ਪਟਿਆਲਾ

ਇਨਸਾਨ ਦਾ ਵਿਅਕਤੀਤਵ ਦੋਖੋ ਨਾ ਕਿ ਉਸ ਦੀ ਅਪੰਗਤਾ :ਸਿਵਲ ਸਰਜਨ

ਅੰਗਹੀਣ ਵਿਅਕਤੀਆਂ ਨੂੰ ਵੰਡੇ ਸਰਟੀਫਿਕੇਟ
ਪਟਿਆਲਾ 3 ਦਸੰਬਰ (ਮਧੂਸਾਰ ਬਿਊਰੋ) ਜਿਲਾ ਸਿਹਤ ਵਿਭਾਗ ਵੱਲੋ ਜਿਲਾ ਸਮਾਜਿਕ ਸੁੱਰਖਿਆ ਵਿਭਾਗ ਦੇ ਸਹਿਯੋਗ ਨਾਲ ਦਫਤਰ ਸਿਵਲ ਸਰਜਨ ਵਿਖੇ ਵਿਸ਼ਵ ਵਿਕਲਾਂਗ ਦਿਵਸ ਦਾ ਆਯੋਜਨ ਕੀਤਾ ਗਿਆ।ਜਿਸ ਵਿਚ ਦਫਤਰ ਜਿਲਾ ਸਮਾਜਿਕ ਸੁੱਰਖਿਆ ਵਿਭਾਗ ਤੋਂ ਵਰਿੰਦਰ ਟਿਵਾਣਾ ਜਿਲਾ ਸਮਾਜਿਕ ਸੁੱਰਖਿਆ ਅਫਸਰ ਵੱਲੋ ਸ਼ਮੂਲੀਅਤ ਕੀਤੀ ਗਈ।

ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਦਫਤਰ ਵਿਚ ਆਪਣਾ ਅੰਗਹੀਣਤਾ ਦਾ ਸਰਟੀਫਿਕੇਟ ਬਣਵਾਉਣ ਆਏ ਵਿਅਕਤੀਆਂ ਅਤੇ ਇੱਕਠ ਨੂੰੰ ਸੰਬੋਧਨ ਕਰਦੇ ਕਿਹਾ ਕਿ ਅੱਜ ਦਾ ਇਹ ਦਿਵਸ ਵਿਕਲ਼ਾਗ ਵਿਅਕਤੀਆ ਦੇ ਪ੍ਰਤੀ ਸਮਾਜਿਕ ਭੇਦਭਾਵ ਨੂੰ ਖਤਮ ਕਰਨ ਅਤੇ ਵਿਕਲਾਂਗ ਵਿਅਕਤੀਆਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਸੰਸਾਰ ਦੇ ਕੋਨੇ ਕੋਨੇ ਵਿਚ ਮਨਾਇਆ ਜਾ ਰਿਹਾ ਹੈ ਉਹਨਾਂ ਕਿਹਾ ਕਿ ਦਿਵਸ ਦਾ ਉਦੇਸ਼ ਵਿਕਲ਼ਾਂਗ ਨੂੰ ਜੀਵਨ ਦੇ ਹਰੇਕ ਖੇਤਰ ਜਿਵੇਂ ਸਮਾਜਿਕ,ਆਰਥਿਕ,ਰਾਜਨੈਤਿਕ ਆਦਿ ਵਿਚ ਸ਼ਾਮਲ ਕਰਕੇ ਉਹਨਾਂ ਦੇ ਆਤਮ ਸਨਮਾਨ ਨੂੰ ਵਧਾਉਣਾ ਹੈ ਤਾਂ ਜੋ ਉਹ ਆਮ ਨਾਗਰਿਕ ਵਰਗੀ ਜਿੰਦਗੀ ਜੀਅ ਸਕਣ।ਉਹਨਾ ਕਿਹਾ ਕਿ ਸਾਨੁੰ ਅਪੰਗ ਵਿਅਕਤੀ ਦੀ ਹਰ ਸੰਭਵ ਮਦਦ ਕਰਨੀ ਚਾਹੀਦੀ ਹੈ ਉਹਨਾਂ ਕਿਹਾ ਕਿ ਸਰਕਾਰ ਵੱਲੋ ਵੀ ਅਪੰਗ ਵਿਅਕਤੀਆਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਸਮੇਂ ਸਮੇਂ ਤੇਂ ਨੀਤੀਆਂ ਉਲੀਕੀਆਂ ਜਾਂਦੀਆ ਹਨ। ਸਹਾਇਕ ਸਿਵਲ ਸਰਜਨ ਕਮ ਨੋਡਲ ਅਫਸਰ ਡਾ.ਸ਼ੈਲੀ ਜੇਤਲ਼ੀ ਨੇ ਕਿਹਾ ਕਿ ਅਪੰਗ ਵਿਅਕਤੀ ਦੀ ਸਹੂਲਤ ਨੂੰ ਮੁੱਖ ਰੱਖਦੇ ਹੋਏ ਯੁਨੀਕ ਡਿਸੇਬਿਲਟੀ ਆਈਡੈਂਟੀ ਤਹਿਤ ਹੁਣ ਅਪੰਗਤਾ ਦੇ ਸਰਟੀਫਿਕੇਟ ਆਨ ਲਾਈਨ ਬਣਨੇ ਸ਼ੁਰੁ ਹੋ ਗਏ ਹਨ ਅਤੇ ਯੋਗ ਅਪੰਗ ਵਿਅਕਤੀ ਾ.ਸਾÀਵਲÀਮਬÀਨਚÀਰਦ.ਗੋਵ.ਨਿ ਦੀ ਵੈਬਸਾਈਟ ਤੇ ਅਪੰਗਤਾ ਸਰਟੀਫਿਕੇਟ ਬਣਾਉਣ ਲਈ ਆਨਲਾਈਨ ਅਪਲਾਈ ਕਰ ਸਕਦਾ ਹੈ ਅਤੇ ਕੇਸ ਵੈਰੀਫਾਈ ਹੋਣ ਤੋਂ ਬਾਦ ਮੈਸੇਜ ਪ੍ਰਾਪਤ ਹੋਣ ਤੇਂ ਉਸ ਨੂੰ ਡਾਕਟਰਾਂ ਦੇ ਬੋਰਡ ਦੇ ਅੱਗੇ ਪੇਸ਼ ਹੋਣਾ ਪੈਂਦਾ ਹੈ ਅਤੇ ਡਾਕਟਰਾ ਵੱਲੋ ਜਾਂਚ ਤੋਂ ਬਾਦ ਯੋਗ ਵਿਅਕਤੀ ਨੂੰ ਉਸਦਾ ਆਰਜੀ ਅਪੰਗਤਾ ਸਰਟੀਫਿਕੇਟ ਉਸੇ ਸਮੇ ਹੀ ਬਣਾ ਕੇ ਦੇ ਦਿਤਾ ਜਾਂਦਾ ਹੈ ਅਤੇ ਡਿਜੀਟਲ ਤੋਰ ਤੇ ਕਾਰਡ ਵਾਲਾ ਸਰਟੀਫਿਕੇਟ ਬਣ ਕੇ ਕੁਝ ਦਿਨਾਂ ਬਾਦ ਉਸ ਦੇ ਘਰ ਪੰਹੁਚ ਜਾਂਦਾ ਹੈ ਅਤੇ ਅਪੰਗ ਵਿਅਕਤੀ ਨੂੰ ਇੱਕ ਯੁਨੀਕ ਆਈ.ਡੀ ਨੰਬਰ ਪ੍ਰਾਪਤ ਹੋਣ ਨਾਲ ਅਪੰਗ ਵਿਅਕਤੀ ਨੂੰ ਵੱਖ ਵੱਖ ਮਹਿਕਮਿਆ ਜਾ ਦੇਸ਼ ਦੇ ਕਿਸੇ ਵੀ ਕੋਨੇ ਵਿਚ ਇਸ ਦੀ ਵਰਤੋ ਕਰਨ ਵਿਚ ਕੋਈ ਦਿੱਕਤ ਨਹੀ ਆਉਂਦੀ। ਉਹਨਾਂ ਕਿਹਾ ਕਿ ਹੁਣ ਤੱਕ ਤਕਰੀਬਨ 250 ਦੇ ਕਰੀਬ ਅਪੰਗ ਵਿਅਕਤੀਆਂ ਦੇ ਆਨਲਾਈਨ ਸਰਟੀਫਿਕੇਟ ਬਣਾਏ ਜਾ ਚੁੱਕੇ ਹਨ।ਇਸ ਮੋਕੇ ਜਿਲਾ ਸਮਾਜਿਕ ਸੁੱਰਖਿਆ ਅਫਸਰ ਵਰਿੰਦਰ ਟਿਵਾਣਾ ਵੱਲੋ ਅਪੰਗ ਵਿਅਕਤੀਆਂ ਦੀ ਭਲਾਈ ਲਈ ਦਿੱਤੀਆਂ ਜਾ ਰਹੀਆਂ ਸਹੁਲਤਾਂ ਬਾਰੇ ਚਾਨਣਾ ਪਾਇਆ ਗਿਆ ਇਸ ਮੋਕੇ ਸਿਵਲ ਸਰਜਨ ਡਾ. ਮਨਜੀਤ ਸਿੰਘ ਵੱਲੋ ਅਪੰਗ ਵਿਅਕਤੀਆਂ ਨੁੰ ਆਨ ਲਾਈਨ ਬਣੇ ਹੋਏ ਸਰਟੀਫਿਕੇਟ ਵੀ ਵੰਡੇ ਗਏ।ਇਸ ਮੋਕੇ ਜਿਲਾ ਦੰਦ ਸਿਹਤ ਅਫਸਰ ਡਾ. ਸਰਿਤਾ ਮਿੱਤਲ, ਜਿਲਾ ਟੀਕਾਕਰਨ ਅਫਸਰ ਡਾ. ਸੂਧਾ ਗਰੋਵਰ, ਜਿਲਾ ਮਾਸ ਮੀਡੀਆ ਅਫਸਰ ਕ੍ਰਿਸ਼ਨ ਕੁਮਾਰ, ਡਿਪਟੀ ਮਾਸ ਮੀਡੀਆ ਅਫਸਰ ਜਸਜੀਤ ਕੋਰ, ਕੁਲਬੀਰ ਕੋਰ, ਡਾ.ਪ੍ਰਵੀਨ ਪੂਰੀ,ਡਾ. ਕੁਸ਼ਲਦੀਪ. ਡਾ. ਮੋਨਿਕਾ ਅਤੇ ਸਟਾਫ ਹਾਜਰ ਸੀ।

Leave a Reply

Your email address will not be published. Required fields are marked *