ਪਟਿਆਲਾ

ਖਾਲਸਾ ਸੇਵਕ ਜੱਥਾ ਹਾਈ ਸਕੂਲ ‘ਚ ਅੰਤਰ ਸਕੂਲ ਭਾਸ਼ਣ ਮੁਕਾਬਲੇ

ਪਟਿਆਲਾ 27 ਦਸੰਬਰ (ਮਧੂਸਾਰ ਬਿਊਰੋ) ਗਿਆਨ ਜੋਤੀ ਐਜੂਕੇਸ਼ਨ ਸੁਸਾਇਟੀ ਪਟਿਆਲਾ ਵਲੋਂ ਖਾਲਸਾ ਸੇਵਕ ਜੱਥਾ ਹਾਈ ਸਕੂਲ ਅਨਾਰਦਾਨਾ ਚੋਂਕ ਪਟਿਆਲਾ ਵਿਖੇ ਅੰਤਰ ਸਕੂਲ ਭਾਸ਼ਣ ਮੁਕਾਬਲੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਸਬੰਧੀ ਸੈਮੀਨਾਰ ਕਰਵਾਇਆ ਗਿਆ ਜਿਸ ਵਿੱਚ ਸ਼ਹਿਰ ਦੇ ਦੂਰ ਦਰਾਡੇ ਵੱਖ ਵੱਖ 26 ਸਕੂਲਾਂ ਦੇ ਵਿਦਿਆਰਥੀਆਂ ਨੇ ਠੰਢ ਦੇ ਬਾਵਜੂਦ ਭਾਗ ਲਿਆ। ਭਾਸ਼ਣ ਦਾ ਵਿਸ਼ਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਉਹਨਾਂ ਦੀ ਪਰਿਵਾਰਕ ਮੈਂਬਰਾਂ ਦੀ ਸ਼ਹਾਦਤ ਰਿਹਾ।

