ਸਿੱਖ ਵਿਰੋਧੀ ਦੰਗਿਆਂ ਦੇ ਦੋਸ਼ੀ ਨੂੰ ਉਮਰ ਕੈਦ ਦੀ ਸਜ਼ਾ ਦਾ ਫੈਸਲਾ ਸ਼ਲਾਘਾਯੋਗ : ਬੁੱਧਜੀਵੀ
ਫਾਂਸੀ ਦੀ ਸਜਾ ਮਿਲਣੀ ਚਾਹੀਦੀ ਸੀ ਸੱਜਣ ਨੂੰ
ਪਟਿਆਲਾ, 19 ਦਸੰਬਰ (ਕੰਵਰ ਬੇਦੀ/ਮਧੂਸਾਰ ਬਿਊਰੋ) ਸਿੱਖ ਬੁੱਧੀਜੀਵੀ ਕੌਂਸਲ ਦੇ ਪ੍ਰਧਾਨ ਪ੍ਰੋ. ਬਲਦੇਵ ਸਿੰਘ ਬਲੂਆਣਾ ਨੇ ਦਿੱਲੀ ਹਾਈਕੋਰਟ ਵਲੋਂ 1984 ਦੇ ਸਿਖ ਵਿਰੋਧੀ ਦੰਗੇ ਕਰਵਾਉਣ ਵਾਲੇ ਪ੍ਰਮੁਖ ਦੋਸ਼ ਸੱਜਣ ਕੁਮਾਰ ਨੂੰ ਉਮਰ ਭਰ ਦੀ ਕੈਦ ਦਾ ਫੈਸਲਾ ਕਰਨ ਦੀ ਭਰਵੀਂ ਸ਼ਲਾਘਾ ਕਰਦਿਆਂ ਕਿਹਾ ਹੈ ਕਿ ਇਹ ਦੇਰ ਆਏ ਦਰੁਸਤ ਆਏ ਵਾਲੀ ਗੱਲ ਹੋਈ ਹੈ। ਭਾਵੇਂ 1984 ਦੇ ਸਿਖ ਵਿਰੋਧੀ ਦੰਗਿਆਂ ਹੋਇਆਂ ਨੂੰ 34 ਸਾਲ ਬੀਤ ਗਏ ਹਨ। 84 ਦੇ ਦੰਗਿਆਂ ਵਿਚ ਕਿੰਨੇ ਹੀ ਸਿਖ ਗਲਾਂ ਵਿਚ ਟਾਇਰ ਪਾ ਪਾ ਕੇ ਸਾੜੇ ਗਏ ਸਨ ਜਿਸਦਾ ਜ਼ਿਕਰ ਤਾਰ ਕੁੰਡੇ ਕਮਿਸ਼ਨ ਨੇ ਆਪਣੀ ਕਿਤਾਬ ‘ਦੋਸ਼ੀ ਕੌਣ ਹੈ’ ਵਿਚ ਕੀਤਾ ਸੀ।
ਬੁੱਧੀਜੀਵੀ ਕੌਂਸਲ ਦੀ ਕੋਰ ਕਮੇਟਂ ਦੇ ਮੈਂਬਰ ਜਿਨ੍ਹਾਂ ਵਿਚ ਪ੍ਰੋ. ਮੁਖਤਿਆਰ ਸਿੰਘ ਢਿਲੋਂ, ਪ੍ਰੋ. ਹਿੰਮਤ ਸਿੰਘ ਪੰਜਾਬੀ ਯੂਨੀਵਰਸਿਟੀ, ਡਾ. ਗੁਰਮੀਤ ਸਿੰਘ ਸਿੱਧੂ ਪੰਜਾਬੀ ਯੂਨੀਵਰਸਿਟੀ, ਪ੍ਰੋ. ਅਮਰੀਕ ਸਿੰਘ ਪੰਜਾਬੀ ਯੂਨੀਵਰਸਿਟੀ, ਸ੍ਰ. ਗੁਰਦੀਪ ਸਿੰਘ ਵਾਲੀਆ ,ਡਾ. ਓ.ਪੀ. ਸਿੰਘ ਕੰਡੇ, ਪ੍ਰਿਸੀਪਲ ਗਿਆਨ ਸਿੰਘ , ਪ੍ਰਿਸੀਪਲ ਜਰਨੈਲ ਸਿੰਘ,ਪ੍ਰਿਸੀਪਲ ਇੰਦਰਜੀਤ ਸਿੰਘ ਨੇ ਪੱਤਰਕਾਰਾਂ ਨਾਲ ਗੱਲ ਬਾਤ ਕਰਦਿਆਂ ਕਿਹਾ ਕਿ 84 ਵਿਚ 3000 ਤੋਂ ਵੱਧ ਸਿੱਖਾਂ ਦੀ ਹੱਤਿਆ ਕੀਤੀ ਗਈ ਸੀ। ਇਸ ਲਈ ਸੱਜਣ ਕੁਮਾਰ ਤੇ ਉਸ ਦੇ ਸਾਥੀਆਂ ਨੂੰ ਘੱਟੋ ਘੱਟ ਫ਼ਾਂਸੀ ਦੀ ਸਜ਼ਾ ਮਿਲਣੀ ਚਾਹੀਦੀ ਹੈ ਤਾਂ ਹੀ ਸਿੱਖ ਕੌਮ ਦੇ ਹਿਰਦਿਆਂ ਨੂੰ ਸ਼ਾਂਤ ਕੀਤਾ ਜਾ ਸਕਦਾ ਹੈ ਅਤੇ ਉਨ੍ਹਾਂ ਦੇ ਮਨ ਉਪਰ ਹੋਏ ਜਖ਼ਮਾਂ ‘ਤੇ ਮੱਲ੍ਹਮ ਪੱਟੀ ਲਗ ਸਕਦੀ ਹੈ। ਇਨ੍ਹਾਂ ਸਿਖ ਬੁੱਧੀਜੀਵੀਆਂ ਨੇ ਕਿਹਾ ਹੈ ਕਿ ਉਹ ਸਿਖਾਂ ਦੇ ਇਨ੍ਹਾਂ ਹੱਤਿਆਰਿਆਂ ਨੂੰ ਜਦ ਤਕ ਫਾਂਸੀ ਨਹੀਂ ਮਿਲਦੀ, ਕੌਮ ਕਦੇ ਸ਼ਾਂਤ ਨਹੀਂ ਹੋਵੇਗੀ।

