ਪਟਿਆਲਾ

ਚਾਇਨਾ ਡੋਰ ਦੇ 785 ਗੱਟੂਆਂ ਸਮੇਤ ਦੋ ਕੀਤੇ ਕਾਬੂ

ਅੰਮ੍ਰਿਤਸਰ 20 ਦਸੰਬਰ (ਸੁਖਬੀਰ ਸਿੰਘ/ਮਧੂਸਾਰ ਬਿਊਰੋ) ਸ਼ਹਿਰ ਅੰਦਰ ਚਾਈਨਾ ਡੋਰ ਜਿਸ ਨੂੰ ਖੂਨੀ ਡੋਰ ਦਾ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਉਸ ਦੀ ਮਕੁੰਮਲ ਵਿਕਰੀ ਲਈ ਪੁਲਿਸ ਕਮਿਸ਼ਨਰ ਐਸ.ਐਸ ਸ੍ਰੀਵਾਸਤਵ ਵਲੋ ਜਾਰੀ ਨਿਰਦੇਸ਼ਾ ਦੀ ਪਾਲਣਾ ਕਰਦਿਆਂ ਥਾਣਾ ਮੁਖੀ ਸੁਲਤਾਨ ਵਿੰਡ ਇੰ: ਸੁਖਨਿੰਦਰ ਸਿੰਘ ਦੀ ਅਗਵਾਈ ਵਿੱਚ –ਏ.ਐਸ.ਆਈ ਪ੍ਰਵੀਨ ਕੁਮਾਰ ਇੰਚਾਰਜ ਪੁਲਿਸ ਚੌਕੀ ਕੋਟ ਮਿੱਤ ਸਿੰਘ ਵਲੋ ਸਪੈਸਲ ਨਾਕੇ ਬੰਦੀ ਦੌਰਾਨ ਦੋ ਵਿਆਕਤੀਆਂ ਪਾਸੋ 785 ਗੱਟੂ ਚਾਇਨਾਂ ਡੋਰ ਬ੍ਰਾਮਦ ਕੀਤੀ ਗਈ।

ਦੋਸ਼ੀਆਂ ਦੀ ਪਹਿਚਾਣ ਸੁਰਿੰਦਰ ਸਿੰਘ ਪੁੱਤਰ ਪੂਰਨ ਸਿੰਘ ਵਾਸੀ ਸੁਲਤਾਨਵਿੰਡ ਰੋਡ ਅਤੇ ਰਾਮੇਸ਼ ਕੁਮਾਰ ਪੁੱਤਰ ਕਿਸ਼ਨ ਲਾਲ ਵਾਸੀ ਸ਼ਰੀਫਪੁਰਾ ਵਜੋ ਹੋਈ ਹੈ। ਜਿੰਨਾਂ ਵਿਰੁੱਧ ਥਾਣਾ ਸੁਲਤਾਨਵਿੰਡ ਕੇਸ ਦਰਜ ਕਰਕੇ ਪੜਤਾਲ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *