ਕਰਨ ਉਰਫ ਬੱਬਲੂ ਦੇ ਅੰਨੇ ਕਤਲ ਮਾਮਲੇ ‘ਚ ਛੇ ਗ੍ਰਿਫਤਾਰ
ਕਰਨ ਉਰਫ ਬੱਬਲੂ ਦੇ ਅੰਨੇ ਕਤਲ ਮਾਮਲੇ ‘ਚ ਛੇ ਗ੍ਰਿਫਤਾਰ
ਪਟਿਆਲਾ 5 ਜਨਵਰੀ (ਕੰਵਰ ਬੇਦੀ/ਮਧੂਸਾਰ ਬਿਊਰੋ) ਪਟਿਆਲਾ ਪੁਲਿਸ ਨੇ ਕਰਨ ਉਰਫ ਬੱਬਲੂ ਦੇ ਅੰਨੇ ਕਤਲ ਦੀ ਗੁੱਥੀ ਨੂੰ ਸੁਲਝਾਉਂਦਿਆਂ ਛੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ‘ਚ ਸਫਲਤਾ ਹਾਸਲ ਕੀਤੀ ਹੈ।
ਐਸ.ਐਸ.ਪੀ. ਮਨਦੀਪ ਸਿੰਘ ਸਿੱਧੂ ਨੇ ਪ੍ਰੈਸ ਕਾਨਫਰੰਸ ‘ਚ ਦੱਸਿਆ ਕਿ ਰੰਜਿਸ਼ ਦੇ ਚੱਲਦਿਆਂ ਇਹ ਕਤਲ ਕੀਤਾ ਗਿਆ..ਐਸ.ਐਸ.ਪੀ. ਨੇ ਦੱਸਿਆ ਬੀਤੀ 30 ਨਵੰਬਰ ਨੂੰ ਕਰਨ ਉਰਫ ਬੱਬਲੂ ਵਾਸੀ ਰੇਲਵੇ ਕਾਲੋਨੀ ਪਟਿਆਲਾ ਦੀ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਗਿਆ. ਤੇ ਥਾਣਾ ਕੋਤਵਾਲੀ ਵਿਖੇ ਅਣਪਛਾਤਿਆਂ ਖਿਲਾਫ਼ ਮਾਮਲਾ ਦਰਜ ਹੋਇਆ ਸੀ।.ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਗਠਿਤ ਕੀਤੀ ਟੀਮ ਨੇ ਡਕਾਲਾ ਚੁੰਗਲੀ ਤੋਂ ਕਤਲ ਦੇ ਛੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ..ਪੁੱਛਗਿੱਛ ਦੌਰਾਨ ਦੋਸ਼ੀਆਂ ਨੇ ਮੰਨਿਆ ਕਿ ਕ੍ਰਿਸਮਿਸ ਵਾਲੇ ਦਿਨ ਮਾਮਲਾ ਝਗੜਾ ਹੋਇਆ ਸੀ ਤੇ ਬਦਲਾ ਲੈਣ ਲੈਣ ਲਈ ਮਾਰੂ ਹਥਿਆਰਾਂ ਨਾਲ ਕਰਨ ਕੁਮਾਰ ਉਰਫ ਬੱਬਲੂ ਦੀ ਕੁੱਟਮਾਰ ਕਰਕੇ ਕਿਰਚਾ ਮਾਰੀਆਂ ਤੇ ਕਤਲ ਕਰਕੇ ਫਰਾਰ ਹੋ ਗਏ। ਦੋਸ਼ੀਆਂ ਦਾ ਰਿਮਾਂਡ ਲੈ ਕੇ ਹੋਰ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ।

