ਲੋਕ ਸਭਾ ਉਮੀਦਵਾਰਾਂ ਦਾ ਐਲਾਨ ਜਲਦੀ : ਚੇਅਰਮੈਨ ਬੁੱਧ ਰਾਮ
ਆਪ ਚੋਣ ਕਮੇਟੀ ਦੇ ਚੇਅਰਮੈਨ ਵੱਲੋਂ ਵਲੰਟੀਅਰਾਂ ਨੂੰ ਡਟ ਕੇ ਕੰਮ ਕਰਨ ਦਾ ਸੱਦਾ
ਪਟਿਆਲਾ, 27 ਨਵੰਬਰ (ਮਧੂਸਾਰ ਬਿਊਰੋ) : ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਲੋਕ ਸਭਾ ਚੋਣ ਕਮੇਟੀ ਦੇ ਚੇਅਰਮੈਨ ਪ੍ਰਿਸੀਪਲ ਬੁੱਧ ਰਾਮ ਨੇ ਇਥੇ ਕਿਹਾ ਕਿ ਆਪ ਵੱਲੋਂ ਪੰਜਾਬ ਵਿਚ ਰਹਿੰਦੇ ਲੋਕ ਸਭਾ ਉਮੀਦਵਾਰਾ ਦਾ ਅੇਲਾਨ ਜਲਦੀ ਹੀ ਕੀਤਾ ਜਾਏਗਾ।
ਉਨ੍ਹਾਂ ਆਖਿਆ ਕਿ ਆਪ ਅਜਿਹੀ ਪਾਰਟੀ ਹੋਏਗੀ, ਜੋ ਕਿ ਸਾਰੀਆਂ ਦੂਜੀਆਂ ਸਿਆਸੀ ਪਾਰਟੀਆ ਨਾਲੋਂ ਪਹਿਲਾਂ ਆਪਣੇ ਉਮੀਦਵਾਰਾ ਦਾ ਐਲਾਨ ਕਰੇਗੀ। ਉਹ ਅੱਜ ਇਥੇ ਸਾਬਕਾ ਕਨਵੀਨਰ ਕੁੰਦਨ ਗੋਗੀਆ ਦੀ ਰਿਹਾਇਸ ਵਿਖੇ ਚੋਣਵੇਂ ਪੱਤਰਕਾਰਾ ਨਾਲ ਗੱਲਬਾਤ ਕਰ ਰਹੇ ਸਨ।
ਉਨ੍ਹਾਂ ਕਿਹਾ ਕਿ ਪਾਰਟੀ ਵਲੋਂ ਉਮੀਦਵਾਰਾਂ ਦੀ ਚੋਣ ਲਈ ਕੰਮ ਜਾਰੀ ਹੈ ਅਤੇ ਜਿਹੜੇ ਵਲੰਟੀਅਰਾਂ ਨੇ ਪਾਰਟੀ ਲਈ ਕੰਮ ਕੀਤਾ ਹੈ, ਉਨ੍ਹਾਂ ਦੇ ਨਾਮਾ ਨੂੰ ਹੀ ਵਿਚਿਰਆ ਜਾਏਗਾ। ਉਨ੍ਹਾਂ ਪਾਰਟੀ ਦੇ ਸਾਰੇ ਵਲੰਟੀਅਰਾਂ ਨੂੰ ਸੱਦਾ ਦਿਤਾ ਕਿ ਆਉਣ ਵਾਲੀਆ ਲੋਕ ਸਭਾ ਚੋਣਾ ਲਈ ਡਟ ਕੇ ਕੰਮ ਕੀਤਾ ਜਾਏ ਅਤੇ ਹੁਣ ਤੋਂ ਹੀ ਕੰਮ ਕਰਨਾ ਸੁਰੂ ਕਰ ਦਿੱਤਾ ਜਾਵੇ। ਸ੍ਰੀ ਬੁੱਧ ਰਾਮ ਨੇ ਕਿਹਾ ਿਕ ਪੰਜਾਬ ਵਿਚ ਇਸ ਸਮੇਂ ਲਾਅ ਅਤੇ ਆਰਡਰ ਦੀ ਸਥਿਤੀ ਚਿੰਤਾ ਜਨਕ ਹੈ। ਇਸ ਲਈ ਕਾਂਗਰਸ ਸਰਕਾਰ ਇਸ ਸਥਿਤੀ ਨੂੰ ਸੁਧਾਰਨ ਲਈ ਪੂਰੀ ਤਰਾਂ ਨਾਲ ਫੇਲ ਹੋ ਚੁੱਕੀ ਹੈ। ਇਸ ਕਰਕੇ ਹੁਣ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੇ ਪਦ ਤੋਂ ਅਸਤੀਫਾ ਦੇ ਕੇ ਲਾਂਭੇ ਹੋ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾਕਿ ਇਸ ਸਮੇਂ ਦੀ ਸਰਕਾਰ ਅਤੇ ਪਿਛਲੀ ਅਕਾਲੀ ਦਲ ਦੀ ਸਰਕਾਰ ਵਿਚ ਕੋਈ ਵੀ ਫਰਕ ਨਹੀਂ ਹੈ, ਕਿਉਂ ਕਿ ਪਹਿਲਾਂ ਵੀ ਹਰ ਇਕ ਵਰਗ ਦੁਖੀ ਸੀ ਅਤੇ ਹੁਣ ਵੀ ਹਰ ਇਕ ਵਰਗ ਪ੍ਰੇਸਾਨ ਹੈ। ਇਸ ਲਈ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਸਰਕਾਰ ਦੀਆਂ ਪ੍ਰਾਪਤੀਆਂ ਨੂੰ ਵੇਖਦੇ ਹੋਏ, ਪੰਜਾਬ ਵਿਚ ਵੀ ਅਜਿਹੇ ਮਾਡਲ ਲਾਗੂ ਕੀਤੇ ਜਾਣੇ ਚਾਹੀਦੇ ਹਨ। ਇਸ ਮੌਕੇ ਡਾ. ਬਲਵੀਰ ਸਿੰਘ, ਕਰਨਵੀਰ ਟਿਵਾਣਾ, ਜਸਬੀਰ ਗਾਂਧੀ, ਤੇਜਿੰਦਰ ਮਹਿਤਾ, ਜੇਪੀ ਸਿੰਘ, ਗਿਆਨ ਸਿੰਘ ਮੁੰਗੋ, ਰਜਨੀ ਗੋਗੀਆ, ਰਾਜਪ੍ਰੀਤ ਸਮੇਤ ਹੋਰ ਵਲੰਟੀਅਰ ਵੀ ਸਾਮਿਲ ਸਨ।
