ਪਟਿਆਲਾ

ਕਾਮਰੇਡ ਭਗਵਾਨ ਸਿੰਘ ਅਣਖੀ ਦੀ 27ਵੀਂ ਸਲਾਨਾ ਬਰਸੀ ਮਨਾਈ

ਸਰਕਾਰ ਮਜਦੂਰ ਵਿਰੋਧੀ ਕਾਨੂੰਨ ਬਣਾ ਕੇ ਮਜਦੂਰਾਂ ਦੀ ਲੁੱਟ ਕਰ ਰਹੀ ਹੈ : ਮੁਲਾਜ਼ਮ ਆਗੂ
ਪਟਿਆਲਾ 19 ਦਸੰਬਰ (ਕੰਵਰ ਬੇਦੀ/ਮਧੂਸਾਰ ਬਿਊਰੋ) ਪੀ.ਐਸ.ਈ.ਬੀ. ਇੰਪਲਾਈਜ਼ ਫੈਡਰੇਸ਼ਨ ਰਜਿ: ਵੱਲੋਂ ਫੈਕਟਰੀ ਏਰੀਆ ਪਟਿਆਲਾ ਵਿਖੇ ਜੱਥੇਬੰਦੀ ਦੇ ਸਾਬਕਾ ਪ੍ਰਧਾਨ ਕਾਮਰੇਡ ਭਗਵਾਨ ਸਿੰਘ ਅਣਖੀ ਦੀ 27ਵੀਂ ਸਲਾਨਾ ਬਰਸੀ ਮਨਾਈ ਗਈ, ਜਿਸ ਵਿੱਚ ਪੰਜਾਬ ਦੇ ਕੋਨੇ-ਕੋਨੇ ਹਜਾਰਾਂ ਬਿਜਲੀ ਕਾਮਿਆਂ ਨੇ ਸ਼ਮੂਲੀਅਤ ਕੀਤੀ ਅਤੇ ਵਿਛੜੇ ਸੂਬਾਈ ਆਗੂਆਂ ਅਤੇ ਵਰਕਰਾਂ ਨੂੰ ਦੋ ਮਿੰਟ ਮੋਨ ਧਾਰ ਕੇ ਭਾਵਭਿੰਨੀ ਸ਼ਰਧਾਂਜਲੀ ਅਰਪਤ ਕੀਤੀ ਗਈ।

ਸਾਥੀ ਬਲਵਿੰਦਰ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਕੀਤੇ ਸ਼ਰਧਾਂਜਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਕਾਮਰੇਡ ਜੋਗਿੰਦਰ ਦਿਆਲ ਮੈਂਬਰ ਕੌਮੀ ਕੌਂਸਲ ਅਤੇ ਕੰਟਰੋਲ ਕਮਿਸ਼ਨ ਸੀ.ਪੀ.ਆਈ. ਨੇ ਕਿਹਾ ਕਿ ਕਾਮਰੇਡ ਅਣਖੀ ਬਿਜਲੀ ਮੁਲਾਜਮਾਂ ਦੇ ਹੀ ਨਹੀਂ ਸਮੁੱਚੀ ਮਿਹਨਤਕਸ਼ ਜਨਤਾ ਦੇ ਸੁਲਝੇ ਹੋਏ ਆਗੂ ਸਨ, ਜਿਨ੍ਹਾਂ ਦੀ ਅਗਵਾਈ ਵਿੱਚ ਬਿਜਲੀ ਮੁਲਾਜਮਾਂ ਨੇ ਸਾਨਾਮਤੇ ਸੰਘਰਸ਼ ਲੜ ਕੇ ਮੁਲਾਜਮਾਂ ਦੀਆਂ ਬੁਨਿਆਦੀ ਮੰਗਾਂ ਮਨਵਾਈਆਂ। ਉਨ੍ਹਾਂ ਕੇਂਦਰ ਸਰਕਾਰ ਦੀਆਂ ਮੁਲਾਜਮ, ਮਜਦੂਰ ਅਤੇ ਮਿਹਨਤਕਸ਼ ਜਨਤਾ ਵਿਰੋਧੀ ਨੀਤੀਆਂ ਦੀ ਸਖਤ ਨਿੰਦਾ ਕੀਤੀ ਅਤੇ ਕਿਹਾ ਕਿ ਸਰਕਾਰ ਮਜਦੂਰ ਵਿਰੋਧੀ ਕਾਨੂੰਨ ਬਣਾ ਕੇ ਮਜਦੂਰਾਂ ਦੀ ਲੁੱਟ ਕਰ ਰਹੀ ਹੈ। ਫਿਰਕਾਪ੍ਰਸਤੀ ਨੂੰ ਸਹਿ ਦੇ ਕੇ ਦੇਸ਼ ਨੂੰ ਵੰਡਣ ਦੀਆਂ ਨੀਤੀਆਂ ਅਪਨਾ ਰਹੀ ਹੈ। ਉਨ੍ਹਾਂ ਕਿਹਾ ਕਿ ਭਾਰਤੀ ਕਮਿਊਨਿਸਟ ਪਾਰਟੀ ਪਹਿਲਾਂ ਤੋਂ ਹੀ ਕਹਿੰਦੀ ਆ ਰਹੀ ਹੈ ਕਿ ਦਿੱਲੀ ਅਤੇ ਹੋਰ ਥਾਵਾਂ ਹੋਏ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਖਤ ਸਜਾਵਾਂ ਦਿੱਤੀਆਂ ਜਾਣ ਅਤੇ ਸਪੈਸ਼ਨ ਟਰਾਇਲ ਕਰਕੇ ਅੱਗੇ ਕਾਰਵਾਈ ਕੀਤੀ ਜਾਵੇ। ਸਰਕਾਰ ਨਿਜੀਕਰਨ ਨੁੰ ਬੜਾਵਾ ਦੇ ਕੇ ਨਿਜੀ ਪੂੰਜੀਪਤੀਆਂ ਨੂੰ ਖੁੱਲੀਆਂ ਰਿਆਇਤਾਂ ਦੇ ਰਹੀ ਹੈ। ਉਨ੍ਹਾਂ ਪਬਲਿਕ ਸੈਕਟਰ ਦੀ ਰਾਖੀ ਲਈ ਮੁਲਾਜਮ ਏਕਤਾ ਕਰਕੇ ਸਾਂਝੇ ਸੰਘਰਸ਼ ਉਸਾਰਨ ਤੇ ਜੋਰ ਦਿੱਤਾ।ਸਾਥੀ ਭੁਪਿੰਦਰ ਸਾਂਬਰ ਨੇ ਸ਼ਰਧਾਂਜੀ ਭੇਂਟ ਕਰਦਿਆਂ ਮਜਦੂਰਾਂ, ਕਿਸਾਨਾਂ ਅਤੇ ਮਿਹਨਤਕਸ਼ਾਂ ਨੂੰ ਇੱਕਜੁੱਟ ਹੋਣ ਦਾ ਸੱਦਾ ਦਿੱਤਾ।
ਸਾਥੀ ਬਲਵਿੰਦਰ ਸਿੰਘ ਸੰਧੂ ਨੇ ਲਾਲ ਝੰਡਾ ਲਹਿਰਾਇਆ। ਸਾਥੀ ਕਰਮਚੰਦ ਭਾਰਦਵਾਜ ਪੈਟਰਨ ਨੇ ਸ਼ਰਧਾਂਜਲੀ ਸਮਾਗਮ ਦਾ ਉਦਘਾਟਨ ਕਰਦਿਆਂ ਕਿਹਾ ਕਿ ਸਾਥੀ ਭਗਵਾਨ ਸਿੰਘ ਅਣਵੀ ਇੰਨਕਲਾਬੀ ਸੰਘਰਸ਼ਾਂ ਦੇ ਪ੍ਰੇਰਨਾ ਸਰੋਤ, ਨਿਧੜਕ ਅਤੇ ਅਣਖੀਲੇ ਆਗੂ ਸਨ, ਜਿਨ੍ਹਾਂ ਦੀ ਪ੍ਰੇਰਨਾ ਸਦਕਾ ਬਿਜਲੀ ਮੁਲਾਜਮਾਂ ਨੇ ਸੰਘਰਸ਼ਾਂ ਰਾਹੀਂ ਮਹੱਤਵਪੂਰਨ ਮੰਗਾਂ ਮਨਵਾਈਆ, ਉਨ੍ਹਾਂ ਮੁਲਾਜਮਾਂ ਨੂੰ ਅਪੀਲ ਕੀਤੀ ਕਿ ਸਾਥੀ ਅਣਖੀ ਦੇ ਪਾਏ ਪੂਰਨਿਆਂ ਤੇ ਚੱਲ ਕੇ ਏਕਤਾ ਮਜਬੂਤ ਕੀਤੀ ਜਾਵੇ। ਸਾਥੀ ਜਗਜੀਤ ਸਿੰਘ ਜੋਗਾ ਮੈਂਬਰ ਕੌਮੀ ਕੌਂਸਲ ਅਤੇ ਸਹਾਇਕ ਸਕੱਤਰ ਸੀ.