ਪਟਿਆਲਾ

ਜਲ ਸਪਲਾਈ ਤਾਲਮੇਲ ਸੰਘਰਸ਼ ਕਮੇਟੀ ਦਾ ਧਰਨਾ 7ਵੇਂ ਦਿਨ ਵੀ ਜਾਰੀ

ਪਟਿਆਲਾ, 17 ਦਸੰਬਰ (ਕੰਵਰ ਬੇਦੀ/ਮਧੂਸਾਰ ਬਿਊਰੋ) ਜਲ ਸਪਲਾਈ ਤਾਲਮੇਲ ਸੰਘਰਸ਼ ਕਮੇਟੀ ਵੱਲੋਂ ਲਗਾਤਾਰ ਵਾਟਰ ਸਪਲਾਈ ਤੇ ਸੈਨੀਟੇਸ਼ਨ ਦੇ ਮੁੱਖ ਦਫਤਰ ਦੇ ਸਾਹਮਣੇ ਦਿੱਤੇ ਜਾ ਰਹੇ ਧਰਨੇ ਦੇ 7ਵੇਂ ਦਿਨ ਸਤਪਾਲ ਭੈਣੀ, ਦਰਸ਼ਨ ਬੇਲੂਮਾਜਰਾ, ਹਰਪ੍ਰੀਤ ਗਰੇਵਾਲ ਦੀ ਪ੍ਰਧਾਨਗੀ ‘ਚ ਵੱਡੀ ਗਿਣਤੀ ‘ਚ ਮੁਲਾਜਮਾਂ ਨੇ ਸ਼ਮੂਲੀਅਤ ਕੀਤੀ।

ਧਰਨੇ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਬਲਰਾਜ ਮੌੜ, ਦਰਸ਼ਨ ਬੜਬਾ, ਮਹਿਮਾ ਸਿੰਘ ਧਨੋਲਾ, ਜਸਵੀਰ ਖੋਖਰ, ਹਰਬੀਰ ਸੁਨਾਮ, ਬਲਜੀਤ ਅਕਬਰਪੁਰ, ਬਲਬੀਰ ਸਿੰਘ ਸੈਣੀ, ਸੁਖਰਾਮ ਨਵਾਂ ਸ਼ਹਿਰ, ਬਾਬੂ ਫਤਿਹਪੁਰ, ਹਰਦੇਵ ਖਿਆਲਾ, ਮੋਹਨ ਸਿੰਘ ਪੂਨੀਆ, ਕੋਮਲ ਸਿੰਘ ਦੀਵਾਨਾ, ਬਿੱਕਰ ਨਾਗਰਾ, ਬਲਵੀਰ ਸਿੰਘ ਮੰਡੋਲੀ, ਦਵਿੰਦਰ ਬੱਲੂ, ਰਜਿੰਦਰ ਧਾਲੀਵਾਲ, ਗੁਰਮੀਤ ਪਟਿਆਲਾ, ਮਾਸਟਰ ਮੋਟੀਵੇਟਰ ਆਗੂ ਬੱਗਾ ਮੋਹਾਲੀ ਨੇ ਕਿਹਾ ਕਿ ਮੁੱਖ ਦਫਤਰ ਨਾਲ ਸਬੰਧਤ ਐਨ.ਪੀ.ਐਸ. ਦੌਰਾਨ ਕੱਟੇ ਹੋਏ ਪੈਸੇ ਵਾਪਿਸ ਕਰਨਾ, ਸਰਵਿਸ ਰੂਲਜ਼, ਦਰਜਾ ਤਿੰਨ ਅਤੇ ਚਾਰ ਦੀਆਂ ਪ੍ਰਮੋਸ਼ਨਾਂ, ਮੌਤ ਹੋ ਚੁੱਕੇ ਸਾਥੀਆਂ ਦੇ ਵਾਰਿਸਾਂ ਨੂੰ ਨੌਕਰੀ, ਜੀ.ਪੀ.ਐਫ. ਸਟੇਟਮੈਂਟਾਂ ਜਾਰੀ ਕਰਨਾ, ਕੰਟਰੈਕਟ ਤੇ ਮੋਟੀਵੇਟਰਾਂ ਨੂੰ ਮਹਿਕਮੇ ‘ਚ ਸ਼ਾਮਲ ਕਰਨਾ ਤੇ ਕਿਰਤ ਕਾਨੂੰਨਾਂ ਦੇ ਨੋਟੀਫਿਕੇਸ਼ਨ ਮੁਤਾਬਿਕ ਉਜਰਤਾਂ ਦੇਣਾ ਆਦਿ ਮੰਗਾਂ ਨੂੰ ਲੈ ਕੇ ਸੰਘਰਸ਼ ਕਮੇਟੀ ਵੱਲੋਂ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ। ਪਰ ਮੁੱਖ ਦਫਤਰ ਵੱਲੋਂ ਲਗਾਤਾਰ ਚੁੱਪੀ ਧਾਰੀ ਹੋਈ ਹੈ। ਇੱਕ ਹਫਤੇ ਬਾਅਦ ਵੀ ਗੱਲਬਾਤ ਲਈ ਕੋਈ ਸੱਦਾ ਪੱਤਰ ਨਹੀਂ ਆਇਆ। ਜਿਸ ਕਾਰਨ ਸਮੁੱਚੇ ਵਾਟਰ ਸਪਲਾਈ ਤੇ ਸੈਨੀਟੇਸ਼ਨ ਮੁਲਾਜਮਾਂ ‘ਚ ਬੜਾ ਭਾਰੀ ਰੋਸ ਪਾਇਆ ਜਾ ਰਿਹਾ ਹੈ। ਬੁਲਾਰਿਆਂ ਨੇ ਚਿਤਾਵਨੀ ਦਿੰਦਿਆ ਕਿਹਾ ਕਿ ਮੁੱਖ ਦਫਤਰ ਅਤੇ ਸਰਕਾਰ ਦੇ ਮਾੜੇ ਰਵਈਏ ਖਿਲਾਫ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਉਨ੍ਹਾਂ ਮੁਲਾਜਮਾਂ ਦਾ ਰਹਿੰਦਾ ਡੀ.ਏ. ਅਤੇ ਪੇਕਮਿਸ਼ਨ ਜਾਰੀ ਕਰਨ ਦੀ ਵੀ ਮੰਗ ਕੀਤੀ। ਮਾਨਯੋਗ ਹਾਈਕੋਰਟ ਦੀ ਸੀ.ਡਬਲਿਸੂ.ਪੀ. 17309 ਦੇ ਫੈਸਲੇ ਅਨੁਸਾਰ ਕੱਚੇ ਕਾਮਿਆਂ ਨੂੰ (ਪਟੀਸ਼ਨਰਾਂ) ਤੁਰੰਤ ਪੱਕਾ ਕੀਤਾ ਜਾਵੇ।

Leave a Reply

Your email address will not be published. Required fields are marked *