ਪੰਜਾਬਪਟਿਆਲਾ

ਰਾਜਪੁਰਾ ਵਿਖੇ ਹੋਏ ਸੇਵਾ ਮੁਕਤ ਐਸ.ਈ ਦੇ ਅੰਨ੍ਹੇ ਕਤਲ ਦਾ ਚੌਥਾ ਦੋਸ਼ੀ ਪਿਸਤੌਲ ਸਮੇਤ ਗ੍ਰਿਫ਼ਤਾਰ

20 ਲੱਖ ਨਗਦ ਅਤੇ 50 ਲੱਖ ਦੇ ਡਰਾਫ਼ਟ ਹੋਏ ਬਰਾਮਦ
ਪੈਸੇ ਤੇ ਜਾਇਦਾਦ ਦੀ ਡੂੰਘਾਈ ਨਾਲ ਜਾਂਚ ਕਰਨ ਲਈ ਪੁਲਿਸ ਸੀ.ਏ. ਦੀਆਂ ਸੇਵਾਵਾਂ ਲੈ ਰਹੀ ਹੈ – ਐਸ.ਐਸ.ਪੀ
ਛੇ ਦਿਨਾਂ ਪੁਲਿਸ ਰਿਮਾਂਡ ਕੀਤਾ ਹਾਸਲ
ਪਟਿਆਲਾ, 26 ਦਸੰਬਰ (ਮਧੂਸਾਰ ਬਿਊਰੋ) ਪਟਿਆਲਾ ਪੁਲਿਸ ਨੇ ਰਾਜਪੁਰਾ ਨੇੜੇ ਬੀਤੀ 18 ਨਵੰਬਰ ਨੂੰ ਸਨਸਨੀਖੇਜ਼ ਢੰਗ ਨਾਲ ਕਤਲ ਕੀਤੇ ਸੇਵਾ ਮੁਕਤ ਐਸ.ਈ. ਸਵਰਨ ਸਿੰਘ ਦੇ ਅੰਨ੍ਹੇ ਕਤਲ ਦੇ ਮਾਮਲੇ ਨੂੰ ਹੱਲ ਕਰਦਿਆ ਕਤਲ ਦੇ ਮੁੱਖ ਦੋਸ਼ੀ ਚਰਨ ਸਿੰਘ ਉਰਫ਼ ਚਿੰਨੂ ਪੁੱਤਰ ਕੁਲਦੀਪ ਸਿੰਘ ਵਾਸੀ ਪਿੰਡ ਦੁਖੇੜੀ ਥਾਣਾ ਸਾਹਾ ਜ਼ਿਲ੍ਹਾ ਅੰਬਾਲਾ (ਹਰਿਆਣਾ) ਨੂੰ ਪਿਸਤੌਲ ਸਮੇਤ ਗ੍ਰਿਫ਼ਤਾਰ ਕਰ ਲਿਆ ਹੈ।

ਪੁਲਿਸ ਲਾਇਨ ਪਟਿਆਲਾ ਵਿਖੇ ਪੱਤਰਕਾਰ ਸੰਮੇਲਨ ਦੌਰਾਨ ਜਾਣਕਾਰੀ ਦਿੰਦਿਆ ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਰਾਜਪੁਰਾ ਵਿਖੇ ਪਿਛਲੇ ਮਹੀਨੇ ਹੋਏ ਸੇਵਾਮੁਕਤ ਐਸ.ਈ. ਦੇ ਹੋਏ ਅੰਨ੍ਹੇ ਕਤਲ ਦੇ ਸਬੰਧ ਵਿਚ ਦਰਜ ਮੁਕੱਦਮਾ ਨੰ: 87 ਮਿਤੀ 18.11.2018 ਅ/ਧ 302 ਹਿੰ:ਡੰ: 25,27/54/59 ਅਸਲਾ ਐਕਟ ਥਾਣਾ ਸਦਰ ਰਾਜਪੁਰਾ ਦੇ ਤਿੰਨ ਦੋਸ਼ੀ ਪਹਿਲਾਂ ਹੀ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ ਅਤੇ ਚੌਥਾ ਮੁੱਖ ਦੋਸ਼ੀ ਚਰਨ ਸਿੰਘ ਉਰਫ਼ ਚਿੰਨੂ ਪੁੱਤਰ ਕੁਲਦੀਪ ਸਿੰਘ ਵਾਸੀ ਪਿੰਡ ਦੁਖੇੜੀ ਥਾਣਾ ਸਾਹਾ ਜ਼ਿਲ੍ਹਾ ਅੰਬਾਲਾ (ਹਰਿਆਣਾ) ਭਗੌੜਾ ਸੀ, ਜਿਸ ਨੂੰ ਮੁਕੱਦਮਾ ਹਜਾ ਵਿੱਚ ਮਿਤੀ 25.12.2018 ਨੂੰ ਗ੍ਰਿਫ਼ਤਾਰ ਕਰਕੇ ਵਾਰਦਾਤ ਵਿਚ ਵਰਤਿਆ ਦੇਸੀ ਪਿਸਤੌਲ 32 ਬੋਰ ਮੈਗਜੀਨ ਵਾਲਾ, 2 ਜਿੰਦਾ ਅਤੇ 01 ਖੋਲ ਕਾਰਤੂਸ ਬ੍ਰਾਮਦ ਕਰਵਾਇਆ ਗਿਆ ਅਤੇ ਮੁੱਖ ਸਾਜ਼ਿਸ਼ ਕਰਤਾ ਦੋਸ਼ੀ ਜਗਤਾਰ ਸਿੰਘ ਪਾਸੋ 6 ਦਸਤਾਨੇ ਅਤੇ 20 ਲੱਖ ਰੁਪਏ ਬ੍ਰਾਮਦ ਕਰਵਾਏ ਹਨ।
ਐਸ.ਐਸ.ਪੀ ਨੇ ਦੱਸਿਆ ਕਿ ਇਸ ਮੁਕੱਦਮੇ ਦੀ ਤਫਤੀਸ਼ ਲਈ ਕਪਤਾਨ ਪੁਲਿਸ ਇੰਨਵੈਸਟੀਗੇਸ਼ਨ ਸ੍ਰੀ ਮਨਜੀਤ ਸਿੰਘ ਬਰਾੜ ਦੀ ਨਿਗਰਾਨੀ ਹੇਠ ਗਠਿਤ ਕੀਤੀ ਗਈ ਸਿੱਟ ਦੇ ਮੈਬਰਾਂ ਸ੍ਰੀ ਕ੍ਰਿਸ਼ਨ ਕੁਮਾਰ ਪਾਂਥੇ ਉਪ ਕਪਤਾਨ ਪੁਲਿਸ ਸਰਕਲ ਰਾਜਪੁਰਾ, ਇੰਸ. ਦਲਬੀਰ ਸਿੰਘ ਮੁੱਖ ਅਫ਼ਸਰ ਥਾਣਾ ਸਦਰ ਰਾਜਪੁਰਾ ਅਤੇ ਇੰਸ. ਸ਼ਮਿੰਦਰ ਸਿੰਘ ਇੰਚਾਰਜ ਸੀ.ਆਈ.