ਪੀ.ਆਈ. ਨੇ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ ਕਿ ਸਾਥੀ ਅਣਖੀ ਸਮੁੱਚੇ ਮਜਦੂਰਾਂ ਦੇ ਉੱਘੇ ਟਰੇਡ ਯੂਨੀਅਨ ਆਗੂ ਸਨ, ਵਿਰੋਧੀ ਜੱਥੇਬੰਦੀਆਂ ਵੀ ਉਨ੍ਹਾਂ ਦਾ ਸਤਿਕਾਰ ਕਰਦੀਆਂ ਸਨ। ਉਨ੍ਹਾਂ ਇੱਕ ਅਦਾਰਾ ਇੱਕ ਜੱਥੇਬੰਦੀ ਦੇ ਸਿਧਾਂਤ ਤੇ ਜੱਥੇਬੰਦੀ ਨੂੰ ਮਜਬੂਤ ਕਰਨ ਦਾ ਸੱਦਾ ਦਿੰਦਿਆ ਮੁਲਾਜਮ ਮਜਦੂਰਾਂ ਅਤੇ ਮਿਹਨਤਕਸ਼ਾਂ ਨੂੰ ਖੱਬੀ ਲਹਿਰ ਲਈ ਕੰਮ ਕਰਨ ਲਈ ਪ੍ਰੇਰਿਆ ਅਤੇ ਪਬਲਿਕ ਸੈਕਟਰ ਦੀ ਰਾਖੀ ਲਈ ਇੱਕਜੁੱਟ ਹੋਣ ਲਈ ਕਿਹਾ।
ਸ਼ਰਧਾਂਜਲੀ ਸਮਾਗਮ ਸਮੇਂ ਸਾਥੀ ਭਗਵਾਨ ਸਿੰਘ ਅਣਖੀ ਦੇ ਪਰਿਵਾਰ ਅਤੇ ਹੋਰ ਆਗੂਆਂ ਦੇ ਪਰਿਵਾਰਾਂ ਨੂੰ ਸਨਮਾਨਤ ਕੀਤਾ ਗਿਆ। ਸਾਥੀ ਅਣਖੀ ਦੀ ਯਾਦ ਵਿੱਚ ਸਾਲ 2019 ਦੀ ਡਾਇਰੀ ਰਲੀਜ ਕੀਤੀ ਗਈ । ਇਸ ਮੌਕੇ ਨਵਾ ਜਮਾਨਾ ਅਖਬਾਰ ਨੇ ਵਿਸ਼ੇਸ਼ ਸਪਲੀਮੈਂਟ ਜਾਰੀ ਕੀਤਾ। ਸਾਥੀ ਰਣਬੀਰ ਸਿੰਘ ਢਿੱਲੋਂ ਮੀਤ ਪ੍ਰਧਾਨ ਪ.ਸ.ਸ.ਫ. ਨੇ ਪੰਜਾਬ ਸਰਕਾਰ ਦੀ ਨਿੰਦਾ ਕਰਦਿਆਂ ਕਿਹਾ ਕਿ ਉਹ ਮੁਲਾਜਮਾਂ ਦੀਆਂ ਮੰਗਾਂ ਮੰਨ ਕੇ ਲਾਗੂ ਨਹੀਂ ਕਰ ਰਹੀ, ਛੇਵੇਂ ਪੇ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ ਅਤੇ ਡੀ.ਏ. ਦੀਆਂ ਕਿਸ਼ਤਾਂ ਦੇਣ ਤੋਂ ਇਨਕਾਰੀ ਹੈ। ਕੇਂਦਰ ਪੱਧਰ ਤੇ ਮੁਲਾਜਮ ਮੰਗਾਂ ਦੀ ਪੂਰਤੀ ਲਈ 8,9 ਜਨਵਰੀ 2019 ਨੂੰ ਹੜਤਾਲ ਦਾ ਸੱਦਾ ਦਿੰਦਿਆ ਵੱਧ ਚੜ੍ਹ ਭਾਗ ਲੈਣ ਦੀ ਅਪੀਲ ਕੀਤੀ। ਇਸ ਮੌਕੇ ਜੱਥੇਬੰਦੀ ਵੱਲੋਂ ਫਿਰਕਾਪ੍ਰਸਤੀ, ਮੁਲਾਜਮ ਮੰਗਾਂ, ਨਵੀਂ ਭਰਤੀ, ਅਗੇਤ ਅਧਾਰ ਤੇ ਨੌਕਰੀ, ਮਹਿੰਗਾਈ ਅਤੇ ਪਾਵਰ ਕਾਮ ਅਤੇ ਟਰਾਸਕੋ ਦੀ ਮੈਨੇਜਮੈਂਟ ਦੀ ਮੁਲਾਜਮ ਵਿਰੋਧੀ ਨੀਤੀ ਵਿਰੁੱਧ ਮਤੇ ਪਾਸ ਕੀਤੇ ਗਏ। ਸ਼ਰਧਾਂਜਲੀ ਸਮਾਗਮ ਨੂੰ ਹੋਰਨਾਂ ਤੋਂ ਇਲਾਵਾ ਸਰਬ ਸਾਥੀ ਮਨੋਹਰ ਲਾਲ ਟੈਲੀਕਾਮ ਆਗੂ, ਰਣਬੀਰ ਸਿੰਘ ਪਾਤੜਾਂ ਸੀਨੀਅਰ ਮੀਤ ਪ੍ਰਧਾਨ, ਟੀ.ਐਸ.ਯੂ. ਫਲਜੀਤ ਸਿੰਘ ਪ੍ਰਧਾਨ ਇੰਪਲਾਈਜ਼ ਫੈਡਰੇਸ਼ਨ, ਸਿਕੰਦਰ ਨਾਥ ਜਨਰਲ ਸਕੱਤਰ, ਨਛੱਤਰ ਸਿੰਘ ਰਣੀਆ, ਗੋਬਿੰਦ ਕਾਂਤ ਝਾਅ, ਰਾਮ ਸਿੰਘ, ਪੂਰਨ ਸਿੰਘ ਗੁੰਮਟੀ, ਕਰਮਜੀਤ ਸਿੰਘ, ਲੱਲੂ ਰਾਮ, ਕੁਲਵਿੰਦਰ ਸਿੰਘ, ਅਮਰੀਕ ਨੂਰਪੁਰ, ਰਛਪਾਲ ਸੰਧੂ, ਰਾਕੇਸ਼ ਕੁਮਾਰ ਭਾਰਗਵ, ਕਰਮਚੰਦ ਖੰਨਾ, ਬ੍ਰਿਜ ਲਾਲ, ਸੁਰਿੰਦਰ ਸਿੰਘ ਸੁਨਾਮ, ਬਲਦੇਵ ਸਿੰਘ ਆਦਿ ਆਗੂਆਂ ਨੇ ਸੰਬੋਧਨ ਕੀਤਾ। ਜੱਥੇਬੰਦੀ ਵੱਲੋਂ ਪਟਿਆਲਾ ਸਰਕਲ ਦੇ ਸਾਥੀਆਂ ਦਾ ਵਧੀਆ ਚਾਹ ਅਤੇ ਲੰਗਰ ਦਾ ਪ੍ਰਬੰਧ ਕਰਨ ਤੇ ਉਚੇਚਾ ਧੰਨਵਾਦ ਕੀਤਾ ਗਿਆ। ਸਮਾਗਮ ਸਥਾਨ ਅਤੇ ਇਲਾਕਾ ਝੰਡੀਆਂ ਤੇ ਮਾਟੋਆਂ ਨਾਲ ਵਧੀਆ ਤਰੀਕੇ ਨਾਲ ਸਜਾਇਆ ਗਿਆ। ਜੱਥੇਬੰਦੀ ਵੱਲੋਂ ਪਿਛਲੇ ਸਮੇਂ ਦੌਰਾਨ ਕੀਤੇ ਸੰਘਰਸ਼ਾ ਤੇ ਮੁਲਾਜਮ ਮੰਗਾਂ ਦੀਆਂ ਪ੍ਰਾਪਤੀ ਸਬੰਧੀ ਫਲੈਕਸ ਬੋਰਡ ਲਾ ਕੇ ਮੁਲਾਜਮਾਂ ਨੂੰ ਜਾਣਕਾਰੀ ਦਿੱਤੀ ਗਈ। ਸਟੇਜ ਦਾ ਸੰਚਾਲਣ ਸਾਥੀ ਸਿਕੰਦਰ ਨਾਥ ਨੇ ਬਾਖੂਬੀ ਕੀਤਾ।

Leave a Reply

Your email address will not be published. Required fields are marked *