ਪੰਜਾਬਪਟਿਆਲਾ

ਕੇਂਦਰ ਸਰਕਾਰ ਸ਼੍ਰੀ ਰਾਮ ਮੰਦਰ ਨਿਰਮਾਣ ਨੂੰ ਲੈ ਕੇ ਕੇਂਦਰ ਸਰਕਾਰ ਛੇਤੀ ਕਾਨੂੰਨ ਬਣਾਏ

ਪਟਿਆਲਾ, 9 ਦਸੰਬਰ (ਮਧੂਸਾਰ ਬਿਊਰੋ) ਸ਼੍ਰੀ ਰਾਮ ਮੰਦਰ ਨਿਰਮਾਣ ਨੂੰ ਲੈ ਕੇ ਸ਼੍ਰੀ ਰਾਮ ਜਨਮ ਭੂਮੀ ਨਿਆਸ ਵੱਲੋਂ ਪਟਿਆਲਾ ਦੇ ਵੀਰ ਹਕੀਕਤ ਰਾਏ ਮੈਦਾਨ ਵਿਚ ਵਿਸ਼ਾਲ ਧਰਮ ਸਭਾ ਦਾ ਆਯੋਜਨ ਕੀਤਾ ਗਿਆ।

ਇਸ ਮੌਕੇ ਜ਼ਿਲ•ਾ ਪਟਿਆਲਾ ਅਤੇ ਫ਼ਤਿਹਗੜ• ਸਾਹਿਬ ਸਮੇਤ ਵੱਖ-ਵੱਖ ਸਥਾਨਾਂ ਤੋਂ ਰਾਮ ਭਗਤਾਂ, ਸੰਤਾਂ, ਧਰਮ ਸਮਾਜ, ਧਾਰਮਿਕ ਸੰਸਥਾਵਾਂ ਦੇ ਪਦ-ਅਧਿਕਾਰੀਆਂ ਵੱਲੋਂ ਇੱਕ ਆਵਾਜ਼ ਵਿਚ ਸ਼੍ਰੀ ਰਾਮ ਜਨਮ ਭੂਮੀ ਤੇ ਮੰਦਿਰ ਨਿਰਮਾਣ ਸਬੰਧੀ ਪੇਸ਼ ਆ ਰਹੀ ਮੁਸ਼ਕਲਾਂ ਨੂੰ ਦੂਰ ਕਰਨ ਲਈ ਵੀ ਕੇਂਦਰੀ ਸਰਕਾਰ ਤੋਂ ਅਪੀਲ ਕੀਤੀ ਗਈ ਅਤੇ ਸ਼੍ਰੀ ਰਾਮ ਮੰਦਰ ਨਿਰਮਾਣ ਨੂੰ ਲੈ ਕੇ ਹਰ ਪ੍ਰਕਾਰ ਦਾ ਕਾਰਜ ਕਰਨ ਦੀ ਸੂੰਹ ਚੁੱਕੀ ਗਈ। ਇਸ ਮੌਕੇ ਵਿਸ਼ਵ ਹਿੰਦੂ ਪਰਿਸ਼ਦ ਦੇ ਕੇਂਦਰੀ ਮੰਤਰੀ ਸ਼੍ਰੀ ਖੇਮ ਚੰਦ ਜੀ ਅਤੇ ਮਾਛੀਵਾੜੇ ਤੋਂ ਸਵਾਮੀ ਸੁਰਿਆ ਪ੍ਰਤਾਪ ਜੀ ਵਿਸ਼ੇਸ਼ ਤੌਰ ਤੇ ਪਹੁੰਚੇ, ਜਿਨ•ਾਂ ਨੇ ਉੱਥੇ ਪੁੱਜੇ ਰਾਮ ਭਗਤਾਂ ਨੂੰ ਸੰਬੋਧਿਤ ਕੀਤਾ ਗਿਆ ।
