ਅਮਰਜੀਤ ਕੰਵਰ ਦਾ ਕਾਵਿ-ਸੰਗ੍ਰਹਿ ਚੁੱਪ ਦਾ ਫਾਸਲਾ ਲੋਕ ਅਰਪਣ
ਪਟਿਆਲਾ 24 ਅਪ੍ਰੈਲ (ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ ਦੇ ਗੁਰੂ ਗੋਬਿੰਦ ਸਿੰਘ ਭਵਨ ਵਿਖੇ ਅਮਰਜੀਤ ਕੰਵਰ ਦਾ ਕਾਵਿ ਸੰਗ੍ਰਹਿ ੋਚੁੱਪ ਦਾ ਫਾਸਲਾ, ਧਰਮ ਅਧਿਐਨ ਵਿਭਾਗ ਦੇ ਮੁਖੀ ਡਾ. ਗੁਰਮੀਤ ਸਿੰਘ ਸਿੱਧੂ, ਸ੍ਰੀ ਕਿਰਪਾਲ ਕਜ਼ਾਕ, ਰਾਜਵਿੰਦਰ ਸਿੰਘ ਰਾਹੀ ਕਹਾਣੀਕਾਰ ਪਵਨ ਪਰਿੰਦਾ, ਪੱਤਰਕਾਰ ਪ੍ਰਸ਼ੋਤਮ ਬੱਲੀ, ਪ੍ਰਵੀਨ ਨਾਗਰ, ਡਾ.ਸੰਪੂਰਨ ਸਿੰਘ ਟੱਲੇਵਾਲ ਸਿਮਰਜੀਤ ਸਿੰਘ, ਵਲੋਂ ਲੋਕ ਅਰਪਣ ਕੀਤਾ ਗਿਆ ਇਸ ਮੌਕੇ ਤੇ ਡਾ.ਸਰਬਜੀਤ ਸਿੰਘ ਘੁੰਮਣ, ਡਾ. ਸੁਰਜੀਤ ਸਿੰਘ ਭੱਟੀ, ਗੁਰਮੇਲ ਸਿੰਘ, ਪਰਮਿੰਦਰ ਸਿੰਘ ਸੌ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਖੋਜ਼ ਵਿਦਿਆਰਥੀ ਹਾਜ਼ਰ ਸਨ।
ਚੁੱਪ ਦਾ ਫਾਸਲਾ ਕਾਵਿ ਸੰਗ੍ਰਹਿ ਤੇ ਬੋਲਦਿਆਂ ਸ੍ਰੀ ਕਿਰਪਾਲ ਕਜ਼ਾਕ ਨੇ ਕਿਹਾ ਕਿ ਅਮਰਜੀਤ ਕੰਵਰ ਦੀ ਕਵਿਤਾ ਸਮਾਜ ਦੇ ਸ਼ੋਰ ਨੂੰ ਨਹੀ; ਚੁੱਪ ਨੂੰ ਪ੍ਰਗਟ ਕਰਦੀ ਹੈ, ਚੁੱਪ ਖਤਰਨਾਕ ਹੁੰਦੀ ਹੈ, ਜਿਸ ਤੋਂ ਸਮੇਂ ਦੀਆਂ ਸਰਕਾਰਾਂ ਅਤੇ ਹਾਕਮ ਡਰਦੇ ਰਹਿੰਦੇ ਹਨ।ਡਾ. ਗੁਰਮੀਤ ਸਿੰਘ ਸਿੱਧੂ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਕਵੀਆਂ ਨੂੰ ਬੇਹੱਦ ਪ੍ਰੇਮ ਕਰਦੇ ਅਤੇ ਉਨ੍ਹਾਂ ਦੇ ਦਰਬਾਰ ਵਿਚ ਕਵੀ ਆਪਣੀਆਂ ਰਚਨਾਵਾਂ ਪੇਸ਼ ਕਰਦੇ ਸਨ, ਉਹਨਾਂ ਨੇ ਕਵੀਆਂ ਨੂੰ ਹਮੇਸ਼ਾ ਕਾਵਿ ਸਿਰਜਣਾਂ ਲਈ ਉਤਸ਼ਾਹਤ ਕੀਤਾ ਸੀ। ਅੱਜ ਉਹਨਾਂ ਦੀ ਯਾਦ ੋਚ ਬਣੇ ਗੁਰੂ ਗੋਬਿੰਦ ਸਿੰਘ ਭਵਨ ਵਿੱਚ ਕਵਿਤਾ ਦੀ ਕਿਤਾਬ ਲੋਕ ਅਰਪਣ ਕਰਦਿਆਂ ਖੁਸ਼ੀ ਹੋ ਰਹੀ ਹੈ। ਉਹਨਾ ਕਿਹਾ ਕਿ ਗੁਰੂ ਸਾਹਿਬ ਨੇ ਵਿਚਾਰਾਂ ਦੇ ਪ੍ਰਗਟਾਵੇ ਦੀ ਅਜ਼ਾਦੀ ਲਈ ਹਰ ਤਰ੍ਹਾਂ ਦੀ ਕੁਰਬਾਨੀ ਕੀਤੀ ਸੀ, ਸਾਨੂੰ ਵੀ ਵਿਚਾਰਾਂ ਦੇ ਪ੍ਰਗਟਾਵੇ ਦੀ ਅਜ਼ਾਦੀ ਦਾ ਸੁਆਗਤ ਕਰਨਾ ਚਾਹੀਦਾ ਹੈ= ਅੰਤ ਵਿੱਚ ਉਹਨਾਂ ਸਾਰੇ ਸੱਜਣਾਂ ਦਾ ਧੰਨਵਾਦ ਕੀਤਾ।ਉਘੇ ਲੇਖਕ ਰਾਜਵਿੰਦਰ ਸਿੰਘ ਰਾਹੀ ਤੇ ਸਟੇਜ਼ ਦਾ ਸੰਚਾਲਨ ਕਰਦਿਆਂ ਅਮਰਜੀਤ ਕੰਵਰ ਦੀ ਕਾਵਿਤਾ ਬਾਰੇ ਜਾਣਕਾਰੀ ਦਿਤੀ ਅਤੇ ਕਿਹਾ ਕਿ ਉਸ ਦੀਆਂ ਕਾਵਿਤਾਵਾਂ ਨਿਰਾਸ਼ਤਾ ਤੋਂ ਉਮੀਦ ਦਾ ਸਫਰ ਤਹਿ ਕਰਦੀਆਂ ਹਨ।

