ਪੰਜਾਬਪਟਿਆਲਾ

ਕੌਮੀ ਫੈਡਰੇਸ਼ਨਾਂ ਦੇ ਕੋਆਰਡੀਨੇਸ਼ਨ ਕਮੇਟੀ ਦੇ ਸੱਦੇ ‘ਤੇ ਬਿਜਲੀ ਕਾਮਿਆਂ ਨੇ ਕੀਤੀ ਹੜਤਾਲ

ਪਟਿਆਲਾ 8 ਜਨਵਰੀ (ਕੰਵਰ ਬੇਦੀ/ਮਧੂਸਾਰ ਬਿਊਰੋ) ਕੌਮੀ ਪੱਧਰ ਦੀਆਂ ਟਰੇਡ ਯੂਨੀਅਨਾਂ ਅਤੇ ਬਿਜਲੀ ਕਰਮਚਾਰੀਆਂ ਤੇ ਇੰਜੀਨੀਅਰਾਂ ਦੀਆਂ ਕੌਮੀ ਫੈਡਰੇਸ਼ਨਾਂ ਤੇ ਆਧਾਰਤ ਨੈਸ਼ਨਲ ਕੁਆਰਡੀਨੇਸ਼ਨ ਕਮੇਟੀ ਦੇ ਸੱਦੇ ਤੇ ਦੋ ਦਿਨਾਂ 8, 9 ਜਨਵਰੀ ਨੂੰ ਦੇਸ਼ ਵਿਆਪੀ ਹੜਤਾਲ ਦੇ ਸਬੰਧ ਵਿੱਚ ਬਿਜਲੀ ਕਾਮਿਆਂ ਨੇ ਮੁਕੰਮਲ ਹੜਤਾਲ ਕੀਤੀ। ਬਿਜਲੀ ਮੁਲਾਜਮਾਂ ਦੀਆਂ ਪ੍ਰਮੁੱਖ ਜੱਥੇਬੰਦੀਆਂ ਟੈਕਨੀਕਲ ਸਰਵਿਸ ਯੂਨੀਅਨ, ਪੀ.ਐਸ.ਈ.ਬੀ. ਇੰਪਲਾਈਜ਼ ਫੈਡਰੇਸ਼ਨ, ਮਨਿਸਟੀਰੀਅਲ ਸਰਵਿਸ ਯੂਨੀਅਨ, ਵਰਕਰਜ਼ ਫੈਡਰੇਸ਼ਨ ਇੰਟਕ, ਥਰਮਲ ਇੰਪਲਾਈਜ਼ ਕੁਆਰਡੀਨੇਸ਼ਨ ਕਮੇਟੀ ਨੇ ਸੂਬਾ ਪੱਧਰ ਤੇ ਮੁਕੰਮਲ ਹੜਤਾਲ ਵਿੱਚ ਭਾਗ ਲਿਆ।

