ਪੰਜਾਬਪਟਿਆਲਾ

ਪੁਲਸ ਅਤੇ ਪ੍ਰਸ਼ਾਸਨ ਵੱਲੋਂ ਅਕਾਲੀ ਉਮੀਦਵਾਰਾਂ ਨੂੰ ਸ਼ਰੇਆਮ ਧਮਕਾਇਆ ਜਾ ਰਿਹਾ ਹੈ: ਵਿਧਾਇਕ ਚੰਦੂਮਾਜਰਾ

ਚੋਣ ਕਮਿਸ਼ਨ, ਮੁੱਖ ਮੰਤਰੀ ਅਤੇ ਡੀ.ਜੀ.ਪੀ. ਨੂੰ ਕੀਤੀ ਲਿਖਤ ਸ਼ਿਕਾਇਤ
ਲਿਸਟ ਬਣਾ ਕੇ ਦਰਜ਼ਨਾ ਪਿੰਡਾਂ ਵਿਚ ਬੂਥ ਕੈਪਚਰਿੰਗ ਦਾ ਕੀਤਾ ਸ਼ੱਕ ਜਾਹਿਰ
ਪਟਿਆਲਾ, 28 ਦਸੰਬਰ (ਕੰਵਰ ਬੇਦੀ/ਮਧੂਸਾਰ ਬਿਊਰੋ) ਪੰਚਾਇਤੀ ਚੋਣਾ ਤੋਂ ਦਿਨ ਪਹਿਲਾਂ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਪੁਲਸ ਅਤੇ ਜਿਲਾ ਪ੍ਰਸਾਸ਼ਨ ਵੱਲੋਂ ਅਕਾਲੀ ਦਲ ਦੇ ਉਮੀਦਵਾਰਾਂ ਧਮਕਾਏ ਜਾਣ ਦਾ ਦੋਸ਼ ਲਗਾਇਆ ਹੈ। ਜਿਸ ਦੀ ਵਿਧਾਇਕ ਵੱਲੋਂ ਚੋਣ ਕਮਿਸ਼ਨ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਡੀ.ਜੀ.ਪੀ. ਪੰਜਾਬ ਤੋਂ ਇਲਾਵਾ ਡੀ.ਸੀ. ਅਤੇ ਐਸ.ਐਸ.ਪੀ ਪਟਿਆਲਾ ਨੂੰ ਲਿਖਤ ਸ਼ਿਕਾਇਤ ਵੀ ਭੇਜੀ ਹੈ।