ਏ ਪਟਿਆਲਾ ਨੇ ਸਵਰਨ ਸਿੰਘ ਦੇ ਮਿਤੀ 18 ਨਵੰਬਰ ਨੂੰ ਹੋਏ ਅੰਨ੍ਹੇ ਕਤਲ ਸਬੰਧੀ ਦੋਸ਼ੀਆਂ ਜਗਤਾਰ ਸਿੰਘ, ਕਾਰਤਿਕ ਚੌਹਾਨ ਅਤੇ ਸਤਵਿੰਦਰ ਸਿੰਘ ਉਰਫ਼ ਸੱਤਾ ਨੂੰ ਮਿਤੀ 18 ਦਸੰਬਰ ਨੂੰ ਗ੍ਰਿਫ਼ਤਾਰ ਕਰਕੇ ਗੁੱਥੀ ਸੁਲਝਾ ਲਈ ਸੀ। ਉਨ੍ਹਾਂ ਦੱਸਿਆ ਕਿ ਮੁੱਕਦਮਾ ਉਕਤ ਵਿੱਚ ਭੱਜੇ ਹੋਏ ਦੋਸ਼ੀ ਚਰਨ ਸਿੰਘ ਉਰਫ਼ ਚਿੰਨੂ ਪੁੱਤਰ ਕੁਲਦੀਪ ਸਿੰਘ ਵਾਸੀ ਪਿੰਡ ਦੁਖੇੜੀ ਥਾਣਾ ਸਾਹਾ ਜ਼ਿਲ੍ਹਾ ਅੰਬਾਲਾ ਹਰਿਆਣਾ ਨੂੰ ਗ੍ਰਿਫ਼ਤਾਰ ਕਰਨ ਲਈ 4 ਟੀਮਾਂ ਲਈ ਦਾ ਗਠਨ ਕੀਤਾ ਗਿਆ ਸੀ ਅਤੇ ਇਹ ਟੀਮਾਂ ਕਈ ਦਿਨ ਤੋਂ ਲਗਾਤਾਰ ਉਤਰ ਪ੍ਰਦੇਸ, ਉਤਰਾਖੰਡ, ਪਾਉਟਾ ਸਾਹਿਬ, ਜਗਾਧਰੀ ਅਤੇ ਅੰਬਾਲਾ ਦੇ ਖੇਤਰ ਵਿੱਚ ਲਗਾਤਾਰ ਦੋਸ਼ੀ ਨੂੰ ਗ੍ਰਿਫ਼ਤਾਰ ਕਰਨ ਲਈ ਰੇਡਾ ਕਰ ਰਹੀਆ ਸਨ, ਜਿਸ ਦੇ ਚਲਦੇ ਕੱਲ ਮਿਤੀ 25 ਦਸੰਬਰ ਨੂੰ ਚਰਨ ਸਿੰਘ ਉਰਫ਼ ਚਿੰਨੂ ਨੇ ਮਾਨਯੋਗ ਅਦਾਲਤ ਰਾਜਪੁਰਾ ਵਿੱਖੇ ਆਤਮ ਸਮਰਪਣ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਦੋਸ਼ੀ ਚਰਨ ਸਿੰਘ ਦਾ 6 ਦਿਨਾਂ ਦਾ ਪੁਲਿਸ ਰਿਮਾਂਡ ਹਸਾਲ ਕਰਕੇ ਪੁੱਛ ਗਿੱਛ ਕੀਤੀ ਜਾ ਰਹੀ ਹੈ। ਦੋਸ਼ੀ ਨੇ ਦੱਸਿਆ ਕਿ ਉਸ ਨੇ ਬਾਕੀ 3 ਸਾਥੀਆ ਨਾਲ ਮਿਲਕੇ ਪੈਸਿਆਂ ਦੇ ਲਾਲਚ ਵਿੱਚ ਮਿਤੀ 18 ਨਵੰਬਰ ਨੂੰ ਸਵਰਨ ਸਿੰਘ ਦਾ ਕਤਲ ਕੀਤਾ ਸੀ। ਵਾਰਦਾਤ ਵਿੱਚ ਵਰਤਿਆਂ ਦੇਸੀ ਪਿਸਤੋਲ ਮੈਗਜੀਨ ਵਾਲਾ 32 ਬੋਰ ਸਮੇਤ 6 ਕਾਰਤੂਸ਼ ਜੋ ਉਤਰਾਖੰਡ 40 ਹਜਾਰ ਰੁਪਏ ਵਿੱਚ ਖਰੀਦਿਆ ਸੀ ਅਤੇ ਉਸੇ 32 ਬੋਰ ਦੇ ਪਿਸਤੋਲ ਨਾਲ ਚਰਨ ਸਿੰਘ ਉਰਫ਼ ਚਿਨੂੰ ਨੇ ਸਵਰਨ ਸਿੰਘ ਦੇ ਸਿਰ ਅਤੇ ਛਾਤੀ ਵਿੱਚ ਗੋਲੀਆਂ ਮਾਰ ਕੇ ਕਤਲ ਕੀਤਾ ਸੀ।
