ਪਟਿਆਲਾ

ਡਿਸਟਿਕ ਯੂਥ ਕੰਨਵੈਨਸ਼ਨ ਦਾ ਮੁੱਖ ਉਦੇਸ਼ ਵੱਖ ਵੱਖ ਵਿਸ਼ਿਆਂ ‘ਤੇ ਦਿੱਤੀ ਜਾਣਕਾਰੀ

ਪਟਿਆਲਾ 8 ਜਨਵਰੀ (ਮਧੂਸਾਰ ਬਿਊਰੋ) ਨਹਿਰੂ ਯੂਵਾ ਕੇਂਦਰ ਪਟਿਆਲਾ ਵੱਲੋਂ ਜ਼ਿਲ੍ਹਾ ਪ੍ਰਸਾਸਨ ਦੀ ਯੋਗ ਅਗਵਾਈ ਹੇਠ ਡਿਸਟਿਕ ਯੂਥ ਕੰਨਵੈਨਸ਼ਨ, ਕਮੇਟੀ ਰੂਮ ਮਿੰਨੀ ਸਕੱਤਰੇਤ ਪਟਿਆਲਾ ਵਿਖੇ ਕਰਵਾਈ ਗਈ।

ਮਿਸ ਹਰਮਨਦੀਪ ਕੋਰ ਅੋਲਖ ਜਿਲਾ ਯੂਥ ਕੁਆਰਡੀਨੇਟਰ ਜੀ ਨੇ ਆਏ ਹੋਏ ਮੁੱਖ ਮਹਿਮਾਨਾਂ ਅਤੇ ਯੂਥ ਕਲੱਬਾਂ ਦੇ ਮੈਂਬਰਾਂ ਦਾ ਸੁਆਗਤ ਕੀਤਾ ਅਤੇ ਦੱਸਿਆ ਕਿ ਡਿਸਟਿਕ ਯੂਥ ਕੰਨਵੈਨਸ਼ਨ ਦਾ ਮੁੱਖ ਉਦੇਸ਼ ਯੂਥ ਕਲੱਬਾਂ ਦੇ ਨੋਜਵਾਨਾਂ ਨੂੰ ਵੱਖ ਵੱਖ ਵਿਸ਼ਿਆ ਉੱਤੇ ਜਾਣਕਾਰੀ ਪ੍ਰਦਾਨ ਕਰਨਾ ਅਤੇ ਨਾਲ ਹੀ ਯੂਥ ਕਲੱਬਾਂ ਦੇ ਮੈਂਬਰਾਂ ਨੂੰ ਆਪਣੇ ਕਲੱਬ ਦੁਆਰਾ ਕੀਤੇ ਚੰਗੇ ਕੰਮਾਂ ਬਾਰੇ ਦੂਜੇ ਕਲੱਬਾਂ ਨੂੰ ਦੱਸਣ ਦਾ ਮੋਕਾ ਦੇਣਾ ਹੈ। ਉਹਨਾਂ ਨੇ ਦੱਸਿਆ ਕਿ ਅੱਜ ਦੇ ਇਸ ਪ੍ਰੋਗਰਾਮ ਵਿੱਚ ਪਟਿਆਲਾ ਜਿਲੇ ਦੇ 9 ਬਲਾਕਾ ਦੇ ਕਲੱਬ ਮੈਬਰਾਂ ਨੇ ਭਾਗ ਲਿਆ।
ਮਾਨਯੋਗ ਨਮਨ ਮੜਕਨ ਸਹਾਇਕ ਕਮਿਸ਼ਨਰ ਪੀਸੀਐਸ ਨੇ ਕਲੱਬਾਂ ਨੂੰ ਵੱਧ ਤੋਂ ਵੱਧ ਐਕਟਿਵ ਹੋਣ ਲਈ ਕਿਹਾ ਤੇ ਉਹਨਾਂ ਨੂੰ ਆਪਣੇ ਆਲੇ ਦੁਆਲੇ ਦੀ ਸਫਾਈ ਰੱਖਣ ਨੂੰ ਕਿਹਾ ਤੇ ਸਾਰਿਆ ਕਲੱਬਾ ਨੂੰ ਸਵੱਛਤਾ ਐਪ ਡਾਉਨਲੋਡ ਕਰਨ ਨੂੰ ਕਿਹਾ।