ਇਸ ਸਮਾਗਮ ਦੇ ਮੁੱਖ ਵਕਤਾ ਸ਼੍ਰੀ ਖੇਮ ਚੰਦ ਜੀ ਕੇਂਦਰੀ ਮੰਤਰੀ ਵਿਸ਼ਵ ਹਿੰਦੂ ਪਰਿਸ਼ਦ ਨੇ ਕਿਹਾ ਦੀ 1528 ਵਿਚ ਬਾਬਰ ਨੇ ਸ਼੍ਰੀ ਰਾਮ ਮੰਦਰ ਤੁੜਵਾਇਆ ਅਤੇ ਉਸੀ ਨੀਂਹ ਉੱਤੇ ਮਲਬੇ ਵੱਲੋਂ ਵਹਿਆਂ ਇੱਕ ਢਾਂਚਾ ਖੜ•ਾ ਕੀਤਾ । ਉਦੋਂ ਤੋਂ ਹੀ ਅਨੇਕਾਂ ਹਿੰਦੂ ਰਾਜਾ ਅਤੇ ਜਨਤਾ, ਸਾਧੂ ਸੰਤਾਂ ਸਭ ਨੇ ਸੰਘਰਸ਼ ਕੀਤਾ । ਇਸ ਦੌਰਾਨ 3.5 ਲੱਖ ਹਿੰਦੂਆਂ ਵੱਲੋਂ ਕੁਰਬਾਨੀ ਦਿੱਤੀ ਗਈ। ਸ਼੍ਰੀ ਖੇਮ ਜੀ ਨੇ ਦੱਸਿਆ ਦੀ 1949 ਵਿਚ ਉਸ ਢਾਂਚੇ ਵਿਚੋਂ ਸ਼੍ਰੀ ਰਾਮ ਲੱਲਾ ਪ੍ਰਗਟ ਹੋਏ, ਜਿਸ ਤੋਂ ਬਾਅਦ ਹਿੰਦੂ ਸਮਾਜ ਦੇ ਵੱਲੋਂ ਭਗਵਾਨ ਰਾਮ ਦੀ ਪੂਜਾ ਦੀ ਮੰਗ ਕਰਦਾ ਰਿਹਾ, ਪਰ ਪ੍ਰਸ਼ਾਸਨ ਨੇ ਤਾਲਾ ਲਗਾ ਦਿੱਤਾ । ਇਸਲਾਮ ਦੇ ਅੰਦਰ ਕਿਸੇ ਵੀ ਵਿਵਾਦਿਤ ਜਗ•ਾ ਜਾਂ ਕਿਸੇ ਧਾਰਮਿਕ ਸਥਾਨ ਨੂੰ ਤੋੜ ਕੇ ਮਸਜਿਦ ਬਣਾਉਣਾ ਪਾਪ ਕਿਹਾ ਗਿਆ ਹੈ ਅਤੇ ਉਸ ਥਾਂ ਤੇ ਪੜ•ੀ ਨਮਾਜ਼ ਵੀ ਕਬੂਲ ਨਹੀਂ ਕੀਤੀ ਜਾਂਦੀ। 06 ਦਸੰਬਰ 1992 ਨੂੰ ਸ਼੍ਰੀ ਰਾਮ ਸੇਵਕਾਂ ਨੇ ਗ਼ੁੱਸੇ ਵਿਚ ਢਾਂਚਾ ਢਾਹ ਦਿੱਤਾ ।
ਸ਼੍ਰੀ ਖੇਮ ਚੰਦ ਜੀ ਨੇ ਦੱਸਿਆ ਕਿ ਉਸ ਤੋਂ ਬਾਅਦ ਪੁਰਾਤਤਵ ਵਿਭਾਗ ਨੇ ਵੀ ਸਪਸ਼ਟ ਕਰਦੇ ਹੋਏ ਕਿਹਾ ਦੀ ਅਯੁੱਧਿਆ ਵਿਚ ਵਾਸਤਵ ਵਿਚ ਰਾਮ ਮੰਦਰ ਹੀ ਹੈ ।ਇਸ ਦੀ ਸ਼ੁਰੂਆਤ ਵਿਚ ਮੁਸਲਮਾਨ ਵੀ ਰਾਜ਼ੀ ਸਨ ਕਿ ਅਯੁੱਧਿਆ ਵਿਚ ਸ਼੍ਰੀ ਰਾਮ ਜੀ ਦਾ ਮੰਦਰ ਬਣੇ ਪਰ ਬਾਅਦ ਵਿਚ ਮੁਸਲਮਾਨ ਮੁੱਕਰ ਗਏ। ਮਾਨਯੋਗ ਅਦਾਲਤ ਤੋਂ ਇਹ ਉਮੀਦ ਸੀ ਦੀ ਉਹ ਜਲਦੀ ਹੀ ਫ਼ੈਸਲਾ ਦੇਣਗੇ ਪਰ ਕੁੱਝ ਰਾਜਨੀਤਕ ਦਲਾਂ ਨੇ ਆਪਣੇ ਵਕੀਲਾਂ ਦੇ ਮਾਧਿਅਮ ਰਾਹੀ ਕੋਟ ਵਿਚ ਕਿਹਾ ਦੀ ਇਸ ਕੇਸ ਦੀ ਸੁਣਵਾਈ 2019 ਦੇ ਚੋਣਾ ਤੋਂ ਬਾਅਦ ਕਰਨ ਦੀ ਅਪੀਲ ਕੀਤੀ, ਇਸ ਦੌਰਾਨ ਹਿੰਦੂ ਵਿਰੋਧੀਆਂ ਦਾ ਚਿਹਰਾ ਸਾਹਮਣੇ ਆ ਗਿਆ। ਉਨ•ਾਂ ਕਿਹਾ ਦੀ ਅੱਜ ਕੇਂਦਰ ਵਿਚ ਸ਼੍ਰੀ ਰਾਮ ਭਗਤਾਂ ਦੀ ਸਰਕਾਰ ਹੈ ਇਸ ਲਈ ਇਸ ਧਰਮ ਸਭਾ ਦੇ ਮਾਧਿਅਮ ਰਾਹੀ ਕੇਂਦਰੀ ਸਰਕਾਰ ਨੂੰ ਅਪੀਲ ਕੀਤੀ ਜਾਂਦੀ ਹੈ ਦੀ ਸਰਕਾਰ ਸ਼੍ਰੀ ਸੋਮਨਾਥ ਮੰਦਿਰ ਦੀ ਤਰਜ਼ ਉੱਤੇ ਸੰਸਦ ਵਿਚ ਕਾਨੂੰਨ ਬਣਾ ਕਰ ਸ਼੍ਰੀ ਰਾਮ ਜਨਮ ਸਥਾਨ ਉੱਤੇ ਸ਼ਾਨਦਾਰ ਮੰਦਿਰ ਦਾ ਨਿਰਮਾਣ ਦ ਰਾਹ ਖੋਲਿ•ਆ ਜਾਵੇ।
ਇਸ ਵਿਸ਼ਾਲ ਧਰਮ ਸਭਾ ਨੂੰ ਸੰਬੋਧਿਤ ਕਰਦੇ ਹੋਏ ਸੰਤ ਸਵਾਮੀ ਸੁਰਿਆ ਪ੍ਰਤਾਪ ਜੀ ਮਾਛੀਵਾੜੇ ਵਾਲੇ ਨੇ ਵੀ ਕੇਂਦਰ ਸਰਕਾਰ ਵੱਲੋਂ ਸ਼੍ਰੀ ਰਾਮ ਮੰਦਰ ਨਿਰਮਾਣ ਵਿਚ ਆਉਣ ਵਾਲੀ ਮੁਸ਼ਕਲਾਂ ਨੂੰ ਛੇਤੀ ਹੱਲ ਕਰਨ ਦੀ ਮੰਗ ਕੀਤੀ ਗਈ। ਉਨ•ਾਂ ਨੇ ਉੱਥੇ ਬੈਠੇ ਸਾਰੇ ਰਾਮ ਭਗਤਾਂ ਨੂੰ ਕਿਹਾ ਕਿ ਜੇਕਰ ਅੱਸੀ ਭਾਰਤ ਦੇਸ਼ ਵਿਚ ਬੈਠ ਕਰ ਸ਼੍ਰੀ ਰਾਮ ਮੰਦਰ ਦਾ ਨਿਰਮਾਣ ਨਹੀਂ ਕਰਵਾ ਸਕਦੇ ਤਾਂ ਅੱਸੀ ਇਸ ਦੇਸ਼ ਨੂੰ ਆਪਣਾ ਕਿਵੇਂ ਕਹਿ ਸਕਦੇ ਹਾਂ, ਜੇਕਰ ਵਾਸਤਵ ਵਿਚ ਇਹ ਦੇਸ਼ ਸਾਡਾ ਹੈ ਤਾਂ ਹੁਣ ਸ਼੍ਰੀ ਰਾਮ ਮੰਦਰ ਦਾ ਨਿਰਮਾਣ ਛੇਤੀ ਤੋਂ ਛੇਤੀ ਹੋਣਾ ਚਾਹੀਦਾ ਹੈ । ਉਨ•ਾਂ ਨੇ ਕਿਹਾ ਕਿ ਸ਼੍ਰੀ ਰਾਮ ਜਨਮ ਭੂਮੀ ਤੋਂ ਹਾਲੇ ਸ਼ੁਰੂਆਤ ਹੈ ਇਸ ਦੇ ਬਾਅਦ ਅਖੰਡ ਭਾਰਤ ਨੂੰ ਅਸਲ ਸਵਰੂਪ ਦੇਣਾ ਹੈ ।
