ਪਟਿਆਲਾ

ਮਿਸਟਰ ਬਾਹੂਬਲੀ-2018, ਓਪਨ ਬਾਡੀ ਬਿਲਡਿੰਗ ਚੈਂਪੀਅਨਸ਼ਿਪ ਹੋ ਨਿਬੜੀ

ਮਿਸਟਰ ਬਾਹੂਬਲੀ 2018 ਓਵਰ ਆਲ ਅਨਿਲ ਸ਼ਰਮਾ ਨੇ ਕੀਤਾ ਪਹਿਲਾ ਸਥਾਨ ਪ੍ਰਾਪਤ
ਪਟਿਆਲਾ, 17 ਦਸੰਬਰ (ਕੰਵਰ ਬੇਦੀ/ਮਧੂਸਾਰ ਬਿਊਰੋ) ਸ਼ਾਹੀ ਸ਼ਹਿਰ ਪਟਿਆਲਾ ਦੇ ਆਯੂਰਵੈਦਿਕ ਕਾਲਜ ਦੇ ਆਡੀਟੋਰੀਅਮ ਵਿਚ ਲੰਘੇ ਦਿਨੀਂ ਹੋਈ ਮਿਸਟਰ ਬਾਹੂਬਲੀ-2018 ਓਪਨ ਬਾਡੀ ਬਿਲਡਿੰਗ ਚੈਂਪੀਅਨਸ਼ਿਪ ਹੋ ਨਿਬੜੀ। ਉਕਤ ਚੈਂਪੀਅਨਸ਼ਿਪ ਬਾਡੀ ਬਿਲਡਰ ਰਾਜੇਸ਼ ਅਰੋੜਾ ਤੇ ਪ੍ਰਸਿੱਧ ਕੋਚ ਗੋਪਾਲ ਸ਼ਰਮਾ ਦੀ ਅਗਵਾਈ ਹੇਠ ਹੋਈ। ਚੈਂਪੀਅਨਸ਼ਿਪ ਵਿਚ ਸਮੁੱਚੇ ਭਾਰਤ ‘ਚੋਂ ਵੱਡੀ ਗਿਣਤੀ ਵਿਚ ਬਾਡੀ ਬਿਲਡਰਾਂ ਨੇ ਸ਼ਮੂਲੀਅਤ ਕੀਤੀ ਤੇ ਆਪਣੇ ਜੌਹਰ ਦਿਖਾਏ।

