ਹਰਿਆਣਾਪੰਜਾਬ

ਹਰਿਆਣਾ ਨੇ ਨਿਗਮ ਚੋਣਾਂ ‘ਚ ਭਾਜਪਾਈ ਕੌਂਸਲਰਾਂ ਨੇ ਗੱਡੇ ਜਿੱਤੇ ਦੇ ਝੰਡੇ

ਚੰਡੀਗੜ, 19 ਦਸੰਬਰ (ਮਧੂਸਾਰ ਬਿਊਰੋ) ਹਰਿਆਣਾ ਰਾਜ ਚੋਣ ਕਮੀਸ਼ਨ ਵੱਲੋਂ ਰਾਜ ਦੇ ਪੰਜ ਨਗਰ ਨਿਗਮਾਂ ਨਾਂਅ ਹਿਸਾਰ, ਰੋਹਤਕ, ਯਮੁਨਾਨਗਰ, ਕਰਨਾਲ ਅਤੇ ਪਾਣੀਪਤ ਤੇ ਦੋ ਨਗਰ ਪਾਲਿਕਾਵਾਂ ਨਾਂਅ ਜਾਖਲ ਮੰਡੀ (ਫ਼ਤਿਹਾਬਾਦ) ਤੇ ਪੁੰਡਰੀ (ਕੈਥਲ) ਵਿਚ ਪਿਛਲੇ 16 ਦਸੰਬਰ, 2018 ਨੂੰ ਮੇਅਰ ਤੇ ਪਾਰਸ਼ਦ ਲਈ ਚੋਣ ਆਸੌਜਿਤ ਕੀਤੇ ਗਏ ਸਨ, ਜੋਵਿਚ ਜਾਖਲ ਮੰਡੀ (ਫ਼ਤਿਹਾਬਾਦ) ਤੇ ਪੁੰਡਰੀ (ਕੈਥਲ) ਨਗਰ ਪਾਲਿਕਾਵਾਂ ਦੇ ਪਰਿਣਾਮ ਕਮਿਸ਼ਨ ਵੱਲੋਂ ਐਲਾਨ ਕੀਤੇ ਜਾ ਚੁੱਕੇ ਹਨ।

ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਕਮੀਸ਼ਨ ਦੇ ਇਕ ਬੁਲਾਰੇ ਨੇ ਦਸਿਆ ਕਿ ਦੋ ਨਗਰ ਪਾਲਿਕਾਵਾਂ ਨਾਂਅ ਜਾਖਲ ਮੰਡੀ (ਫ਼ਤਿਹਾਬਾਦ) ਤੇ ਪੁੰਡਰੀ (ਕੈਥਲ) ਵਿਚ ਕਾਊਂਸਲਰ ਅਹੁਦੇ ਦੇ ਲਈ ਕੁੱਲ 13-13 ਵਾਰਡਾਂ ਲਈ ਚੋਣ ਆਯੋਜਿਤ ਕੀਤੇ ਗਏ| ਉਨਾਂ ਨੇ ਦਸਿਆ ਕਿ ਪੁੰਡਰੀ (ਕੈਥਲ) ਨਗਰ ਪਾਲਿਕਾ ਵਿਚ ਚਾਰ ਪੁਰਸ਼ ਊਮੀਦਵਾਰ ਤੇ ਨੌ ਮਹਿਲਾ ਉਮੀਦਵਾਰਾਂ ਨੂੰ ਕਾਊਂਸਲਰ ਵਜੋਂ ਚੁਣਿਆ ਗਿਆ ਹੈ, ਜਦੋਂਅ ਕਿ ਜਾਖਲ ਮੰਡੀ ਨਗਰ ਪਿਲਕਾ ਵਿਚ 6 ਪੁਰਸ਼ ਉਮੀਦਵਾਰ ਤੇ 7 ਮਹਿਲਾ ਉਮੀਦਵਾਰਾਂ ਨੂੰ ਕਾਊਂਸਲਰ ਲਈ ਚੁਣਿਆ ਗਿਆ ਹੈ।
ਉਨਾਂ ਨੇ ਦਸਿਆ ਕਿ ਨਗਰ ਪਾਲਿਕਾ ਪੁੰਡਰੀ (ਕੈਥਲ) ਵਿਚ ਅਨੁਸੂਚਿਤ ਜਾਤੀ ਦੇ ਦੋ ਊਮੀਦਵਾਰ, ਪਿਛੜਾ ਤੇ ਹੋਰ ਪਿਛੜਾ ਵਰਗ ਦੇ ਚਾਰ ਉਮੀਦਵਾਰ ਅਤੇ ਆਮ ਤੇ ਹੋਰ 7 ਉਮੀਦਵਾਰਾਂ ਨੂੰ ਚੁਣਿਆ ਗਿਆ ਹੈ। ਉਨਾਂ ਨੇ ਦਸਿਆ ਕਿ ਨਗਰ ਪਾਲਿਕਾ ਪੁੰਡਰੀ (ਕੈਥਲ) ਲਈ ਚੁਣੇ ਗਏ ਪਾਰਸ਼ਦਾਂ ਵਿੱਚੋਂ ਇਕ ਉਮੀਦਵਾਰ 8ਵੀਂ ਕਲਾਸ ਤਕ, 7 ਉਮੀਦਵਾਰ 10ਵੀਂ ਕਲਾਸ ਤਕ ਅਤੇ 2 ਉਮੀਦਵਾਰ 12ਵੀਂ ਕਲਾਸ ਤਕ, ਦੋ ਉਮੀਦਵਾਰ ਗਰੈਜੂਏਟ ਜਾਂ ਇਸ ਤੋਂ ਉੱਪਰ ਅਤੇ ਇਕ ਊਮੀਦਵਾਰ ਵੱਲੋਂ ਬੀ.ਈ. ਤੇ ਬੀ.ਟੇਕ. ਦੀ ਕਲਾਸਾਂ ਪਾਸ ਹਨ, ਜਿਨਾਂ ਦੀ ਔੌਸਤ ਉਮਰ 40 ਸਾਲ ਹੇ।
ਇਸ ਤਰਾ ਜਾਖਲ ਮੰਡੀ (ਫ਼ਤਿਹਾਬਾਦ) ਅਨੁਸੂਚਿਤ ਜਾਤੀ ਦੇ 5 ਉਮੀਦਵਾਰ, ਪਿਛੜੇ ਤੇ ਹੋਰ ਪਿਛੜੇ ਵਰਗ ਦੇ ਦੋ ਉਮੀਦਵਾਰ ਅਤੇ ਆਮ ਤੇ ਹੋਰ ਦੇ 6 ਉਮੀਦਵਰਾਂ ਨੂੰ ਚੁਣਿਆ ਗਿਆ ਹੈ। ਉਨਾਂ ਨੇ ਦਸਿਆ ਕਿ ਨਗਰ ਪਾਲਿਕਾ ਜਾਖਲ ਮੰਡੀ (ਫ਼ਤਿਹਾਬਾਦ) ਲਈ ਚੁਣੇ ਗਏ ਪਾਰਸ਼ਦਾਂ ਵਿੱਚੋਂ 5 ਉਮੀਦਵਾਰ 10ਵੀਂ ਕਲਾਸ ਤਕ, ਦੋ ਊਮੀਦਵਾਰ 12ਵੀਂ ਕਲਾਸ ਤਕ, 6 ਊਮੀਦਵਾਰ ਗਰੈਜੂਏਟ ਜਾਂ ਇਸ ਦੀ ਉੱਪਰ ਦੀ ਕਲਾਸ ਤੋਂ ਪਾਸ ਹਨ, ਜਿਨਾ ਦੀ ਔੌਸਤ ਉਮਰ 33 ਸਾਲ ਹੈ।
