ਪਟਿਆਲਾ

ਅਸ਼ਲੀਲ ਫੋਟੋਆਂ ਬਣਾਕੇ ਇੰਸਟਾਗ੍ਰਾਮ ‘ਤੇ ਅਪਲੋਡ ਕਰਨ ਵਾਲਾ ਪੁਲਿਸ ਦੀ ਹਿਰਾਸਤ ਵਿੱਚ

ਪਟਿਆਲਾ, 19 ਦਸੰਬਰ (ਮਧੂਸਾਰ ਬਿਊਰੋ) ਸੀਨੀਅਰ ਕਪਤਾਨ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਪਟਿਆਲਾ ਪੁਲਿਸ ਨੇ ਲੜਕੀਆਂ ਦੀਆਂ ਫੋਟੋਆਂ ਐਡਿਟ ਕਰਕੇ ਅਸ਼ਲੀਲ ਫੋਟੋਆਂ ਬਣਾਕੇ ਇੰਸਟਾਗ੍ਰਾਮ ‘ਤੇ ਅਪਲੋਡ ਕਰਨ ਵਾਲੇ ਸੁਨੀਲ ਕੁਮਾਰ ਪੁੱਤਰ ਫਤਿਹ ਚੰਦ ਵਾਸੀ ਸਰਾਏ ਦਾਸ ਕਲੋਨੀ, ਨਾਭਾ ਦੇ ਖਿਲਾਫ ਮੁਕੱਦਮਾ ਨੰਬਰ 127 ਮਿਤੀ 14.12.2018 ਅ/ਧ 66-ਡੀ, 67, 67-ਏ ਇੰਨਫੋਰਮੇਸ਼ਨ ਐਂਡ ਟੈਕਨੌਲੋਜੀ ਐਕਟ 2008, 506 ਹਿੰ:ਦੰ: ਥਾਣਾ ਕੋਤਵਾਲੀ ਨਾਭਾ ਦਰਜ ਕੀਤਾ ਗਿਆ ਸੀ।

ਜਾਣਕਾਰੀ ਦਿੰਦਿਆਂ ਦੱਸਿਆ ਕਿ ਮਦਨ ਲਾਲ ਖੰਨਾ ਪੁੱਤਰ ਕੇਸ਼ਵ ਰਾਮ ਖੰਨਾ ਅਤੇ ਦਿਨੇਸ਼ ਬੱਤਾ ਪੁੱਤਰ ਬ੍ਰਜੇਸ਼ ਬੱਤਾ ਵਾਸੀ ਨਾਭਾ ਨੇ ਕਿਸੇ ਅਣਪਛਾਤੇ ਵਿਅਕਤੀ ਖਿਲਾਫ ਇੰਸਟਾਗ੍ਰਾਮ ਆਈ.ਡੀ ‘ਤੇ ਉਨ੍ਹਾਂ ਦੀਆਂ ਲੜਕੀਆਂ ਦੀਆਂ ਅਸ਼ਲੀਲ ਫੋਟੋਆਂ ਬਣਾਕੇ ਉਨ੍ਹਾਂ ਦੀਆਂ ਇੰਸਟਾਗ੍ਰਾਮ ਆਈ.ਡੀ ਤੇ ਭੇਜਣ ਅਤੇ ਧਮਕੀਆਂ ਦੇਣ ਬਾਬਤ ਦਰਖਾਸਤਾਂ ਦਿੱਤੀਆਂ ਸੀ। ਇਨ੍ਹਾਂ ਦਰਖਾਸਤਾਂ ਦੀ ਪੜਤਾਲ ਐਸ.ਆਈ ਤਰਨਦੀਪ ਕੌਰ ਇੰਚਾਰਜ ਸਾਈਬਰ ਕਰਾਈਮ, ਪਟਿਆਲਾ ਨੂੰ ਸੌਂਪੀਆਂ ਗਈਆਂ, ਜਿਨ੍ਹਾਂ ਵੱਲੋਂ ਇੰਸਟਾਗ੍ਰਾਮ ਅਤੇ ਫੇਸਬੁੱਕ ਦੀਆਂ ਕੰਪਨੀਆਂ ਪਾਸੋ ਰਿਕਾਰਡ ਹਾਸਲ ਕਰਨ ਉਪਰੰਤ ਦਰਖਾਸਤਾਂ ਦੀ ਡੁੰਘਾਈ ਨਾਲ ਪੜਤਾਲ ਕੀਤੀ ਗਈ, ਜੋ ਪੜਤਾਲ ਦੌਰਾਨ ਉਕਤ ਇੰਸਟਾਗ੍ਰਾਮ ਆਈ. ਡੀ ਸੁਨੀਲ ਕੁਮਾਰ ਉਕਤ ਵੱਲੋ ਚਲਾਈ ਜਾਣੀ ਪਾਈ ਗਈ ਜੋ ਕਿ ਇਕ ਹੀ ਇੰਸਟਾਗ੍ਰਾਮ ਆਈ.ਡੀ ਦਾ ਨਾਮ ਬਦਲ ਕੇ ਵੱਖ-ਵੱਖ ਨਾਵਾਂ ਤੋ ਚਲਾ ਰਿਹਾ ਸੀ ਅਤੇ ਲੜਕੀਆਂ ਦੀਆਂ ਫੋਟੋਆਂ ਨਾਲ ਛੇੜਛਾੜ ਕਰਕੇ ਅਸ਼ਲੀਲ ਬਣਾਕੇ ਫਿਰ ਇੰਸਟਾਗ੍ਰਾਮ ‘ਤੇ ਅਪਲੋਡ ਕਰ ਦਿੰਦਾ ਸੀ।
ਸ੍ਰੀ ਸਿੱਧੂ ਨੇ ਅੱਗੇ ਦੱਸਿਆ ਕਿ ਐਸ.ਆਈ ਤਰਨਦੀਪ ਕੌਰ ਜਿਸ ਨੂੰ ਕਿ ਕੁੱਝ ਸਮਾਂ ਪਹਿਲਾਂ ਹੀ ਬਤੌਰ ਇੰਚਾਰਜ ਸਾਈਬਰ ਕਰਾਈਮ ਤਾਇਨਾਤ ਕੀਤਾ ਗਿਆ ਹੈ, ਨੇ ਬੜੀ ਮਿਹਨਤ ਨਾਲ ਤਕਨੀਕੀ ਸਹਾਇਤਾ ਨਾਲ ਜਲਦੀ ਹੀ ਜਾਅਲੀ ਆਈ.ਡੀ ਦੀ ਵਰਤੋ ਕਰ ਰਹੇ ਦੋਸ਼ੀ ਨੂੰ ਟਰੇਸ ਕਰਕੇ ਮਿਤੀ 19.12.2018 ਨੂੰ ਨਾਭਾ ਤੋਂ ਗ੍ਰਿਫ਼ਤਾਰ ਕੀਤਾ ਗਿਆ। ਐਸ.ਐਸ.ਪੀ ਨੇ ਕਿਹਾ ਕਿ ਦੋਸ਼ੀ ਭਾਵੇਂ ਕਿਨ੍ਹਾਂ ਵੀ ਸ਼ਾਤਿਰ ਕਿਉਂ ਨਾ ਹੋਵੇ, ਉਹ ਕਾਨੂੰਨ ਦੀ ਗ੍ਰਿਫ਼ਤ ਤੋ ਨਹੀ ਬੱਚ ਸਕਦਾ।

Leave a Reply

Your email address will not be published. Required fields are marked *