ਸ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਚਰਨ ਸਿੰਘ ਉਰਫ਼ ਚਿੰਨੂ ਦੀ ਨਿਸ਼ਾਨ ਦੇਹੀ ‘ਤੇ ਪਿੰਡ ਦੁਖੇੜੀ ਤੋਂ ਦੇਸੀ ਪਿਸਤੋਲ 32 ਬੋਰ ਸਮੇਤ 2 ਕਾਰਤੂਸ ਬ੍ਰਾਮਦ ਕਰਵਾਏ ਹਨ ਅਤੇ ਪੁੱਛਗਿੱਛ ਦੌਰਾਨ ਦੋਸ਼ੀ ਚਿੰਨੂ ਨੇ ਦੱਸਿਆ ਹੈ ਕਿ ਸਵਰਨ ਸਿੰਘ ਦਾ ਕਤਲ ਕਰਨ ਤੋ ਬਾਅਦ ਪਿਸਤੌਲ ਵਿੱਚ 1 ਕਾਰਤੂਸ ਫਸ ਗਿਆ ਸੀ ਜੋ ਉਹਨਾ ਨੇ ਘਨੌਰ ਰਸਤੇ ਵਿੱਚ ਜਾਂਦੇ ਸਮੇਂ ਪਿਸਤੌਲ ਵਿੱਚ ਫਸਿਆ ਕਾਰਤੂਸ ਨੂੰ ਬਾਹਰ ਕੱਢਣ ਲਈ ਦੁਬਾਰਾ ਕਾਗ ਕੀਤਾ ਸੀ। ਜਿਸ ਨੂੰ ਅੱਜ ਚਰਨ ਸਿੰਘ ਉਰਫ਼ ਚਿੰਨੂ ਦੇ ਇੰਕਸਾਫ ਬਿਆਨ ਪਰ ਲੁਕਾਏ ਹੋਏ ਕਾਰਤੂਸ਼ ਨੂੰ ਗੱਡੀ ਵਿਚੋ ਬ੍ਰਾਮਦ ਕੀਤਾ ਗਿਆ ਹੈ। ਐਸ.ਐਸ.ਪੀ ਨੇ ਦੱਸਿਆ ਕਿ ਦੋਸ਼ੀਆਂ ਨੇ ਪੁੱਛ ਗਿੱਛ ਦੌਰਾਨ ਇਹ ਵੀ ਮੰਨਿਆ ਹੈ ਕਿ ਇਸ ਤੋ ਕੁੱਝ ਦਿਨ ਪਹਿਲਾ ਸਵਰਨ ਸਿੰਘ ਦਾ ਕਤਲ ਗਲਾ ਘੁੱਟ ਕੇ ਕਰਨ ਲਈ ਚੰਡੀਗੜ ਗੋਲਫ ਕਲੱਬ ਰੈਕੀ ਕੀਤੀ ਸੀ ਜਿੱਥੇ ਜਗਤਾਰ ਸਿੰਘ ਨੇ ਉਹਨਾ ਨੂੰ ਹੱਥਾਂ ਤੇ ਪਾਉਣ ਲਈ 6 ਦਸਤਾਨੇ ਦਿੱਤੇ ਸੀ ਪਰ ਉਸ ਸਮੇ ਸਵਰਨ ਸਿੰਘ ਦਾ ਕਤਲ ਕਰਨ ਵਿੱਚ ਕਾਮਯਾਬ ਨਾ ਹੋਣ ਕਰਕੇ ਦਸਤਾਨੇ ਜਗਤਾਰ ਸਿੰਘ ਇੱਕਠੇ ਕਰਕੇ ਘਰ ਲੈ ਗਿਆ ਸੀ।