ਵਿਧਾਇਕ ਚੰਦੂਮਾਜਰਾ ਨੇ ਦੋ ਦਰਜਨ ਤੋਂ ਜਿਆਦਾ ਪਿੰਡਾਂ ਦੀ ਬਕਾਇਦਾ ਇੱਕ ਸੂਚੀ ਜਾਰੀ ਕੀਤੀ ਹੈ। ਜਿਥੇ ਚੋਣਾਂ ਦੇ ਦੌਰਾਨ ਬੂਥ ਕੈਪਚਰਿੰਗ ਅਤੇ ਅਕਾਲੀ ਉਮੀਦਵਾਰਾਂ ‘ਤੇ ਹਮਲੇ ਦਾ ਖਦਸਾ ਜਾਹਿਰ ਕੀਤਾ ਗਿਆ ਹੈ। ਵਿਧਾਇਕ ਵੱਲੋਂ ਅੱਜ ਪਟਿਆਲਾ ਵਿਚ ਮੀਡੀਆ ਦੇ ਰੂ ਬ ਰੂ ਹੋ ਕੇ ਦੱਸਿਆ ਕਿ ਭੁਨਰਹੇੜੀ, ਪੰਜੇਟਾਂ, ਨੰਦਗੜ੍ਹ, ਬਿੰਜਲੀ, ਰੱਤਾ ਖੇੜਾ, ਰੁੜਕੀ ਕਸਬਾ ਰੁੜਕੀ, ਦੋਣ ਖੁਰਦ, ਧਰੇੜੀ ਜੱਟਾਂ, ਆਲਮਪੁਰ, ਪੱਤੀ ਕਰਤਾਰਪੁਰ, ਝੁੰਗੀਆਂ, ਸਵਾਈ ਸਿੰਘ ਵਾਲਾ, ਡੇਰਾ ਬਾਜੀਗਰ ਮਰਦਾਂਹੇੜੀ, ਬੋਸਰ, ਜੈ ਨਗਰ, ਕਰਨਪੁਰ, ਚੌਰਾ, ਗੰਗਰੌਲਾ, ਮਲਿਕਪੁਰ ਜੱਟਾਂ ਅਦਿ ਪਿੰਡਾਂ ਵਿਚ ਦੇ ਉਮੀਦਵਾਰਾਂ ਨੂੰ ਸ਼ਰੇਆਮ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਉਹਨਾਂ ਕਿਹਾ ਕਿ ਚੋਣਾ ਤੋਂ ਪਹਿਲਾਂ ਸਰਕਾਰ ਅਤੇ ਪ੍ਰਸਾਸਨ ਨੂੰ ਅਗਾਹ ਕਰਨ ਦੇ ਬਾਵਜੂਦ ਜੇਕਰ ਫੇਰ ਵੀ ਇਨ੍ਹਾਂ ਪਿੰਡਾਂ ਵਿਚ ਕੋਈ ਘਟਨਾ ਵਾਪਰਦੀ ਹੈ ਤਾਂ ਸਰਕਾਰ ਅਤੇ ਜਿਲਾ ਤੇ ਪੁਲਸ ਪ੍ਰਸਾਸ਼ਨ ਇਸ ਲਈ ਸਿੱਧੇ ਤੌਰ ‘ਤੇ ਜਿੰਮੇਵਾਰ ਹੋਵੇਗਾ। ਵਿਧਾਇਕ ਚੰਦੂਮਾਜਰਾ ਨੇ ਕਿਹਾ ਕਿ ਜਿਹੜੇ ਬਾਹਰ ਤੋਂ ਆਏ ਆਗੂ ਚੋਣਾਂ ਤੋਂ ਪਹਿਲਾਂ ਸਟੇਜਾਂ ‘ਤੇ ਸ਼ਰੇਆਮ ਸਿਰ ਵੱਢ ਕੇ ਲਿਆਉਣ ਦੀਆਂ ਧਮਕੀਆਂ ਦਿੰਦੇ ਹੋਣ ਅਤੇ ਉਹਨਾਂ ‘ਤੇ ਕੋਈ ਕਾਰਵਾਈ ਨਾ ਹੋਵੇ ਤਾਂ ਨਿਸ਼ਚਿਤ ਤੌਰ ‘ਤੇ ਉਥੇ ਲੋਕਾਂ ਵਿਚ ਡਰ ਦਾ ਮਾਹੌਲ ਬਣਨਾ ਸੁਭਾਵਿਕ ਹੈ। ਉਹਨਾਂ ਕਿਹਾ ਕਿ ਪੰਚਾਇਤੀ ਚੋਣਾਂ ਨਿਰਪੱਖ ਹੋਣ ਇਸ ਦੇ ਲਈ ਉਹਨਾਂ ਵੱਲੋਂ ਕੋਈ ਦਖਲਅੰਦਾਜੀ ਨਹੀਂ ਕੀਤੀ ਗਈ ਅਤੇ ਬਾਕੀ ਆਗੂਆਂ ਨੂੰ ਵੀ ਚਾਹੀਦਾ ਹੈ ਕਿ ਉਹ ਦਖਲਅੰਦਾਜੀ ਨਾ ਕਰਨ। ਵਿਧਾਇਕ ਚੰਦੂਮਾਜਰਾ ਨੇ ਦੋਸ਼ ਲਗਾਇਆ ਕਿ ਇਨ੍ਹਾਂ ਚੋਣਾਂ ਵਿਚ ਸ਼ਰੇਆਮ ਲੋਕਤੰਤਰ ਦਾ ਕਤਲ ਕਰਕੇ ਕਰੋੜਾਂ ਰੁਪਏ ਇਕੱਠੇ ਕੀਤੇ ਗਏ। ਜਿਸ ਦਾ ਮੁੱਖ ਮੰਤਰੀ ਸਿੱਧੇ ਤੌਰ ‘ਤੇ ਨੋਟਿਸ ਲੈਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਪਹਿਲਾਂ ਵਾਰਡਬੰਦੀ, ਫੇਰ ਕਾਗਜ ਰੱਦ ਕਰਨ ਅਤੇ ਹੁਣ ਚੋਣਾਂ ਤੋਂ ਪਹਿਲਾਂ ਸ਼ਰੇਆਮ ਧਮਕਾ ਕੇ ਕਾਂਗਰਸੀਆਂ ਵੱਲੋਂ ਗੁੰਡਾਗਰਦੀ ਦਾ ਸਬੂਤ ਦਿੱਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਜੇਕਰ ਮੁੱਖ ਮੰਤਰੀ ਦੇ ਜਿਲੇ ਵਿਚ ਇਹ ਕੁਝ ਹੋ ਰਿਹਾ ਹੈ ਤਾਂ ਫੇਰ ਬਾਕੀ ਥਾਵਾਂ ‘ਤੇ ਇਨਸਾਫ ਦੀ ਆਸ ਕਿਵੇਂ ਰੱਖੀ ਜਾ ਸਕਦੀ ਹੈ। ਇਸ ਮੌਕੇ ਵੱਖ ਵੱਖ ਪਿੰਡਾਂ ਦੇ ਅਕਾਲੀ ਉਮੀਦਵਾਰ ਵੀ ਉਹਨਾਂ ਦੇ ਨਾਲ ਸਨ।

Leave a Reply

Your email address will not be published. Required fields are marked *