ਵਿਦਿਆਰਥੀਆਂ ਨੇ ਬੜੇ ਹੀ ਉਤਸ਼ਾਹ ਨਾਲ ਬੋਲਦਿਆਂ ਇਸ ਸੈਮੀਨਾਰ ਵਿੱਚ ਗੁਰੂ ਜੀ ਦੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਜੀ, ਮਾਤਾ ਗੁਜਰੀ ਜੀ, ਵੱਡੇ ਅਤੇ ਛੋਟੇ ਸਾਹਿਬਜਾਦਿਆਂ ਦੀਆਂ ਸ਼ਹੀਦੀਆਂ ਤੇ ਚਾਨਣਾ ਪਾਇਆ ਗਿਆ। ਗਿਆਨ ਜੋਤੀ ਐਜੂਕੇਸ਼ਨ ਸੁਸਾਇਟੀ ਦੇ ਪ੍ਰਧਾਨ ਸ: ਉਪਕਾਰ ਸਿੰਘ ਜੀ ਨੇ ਇਹਨਾਂ ਸ਼ਹੀਦੀਆਂ ਤੋਂ ਸਬਕ ਲੈ ਕੇ ਦੇਸ਼ ਵਾਸਤੇ, ਸਮਾਜ ਵਾਸਤੇ ਕੁਰਬਾਨ ਹੋਣ ਬਾਰੇ ਪ੍ਰੇਰਿਤ ਕੀਤਾ ਅਤੇ ਕਿਹਾ ਕਿ ਅਸੀਂ ਚੰਗੇ ਕੰਮਾਂ ਲਈ ਕੁਰਬਾਨ ਹੋਣ ਲਈ ਤਿਆਰ ਰਹੀਏ।
ਇਨਾਮ ਵੰਡਣ ਸਮਾਰੋਹ ਸੀਨੀਅਰ ਡਿਪਟੀ ਮੇਅਰ ਸ: ਯੋਗਿੰਦਰ ਸਿੰਘ ਯੋਗੀ ਨੇ ਕੀਤੀ ਇਸ ਤੋਂ ਪਹਿਲਾਂ ਪ੍ਰਿੰਸੀਪਲ ਸ: ਉਪਜੀਤ ਸਿੰਘ ਬਰਾੜ ਨੇ ਸੁਸਾਇਟੀ ਦੇ ਮੈਂਬਰਾਂ ਅਤੇ ਵੱਖ ਵੱਖ ਸਕੂਲਾਂ ਤੋਂ ਆਏ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਜੀ ਆਇਆਂ ਨੂੰ ਕਿਹਾ। ਅੱਜ ਸੰਸਾਰ ਅੰਦਰ ਧਰਮ, ਦੇਸ਼, ਮਾਨਵਤਾ ਅਤੇ ਕੁਦਰਤ ਦਾ ਸਨਮਾਨ ਦੀ ਸੁਰੱਖਿਆ ਖਤਮ ਹੋ ਰਹੀ ਹੈ, ਇਹ ਵਿਚਾਰ ਫਸਟ ਏਡ ਮਿਸ਼ਨ ਦੇ ਪ੍ਰਧਾਨ ਸ੍ਰੀ ਕਾਕਾ ਰਾਮ ਵਰਮਾ ਵਲੋਂ ਬੋਲਦਿਆਂ ਕਿਹਾ। ਅੰਤਰ ਸਕੂਲ ਭਾਸ਼ਣ ਮੁਕਾਬਲੇ ਕਰਵਾਉਣਾ ਮਹਾਨ, ਪ੍ਰਸੰਸਾਯੋਗ ਉਪਰਾਲਾ ਹੈ ਸੀਨੀਅਰ ਡਿਪਟੀ ਮੇਅਰ ਯੋਗੀ ਅਤੇ ਪ੍ਰਿੰਸੀਪਲ ਬਰਾੜ ਨੇ ਕਹੇ।ਜੱਜਮੈਂਟ ਕਰਨ ਲਈ ਸ੍ਰੀ ਮਤੀ ਮਨਜੀਤ ਕੌਰ ਆਜ਼ਾਦ ਸਾਬਕਾ ਪ੍ਰਿੰਸੀਪਲ, ਸ੍ਰੀ ਮਤੀ ਬੇਲਾ ਗੋਇਲ ਐਡਵੋਕੇਟ ਅਤੇ ਨਸ਼ਾ ਮੁਕਤੀ ਸੈਂਟਰ ਤੋਂ ਕਾਊਂਸਲਰ ਪਰਵਿੰਦਰ ਵਰਮਾ ਨੇ ਕੀਤਾ ਅਤੇ ਦੱਸਿਆ ਕਿ ਪਹਿਲਾਂ, ਦੂਜਾ, ਤੀਜਾ ਸਥਾਨ ਪ੍ਰਾਪਤ ਕੀਤੇ ਉਹਨਾਂ ਨੂੰ ਸੀਨੀਅਰ ਡਿਪਟੀ ਮੇਅਰ ਅਤੇ ਪ੍ਰਿੰਸੀਪਲ ਵਲੋਂ ਸਨਮਾਨਿਤ ਕੀਤਾ ਗਿਆ ਅਤੇ ਭਾਗ ਲਏ ਸਾਰੇ ਵਿਦਿਆਰਥੀਆਂ ਨੂੰ ਮੈਡਲ ਵੰਡੇ ਗਏ।ਅੰਤ ਵਿੱਚ ਸੁਸਾਇਟੀ ਦੇ ਪ੍ਰਧਾਨ ਸ: ਉਪਕਾਰ ਸਿੰਘ ਅਤੇ ਸ੍ਰੀ ਪ੍ਰਮੋਦ ਕੁਮਾਰ ਸਾਬਕਾ ਜ਼ਿਲ੍ਹਾ ਸਿੱਖਿਆ ਅਫਸਰ (ਸ) ਪਟਿਆਲਾ ਵਲੋਂ ਵਿਦਿਆਰਥੀਆਂ ਅਤੇ ਅਧਿਆਪਕਾਂ ਦਾ ਧੰਨਵਾਦ ਕੀਤਾ ਗਿਆ। ਇਸ ਮੋਕੇ ਸੁਸਾਇਟੀ ਦੇ ਮੈਂਬਰਜ ਸ੍ਰੀ ਮਤੀ ਬਲਵਿੰਕਰ ਕੌਰ, ਵੰਦਨਾ ਗਰਗ, ਤਰਲੋਚਨ ਸਿੰਘ, ਗੁਰਵਿੰਦਰ ਪਾਲ ਸਿੰਘ ਸੰਧੂ, ਅਰਵਿੰਦਰ ਸ਼ਰਮਾ, ਸਤੀਸ਼ ਕੁਮਾਰ, ਮਹੇਸ਼ ਇੰਦਰ ਬਾਤਿਸ਼ ਆਦਿ ਸ਼ਾਮਲ ਸਨ।

Leave a Reply

Your email address will not be published. Required fields are marked *