ਰੇਲਵੇ ਬੋਰਡ ਨੇ ਕਰਮਚਾਰੀਆਂ ਨਾਲ ਹਮੇਸ਼ਾ ਹੀ ਨਕਰਾਤਮਕ ਰਵੱਈਆ ਅਪਣਾਇਆ : ਜਗਦੀਪ ਕਾਹਲੋਂ
ਪਟਿਆਲਾ (ਮਧੂਸਾਰ ਬਿਊਰੋ) ਨਾਰਦਨ ਰੇਲਵੇ ਮੈਨਸ ਯੂਨੀਅਨ ਵੱਲੋਂ ਰਾਜਪੁਰਾ ਰੇਲਵੇ ਸਟੇਸ਼ਨ ਤੇ ਪਲੇਟਫਾਰਮ ਨੰਬਰ 1 ਉੱਪਰ ਧਰਨਾ ਦਿੱਤਾ ਗਿਆ।
ਇਹ ਧਰਨਾ ਨਾਰਦਨ ਰੇਲਵੇ ਮੈਨਸ ਯੂਨੀਅਨ(ਯੂਥ ਵਿੰਗ) ਅੰਬਾਲਾ ਡਿਵੀਜ਼ਨ ਦੇ ਪ੍ਰਧਾਨ ਜਗਦੀਪ ਸਿੰਘ ਕਾਹਲੋਂ ਤੇ ਬਰਾਂਚ ਪ੍ਰਧਾਨ ਜਸਮੇਰ ਸਿੰਘ ਦੀ ਸਾਂਝੀ ਅਗਵਾਈ ਵਿੱਚ ਕੀਤੀ ਗਈ। ਇਸ ਮੌਕੇ ਬੋਲਦਿਆਂ ਜਗਦੀਪ ਸਿੰਘ ਕਾਹਲੋਂ ਨੇ ਕੇਂਦਰ ਦੀ ਸਰਕਾਰ ਅਤੇ ਰੇਲਵੇ ਬੋਰਡ ਨੇ ਕਰਮਚਾਰੀਆਂ ਨਾਲ ਹਮੇਸ਼ਾ ਹੀ ਨਕਰਾਤਮਕ ਰਵੱਈਅ ਅਪਣੀਆ ਹੈ।ਸਰਕਾਰ ਨੇ ਐਨ.ਪੀ.ਐਸ ਦੇ ਮੱਦੇ ਨੂੰ ਲੈ ਕੇ ਕੋਈ ਗੰਭੀਰਤ ਨਹੀ ਦਿਖਾਈ,ਸੱਤਵੇਂ ਪੇ ਕਮਿਸ਼ਨ ਦੀਆਂ ਕਮੀਆਂ ਨੂੰ ਦੂਰ ਨਹੀ ਕੀਤਾ। ਇਸ ਮੌਕੇ ਜਸਮੇਰ ਸਿੰਘ ਨੇ ਕਰਮਚਾਰੀਆਂ ਨੂੰ ਨਿਯਮ ਦੇ ਤਹਿਤ ਕੰਮ ਕਰਨ ਪ੍ਰਤੀ ਜਾਗਰੂਕ ਕੀਤਾ।ਜੋ ਨਿਯਮ ਰੇਲਵੇ ਬੋਰਡ ਵਲੋ ਬਣਾਏ ਗਏ ਹਨ ਉਨਾ ੳੱਪਰ ਕੰਮ ਕਰਨ ਚਾਹੀਦਾ ਹੈ।ਇਸ ਮੌਕੇ ਰਾਮ ਸਲੇਸ਼ ਮਾਂਝੀ, ਅੋਸ਼ਕ ਕੁਮਾਰ,ਮਹਿੰਦਰ ਪਾਸਵਾਨ, ਸਪਨਾ ਭਾਰਦਵਾਜ,ਜਸਪਾਲ ਸਿੰਘ,ਕਾਕਾ ਸਿੰਘ, ਰਮੇਸ਼ ਸਿੰਘ ਅਤੇ ਸੈਂਕੜੇ ਨੌਜਵਾਨ ਰੇਲਵੇ ਕਰਮਚਾਰੀ ਹਾਜ਼ਰ ਸਨ ।

