ਇਨਕਲਾਬੀ ਨੌਜਵਾਨ ਸਭਾ (ਰਜਿ:) ਧੂਮਧਾਮ ਨਾਲ ਮਨਾਏਗੀ ਸ਼ਹੀਦ ਭਗਤ ਸਿੰਘ ਦਾ ਜਨਮ ਦਿਹਾੜਾ
ਪਟਿਆਲਾ, 25 ਸਤੰਬਰ (ਮਧੂਸਾਰ ਬਿਊਰੋ) ਦੇਸ਼ ਲਈ ਆਪਣੀਆਂ ਜਾਨਾਂ ਵਾਰ ਦੇਣ ਵਾਲੇ ਸ਼ਹੀਦਾਂ ਨੂੰ ਹਮੇਸ਼ਾਂ ਹੀ ਯਾਦ ਰੱਖਿਆ ਜਾਂਦਾ ਹੈ ਅਤੇ ਇਨ੍ਹਾਂ ਨੂੰ ਕਦੇ ਵੀ ਨਹੀਂ ਭੁਲਾਇਆ ਜਾ ਸਕਦਾ ਹੈ।
ਇਹ ਸ਼ਬਦ ਹਨ ਇਨਕਲਾਬੀ ਨੌਜਵਾਨ ਸਭਾ (ਰਜਿ:) ਦੇ ਕੌਮੀ ਪ੍ਰਧਾਨ ਸ੍ਰੀ ਜਰਨੈਲ ਸਿੰਘ ਮਨੂੰ ਦੇ, ਜਿਨ੍ਹਾਂ ਦੀ ਅਗਵਾਈ ਵਿਚ ਹਰ ਸਾਲ ਪਟਿਆਲਾ ਦੇ ਘਲੌੜੀ ਗੇਟ ਵਿਖੇ ਸਥਿਤ ਸ਼ਹੀਦ ਭਗਤ ਸਿੰਘ ਪਾਰਕ ਵਿਚ ਸ਼ਹੀਦਾਂ ਦੀ ਯਾਦ ਵਿਚ ਉਨ੍ਹਾਂ ਦੇ ਸ਼ਹੀਦੀ ਦਿਹਾੜੇ ਅਤੇ ਜਨਮ ਦਿਹਾੜੇ ਧੂਮਧਾਮ ਅਤੇ ਸ਼ਰਧਾ ਨਾਲ ਮਨਾਏ ਜਾਂਦੇ ਹਨ। ਇਸ ਮੌਕੇ ਭਾਰੀ ਗਿਣਤੀ ਵਿਚ ਨੌਜਵਾਨ ਅਤੇ ਹੋਰ ਲੋਕ ਸ਼ਾਮਿਲ ਹੁੰਦੇ ਹਨ। ਜਰਨੈਲ ਸਿੰਘ ਮਨੂੰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੁਣ ਵੀ 28 ਸਤੰਬਰ 2018 ਦਿਨ ਸ਼ੁਕਰਵਾਰ ਨੂੰ ਪਟਿਆਲਾ ਦੇ ਸ਼ਹੀਦ ਭਗਤ ਸਿੰਘ ਪਾਰਕ, ਘਲੌੜੀ ਗੇਟ ਵਿਖੇ ਮਨਾਇਆ ਜਾ ਰਿਹਾ ਹੈ। ਇਸ ਮੌਕੇ ਸਵੇਰ ਦੇ ਸਮੇਂ ਸਹੀਦ ਭਗਤ ਸਿੰਘ ਜੀ ਦੇ ਬੁੱਤ ਨੂੰ ਦੁੱਧ ਨਾਲ ਇਸ਼ਨਾਨ ਕਰਵਾ ਕੇ ਫੁੱਲਾਂ ਦੇ ਹਾਰ ਪਾ ਕੇ ਉਨ੍ਹਾਂ ਨੂੰ ਦਿਲੋਂ ਸ਼ਰਧਾਂਜਲੀ ਦਿੱਤੀ ਜਾਵੇਗੀ ਅਤੇ ਲੱਡੂ ਵੰਡੇ ਜਾਣਗੇ, ਜਦਕਿ ਸ਼ਾਮ ਦੇ ਸਮੇਂ ਸੱਭਿਆਚਾਰਕ ਪ੍ਰੋਗ੍ਰਾਮ ‘ਰੰਗ ਦੇ ਬਸੰਤੀ’ ਦਾ ਆਯੋਜਨ ਵੀ ਕੀਤਾ ਜਾਵੇਗਾ ਜਿਸ ਵਿਚ ਕਈ ਨਾਮੀ ਕਲਾਕਾਰ ਸ਼ਿਰਕਤ ਕਰਨਗੇ। ਇਸ ਦਿਨ ਤੋਂ ਇਕ ਪਹਿਲਾਂ ਇਸ ਇਲਾਕੇ ਨੂੰ ਖੂਬਸੂਰਤ ਰੌਸ਼ਨੀਆਂ ਨਾਲ ਸਜਾਇਆ ਜਾਵੇਗਾ। ਜ਼ਿਕਰਯੋਗ ਹੈ ਕਿ ਇਸ ਦਿਨ ਇਨਕਲਾਬੀ ਨੌਜਵਾਨ ਸਭਾ ਵੱਲੋਂ ਅਤੁੱਟ ਲੰਗਰ ਵੀ ਵਰਤਾਇਆ ਜਾਂਦਾ ਹੈ।
ਪਟਿਆਲਾ ਦੇ ਸ਼ਹੀਦ ਭਗਤ ਸਿੰਘ ਪਾਰਕ ਵਿਚ ਇਨਕਲਾਬੀ ਨੌਜਵਾਨ ਸਭਾ ਵੱਲੋਂ ਤਿਆਰ ਸੱਦਾ ਪੱਤਰ ਵੀ ਰਿਲੀਜ਼ ਕੀਤਾ ਗਿਆ। ਇਸ ਮੌਕੇ ‘ਤੇ ਮਨੂੰ ਤੋਂ ਅਲਾਵਾ ਅੰਮ੍ਰਿਤ ਸਿੰਘ, ਬਿੱਟੂ, ਬਲਜਿੰਦਰ ਸਿੰਘ, ਰਿੰਕੂ, ਸੰਨੀ, ਰਵੀਕਾਂਤ, ਹਨੀ, ਪ੍ਰਗਟ ਸਿੰਘ, ਪੁਨੀਤ ਕੋਰੀਅਨ, ਹਰਵਿੰਦਰ ਸਿੰਘ ਗੱਗੀ, ਰਜਤ ਸੂਰੀ, ਪ੍ਰਸਾਂਤ ਸ਼ਰਮਾ, ਤਾਰਾ, ਤੇਸੀ, ਕੋਮਲ ਤੇ ਹੋਰ ਨੌਜਵਾਨ ਹਾਜ਼ਰ ਸਨ।

