ਡਾ. ਤ੍ਰਿਸ਼ਨਜੀਤ ਕੌਰ ਨੂੰ ਡੀਨ ਕਾਲਜ ਵਿਕਾਸ ਕੌਂਸਲ ਦੇ ਅਹੁਦੇ ਤੇ ਕੀਤਾ ਤਾਇਨਾਤ
ਪਟਿਆਲਾ 3 ਦਸੰਬਰ (ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ-ਚਾਂਸਲਰ ਡਾ. ਬੀ. ਐੱਸ. ਘੁੰਮਣ ਵੱਲੋਂ ਅੱਜ ਕੁੱਝ ਅਹਿਮ ਨਿਯੁਕਤੀਆਂ ਕੀਤੀਆਂ ਗਈਆਂ।
ਲਾਇਬਰੇਰੀ ਅਤੇ ਸੂਚਨਾ ਵਿਗਿਆਨ ਵਿਭਾਗ ਦੀ ਪ੍ਰੋਫੈਸਰ ਡਾ. ਤ੍ਰਿਸ਼ਨਜੀਤ ਕੌਰ ਨੂੰ ਡੀਨ ਕਾਲਜ ਵਿਕਾਸ ਕੌਂਸਲ ਦੇ ਅਹੁਦੇ ਤੇ ਤਾਇਨਾਤ ਕੀਤਾ ਹੈ ਜੋ ਕਿ ਇਸ ਅਹੁਦੇ ਤੇ ਐਡੀਸ਼ਨਲ ਚਾਰਜ ਲੈ ਕੇ ਕੰਮ ਕਰ ਰਹੇ ਡਾ. ਜਸਪਾਲ ਕੌਰ ਧੰਜੂ ਦੀ ਥਾਂ ਲੈਣਗੇ। ਇਸ ਦੇ ਨਾਲ ਹੀ ਵਧੀਕ ਡੀਨ ਕਾਲਜ ਵਿਕਾਸ ਕੌਂਸਲ ਦੇ ਅਹੁਦੇ ਤੇ ਡਾ. ਯੋਗ ਰਾਜ ਨੂੰ ਨਿਯੁਕਤ ਕੀਤਾ ਗਿਆ ਹੈ। ਡਾ. ਜਸਪਾਲ ਕੌਰ ਧੰਜੂ ਦੇ ਡੀਨ ਰਿਸਰਚ ਵਜੋਂ ਕਾਰਜਕਾਲ ਵਿਚ ਵਾਧਾ ਕਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਦੇ ਨਾਲ ਐਸੋਸੀਏਟ ਡੀਨ ਰਿਸਰਚ ਵਜੋਂ ਅਰਥ ਸ਼ਾਸਤਰ ਵਿਭਾਗ ਦੇ ਡਾ. ਲਖਵਿੰਦਰ ਸਿੰਘ ਨੂੰ ਤਾਇਨਾਤ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਡਾ. ਨਰਕੇਸ਼ ਨੂੰ ਫਿਜ਼ਿਓਥੈਰੇਪੀ ਵਿਭਾਗ ਦਾ ਮੁਖੀ ਅਤੇ ਡਾ. ਹਰਦੀਪ ਕੌਰ ਨੂੰ ਸੋਸ਼ਲ ਵਰਕ ਵਿਭਾਗ ਦਾ ਮੁਖੀ ਬਣਾਇਆ ਗਿਆ ਹੈ।

