ਹਾਮਿਦ ਅੰਸਾਰੀ ਪਾਕਿਸਤਾਨ ਦੀ ਜੇਲ ਤੋਂ ਰਿਹਾਅ ਹੋ ਕੇ ਭਾਰਤ ਪਰਤਿਆ
ਅੰਮ੍ਰਿਤਸਰ 18 ਦਸੰਬਰ (ਮਧੂਸਾਰ ਬਿਊਰੋ) ਭਾਰਤੀ ਨਾਗਰਿਕ ਹਾਮਿਦ ਅੰਸਾਰੀ ਪਾਕਿਸਤਾਨ ਦੀ ਜੇਲ ਤੋਂ ਰਿਹਾਅ ਹੋ ਕੇ 6 ਸਾਲ ਬਾਅਦ ਭਾਰਤ ਪਰਤ ਆਇਆ ਹੈ।
ਹਾਮਿਦ ਦੇ ਪਰਿਵਾਰਕ ਮੈਂਬਰ ਅੰਮ੍ਰਿਤਸਰ ਵਾਹਗਾ ਬਾਰਡਰ ‘ਤੇ ਉਸ ਨੂੰ ਰਿਸੀਵ ਕਰਨ ਲਈ ਪਹੁੰਚੇ ਹੋਏ ਹਨ। ਸੂਤਰਾਂ ਮੁਤਾਬਕ ਕੋਹਾਟ ਜੇਲ ਵਿਚ ਬੰਦ 33 ਸਾਲਾ ਅੰਸਾਰੀ ਸੋਮਵਾਰ ਨੂੰ ਰਿਹਾਅ ਹੋ ਕੇ ਜੇਲ ਵਿਚੋਂ ਬਾਹਰ ਆ ਗਿਆ ਸੀ।
ਮੁੰਬਈ ਦਾ ਰਹਿਣ ਵਾਲਾ ਹਾਮਿਦ ਅੰਸਾਰੀ ਇਕ ਲੜਕੀ ਨਾਲ ਆਨਲਾਈਨ ਦੋਸਤੀ ਕਰਨ ਤੋਂ ਬਾਅਦ ਸਾਲ 2012 ਵਿਚ ਨਾਜਾਇਜ਼ ਤਰੀਕੇ ਨਾਲ ਪਾਕਿਸਤਾਨ ਪਹੁੰਚਿਆ ਸੀ। ਅੰਸਾਰੀ ਇਥੇ ਅਫਗਾਨਿਸਤਾਨ ਦੇ ਰਾਸਤੇ ਨਾਜਾਇਜ਼ ਤਰੀਕੇ ਨਾਲ ਦਾਖਲ ਹੋਇਆ ਸੀ। ਜਿਸ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰ ਕੇ ਪਾਕਿਸਤਾਨੀ ਫੌਜ ਹਵਾਲੇ ਕਰ ਦਿੱਤਾ ਗਿਆ ਸੀ। ਉਸ ‘ਤੇ ਫਰਜ਼ੀ ਪਾਕਿਸਤਾਨੀ ਆਈ.ਡੀ. ਕਾਰਡ ਰੱਖਣ ਦਾ ਵੀ ਦੋਸ਼ ਲੱਗਾ ਅਤੇ 15 ਦਸੰਬਰ 2015 ਨੂੰ ਫੌਜੀ ਅਦਾਲਤ ਨੇ 3 ਸਾਲ ਦੀ ਜੇਲ ਦੀ ਸਜ਼ਾ ਸੁਣਾਈ ਸੀ।

