ਪੰਜਾਬਪਟਿਆਲਾ

ਚੀਫ਼ ਜਸਟਿਸ ਨੇ 9 ਜੱਜਾਂ ਨੂੰ ਸਥਾਈ ਜੱਜਾਂ ਵਜੋਂ ਤੇ ਇੱਕ ਨੂੰ ਵਧੀਕ ਜੱਜ ਵਜੋਂ ਸਹੁੰ ਚੁਕਾਈ

ਚੰਡੀਗੜ੍ਹ, 3 ਦਸੰਬਰ (ਮਧੂਸਾਰ ਬਿਊਰੋ) ਪੰਜਾਬ ਤੇ ਹਰਿਆਣਾ ਕੋਰਟ ਦੇ ਚੀਫ਼ ਜਸਟਿਸ ਸ੍ਰੀ ਕ੍ਰਿਸ਼ਨਾ ਮੁਰਾਰੀ ਨੇ ਅੱਜ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ 9 ਜੱਜਾਂ ਨੂੰ ਸਥਾਈ ਜੱਜ ਵਜੋਂ ਸਹੁੰ ਚੁਕਾਈ। ਸਥਾਈ ਜੱਜਾਂ ਵਜੋਂ ਸਹੁੰ ਚੁੱਕਣ ਵਾਲਿਆਂ ਵਿੱਚ ਜਸਟਿਸ ਸ੍ਰੀ ਹਰਮਿੰਦਰ ਸਿੰਘ ਮਦਾਨ, ਜਸਟਿਸ ਸ੍ਰੀ ਰਾਜ ਸ਼ੇਖਰ ਅੱਤਰੀ, ਜਸਟਿਸ ਸ੍ਰੀ ਗੁਰਵਿੰਦਰ ਸਿੰਘ ਗਿੱਲ, ਜਸਟਿਸ ਸ੍ਰੀ ਅਰਵਿੰਦ ਸਿੰਘ ਸਾਂਗਵਾਨ, ਜਸਟਿਸ ਸ੍ਰੀ ਰਾਜਬੀਰ ਸ਼ੇਰਾਵਤ, ਜਸਟਿਸ ਸ੍ਰੀ ਅਨਿਲ ਸ਼ੇਤਰਪਾਲ, ਜਸਟਿਸ ਸ੍ਰੀ ਅਵਨੀਸ਼ ਝਿੰਗਨ, ਜਸਟਿਸ ਸ੍ਰੀ ਮਹਾਬੀਰ ਸਿੰਘ ਸਿੰਧੂ ਅਤੇ ਜਸਟਿਸ ਸ੍ਰੀ ਸੁਧੀਰ ਮਿੱਤਲ ਸ਼ਾਮਿਲ ਹਨ। ਇਸੇ ਤਰ੍ਹਾਂ ਸ੍ਰੀ ਹਰਨਰੇਸ਼ ਸਿੰਘ ਗਿੱਲ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਧੀਕ ਜੱਜ ਵਜੋਂ ਸਹੁੰ ਚੁਕਾਈ ਗਈ। ਸਹੁੰ ਚੁੱਕ ਸਮਾਗਮ ਹਾਈ ਕੋਰਟ ਦੇ ਆਡੀਟੋਰੀਅਮ ਵਿੱਚ ਆਯੋਜਿਤ ਕੀਤਾ ਗਿਆ।

ਹੋਰਨਾਂ ਤੋਂ ਇਲਾਵਾ ਇਸ ਮੌਕੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਸਾਰੇ ਜੱਜ, ਰਜਿਸਟਰਾਰ, ਰਜਿਸਟਰੀ ਦੇ ਅਧਿਕਾਰੀ, ਸੀਨੀਅਰ ਵਕੀਲ ਤੇ ਹਾਈ ਕੋਰਟ ਬਾਰ ਐਸੋਸੀਏਸ਼ਨ ਦੇ ਕਰਮਚਾਰੀ ਹਾਜ਼ਰ ਸਨ।

Leave a Reply

Your email address will not be published. Required fields are marked *