ਪਹਿਲਾ ਧੀਆਂ ਦਾ ਰੱਸਾਕਸ਼ੀ ਟੂਰਨਾਂਮੈਟ ਲੜਕੀਆਂ ਸਫਲਤਾਪੂਰਵਕ ਰਿਹਾ
ਸੀਨੀਅਰ ਵਰਗ ਚ ਬੀ.ਬੀ.ਕੇ,ਡੀ.ਏ.ਵੀ ਤੇ ਜੂਨੀਅਰ ਚ ਪ੍ਰਭਾਕਰ ਸਕੂਲ ਜੇਤੂ : ਮੱਟੂ
ਪਟਿਆਲਾ 18 ਦਸੰਬਰ (ਮਧੂਸਾਰ ਬਿਊਰੋ) ਜਿਲ੍ਹੇ ਦੀ ਪ੍ਰਸਿੱਧ ਸਮਾਜ ਸੇਵੀ ਸੰਸਥਾਂ ਉਮਾਣ ਧੀਆਂ ਤੇ ਉਸਮਾਜ ਭਲਾਈ ਸੁਸਾਇਟੀ ਅੰਮ੍ਰਿਤਸਰ ਦੇ ਪ੍ਰਧਾਨ ਅਤੇ ਪ੍ਰਸਿੱਧ ਸਮਾਜ ਸੇਵਕ ਗੁਰਿੰਦਰ ਸਿੰਘ ਮੱਟੂ (ਇੰਡੀਆ ਬੁੱਕ ਰਿਕਾਰਡ ਹੋਲਡਰ) ਵੱਲੋ ਉਬੇਟੀ ਬਚਾਓ,ਬੇਟੀ ਪੜਾਓ” ਦੇ ਨਾਅਰੇ ਨੂੰ ਅੱਗੇ ਤੋਰਦਿਆਂ ਉਬੇਟੀ ਖਿਡਾਓ” ਦੀ ਮੁਹਿੰਮ ਦਾ ਨਿਵੇਕਲਾ ਆਗਾਜ ਕਰਦਿਆ ਸਿੱਖਿਆ ਅਫਸਰ ਸਲਵਿੰਦਰ ਸਿੰਘ ਸਮਰਾ,ਸਹਾਇਕ ਸਿੱਖਿਆ ਅਫਸਰ (ਖੇਡਾਂ) ਬਲਵਿੰਦਰ ਸਿੰਘ,ਡਾ.ਹਰਪ੍ਰੀਤ ਕੌਰ ਪਰੂਥੀ ਅਤੇ ਪ੍ਰਿਸੀਪਲ ਰਾਜੇਸ ਪ੍ਰਭਾਕਰ ਨੇ ਲੜਕੀਆਂ ਦੇ ਪਹਿਲੇ ਰੱਸਾਕੱਸੀ ਟੂਰਨਾਮੈਟ ਦਾ ਸੁੱਭ ਆਰੰਭ ਰੰਗ ਬ੍ਰਿਰੰਗੇ ਗੁਬਾਰੇ ਆਸਮਾਨ ਵਿੱਚ ਛੱਡ ਕੇ ਕੀਤਾ।
ਇਸ ਮੌਕੇ ਉਨਾਂ ਨੇ ਸਾਂਝੇ ਤੌਰ ਤੇ ਸਮਾਜ ਸੇਵਕ ਗੁਰਿੰਦਰ ਸਿੰਘ ਮੱਟੂ ਨੂੰ ਪਿੱਠ ਥਾਪੜਾ ਦਿੱਤਾ ਅਤੇ ਕਿਹਾ ਕਿ ਉਹ ਪਿਛਲੇ 6-7 ਸਾਲ ਤੋ ਹੌਣਹਾਰ ਧੀਆਂ ਨੂੰ ਖੇਡਾਂ ਵੱਲ ਪ੍ਰੇਰਿਤ ਕਰ ਰਹੇ ਹਨ ਅਤੇ ਵੱਖ-ਵੱਖ ਖੇਤਰਾਂ ਚ ਨਾਮਣਾ ਖੱਟਣ ਵਾਲੀਆਂ ਧੀਆਂ ਨੂੰ ਸਨਮਾਨਿਤ ਕਰਕੇ ਚੰਗੇ ਸਮਾਜ ਦੀ ਸਿਰਜਨਾ ਵੀ ਕਰ ਰਹੇ ਹਨ।ਅਤੇ ਅੱਜ ਬੇਟੀ ਖਿਡਾਓ ਮੁਹਿੰੰਮ ਚਲਾਉਣਾ ਇੱਕ ਨਿਵੇਕਲੀ ਪਹਿਲ ਹੈ।ਜਿਲਾ ਸਿੱਖਿਆ ਅਫਸਰ ਸ:ਸਮਰਾ ਨੇ ਅੱਗੇ ਕਿਹਾ ਕਿ ਬੇਟੀਆਂ ਨੂੰ ਖੇਡਾਂ ਦੇ ਮੈਦਾਨ ਵਿੱਚ ਉਤਾਰਨ ਲਈ ਪੰਜਾਬ ਸਰਕਾਰ ਦੇ ਹਰ ਪਿੰਡ ਚ ਪਹਿਲ ਚੱਲ ਰਹੀ।