ਨਾਭਾ ਗੇਟ ਨੂੰ ਜਾਂਦੀ ਸੜਕ ਦੇ ਹਲਾਤ ਖਸਤਾ
ਰੋਜ਼ਾਨਾ ਰਾਹਾਗੀਰ ਹੋ ਰਹੇ ਨੇ ਦੁਰਘਟਨਾ ਦਾ ਸ਼ਿਕਾਰ
ਪਟਿਆਲਾ 21 ਨਵੰਬਰ (ਮਧੂਸਾਰ ਬਿਊਰੋ) ਪੰਜਾਬ ਸਰਕਾਰ ਵਲੋਂ ਮੁੱਖ ਮੰਤਰੀ ਦੇ ਆਪਣੇ ਸ਼ਹਿਰ ਨੂੰ ਸੁਧਾਰਨ ਦੇ ਲਈ ਲੱਖਾਂ ਯਤਨ ਕੀਤੇ ਜਾ ਰਹੇ ਹਨ ਜਿਸ ਨੂੰ ਲੈ ਕੇ ਲੱਖਾ ਰੁਪਏ ਦੀਆਂ ਗਰਾਟਾ ਜਾਰੀ ਕਰਕੇ ਵੱਡੇ ਵੱਡੇ ਇਸ਼ਤਿਹਾਰ ਜਾਰੀ ਕੀਤੇ ਜਾਂਦੇ ਹਨ । ਪਰ ਜ਼ਮੀਨੀ ਹਕੀਕਤ ਕੁਝ ਹੋਰ ਹੀ ਨਜ਼ਰ ਆਉਦੀ ਹੈ । ਜੇਕਰ ਗੱਲ ਕੀਤੀ ਜਾਵੇ ਸ਼ਾਹੀ ਸ਼ਹਿਰ ਪਟਿਆਲਾ ਦੀਆਂ ਸੜਕਾਂ ਦੀ ਜਿੱਥੇ ਕਿ ਨਾਭਾ ਗੇਟ ਵੱਲ ਜਾਂਦੀ ਸੜਕ ਦੀ ਜਿਸ ਦੇ ਹਾਲਤ ਖਸਤਾਂ ਹਨ । ਵੱਡੇ ਵੱਡੇ ਟੋਏ ਪਏ ਹੈ ਤੇ ਪਾਣੀ ਬਾਹਰ ਆ ਰਹੀਆ ।
ਬੀਤੇ ਦਿਨ ਹੀ ਉਸ ਜਗਾਂ੍ਹ ਤੇ 2 ਅਰੌਤਾਂ 2 ਬੱਚੇ ਗਿਰ ਗਏ ਸਨ । ਪਰ ਸੋਚਣ ਵਾਲੀ ਗੱਲ ਇਹ ਹੈ ਕਿ ਇਸ ਵਲ ਪ੍ਰਸ਼ਾਸਨ ਅਤੇ ਨਗਰ ਨਿਗਮ ਦਾ ਕੋਈ ਧਿਆਨ ਨਹੀ ਹੈ । ਇਸ ਦਾ ਕਾਰਨ ਇਹ ਹੈ ਕਿ ਗੰਦੇ ਨਾਲੇ ਤੇ ਪਾਣੀ ਬਾਹਰ ਆਂਉਣ ਕਾਰਨ ਸੜਕਾਂ ਤੇ ਪਾਣੀ ਆ ਜਾਂਦਾ ਹੈ ਜਿਸ ਦੇ ਨਾਲ ਡੇਂਗੂ ਫੈਲਣ ਦਾ ਖਤਰਾ ਹੈ ।ਪ੍ਰਸ਼ਾਸਨ ਦੇ ਧਿਆਨ ‘ਚ ਇਹ ਗੱਲ ਕਈ ਵਾਰ ਲਿਆਂਦੀ ਗਈ ਪਰ ਉਹਨਾਂ ਦੇ ਕੰਨ ਤੇ ਜੂ ਤੱਕ ਨਾ ਰਿਗੀ । ਦੁਕਾਨਾਦਾਰਾਂ ਦਾ ਉੱਥੇ ਹੀ ਕਹਿਣਾ ਹੈ ਕਿ ਉਹਨੇ ਕਈ ਵਾਰ ਇਸ ਮੁੱਦੇ ਤੇ ਪ੍ਰਸ਼ਾਂਸਨ ਨੂੰ ਸੁਚੇਤ ਕੀਤਾ ਪਰ ਕੋਈ ਹੱਲ ਨਹੀ ਹੋਇਆਂ । ਉੱਤੇ ਹੀ ਦੁਕਾਨਦਾਰ ਨੇ ਕਿਹਾ ਕਿ ਸਕੂਲ,ਜਾਣ ਵਾਲੇ ਬੱਚੇ ਹਰ ਰੋਜ਼ ਕੋਈ ਨਾ ਕੋਈ ਇਸ ਦੁਰਘਟਨਾ ਦਾ ਸ਼ਿਕਾਰ ਹੋ ਰਹੇ ਹੈ । ਇਸ ਸੰਬਧੀ ਜਦੋਂ ਸੀਨੀਅਰ ਡਿਪਟੀ ਮੇਅਰ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਹੇ ਕਿ ਮੈਂ ਇਸ ਰੋਡ ਨੂੰ ਜਲਦ ਬਣਾ ਦਿੱਤਾ ਜਾਵੇਗਾ । ਇਸ ਸਬੰਧੀ ਡਿਊਟੀ ਲਗਾ ਦਿੱਤੀ ਹੈ ਤੇ ਜਲਦ ਠੀਕ ਕਰ ਦਿੱਤਾ ਜਾਵੇਗਾ ਇਸ ਦੇ ਨਾਲ ਹੀ ਜੇ. ਈ ਦੀ ਡਿਊਟੀ ਲਗਾ ਦਿੱਤੀ ਹੈ ਜਲਦ ਹੱਲਕਰ ਦਿੱਤਾ ਜਾਵੇਗਾ । ਪਰ ਜੇਕਰ ਸ਼ਾਹੀ ਸ਼ਹਿਰ ਪਟਿਆਲਾ ਦਾ ਇਹ ਹਾਲ ਹੈ ਤਾਂ ਆਮ ਜਨਤਾ ਦਾ ਕੀ ਹਾਲ ਹੋਵੇਗਾ।