ਉਕਤ ਬਾਡੀ ਬਿਲਡਿੰਗ ਚੈਂਪੀਅਨਸ਼ਿਪ ਵਿਚ ਮਿਸਟਰ ਬਾਹੂਬਲੀ 2018 ਓਵਰ ਆਲ ਵਿਚ ਅਨਿਲ ਸ਼ਾਹੀ ਨੇ ਪਹਿਲਾ ਸਥਾਨ ਪ੍ਰਾਪਤ ਕਰਕੇ 31 ਹਜ਼ਾਰ ਦਾ ਇਨਾਮ ਪ੍ਰਾਪਤ ਕੀਤਾ। ਜਦੋਂ ਕਿ ਸੁਸ਼ੀਲ ਕੁਮਾਰ ਨੇ ਦੂਜਾ ਸਥਾਨ ਤੇ ਸੁਰੇਸ਼ ਕੰਬੋਜ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ 55 ਕਿਲੋਗ੍ਰਾਮ ਭਾਰ ਵਰਗ ਵਿਚ ਰਾਜੀਵ ਜੋਸ਼ੀ ਨੇ ਪਹਿਲਾ ਸਥਾਨ ਤੇ ਅਮਨਪ੍ਰੀਤ ਨੇ ਦੂਜਾ ਸਥਾਨ ਪ੍ਰਾਪਤ ਕੀਤਾ। 60 ਕੇ. ਜੀ. ਵਿਚ ਸ਼ੁਭਮ ਸ਼ਰਮਾ ਪਹਿਲਾ ਤੇ ਮੋਨੀਵ ਮੁਹੰਮਦ ਦੂਜਾ, 65 ਕੇ. ਜੀ. ਸੁਖਵਿੰਦਰ ਸਿੰਘ ਪਹਿਲਾ ਤੇ ਮਲਕੀਤ ਸਿੰਘ ਦੂਜਾ, 70 ਕੇ. ਜੀ. ਵਿਚ ਅਜੈ ਸ਼ਾਹੀ ਪਹਿਲਾ ਤੇ ਇੰਦਰ ਕੁਮਾਰ ਦੂਜਾ ਤੇ ਵਿਵੇਕ ਸੂਰੀ ਤੀਸਰਾ ਸਥਾਨ, 75 ਕੇ. ਜੀ. ਵਿਚ ਸੁਸ਼ੀਲ ਕੁਮਾਰ ਪਹਿਲਾ, ਸ਼ਾਵੀਹਾ ਖਾਨ ਦੂਜਾ ਤੇ ਰਾਹੁਲ ਤੀਸਰਾ ਸਥਾਨ, 80 ਕੇ. ਜੀ. ਵਿਚ ਸੁਰੇਸ਼ ਪਹਿਲਾ, ਤੁਸ਼ਾਰ ਦੂਜਾ ਤੇ ਸੁਰੇਸ਼ ਕੁਮਾਰ ਤੀਸਰਾ, 85 ਕੇ. ਜੀ. ਵਿਚ ਅਨਿਲ ਪਹਿਲਾ, ਦੀਪਕ ਦੂਸਰਾ ਸਥਾਨ ਪ੍ਰਾਪਤ ਕੀਤਾ।
ਉਕਤ ਚੈਂਪੀਅਨਸ਼ਿਪ ਵਿਚ ‘ਮਿਸਟਰ ਪਟਿਆਲਾ-2018 ਵਿਚ 75 ਕੇ. ਜੀ. ਵਿਚ ਅਨਿਲ ਕੁਮਾਰ ਪਹਿਲਾ ਸਥਾਨ, ਕਰਣ ਦੂਜਾ ਤੇ ਸੰਦੀਪ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਮਿਸਟਰ ਪਟਿਆਲਾ-2018 ਵਿਚ ਓਵਰ ਆਲ ਵਿਨੇ ਧਾਵਲ ਨੇ ਜਿੱਤੀ।
ਚੈਂਪੀਅਨਸ਼ਿਪ ਵਿਚ ਜੱਜਾਂ ਦੀ ਭੂਮਿਕਾ ਅਦਾ ਕਰ ਰਹੇ ਸੀਨੀਅਰ ਕੋਚ ਗੋਪਾਲ ਸ਼ਰਮਾ, ਹਰਮੀਤ ਸਿੰਘ ਬੱਗਾ, ਵਿਪਨ ਗੋਇਲ, ਰਾਘਵ ਕੌਸ਼ਲ, ਖਾਨ ਤੇ ਰਮੇਸ਼ ਕੁਮਾਰ ਧਾਵਰੀ ਨੇ ਚੈਂਪੀਅਨਪ ਦੇ ਵੱਖ-ਵੱਖ ਈਵੈਂਟਸ ਨੂੰ ਦੇਖਦਿਆਂ ਬਾਡੀ ਬਿਲਡਰਾਂ ਨੂੰ ਉਹਨਾਂ ਦੇ ਵੱਖ-ਵੱਖ ਵਰਗਾਂ ਵਿਚ ਉਹਨਾਂ ਦਾ ਬਣਦਾ ਸਨਮਾਨ ਦਿੱਤਾ। ਜਿਸ ਤਹਿਤ ‘ਮਿਸਟਰ ਪਟਿਆਲਾ-2018 ਵਿਚ 55 ਕੇ. ਜੀ. ਵਿਚ ਹਰਦੀਪ ਪਹਿਲਾ, ਮਨਦੀਪ ਸਿੰਘ ਦੂਜਾ ਤੇ ਅਰਜੁਨ ਨੂੰ ਤੀਸਰਾ ਸਥਾਨ ਪ੍ਰਾਪਤ ਕੀਤਾ। 55 ਤੋਂ 60 ਕੇ. ਜੀ. ਵਿਚ ਪ੍ਰਵੀਨ ਪਹਿਲਾ, ਲਵਪ੍ਰੀਤ ਦੂਜਾ ਤੇ ਗੁਰਪ੍ਰੀਤ ਸਿੰਘ ਨੇ ਤੀਸਰਾ ਸਥਾਨ, 60 ਤੋਂ 65 ਕੇ. ਜੀ. ਵਿਚ ਸੁਖਵਿੰਦਰ ਸਿੰਘ ਪਹਿਲਾ, ਮਲਕੀਤ ਸਿੰਘ ਦੂਜਾ ਤੇ ਸੁਸ਼ੀਲ ਕੁਮਾਰ ਨੇ ਤੀਸਰਾ, 65 ਤੋਂ 70 ਕੇ. ਜੀ. ਵਿਚ ਵਿਨੇ ਪਹਿਲਾ, ਕਮਲਪ੍ਰੀਤ ਦੂਜਾ ਤੇ ਕਰਨਦੀਪ ਤੀਸਰਾ ਸਥਾਨ, 70 ਤੋਂ 75 ਕੇ. ਜੀ. ਵਿਚ ਅਰੁਸ਼ ਸ਼ਰਮਾ ਪਹਿਲਾ, ਡਿੰਪਲ ਦੂਜਾ ਤੇ ਹਰਪਾਲ ਸਿੰਘ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।

Leave a Reply

Your email address will not be published. Required fields are marked *