ਤੰਦਰੁਸਤ ਪੰਜਾਬ ਮਿਸ਼ਨ ਨੂੰ ਖੇਡਾਂ ਨਾਲ ਸਿੱਧਾ ਜੋੜਿਆ ਗਿਆ ਹੈ।ਅੰਮ੍ਰਿਤਸਰ ਦੀਆਂ ਬੇਟੀਆਂ ਨੇ ਦੁਨੀਆਂ ਭਰ ਵਿੱਚ ਪੰਜਾਬ ਦਾ ਨਾਮ ਉਚਾ ਕੀਤਾ ਹੈ।ਅੱਗੇ ਪ੍ਰਧਾਨ ਗੁਰਿੰਦਰ ਸਿੰਘ ਮੱਟੂ ਨੇ ਅੱਜ ਹੋਏ ਰੱਸਾਕੱਸੀ ਦੇ ਨਤੀਜੇ ਦਾ ਐਲਾਨ ਕੀਤਾ ਜਿਸ ਵਿੱਚ ਸੀਨੀਅਰ ਵਰਗ ਚ ਬੀ.ਬੀ.ਕੇ,ਡੀ.ਏ.ਵੀ ਕਾਲਜ ਲੜਕੀਆਂ ਨੇ ਪਹਿਲਾ ਅਤੇ ਜਿਲਾ ਤਰਨਤਾਰਨ ਨੇ ਦੂਸਰਾ ਸਥਾਨ।ਜੂਨੀਅਰ ਵਰਗ ਚ ਪ੍ਰਭਾਕਰ ਸੀ.ਸੈ.ਸਕੂਲ ਛੇਹਰਟਾ ਕੇ ਪਹਿਲਾ ਅਤੇ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਹਰਸ਼ਾ ਛੀਨਾ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ ਇਸ ਮੌਕੇ ਜੇਤੂ ਤੇ ਓਪ ਜੇਤੂ ਖਿਡਾਰਨਾਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਉਨਾਂ ਕਿਹਾ ਕਿ ਬੇਟੀਆਂ 2 ਕੁੱਲਾਂ ਸੰਵਾਰਦੀਆਂ ਹਨ।ਖੇਡ ਦੇ ਮੈਦਾਨ ਨਾਲ ਬੁਲੰਦੀਆਂ ਛੂਹਣ ਵਾਲੀਆਂ ਧੀਆਂ ਦੇਸ਼ ਦੇ ਭਵਿੱਖ ਦੀਆਂ ਮਾਤਾਵਾਂ ਹਨ, ਖੇਡਾਂ ਨਾਲ ਜੁੜ ਕੇ ਉਹ ਆਪਣੀ ਅਗਲੀ ਪੀੜ੍ਹੀ ਨੂੰ ਵੀ ਖੇਡਾਂ ਨਾਲ ਜੋੜਨਗੀਆਂ, ਬਸ ਇਹੀ ਸੋਚ ਕੇ ਧੀਆਂ ਨੂੰ ਖੇਡਾਂ ਨਾਲ ਜੋੜਨ ਦੀ ਕੋਸ਼ਿਸ ਕੀਤੀ ਹੈ।
ਇਸ ਮੌਕੇ ਕ੍ਰਿਸਨ ਗੋਪਾਲ ਪ੍ਰਭਾਕਰ,ਕਰਨਲ ਸਿਵ ਪਟਿਆਲ,ਰਚਨਾ ਪ੍ਰਭਾਕਰ ਨਰਿੰਦਰਪਾਲ ਸਿੰਘ,ਬਲਦੇਵ ਰਾਜ,ਗੁਰਜੀਤ ਸਿੰਘ,ਰੁਪਿੰਦਰ ਕੋਰ ਛੀਨਾ,ਪੂਜਾ ਸਰਮਾ,ਰਾਜਬੀਰ ਕੋਰ,ਅਮਨਦੀਪ ਸਿੰਘ (ਸਾਰੇ ਕੋਚ) ਵੀਨਾ ਮੱਟੂ,ਦਮਨਪ੍ਰੀਤ ਕੋਰ,ਸਿਵ ਸਿੰਘ ਅਤੇ ਪ੍ਰੋਫੈਸਰ ਗੁਰਮੀਤ ਸਿੰਘ ਸੰਧੂ ਓਚੇਚੇ ਤੌਰ ਤੇ ਮੋਜੂਦ ਸਨ।

