਚਾ ਸਮਾਪਤ ਕਰਾਉਣ ਲਈ ਰਾਹ ਪੱਧਰਾ ਕਰਨ ਵੱਲ ਧਿਆਨ ਦੇਵੇ ।
ਹਰਪਾਲਪੁਰ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂਆਂ ਤੇ ਦੋਸ਼ ਲਗਾਇਆ ਕਿ ਉਨ੍ਹਾਂ ਪੰਥਕ ਜਥੇਬੰਦੀਆਂ ਦੀ ਮੀਟਿੰਗ ਕਰਨ ਲਈ ਹਾਲ ਦੇਣ ਤੋਂ ਮੈਨੇਜਰ ਨੂੰ ਰੋਕ ਦਿੱਤਾ ,ਜਦੋ ਕਿ ਦੋ ਦਿਨ ਪਹਿਲਾਂ ਹਾਲ ਦੇਣ ਦੀ ਹਾਂ ਕੀਤੀ ਸੀ ਅਤੇ ਚਾਹ ਪਾਣੀ ਪਿਆਉਣ ਤੋਂ ਵੀ ਮਨਾਂ ਕਰ ਦਿੱਤਾ ਜਿਸ ਤੋਂ ਮਗਰੋਂ ਸਾਨੂੰ ਪਾਰਕ ਚ ਬੈਠਣ ਲਈ ਦਰੀਆਂ ਵੀ ਨਹੀਂ ਦੇਣ ਦਿੱਤੀਆਂ ਗਈਆਂ। ਜੋ ਕਿ ਬਹੁਤ ਨਿੰਦਣ ਯੋਗ ਕਾਰਵਾਈ ਹੈ। ਉਨਾਂ ਕਿਹਾ ਕਿ ਬਾਦਲ ਦਲ ਦੀਆਂ ਮੀਟਿੰਗ ਵੇਲੇ ਸ਼ਪੈਸ਼ਲ ਲੰਗਰ ਅਤੇ ਚਾਹ ਪਕੌੜੇ ਖੁਆਉਣ ਦਾ ਪ੍ਰਬੰਧ ਕੀਤਾ ਜਾਂਦਾ ਹੈ ਜਦ ਕਿ ਪੰਥ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਕਰਨ ਵਾਲੇ ਆਂ ਨੂੰ ਪਾਣੀ ਤੱਕ ਪਿਲਾਉਣ ਤੋਂ ਵੀ ਮਨਾਂ ਕਰ ਦਿੱਤਾ ਜਾਂਦਾ ਹੈ ਜੋ ਕਿ ਬਹੁਤ ਨਿੰਦਣਯੋਗ ਕਾਰਵਾਈ ਹੈ ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਬੰਸ ਸਿੰਘ ਲੰਗ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਪਟਿਆਲਾ, ਸ.ਬਲਦੇਵ ਸਿੰਘ ਬਠੋਈ ਸਾਬਕਾ ਚੇਅਰਮੈਨ ਬਲਾਕ ਸੰਮਤੀ ਸਨੌਰ , .ਮੋੰਹਣ ਸਿੰਘ ਕਰਤਾਰਪੁਰ , ਬਾਬਾ ਗੁਰਮੋਹਣ ਸਿੰਘ ਮੋਹਣੀ , ਤਰਲੋਚਨ ਸਿੰਘ ਰਾਓਮਾਜਰਾ .ਦਰਸ਼ਨ ਸਿੰਘ ਰਣੀਆਂ, ਹਰਵਿੰਦਰ ਸਿੰਘ ਸੰਧਾਰਸੀ ਗੁਰਭੇਜ ਸਿੰਘ ਬਿੱਟੂ ਸੰਧੂ, ਸ.ਕੇਸਰ ਸਿੰਘ ਗਿੱਲ ਸਾਬਕਾ ਡਿਪਟੀ ਰਾਜਿਸਟਰਾਰ ਸ.ਗੁਰਸ਼ਰਨ ਸਿੰਘ ਗਿੱਲ , ਬਲਬੀਰ ਸਿੰਘ ਸਵੀਟੀ , ਮੇਵਾ ਸਿੰਘ ਹਰਪਾਲਪੁਰ , ਸ.ਬਲਬੀਰ ਸਿੰਘ ਰੋਡੀ ਆਦਿ ਹਾਜ਼ਰ ਸਨ।