ਪਟਿਆਲਾ ਵਿਖੇ ਹੋਈ ਇਸ ਧਰਮ ਸਭਾ ਚ 10 ਹਜ਼ਾਰ ਤੋਂ ਜ਼ਿਆਦਾ ਸ਼੍ਰੀ ਰਾਮ ਭਗਤਾਂ ਤੇ ਸੰਤ ਸਮਾਜ ਦੇ ਆਗੂਆਂ ਵੱਲੋਂ ਸ੍ਰੀ ਰਾਮ ਜਨਮ-ਭੂਮੀ ਨਿਆਸ ਵਿਚ ਪਹੁੰਚ ਕੇ ਭਗਵਾਨ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਗਿਆ। ਵਿਸ਼ਾਲ ਧਰਮ ਸੰਮੇਲਨ ਦੌਰਾਨ ਸ਼੍ਰੀ ਰਾਮ ਲੀਲ•ਾ ਕਮੇਟੀ ਜੋੜਿਆਂ ਭੱਠਿਆਂ ਵੱਲੋਂ ਭਗਵਾਨ ਸ਼੍ਰੀ ਰਾਮ ਜੀ ਦੇ ਪ੍ਰੇਰਨਾ ਦਾਈ ਜੀਵਨ ਉੱਤੇ ਆਧਾਰਿਤ ਰਾਮ ਲੀਲ•ਾ ਦੇ ਦ੍ਰਿਸ਼ ਦੀ ਪੇਸ਼ਕਾਰੀ ਵੀ ਕੀਤੀ ਗਈ ਹੈ । ਸਭਾ ਦੇ ਅੰਤ ਵਿਚ ਸ਼੍ਰੀ ਰਾਮ ਜਨਮ ਭੂਮੀ ਨਿਆਸ ਦੇ ਮੈਂਬਰਾਂ ਵੱਲੋਂ ਸਮਾਗਮ ਵਾਲੀ ਥਾਂ ਦੇ ਆਲੇ-ਦੁਆਲੇ ਸਫ਼ਾਈ ਅਭਿਆਨ ਵੀ ਜਲਾਇਆ ਗਿਆ ਅਤੇ ਉੱਥੇ ਸਫ਼ਾਈ ਕੀਤੀ ਗਈ । ਇਸ ਮੌਕੇ ਪਟਿਆਲਾ ਜ਼ਿਲੇ• ਅਤੇ ਫ਼ਤਿਹਗੜ• ਸਾਹਿਬ ਜ਼ਿਲੇ• ਦੀ ਵੱਖ-ਵੱਖ ਧਾਰਮਿਕ, ਸਮਾਜਕ ਸੰਸਥਾਵਾਂ ਵੱਲੋਂ ਵੱਧ-ਚੜ ਕੇ ਸਹਿਯੋਗ ਕੀਤਾ ਗਿਆ ਅਤੇ ਭਗਵਾਨ ਸ਼੍ਰੀ ਰਾਮ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਗਿਆ ਹੈ ।

Leave a Reply

Your email address will not be published. Required fields are marked *