ਐਸ.ਐਸ.ਪੀ ਨੇ ਦੱਸਿਆ ਕਿ ਦੋਸ਼ੀ ਜਗਤਾਰ ਸਿੰਘ ਦੇ ਫਰਦ ਇੰਕਸਾਫ ਬਿਆਨ ‘ਤੇ 6 ਦਸਤਾਨੇ ਬ੍ਰਾਮਦ ਕਰਵਾਏ ਗਏ ਹਨ। ਜਗਤਾਰ ਸਿੰਘ ਨੇ ਪੁੱਛ ਗਿੱਛ ਦੌਰਾਨ ਇਹ ਵੀ ਮੰਨਿਆਂ ਹੈ ਕਿ ਉਸ ਨੇ ਸਵਰਨ ਸਿੰਘ ਨਾਲ ਕਰੋੜਾ ਰੁਪਏ ਦੀ ਠੱਗੀ ਮਾਰੀ ਸੀ ਜਿਸ ਦੇ ਉਸ ਵੱਲੋ ਦਿੱਤੇ ਹੋਏ ਨਵੇ ਪੁਰਾਣੇ ਪੈਸਿਆਂ ਵਿੱਚੋ ਕੁਝ ਪੈਸੇ ਉਸ ਨੇ ਖਰਚ ਕਰ ਲਏ ਸੀ ਅਤੇ ਬਾਕੀ 20 ਲੱਖ ਰੁਪਏ ਉਸ ਨੇ ਬੈਗ ਵਿੱਚ ਪਾ ਕੇ ਆਪਣੇ ਘਰ ਪਏ ਹੋਏ ਬੈਡ ਦੇ ਬੋਕਸ ਵਿੱਚ ਛੁਪਾ ਕੇ ਰੱਖੇ ਹੋਏ ਹਨ ਜੋ ਜਗਤਾਰ ਸਿੰਘ ਦੀ ਨਿਸ਼ਾਨ ਦੇਹੀ ਪਰ 20 ਲੱਖ ਰੁਪਏ ਬ੍ਰਾਮਦ ਕੀਤੇ ਗਏ ਹਨ ਅਤੇ 50 ਲੱਖ ਰੁਪਏ ਦੇ ਡਰਾਫਟ ਵੀ ਬਰਾਂਮਦ ਹੋਏ ਹਨ। ਉਨ੍ਹਾਂ ਦੱਸਿਆ ਕਿ ਬਾਕੀ ਦੋਸ਼ੀਆਂ ਪਾਸੋ ਪੁੱਛ ਗਿੱਛ ਕੀਤੀ ਜਾ ਰਹੀ ਹੈ।
ਐਸ.ਐਸ.ਪੀ. ਨੇ ਦੱਸਿਆ ਕਿ ਦੋਸ਼ੀਆਂ ਵੱਲੋਂ ਕਰੋੜਾ ਰੁਪਏ ਦਾ ਲੈਣ-ਦੇਣ ਕੀਤਾ ਗਿਆ ਹੈ ਇਸ ਲਈ ਪੁਲਿਸ ਵੱਲੋਂ ਇਸ ਕੇਸ ਦੀ ਡੂੰਘਾਈ ਨਾਲ ਜਾਂਚ ਕਰਨ ਲਈ ਸੀ.ਏ. ਦੀ ਮਦਦ ਵੀ ਲਈ ਜਾ ਰਹੀ ਹੈ।

Leave a Reply

Your email address will not be published. Required fields are marked *