ਸੂਬੇ ਦੇ ਵੱਖ-ਵੱਖ ਸਰਕਲ ਦਫਤਰਾਂ ਅਨੁਸਾਰ ਫਿਰੋਜਪੁਰ 55%, ਮੁਕਤਸਰ 40%, ਬਠਿੰਡਾ, ਫਰੀਦਕੋਟ 50%, ਹੁਸ਼ਿਆਰਪੁਰ 36%, ਜਲੰਧਰ, ਨਵਾਂ ਸ਼ਹਿਰ 38%, ਕਪੂਰਥਲਾ , ਅੰਮ੍ਰਿਤਸਰ 51%, ਗੁਰਦਾਸਪੁਰ 40%, ਤਰਨਤਾਰਨ, ਅੰਮ੍ਰਿਤਸਰ ਦਿਹਾਤੀ 50%, ਸ਼ਹਿਰੀ ਅਤੇ ਲੁਧਿਆਣਾ (ਸ) 56%, ਲੁਧਿਆਣਾ ਵੈਸਟ, ਲੁਧਿਆਣਾ ਈਸਟ 33%, ਖੰਨਾ 33%, ਪਟਿਆਲਾ 38%, ਮੁਹਾਲੀ 58%, ਰੋਪੜ 60%, ਬਰਨਾਲਾ 67%, ਸੰਗਰੂਰ 32%, ਮੁਹਾਲੀ 58%, ਹੜਤਾਲ ਕੀਤੀ ਗਈ। ਇਸ ਤੋਂ ਇਲਾਵਾ ਬਠਿੰਡਾ ਥਰਮਲ, ਲਹਿਰਾ ਥਰਮਲ, ਰੋਪੜ ਥਰਮਲ, ਪਣ ਬਿਜਲੀ ਪ੍ਰਾਜੈਕਟ ਰਣਜੀਤ ਸਾਗਰ ਡੈਮ, ਸਾਨਨ ਪਾਵਰ ਹਾਊਸ ਵਿਖੇ ਮੁਕੰਮਲ ਹੜਤਾਲ ਕੀਤੀ ਗਈ। ਜੱਥੇਬੰਦੀਆਂ ਦੇ ਸੂਬਾਈ ਆਗੂਆਂ ਸਰਬ ਸਾਥੀ ਕਰਮਚੰਦ ਭਾਰਦਵਾਜ, ਕੁਲਦੀਪ ਸਿੰਘ ਖੰਨਾ, ਜੈਲ ਸਿੰਘ, ਹਰਭਜਨ ਸਿੰਘ, ਬਲਵਿੰਦਰ ਸਿੰਘ ਸੰਧੂ, ਸਿਕੰਦਰ ਨਾਥ, ਬ੍ਰਿਜ ਲਾਲ, ਰਣਬੀਰ ਸਿੰਘ ਪਾਤੜਾਂ, ਸੁਖਦੇਵ ਸਿੰਘ ਰੋਪੜ, ਕਾਰਜਵਿੰਦਰ ਸਿੰਘ, ਕਮਲਜੀਤ ਸਿੰਘ ਅਤੇ ਗੁਰਸੇਵਕ ਸਿੰਘ ਸੰਧੂ ਨੇ ਦੱਸਿਆ ਕਿ ਬਿਜਲੀ ਕਾਮਿਆਂ ਨੇ ਸਮੁੱਚੇ ਸੂਬੇ ਵਿੱਚ ਬਿਜਲੀ ਦਫਤਰਾਂ ਅੱਗੇ ਰੋਸ ਰੈਲੀਆਂ ਕਰਕੇ ਮੁਕੰਮਲ ਹੜਤਾਲ ਕੀਤੀ। ਅਦਾਰੇ ਦੀਆਂ ਹੋਰ ਜੱਥੇਬੰਦੀਆਂ ਨੇ ਹੜਤਾਲ ਨੂੰ ਭਰਪੂਰ ਸਮਰਥਨ ਦਿੱਤਾ। ਇਹ ਹੜਤਾਲ 9 ਜਨਵਰੀ ਨੂੰ ਵੀ ਜਾਰੀ ਰੱਖੀ ਜਾਵੇਗੀ। ਉਨ•ਾਂ ਦੱਸਿਆ ਕਿ ਇਸ ਹੜਤਾਲ ਕਾਰਨ ਖਪਤਕਾਰਾਂ ਨੂੰ ਨਿਰਵਿਘਨ ਸਪਲਾਈ ਦੇਣ ਲਈ ਸ਼ਿਕਾਇਤ ਕੇਂਦਰਾਂ ਅਤੇ ਕੈਸ਼ ਕਾਊਟਰਾਂ ਤੇ ਅਸਰ ਪਿਆ। ਬਿਜਲੀ ਮੁਲਾਜਮਾਂ ਦੇ ਨਾਲ ਮਜਦੂਰਾਂ, ਕਿਸਾਨਾਂ, ਸਨਅਤੀ ਕਾਮਿਆਂ, ਰੋਡਵੇਜ਼ ਕਾਮਿਆਂ, ਬੈਂਕ ਕਰਮਚਾਰੀਆਂ ਨੇ ਵੀ ਹੜਤਾਲ ਦੀ ਕਾਮਯਾਬੀ ਲਈ ਸ਼ਮੂਲੀਅਤ ਕੀਤੀ। ਦੇਸ਼ ਪੱਧਰ ਤੇ ਕਰੋੜਾਂ ਮਜਦੂਰਾਂ ਦੀ ਸ਼ਮੂਲੀਅਤ ਨਾਲ ਇਸ ਦਾ ਵੱਡਾ ਪ੍ਰਭਾਵ ਪਿਆ। ਇਨ•ਾਂ ਆਗੂਆਂ ਨੇ ਕਿਹਾ ਕਿ ਇਹ ਦੇਸ਼ ਵਿਆਪੀ ਹੜਤਾਲ ਕੇਂਦਰ ਸਰਕਾਰ ਦੀਆਂ ਆਰਥਿਕ ਅਤੇ ਉਦਾਰੀਕਰਨ ਦੀਆਂ ਨੀਤੀਆਂ ਵਿਰੁੱਧ ਕੀਤੀ ਗਈ ਜਿਸ ਤਹਿਤ ਦੇਸ਼ ਦੇ ਬਿਜਲੀ ਬੋਰਡ ਤੋੜੇ ਗਏ ਹਨ ਜੋ ਆਰਥਿਕ ਘਾਟੇ ਵਿੱਚ ਜਾ ਰਹੇ ਹਨ। ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਵੀ 30000 ਕਰੋੜ ਦੇ ਘਾਟੇ ਵਿੱਚ ਚੱਲ ਰਹੀ ਹੈ। ਬਿਜਲੀ ਦੇ ਸਮੁੱਚੇ ਕੰਮ ਪ੍ਰਾਈਵੇਟ ਹੱਥਾਂ ‘ਚ ਦੇਣ ਲਈ ਬਿਜਲੀ ਸੋਧ ਐਕਟ ਪਾਸ ਕੀਤਾ ਜਾ ਰਿਹਾ ਹੈ। ਰੈਗੂਲਰ ਕੰਮਾਂ ਵਿਰੁੱਧ ਰੈਗੂਲਰ ਭਰਤੀ ਕਰਨ ਦੀ ਥਾਂ ਨਿਗੂਣੀਆਂ ਉਜਰਤਾਂ, ਰਾਹੀ ਕਾਮਿਆਂ ਦੀ ਲੁੱਟ ਕੀਤੀ ਜਾ ਰਹੀ ਹੈ। ਸਰਕਾਰੀ ਥਰਮਲ ਪਲਾਟਾਂ ਦੇ ਯੂਨਿਟ ਬੰਦ ਕੀਤੇ ਜਾ ਰਹੇ ਹਨ। ਕਾਰਪੋਰੇਟ ਘਰਾਣਿਆਂ ਨੂੰ ਖੁੱਲੀਆਂ ਰਿਆਇਤਾਂ ਦਿੱਤੀਆਂ ਜਾ ਰਹੀਆਂ ਹਨ। ਸਰਕਾਰ ਮਾਲਕਾਂ ਨੂੰ ਲਾਭ ਦੇਣ ਲਈ ਲੇਬਰ ਕਾਨੂੰਨਾਂ ਵਿੱਚ ਸੋਧ, ਨਵੀਂ ਭਰਤੀ, ਪੈਨਸ਼ਨ ਸਕੀਮ ਤੋਂ ਇਨਕਾਰੀ ਹੈ ਅਤੇ ਸਰਕਾਰੀ ਅਦਾਰੇ ਤੋੜੇ ਜਾ ਰਹੇ ਹਨ, ਮੁਲਾਜਮਾਂ ਦੀ ਗਿਣਤੀ ਲਗਾਤਾਰ ਘੱਟ ਰਹੀ ਹੈ, ਰੋਜ਼ਗਾਰ ਦੇ ਮੌਕੇ ਘੱਟਣ ਅਤੇ ਵੱਧ ਰਹੀ ਮਹਿੰਗਾਈ ਨਾਲ ਆਮ ਲੋਕਾਂ ਤੇ ਕਿਸਾਨਾਂ ਦੀ ਹਾਲਤ ਦੁੱਭਰ ਹੋ ਰਹੀ ਹੈ ਅਤੇ ਉਹ ਖੁਦਕਸ਼ੀਆਂ ਲਈ ਮਜਬੂਰ ਹਨ। ਕੇਂਦਰ ਸਰਕਾਰ ਫਿਰਕਾਪ੍ਰਸਤੀ ਨੂੰ ਸ਼ਹਿ ਦੇ ਕੇ ਮਜਦੂਰਾਂ ਅਤੇ ਆਮ ਲੋਕਾਂ ਵਿੱਚ ਪਾੜਾ ਪਾ ਰਹੀ ਹੈ। ਕੇਂਦਰ ਅਤੇ ਸੂਬਾ ਸਰਕਾਰਾਂ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਤੋਂ ਮੁਨਕਰ ਹੋ ਰਹੀਆਂ ਹਨ। ਇਨ•ਾਂ ਲੋਕ ਵਿਰੋਧੀ ਨੀਤੀਆਂ ਕਾਰਨ ਸਮੁੱਚੇ ਮੁਲਾਜਮ, ਮਜਦੂਰਾਂ ਅਤੇ ਮਿਹਨਤ ਕਸ਼ ਲੋਕਾਂ ਵਿੱਚ ਸਖਤ ਰੋਸ ਅਤੇ ਬੇਚੈਨੀ ਹੈ, ਜੇਕਰ ਕੇਂਦਰ ਸਰਕਾਰ ਨੇ ਲੋਕ ਵਿਰੋਧੀ ਨੀਤੀਆਂ ਵਿੱਚ ਬਦਲਾਅ ਨਾ ਕੀਤਾ ਤਾਂ ਇਸ ਦਾ ਖਮਿਆਜਾ ਇਨ•ਾਂ ਸਰਕਾਰਾਂ ਨੂੰ ਚੋਣਾਂ ਵਿੱਚ ਭੁਗਤਣਾ ਪਵੇਗਾ ਅਤੇ ਮਜਦੂਰ ਜਮਾਤ ਸੰਘਰਸ਼ ਨੂੰ ਹੋਰ ਤੇਜ ਕਰਨ ਲਈ ਮਜਬੂਰ ਹੋਵੇਗੀ।

Leave a Reply

Your email address will not be published. Required fields are marked *