ਉਨਾਂ ਨੇ ਨਗਰਪਾਲਿਕਾ ਪੁੰਡਰੀ (ਕੈਥਲ) ਦੇ ਚੋਣ ਪਰਿਣਾਮ ਦੀ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਵਾਰਡ ਨੰਬਰ 1 ਤੋਂ ਮਹਿਲਾ ਉਮੀਦਵਾਰ ਰਮਾਰਾਣੀ ਨੂੰ ਪਾਰਸ਼ਦ ਅਹੁਦੇ ਲਈ ਚੁਣਿਆ ਗਿਆ ਹੈ ਜਦੋਂ ਕਿ ਵਾਰਡ ਨੰਬਰ ਦੋ ਤੋਂ ਪੁਰਸ਼ ਊਮੀਦਵਾਰ ਜੈਯਪਾਲ ਨੂੰ ਚੁਣਿਆ ਗਿਆ ਹੈ| ਇਸ ਤਰਾ ਵਾਰਡ ਨੰਬਰ ਤਿੰਨ ਤੋਂ ਮਹਿਲਾ ਉਮੀਦਵਾਰ ਸੁਨੀਤਾ ਰਾਣੀ, ਵਾਰਡ ਨੁੰਬਰ 4 ਤੋਂ ਪੁਰਸ਼ ਉਮੀਦਵਾਰ ਕੁਵਿੰਦਰ ਸਿੰਘ, ਵਾਰਡ ਨੰਬਰ 5 ਤੋਂ ਮਹਿਲਾ ਉਮੀਦਵਾਰ ਸੁਸ਼ਮਾ ਦੇਵੀ, ਵਾਰਡ ਨੰਬਰ 6 ਤੋਂ ਮਹਿਲਾ ਉਮੀਦਵਾਰ ਰਿਤੂ, ਵਾਰਡ ਨੰਬਰ 7 ਤੋਂ ਮਹਿਲਾ ਊਮੀਦਵਾਰ ਸੰਤੋਸ਼, ਵਾਰਡ ਨੰਬਰ 8 ਤੋਂ ਮਹਿਲਾ ਊਮੀਦਵਾਰ ਭੌਲਜਾ ਰਾਣੀ, ਵਾਰਡ ਨੰਬਰ 9 ਤੋਂ ਪੁਰਸ਼ ਊਮੀਦਵਾਰ ਮੁਕੇਸ਼ ਕੁਮਾਰ, ਵਾਰਡ ਨੰਬਰ 10 ਮਹਿਲਾ ਉਮੀਦਵਾਰ ਜਿਯੋਤੀ, ਵਾਰਡ ਨੰਬਰ 11 ਤੋਂ ਮਹਿਲਾ ਊਮੀਦਵਾਰ ਰੋਸ਼ਨੀ, ਵਾਰਡ ਨੰਬਰ 12 ਤੋਂ ਪੁਰਸ਼ ਉਮੀਦਵਾਰ ਰਾਮ ਕੁਮਾਰ ਅਤੇ ਵਾਰਡ ਨੰਬਰ 13 ਤੋਂ ਮਹਿਲਾ ਉਮੀਦਵਾਰ ਕੋਮਲ ਨੂੰ ਚੁਣਿਆ ਗਿਆ ਹੇ।
ਬੁਲਾਰੇ ਨੇ ਦਸਿਆ ਕਿ ਨਗਰਪਾਲਿਕਾ ਜਾਖਲ-ਮੰਡੀ (ਫ਼ਤਿਹਾਬਾਦ) ਦੇ ਵਾਰਡ ਨੰਬਰ 1 ਤੋਂ ਪੁਰਸ਼ ਊਮੀਦਵਾਰ ਹਰਵਿੰਦਰ ਸਿੰਘ, ਵਾਰਡ ਨੰਬਰ 2 ਤੋਂ ਮਹਿਲਾ ਊਮੀਦਵਾਰ ਵੀਰਨ ਰਾਣੀ, ਵਾਰਡ ਨੰਬਰ 3 ਤੋਂ ਮਹਿਲਾ ਊਮੀਦਵਾਰ ਮੋਨਿਕਾ, ਵਾਰਡ ਨੰਬਰ 4 ਤੋਂ ਮਹਿਲਾ ਉਮੀਦਵਾਰ ਕੀਰਤੀ ਗੋਇਲ, ਵਾਰਡ ਨੰਬਰ 5 ਤੋਂ ਮਹਿਲਾ ਉਮੀਦਵਾਰ ਸੀਮਾ ਰਾਣੀ, ਵਾਰਡ ਨੰਬਰ 6 ਤੋਂ ਪੁਰਸ਼ ਉਮੀਦਵਾਰ ਗੋਬਿੰਦ, ਵਾਰਡ ਨੰਬਰ 7 ਤੋਂ ਮਹਿਲਾ ਉਮੀਦਵਾਰ ਸਵਾਤੀ ਰਾਣੀ, ਵਾਰਡ ਨੰਬਰ 8 ਤੋਂ ਪੁਰਸ਼ ਉਮੀਦਵਾਰ ਬਿਕਰਮਜੀਤ ਸਿੰਘ, ਵਾਰਡ ਨੰਬਰ 9 ਤੋਂ ਪੁਰਸ਼ ਉਮੀਦਵਾਰ ਬਿਕਰਮ ਕੁਮਾਰ, ਵਾਰਡ ਨੰਬਰ 10 ਤੋਂ ਪੁਰਸ਼ ਉਮੀਦਵਾਰ ਵਿਕਾਸ ਕੁਮਾਰ, ਵਾਰਡ ਨੰਬਰ 11 ਤੋਂ ਪੁਰਸ਼ ਉਮੀਦਵਾਰ ਅਮਿਤ ਕੁਮਾਰ, ਵਾਰਡ ਨੰਬਰ 12 ਤੋਂ ਮਹਿਲਾ ਉਮੀਦਵਾਰ ਨੀਤੀ ਬੰਸਲ ਅਤੇ ਵਾਰਡ ਨੰਬਰ 13 ਤੋਂ ਮਹਿਲਾ ਊਮੀਦਵਾਰ ਸੀਮਾ ਰਾਣੀ ਨੂੰ ਕਾਊਂਸਲਰ ਲਈ ਚੁਣਿਆ ਗਿਆ ਹੈ।

Leave a Reply

Your email address will not be published. Required fields are marked *