ਪ੍ਰੋਗਰਾਮ ਦੋਰਾਨ ਵੱਖ ਵੱਖ ਵਿਭਾਗ ਤੋਂ ਆਏ ਵਿਸ਼ਾ ਮਹਿਰਾਂ ਵੱਲੋਂ ਕਈ ਵਿਸ਼ਿਆਂ ਉੱਤੇ ਜਾਣਕਾਰੀ ਦਿੱਤੀ ਗਈ। ਮੈਡਮ ਗਗਨਦੀਪ ਕੋਰ ਤੇ ਹਰਲੀਨ ਕੋਰ ਜੀ ਨੇ ਸਕਿੱਲ ਡਿਵੈਲਪਮੈਂਟ ਬਾਰੇ ਭਰਪੂਰ ਜਾਣਕਾਰੀ ਦਿੱਤੀ ਤੇ ਚਲ ਰਹੀਆ ਸਕੀਮਾਂ ਜਿਵੇ ਕੋਸ਼ਲ ਵਿਕਾਸ ਯੋਜਨਾ ਅਤੇ ਨੇਸ਼ਨਲ ਲਾਈਵਹੂਡ ਮਿਸ਼ਨ ਬਾਰੇ ਭਰਪੂਰ ਜਾਣਕਾਰੀ ਦਿੱਤੀ ਗਈ ਤੇ ਸਾਰਿਆ ਨੂੰ ਵੱਖ ਵੱਖ ਥਾਵਾਂ ਤੇ ਚਲ ਰਹੇ ਸਕਿੱਲ ਡਿਵੈਲਪਮੈਂਟ ਸੈਟਰਾਂ ਬਾਰੇ ਵੀ ਦੱਸਿਆ ਗਿਆ।ਲੀਡ ਬੈਕ ਤੋ ਆਏ ਹੋਏ ਸ੍ਰੀਮਾਨ ਬੀਕਰ ਸਿੰਘ ਜੀ ਨੇ ਯੂਥ ਕਲੱਬ ਦੇ ਸਾਰਿਆ ਮੈਬਰਾਂ ਨੂੰ ਬੈਂਕ ਵਿਚ ਖਾਤਾ ਕਿਵੇ ਖੁਲ ਸਕਦਾ ਹੈ ਉਸ ਬਾਰੇ ਜਾਣਕਾਰੀ ਦਿੱਤੀ।ਪਟਿਆਲਾ ਫਾਊਨਡੇਸ਼ਨ ਤੋ ਆਏ ਹੋਏ ਸ੍ਰੀਮਾਨ ਰਵੀ ਆਲੋਵਾਲੀਆ ਨੇ ਸੜਕ ਸੁਰੱਖਿਆ ਬਾਰੇ ਦੱਸਿਆ ਅਤੇ ਕਿਹਾ ਕਿ ਸੜਕ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੇ।ਇਸ ਨਾਲ ਅਸੀ ਖੁਦ ਸੁਰੱਖਿਅਤ ਰਹਾਗੇ। ਜਿਲਾ ਉਦਯੋਗ ਕੇਂਦਰ ਤੋ ਆਏ ਸ੍ਰੀ ਧਰਮਵੀਰ ਸਿੰਘ ਨੇ ਯੂਥ ਕਲੱਬਾਂ ਨੂੰ ਅਨਡਰ ਸੋਸਾਇਟੀ ਐਕਟ 1860 ਅਧੀਨ ਕਿਵੇ ਰਜਿਸਟਰਡ ਕਰਵਾ ਸਕਦੇ ਹਨ ਕਲੱਬਾ ਨੂੰ ਜਾਣਕਾਰੀ ਦਿੱਤੀ।ਅੰਤ ਵਿੱਚ ਸ੍ਰੀਮਤੀ ਅਮਰਜੀਤ ਕੋਰ ਲੇਖਾਕਾਰ ਨਹਿਰੂ ਯੂਵਾ ਕੇਂਦਰ ਵੱਲੋਂ ਸਾਰੇ ਕਲੱਬਾਂ ਦੇ ਕੰਮਾ ਦੀ ਰਿਪੋਰਟ ਬਾਰੇ ਦੱਸਿਆ ਗਿਆ ਅਤੇ ਸਾਰਿਆ ਦਾ ਧੰਨਵਾਦ ਕੀਤਾ ਤੇ ਕਲੱਬਾਂ ਵਾਲਿਆਂ ਨੂੰ ਸਨਮਾਨਿਤ ਵੀ ਕੀਤਾ ਗਿਆ। ਅਤੇ ਸਾਰੇ ਵਲੰਟੀਅਰਾਂ ਨੇ ਪ੍ਰੋਗਰਾਮ ਵਿਚ ਭਰਪੂਰ ਸਾਥ ਦਿੱਤਾ।

Leave a Reply

Your email address will not be published. Required fields are marked *